karhāhīकड़ाही
ਛੋਟਾ ਕੜਾਹਾ. ੨. ਕੜਾਹ। ਹਲੂਆ. . "ਧੁਰੋਂ ਪਤਾਲੋਂ ਲਈ ਕੜਾਹੀ." (ਭਾਗੁ) ੩. ਦੇਵੀ ਆਦਿ ਦੇਵਤਿਆਂ ਨੂੰ ਅਰਪਨ ਕੀਤਾ ਕੜਾਹ.
छोटा कड़ाहा. २. कड़ाह। हलूआ. . "धुरों पतालों लई कड़ाही." (भागु) ३. देवी आदि देवतिआं नूं अरपन कीता कड़ाह.
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਦੇਖੋ, ਕਟਾਹ। "ਤਪਤ ਕੜਾਹਾ ਬੁਝਿ ਗਇਆ." (ਮਾਰੂ ਮਃ ੫) ਇਸ ਥਾਂ ਵਿਕਾਰ ਅਤੇ ਕਲੇਸ਼ਾਂ ਨਾਲ ਤਪੇ ਮਨ ਤੋਂ ਭਾਵ ਹੈ....
ਸੰ. ਕਟਾਹ. ਸੰਗ੍ਯਾ- ਕੜਾਹਾ. ਲੋਹੇ ਦਾ ਕੁੰਡੇਦਾਰ ਖੁਲ੍ਹੇ ਮੂੰਹ ਦਾ ਬਰਤਨ। ੨. ਕੜਾਹੇ ਵਿੱਚ ਤਿਆਰ ਕੀਤਾ ਅੰਨ. ਹਲੂਆ....
ਦੇਖੋ, ਹਲਵਾ....
ਮੁੱਢ ਤੋਂ. ਸ਼ੁਰੂ ਤੋਂ। ੨. ਮੁੱਖ ਅਸਥਾਨ ਤੋਂ....
ਛੋਟਾ ਕੜਾਹਾ. ੨. ਕੜਾਹ। ਹਲੂਆ. . "ਧੁਰੋਂ ਪਤਾਲੋਂ ਲਈ ਕੜਾਹੀ." (ਭਾਗੁ) ੩. ਦੇਵੀ ਆਦਿ ਦੇਵਤਿਆਂ ਨੂੰ ਅਰਪਨ ਕੀਤਾ ਕੜਾਹ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...