pichhāपिॱछा
ਵਿ- ਪਿਛਲਾ ਪਾਸਾ। ੨. ਸੰਗ੍ਯਾ- ਵੀਤਿਆ ਸਮਾਂ. ਭੂਤ ਕਾਲ। ੩. ਸੰ. पिच्छा. ਸੁਪਾਰੀ। ੪. ਚਾਉਲਾਂ ਦੀ ਪਿੱਛ. ਮਾਂਡ। ੫. ਟਾਲ੍ਹੀ. ਸ਼ੀਸ਼ਮ। ੬. ਨਾਰੰਗੀ ਦਾ ਪੇਡ.
वि- पिछला पासा। २. संग्या- वीतिआ समां. भूत काल। ३. सं. पिच्छा. सुपारी। ४. चाउलां दी पिॱछ. मांड। ५. टाल्ही. शीशम। ६. नारंगी दा पेड.
ਵਿ- ਪਿੱਛੇ ਦਾ. ਪਿੱਛੇ ਦੀ. ਪਾਸ਼੍ਚਾਤਯ. "ਪਿਛਲੇ ਅਉਗੁਣ ਬਖਸਿਲਏ ਪ੍ਰਭੁ." (ਸੋਰ ਮਃ ੫)...
ਸੰ. ਪਾਸ਼ਕ. ਸੰਗ੍ਯਾ- ਹਾਥੀ ਦੰਦ ਆਦਿ ਦੇ ਉਂਗਲ ਜਿੰਨੇ ਲੰਮੇ ਚਾਰ ਜਾਂ ਛੀ ਪਹਿਲੂ ਟੁਕੜੇ, ਜਿਨ੍ਹਾਂ ਪੁਰ ਚੋਪੜ (ਚੌਸਰ) ਖੇਡਣ ਲਈ ਬਿੰਦੀਆਂ ਦੇ ਚਿੰਨ੍ਹ ਬਣੇ ਹੁੰਦੇ ਹਨ. ਖਿਲਾਰੀ ਇਨ੍ਹਾਂ ਨੂੰ ਸਿੱਟਕੇ ਅਤੇ ਬਿੰਦੀਆਂ ਦਾ ਹਿਸਾਬ ਜੋੜਕੇ ਗੋਟੀਆਂ ਬਿਸਾਤ ਪੁਰ ਚਲਾਉਂਦੇ ਹਨ. ਅਕ੍ਸ਼੍. "ਕਬਹੁ ਨ ਹਾਰਹਿ ਢਾਲਿ ਜੁ ਜਾਣਹਿ ਪਾਸਾ." (ਸੂਹੀ ਕਬੀਰ) ੨. ਪਾਰ੍ਸ਼੍ਵ. ਬਗਲ। ੩. ਦਿਸ਼ਾ. ਓਰ। ੪. ਸ਼ੁੱਧ ਸੋਨੇ ਦਾ ਇੱਕ ਚੁਕੋਣਾ ਟੁਕੜਾ, ਜੋ ਤੋਲ ਵਿੱਚ ਛੱਬੀ ਤੋਲੇ ਅੱਠ ਮਾਸ਼ੇ ਦਾ ਹੁੰਦਾ ਹੈ। ੫. ਰਮਲ ਦਾ ਡ਼ਾਲਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰਗ੍ਯਾ- ਪੂਗ ਫਲ. ਛਾਲੀ. L. Areca- Catechu. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਮੁਖ ਦੇ ਵਿਕਾਰਾਂ ਨੂੰ ਹਟਾਉਂਦੀ ਹੈ ਅਤੇ ਦੰਦਾਂ ਨੂੰ ਮਜਬੂਤ ਕਰਦੀ ਹੈ. ਮਣੀ ਨੂੰ ਗਾੜ੍ਹਾ ਕਰਦੀ ਹੈ. ਸੁਪਾਰੀ ਦੇ ਫੁੱਲ ਬੱਚਿਆਂ ਦੇ ਦਸਤ ਬੰਦ ਕਰਨ ਲਈ ਜੇ ਉਬਾਲਕੇ ਦਿੱਤੇ ਜਾਣ ਤਾਂ ਬਹੁਤ ਗੁਣਕਾਰੀ ਹਨ. ਹਿੰਦੁਸਤਾਨ ਵਿੱਚ ਸੁਪਾਰੀ ਨੂੰ ਪਾਨ ਨਾਲ ਮਿਲਾਕੇ ਖਾਣ ਦਾ ਬਹੁਤ ਰਿਵਾਜ ਹੈ. "ਪਾਨ ਸੁਪਾਰੀ ਖਾਤੀਆ." (ਤਿਲੰ ਮਃ ੪)...
ਸੰ. पिच्छ. ਸੰਗ੍ਯਾ- ਅੰਨ ਨੂੰ ਨਿਚੋੜਕੇ ਕੱਢਿਆ ਰਸ. ਦੇਖੋ, ਪਿਛ ਧਾ। ੨. ਪਸ਼ੂ ਦੀ ਉਹ ਪੂਛ, ਜਿਸ ਪੁਰ ਬਾਲ ਹੋਣ। ੩. ਮੋਰ ਦੀ ਪੂਛ। ੪. ਹਰੇਕ ਪੰਛੀ ਦੀ ਪੂਛ। ੪. ਮੋਰ ਦੀ ਚੋਟੀ. ਕਲਗੀ। ੫. ਦੇਖੋ, ਪਿੱਛਾ ੪....
ਸੰ. मणड. ਸੰਗ੍ਯਾ- ਚਾਉਲਾਂ ਦੀ ਪਿੱਛ। ੨. ਸ਼ੋਰਵਾ. ਯਖਨੀ। ੩. ਯਖਨੀ। ੩. ਚਿੱਕੜ. ਗਾਰਾ। ੪. ਬੁਛਾੜ. "ਗਾਰਨ ਕੀ ਤਹਿਂ ਮਾਂਡ ਪਰੀ." (ਕ੍ਰਿਸਨਾਵ)...
ਸੰਗ੍ਯਾ- ਸ਼ੀਸ਼ਮ. ਸ਼ਿੰਸ਼ਪਾ. ਇਸ ਬਿਰਛ ਦੀ ਲੱਕੜ ਬਹੁਤ ਮਜਬੂਤ਼ ਅਤੇ ਚਿਕਨੀ ਹੁੰਦੀ ਹੈ. ਇ਼ਮਾਰਤਾਂ ਵਿੱਚ ਵਰਤੀਦੀ ਹੈ ਅਤੇ ਕੁਰਸੀ ਮੇਜ ਆਦਿ ਉੱਤਮ ਸਾਮਾਨ ਬਣਦਾ ਹੈ. ਦੇਖੋ, ਸਿੰਸਪਾ....
ਦੇਖੋ, ਸਿੰਸਪਾ....
ਸੰ. नागरङ्ग- ਨਾਗਰੰਗ. ਸੰਗ੍ਯਾ- ਨਾਗ. (ਸੰਧੂਰ) ਜੇਹਾ ਹੈ ਰੰਗ ਜਿਸ ਦਾ. ਸੰਗਤਰੇ ਦੀ ਇੱਕ ਜਾਤਿ, ਜੋ ਕੱਦ ਵਿੱਚ ਛੋਟੀ ਅਤੇ ਲਾਲੀ ਦੀ ਭਾਹ ਵਾਲੀ ਪੀਲੀ ਹੁੰਦੀ ਹੈ. ਦੇਖੋ, ਸੰਗਤਰਾ. "ਨਾਰੰਜੀ ਮੀਠਾ ਬਹੁ ਲਾਗੇ." (ਚਰਿਤ੍ਰ ੨੫੬)...
ਸੰਗ੍ਯਾ- ਬਿਰਛ, ਜੋ ਸ਼ਾਖਾ ਕਰਕੇ ਪਰਿ- ਵ੍ਰਿਢ (ਘੇਰਿਆ ਹੋਇਆ) ਹੈ. "ਪੇਡ ਪਾਤ ਆਪਨ ਤੇ ਜਲੈ." (ਵਿਚਿਤ੍ਰ) ੨. ਮੂਲ. ਮੁੱਢ. ਆਰੰਭ. "ਜੈਸੀ ਉਪਜੀ ਪੇਡ ਤੇ, ਜਉ ਤੈਸੀ ਨਿਬਹੈ. ਓੜਿ." (ਸ. ਕਬੀਰ) ੩. ਦੇਖੋ, ਪੇਡਿ....