asanbhavaअसंभव
ਸੰ. ਵਿ- ਜੋ ਸੰਭਵ ਨਾ ਹੋਵੇ. ਨਾਮੁਮਕਿਨ। ੨. ਸੰਗ੍ਯਾ- ਕਰਤਾਰ, ਜੋ ਜਨਮ ਰਹਿਤ ਹੈ. ਜੋ ਪੈਦਾ ਨਹੀਂ ਹੋਇਆ। ੩. ਪੁਰਾਣਾਂ ਅਨੁਸਾਰ ਵਿਸਨੁ। ੪. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਅਣਬਣ ਬਾਤ ਦਾ ਹੋਣਾ. ਅਰਥਾਤ- ਨਾਮੁਮਕਿਨ ਦਾ ਬਣ ਜਾਣਾ, ਜਿਸ ਉਕਤਿ ਵਿੱਚ ਸਿੱਧ ਕਰੀਏ, ਇਹ "ਅਸੰਭਵ" ਅਲੰਕਾਰ ਹੈ. "ਅਨਹੂਬੇ ਕੀ ਬਾਤ ਕਛੁ ਪ੍ਰਗਟ ਭਈ ਸੀ ਜਾਨ." (ਸ਼ਿਵਰਾਜ ਭੂਸਣ)#ਉਦਾਹਰਣ-#ਮਸਕੰ ਭਗਨੰਤਿ ਸੈਲੰ ਕਰਦਮੰ ਤਰੰਤਿ ਪਪੀਲਕਹ,#ਸਾਗਰੰ ਲਘੰਤਿ ਪਿੰਗੰ ਤਮ ਪ੍ਰਗਾਸ ਅੰਧਕਹ,#ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ#ਨਾਨਕ ਹਰਿ ਹਰਿ ਹਰੇ. (ਸਹਸ ਮਃ ੫)#ਆਦਿ ਤਿਮਰਲੰਗ ਤੇ ਅਨੇਕ ਪਾਤਸ਼ਾਹ ਭਏ#ਕੇਤੀ ਕੁਲ ਬੀਤਗਈ ਅਮਲ ਚਲਾਇਕੈ,#ਦੇਸ਼ ਤੇ ਵਿਦੇਸ਼ ਚਾਰੋਂ ਚੱਕ ਸਭ ਨਿਵੈਂ ਆਯ#ਕਹੂੰ ਨਾ ਮਵਾਸੀ ਭਟ ਦਿਯੇ ਵਿਚਲਾਯਕੈ,#ਅਨਗਨ ਸੇਨ ਕੋਸ਼ ਦੀਰਘ ਦੁਰਗ ਭਾਰੀ#ਰਾਜ ਕੋ ਸਮਾਜ ਕੌਨ ਸਕੈ ਸੁ ਗਿਨਾਯਕੈ,#ਸ਼੍ਰੀ ਗੁਬਿੰਦ ਸਿੰਘ ਏ ਸਰੂਪ ਪੰਥ ਖ਼ਾਲਸਾ ਕੈ#ਕੌਨ ਜਾਨੈ ਦੇਂਗੇ ਬਾਦਸ਼ਾਹਤ ਖਪਾਯਕੈ.#(ਗੁਪ੍ਰਸੂ)#ਪੇਟ ਬਜਾਵਤ ਛੁਧਾ ਦੁਖ ਸ਼੍ਰੀ ਸਤਿਗੁਰੁ ਸਮੁਹਾਯ,#ਕੋ ਜਾਨਤ ਥੋ ਫੂਲ ਕੋ ਦੇਸ਼ਨਪਤਿ ਹਨਐਜਾਯ.#੫. ਲੱਛਣ (ਲਕ੍ਸ਼੍ਣ) ਦਾ ਇੱਕ ਦੋਸ ਦੇਖੋ, ਅਸੰਗਤਿ ੨.
सं. वि- जो संभव ना होवे. नामुमकिन। २. संग्या- करतार, जो जनम रहित है. जो पैदा नहीं होइआ। ३. पुराणां अनुसार विसनु। ४. काव्य अनुसार इॱक अरथालंकार. अणबण बात दा होणा. अरथात- नामुमकिन दा बण जाणा, जिस उकति विॱच सिॱध करीए, इह "असंभव" अलंकार है. "अनहूबे की बात कछु प्रगट भई सी जान." (शिवराज भूसण)#उदाहरण-#मसकं भगनंति सैलं करदमं तरंति पपीलकह,#सागरं लघंति पिंगं तम प्रगास अंधकह,#साधसंगेण सिमरंत गोबिंद सरण#नानक हरि हरि हरे. (सहस मः ५)#आदि तिमरलंग ते अनेक पातशाह भए#केती कुल बीतगई अमल चलाइकै,#देश ते विदेश चारों चॱक सभ निवैं आय#कहूं ना मवासी भट दिये विचलायकै,#अनगन सेन कोश दीरघ दुरग भारी#राज को समाज कौन सकै सु गिनायकै,#श्री गुबिंद सिंघ ए सरूप पंथ ख़ालसा कै#कौन जानै देंगे बादशाहत खपायकै.#(गुप्रसू)#पेट बजावत छुधा दुख श्री सतिगुरु समुहाय,#को जानत थो फूल को देशनपति हनऐजाय.#५. लॱछण (लक्श्ण) दा इॱक दोस देखो, असंगति २.
ਸੰ. ਸੰਗ੍ਯਾ- ਹੋਣਾ। ੨. ਹੋ ਸਕਨਾ। ੩. ਉਤਪੱਤੀ. ਜਨਮ. "ਤ੍ਰਿਗਦਜੋਨਿ ਅਚੇਤ ਸੰਭਵ." (ਆਸਾ ਰਵਿਦਾਸ) ੪. ਮੇਲ. ਸੰਯੋਗ। ੫. ਕਾਰਣ ਸਬਬ। ੬. ਹੋ ਸਕਨੇ ਯੋਗ੍ਯ. ਮੁਮਕਿਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਉਕ੍ਤਿ. ਸੰਗ੍ਯਾ- ਕਥਨ. ਵਚਨ। ੨. ਅਣੋਖਾ ਵਾਕ. "ਉਕਤਿ ਸਿਆਨਪ ਕਿਛੂ ਨ ਜਾਨਾ" (ਆਸਾ ਮਃ ੫) ੩. ਸੰ. ਯੁਕਿਤ. ਸੰਗ੍ਯਾਦਲੀਲ. ਤਜਵੀਜ਼. "ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ." (ਧਨਾ ਮਃ ੫)...
ਦੇਖੋ, ਸਿੰਧੁ....
ਸੰ. ਵਿ- ਜੋ ਸੰਭਵ ਨਾ ਹੋਵੇ. ਨਾਮੁਮਕਿਨ। ੨. ਸੰਗ੍ਯਾ- ਕਰਤਾਰ, ਜੋ ਜਨਮ ਰਹਿਤ ਹੈ. ਜੋ ਪੈਦਾ ਨਹੀਂ ਹੋਇਆ। ੩. ਪੁਰਾਣਾਂ ਅਨੁਸਾਰ ਵਿਸਨੁ। ੪. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਅਣਬਣ ਬਾਤ ਦਾ ਹੋਣਾ. ਅਰਥਾਤ- ਨਾਮੁਮਕਿਨ ਦਾ ਬਣ ਜਾਣਾ, ਜਿਸ ਉਕਤਿ ਵਿੱਚ ਸਿੱਧ ਕਰੀਏ, ਇਹ "ਅਸੰਭਵ" ਅਲੰਕਾਰ ਹੈ. "ਅਨਹੂਬੇ ਕੀ ਬਾਤ ਕਛੁ ਪ੍ਰਗਟ ਭਈ ਸੀ ਜਾਨ." (ਸ਼ਿਵਰਾਜ ਭੂਸਣ)#ਉਦਾਹਰਣ-#ਮਸਕੰ ਭਗਨੰਤਿ ਸੈਲੰ ਕਰਦਮੰ ਤਰੰਤਿ ਪਪੀਲਕਹ,#ਸਾਗਰੰ ਲਘੰਤਿ ਪਿੰਗੰ ਤਮ ਪ੍ਰਗਾਸ ਅੰਧਕਹ,#ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ#ਨਾਨਕ ਹਰਿ ਹਰਿ ਹਰੇ. (ਸਹਸ ਮਃ ੫)#ਆਦਿ ਤਿਮਰਲੰਗ ਤੇ ਅਨੇਕ ਪਾਤਸ਼ਾਹ ਭਏ#ਕੇਤੀ ਕੁਲ ਬੀਤਗਈ ਅਮਲ ਚਲਾਇਕੈ,#ਦੇਸ਼ ਤੇ ਵਿਦੇਸ਼ ਚਾਰੋਂ ਚੱਕ ਸਭ ਨਿਵੈਂ ਆਯ#ਕਹੂੰ ਨਾ ਮਵਾਸੀ ਭਟ ਦਿਯੇ ਵਿਚਲਾਯਕੈ,#ਅਨਗਨ ਸੇਨ ਕੋਸ਼ ਦੀਰਘ ਦੁਰਗ ਭਾਰੀ#ਰਾਜ ਕੋ ਸਮਾਜ ਕੌਨ ਸਕੈ ਸੁ ਗਿਨਾਯਕੈ,#ਸ਼੍ਰੀ ਗੁਬਿੰਦ ਸਿੰਘ ਏ ਸਰੂਪ ਪੰਥ ਖ਼ਾਲਸਾ ਕੈ#ਕੌਨ ਜਾਨੈ ਦੇਂਗੇ ਬਾਦਸ਼ਾਹਤ ਖਪਾਯਕੈ.#(ਗੁਪ੍ਰਸੂ)#ਪੇਟ ਬਜਾਵਤ ਛੁਧਾ ਦੁਖ ਸ਼੍ਰੀ ਸਤਿਗੁਰੁ ਸਮੁਹਾਯ,#ਕੋ ਜਾਨਤ ਥੋ ਫੂਲ ਕੋ ਦੇਸ਼ਨਪਤਿ ਹਨਐਜਾਯ.#੫. ਲੱਛਣ (ਲਕ੍ਸ਼੍ਣ) ਦਾ ਇੱਕ ਦੋਸ ਦੇਖੋ, ਅਸੰਗਤਿ ੨....
ਸੰ. अलक्कार. ਸੰਗ੍ਯਾ- ਗਹਿਣਾ. ਜ਼ੇਵਰ. ਭੂਖਣ (ਭੂਸਣ). "ਅਲੰਕਾਰ ਮਿਲਿ ਥੈਲੀ ਹੋਈ ਹੈ." (ਧਨਾ ਮਃ ੫) ੨. ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.¹ ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:-#'ਸ਼ਬਦਾਲੰਕਾਰ.' ਜੋ ਸ਼ਬਦਾਂ ਨੂੰ ਭੂਸਿਤ ਕਰਨ, ਜੈਸੇ ਕਿ ਅਨੁਪ੍ਰਾਸ ਆਦਿ, ਅਤੇ 'ਅਰਥਾਲੰਕਾਰ' ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏ ਗਏ ਹਨ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਤਰਣ ਕਰੰਤਿ. ਤਰ ਜਾਂਦਾ (ਜਾਂਦੀ) ਹੈ. "ਕਰਦਮੰ ਤਰੰਤਿ ਪਪੀਲਕਹ." (ਸਹਸ ਮਃ ੫)...
ਅੰਧੇ ਨੂੰ. ਦੇਖੋ, ਅੰਧਕ ੧....
ਸੰ. साधू ਧਾ- ਪੂਰਣ ਕਰਨਾ. ਜਿੱਤ ਪਾਉਣੀ. ਫਤੇ ਕਰਨਾ. ਯਸ਼ ਪ੍ਰਾਪਤ ਕਰਨਾ. ੨. ਸੰਗ੍ਯਾ- ਪੂਰਣਤਾ. ਕਮਾਲੀਅਤ."ਜਉ ਤੁਹਿ ਸਾਧ ਪਿਰੰਮ ਕੀ." (ਸ. ਕਬੀਰ) ੩. ਸੰ. साधु ਸਾਧੁ. ਉੱਤਮ. "ਜਾਸੁ ਜਪਤ ਹਰਿ ਹੋਵਹਿ ਸਾਧ." (ਗਉ ਅਃ ਮਃ ੫) ੪. ਸੰਤ. "ਸਾਧ ਊਪਰਿ ਜਾਈਐ ਕੁਰਬਾਨੁ." (ਸੁਖਮਨੀ) ੫. ਸਾਧਨ ਦਾ ਸੰਖੇਪ. "ਜਪ ਤਪ ਸੰਜਮ ਲੱਖ ਸਾਧ ਸਿਧਾਵਣਾ." (ਭਾਗੁ)...
ਦੇਖੋ, ਸਿਮਰੰਤਿ। ੨. ਸ੍ਮਰਣਾਤ. ਪੰਚਮੀ ਹੈ. ਸਿਮਰਣ ਤੋਂ. "ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨ." (ਸਵੈਯੇ ਮਃ ੪. ਕੇ)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਵਿ- ਹਰਿਤ. ਸ਼ਬਜ। ੨. ਹਰਣ ਕੀਤੇ. ਮਿਟਾਏ. "ਆਪਿ ਕਰੇ ਆਪੇ ਹਰੇ." (ਆਸਾ ਅਃ ਮਃ ੧) ੩. ਹ੍ਰਿਤ. ਲੈ ਕੀਤੇ. ਮਿਲਾਏ. "ਜੋ ਹਰਿ ਹਰੇ ਸੁ ਹੋਹਿ ਨ ਆਨਾ." (ਗਉ ਕਬੀਰ) ੪. ਕ੍ਰਿ. ਵਿ- ਧੀਰੇ. ਹੌਲੀ. "ਹਰੇ ਬੋਲ ਬਲ ਯੋਂ ਕਹ੍ਯੋ." (ਕ੍ਰਿਸਨਾਵ)...
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਲੰਙਾ ਤੈਮੂਰ. ਦੇਖੋ, ਤੈਮੂਰ. "ਆਦਿ ਤਿਮਰਲੰਗ ਤੇ ਅਨੇਕ ਬਾਦਸ਼ਾਹ ਭਏ." (ਗੁਪ੍ਰਸੂ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਪਾਤ (ਸਿੰਘਾਸਨ) ਦਾ ਸ੍ਵਾਮੀ. ਪਾਦਸ਼ਾਹ. ਬਾਦਸ਼ਾਹ....
ਸੰ. ਕਤਿ- ਕਿਯਤ. ਵਿ- ਕਿਤਨਾ. ਕਿਤਨੀ. ਕਿਸ ਕ਼ਦਰ. "ਆਖਉ ਕੇਤੜਾ." (ਸੂਹੀ ਅਃ ਮਃ ੧) "ਜਲ ਮਹਿ ਕੇਤਾ ਰਾਖੀਐ ਅਭਅੰਤਰਿ ਸੂਕਾ." (ਆਸਾ ਅਃ ਮਃ ੧) "ਕੇਤੀ ਦਾਤਿ ਜਾਣੈ ਕੌਣੁ ਕੂਤੁ." (ਜਪੁ)...
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। ੨. ਸਿੰਧੀ. ਸੰਗ੍ਯਾ- ਅਫ਼ੀਮ. ਭਾਵ- ਨਸ਼ਾ. ਮਾਦਕ. "ਅਮਲਨ ਸਿਉ ਅਮਲੀ ਲਪਟਾਇਓ." (ਸੋਰ ਮਃ ੫) ੩. ਸੰ. अमल. ਵਿ- ਬਿਨਾ ਮੈਲ. ਨਿਰਮਲ. "ਲੋਚਨ ਅਮਲ ਕਮਲਦਲ ਜੈਸੇ." (ਨਾਪ੍ਰ) ੪. ਸੰਗ੍ਯਾ- ਅਭਰਕ. ਅਬਰਕ। ੫. ਸੰ. अम्ल- ਅਮ੍ਲ. ਖਟਾਈ. ਤੁਰਸ਼ੀ. "ਹਠਤ ਜਲ ਆਗ ਕੋ ਅਮਲ ਸੁਰ ਰਾਗ ਕੋ." (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। ੬. ਵਿ- ਖੱਟਾ. ਤੁਰਸ਼. "ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ." (ਗੁਪ੍ਰਸੂ) ਦੇਖੋ, ਖਟਰਸ। ੭. ਅ਼. [عمل] ਅ਼ਮਲ. ਸੰਗ੍ਯਾ- ਕਰਮ. ਆਚਾਰ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ." (ਸ. ਫਰੀਦ) ੮. ਨਿਯਮ. ਨੇਮ। ੯. ਪ੍ਰਬੰਧ. ਇੰਤਜਾਮ। ੧੦. ਅਮਲਦਾਰੀ. ਰਾਜ ਦਾ ਬੰਦੋਬਸਤ. "ਤੁਰਕ ਪਠਾਣੀ ਅਮਲੁ ਕੀਆ." (ਵਾਰ ਆਸਾ) ੧੧. ਅਭ੍ਯਾਸ। ੧੨. ਅ਼. [امل] ਉਮੀਦ. ਆਸ਼ਾ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਪਰਦੇਸ. ਦੇਖੋ, ਬਿਦੇਸ....
ਸੰਗ੍ਯਾ- ਉਕਸਾਵਟ. ਭੜਕਾਉ। ੨. ਦੋ ਉਪਰਲੇ ਦੋ ਹੇਠਲੇ ਦੰਦਾਂ ਨਾਲ ਵੱਢੀ ਹੋਈ ਦੰਦੀ। ੩. ਪਿੰਡ. ਗਾਂਵ। ੪. ਚਕ੍ਰ ਦੇ ਆਕਾਰ ਦੀ ਵਸਤੁ, ਜੈਸੇ ਕੁੰਭਾਰ ਦਾ ਚੱਕ. ਖੂਹ ਦਾ ਚੱਕ. ਸ਼ੱਕਰ ਗੁੜ ਬਣਾਉਣ ਗੰਡ ਆਦਿ। ੫. ਇਸਤ੍ਰੀਆਂ ਦਾ ਸਿਰਭੂਸਣ, ਜੋ ਗੋਲਾਕਾਰ ਹੁੰਦਾ ਹੈ। ੬. ਦਿਸ਼ਾ. ਤਰਫ. "ਚਾਰ ਚੱਕ ਸਿੱਖੀ ਵਿਸਤਾਰੀ." (ਗੁਪ੍ਰਸੂ)#੭. ਦੇਖੋ, ਚਕ....
ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)...
ਮਤਾ ਆਕੀ। ੨. ਖ਼ੁਦਮੁਖ਼ਤਾਰ. Molesworth ਨੇ ਮਰਾਠੀ ਕੋਸ਼ ਵਿੱਚ ਇਸ ਦਾ ਮੂਲ ਅ਼. [مواثی] ਮੁਵਾਸੀ ਦਿੱਤਾ ਹੈ, ਜਿਸ ਦਾ ਅਰਥ ਹੈ ਬਦਖ੍ਵਾਹ, ਅਸ਼ੁਭ ਚਿੱਤਕ। ੩. ਸੰ. ਰਕ੍ਸ਼ਾ ਦਾ ਥਾਂ. ਪਨਾਹ ਲੈਣ ਦੀ ਜਗਾ....
ਵਿ- ਅਗਣਿਤ. ਬੇਸ਼ੁਮਾਰ. ਗਿਣਤੀ ਰਹਿਤ....
ਸੰ. स्विन्न. ਸ੍ਵਿੱਨ. ਵਿ- ਸ੍ਵੇਦ ਸਹਿਤ ਪਸੀਜਿਆ. "ਜਿਨ ਮਿਲਿਆ ਪਾਥਰ ਸੇਨ." (ਕਾਨ ਮਃ ੪) ਕਠੋਰ ਮਨ ਭੀ ਪਸੀਜ ਗਿਆ। ੨. ਸੰ. शयन- ਸ਼ਯਨ. ਸੰਗ੍ਯਾ- ਸੌਣਾ। ੩. ਭਾਵ- ਵਿਸ਼੍ਰਾਮ. ਆਤਮ ਆਨੰਦ ਵਿੱਚ ਲੀਨ ਹੋਣ ਦਾ ਭਾਵ. "ਅਬਿਨਾਸੀ ਸੁਖ ਸੇਨ." (ਰਤਨਮਾਲਾ) ੪. ਸਿਆਣਾ. ਦੇਖੋ, ਅੰ. Sane. ਵਿ- ਸਲੀਮੁਲ ਅਕਲ. ਦਾਨਾ। ੫. ਸੰ. सेन ਪਰਾਧੀਨ....
ਸੰ. ਕ੍ਰੋਸ਼. ਸੰਗ੍ਯਾ- ਕੋਹ. ਸਭ ਤੋਂ ਪਹਿਲਾਂ ਕੋਸ ਦੀ ਦੂਰੀ (ਲੰਬਾਈ) ਗਊ ਦੇ ਕ੍ਰੋਸ਼ (ਰੰਭਣ) ਤੋਂ ਥਾਪੀ ਗਈ ਸੀ. ਅਰਥਾਤ ਜਿੱਥੋਂ ਤੀਕ ਗਾਂ ਦੇ ਰੰਭਣ ਦੀ ਆਵਾਜ਼ ਜਾ ਸਕੇ ਉਹ ਕੋਸ ਸਮਝਿਆ ਗਿਆ ਸੀ. ਫੇਰ ਲੋਕਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਕੋਸ ਦੀ ਲੰਬਾਈ ਅਨੇਕ ਤਰਾਂ ਦੀ ਕਲਪ ਲਈ. ਦੁਖਣੀਆਂ ਦੇ ਕੋਸ ਪੰਜਾਬੀਆਂ ਦੇ ਕੋਹਾਂ ਨਾਲੋਂ ਬਹੁਤ ਲੰਮੇ ਹਨ. ਪੁਰਾਣੀ ਮਿਣਤੀ ਅਨੁਸਾਰ ੪੦੦੦ ਗਜ਼ ਅਥਵਾ ੮੦੦੦ ਹੱਥ ਦੀ ਲੰਬਾਈ ਦਾ ਕੋਸ ਹੁੰਦਾ ਹੈ. ਵਰਤਮਾਨ ਕਾਲ ਵਿੱਚ ਕੋਸ ਦੇਸ਼ ਭੇਦ ਕਰਕੇ ਅਨੇਕ ਪ੍ਰਕਾਰ ਦਾ ਹੈ.¹ "ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ." (ਸੁਖਮਨੀ) ਦੇਖੋ, ਮਿਣਤੀ।#੨. ਸੰ. ਕੋਸ਼. ਗਿਲਾਫ਼. ਪੜਦਾ। ੩. ਡੱਬਾ। ੪. ਤਲਵਾਰ ਦਾ ਮਿਆਨ। ੫. ਖ਼ਜ਼ਾਨਾ। ੬. ਅਭਿਧਾਨ. ਸ਼ਬਦਾਂ ਦਾ ਸੰਗ੍ਰਹ ਜਿਸ ਗ੍ਰੰਥ ਵਿੱਚ ਹੋਵੇ. ਲੁਗ਼ਾਤ. Dictionary । ੭. ਆਂਡਾ। ੮. ਭਗ. ਯੋਨਿ। ੯. ਫੁੱਲ ਦੀ ਉਹ ਡੋਡੀ, ਜਿਸ ਪੁਰ ਮਿਠਾਸ ਭਰੀਆਂ ਸੂਖਮ ਤਰੀਆਂ ਹੁੰਦੀਆਂ ਹਨ. "ਕਮਲ ਵਿਖੈ ਜਿਮ ਕੋਸ ਵਿਰਾਜੈ." (ਨਾਪ੍ਰ) ੧੦. ਵੇਦਾਂਤਗ੍ਰੰਥਾਂ ਵਿੱਚ ਪੰਜ ਕੋਸ਼ ਮੰਨੇ ਹਨ, ਜੋ ਆਤਮ ਪੁਰ ਗਿਲਾਫ਼ ਦੀ ਤਰਾਂ ਪੜਦਾਰੂਪ ਹਨ-#(ੳ) ਅੰਨ ਤੋਂ ਉਤਪੰਨ ਅਤੇ ਅੰਨ ਦੇ ਹੀ ਆਸਰੇ ਰਹਿਣ ਵਾਲਾ ਸ਼ਰੀਰ 'ਅੰਨਮਯ' ਕੋਸ਼ ਹੈ.#(ਅ) ਪੰਜ ਕਰਮਇੰਦ੍ਰੀਆਂ ਅਤੇ ਪੰਜ ਪ੍ਰਾਣ, 'ਪ੍ਰਾਣਮਯ' ਕੋਸ਼ ਹੈ.#(ੲ) ਪੰਜ ਗ੍ਯਾਨਇੰਦ੍ਰੀਆਂ ਅਤੇ ਮਨ, 'ਮਨੋਮਯ' ਕੋਸ਼ ਹੈ.#(ਸ) ਪੰਜ ਗ੍ਯਾਨਇੰਦ੍ਰੀਆਂ ਸਹਿਤ ਬੁੱਧਿ, 'ਵਿਗ੍ਯਾਨਮਯ' ਕੋਸ਼ ਹੈ.#(ਹ) ਸਤੋਗੁਣ ਵਿਸ਼ਿਸ੍ਟ ਜੀਵਾਤਮਾ ਦਾ ਆਵਰਣ "ਆਨੰਦਮਯ" ਕੋਸ਼ ਹੈ. ਕੋਸ਼ ਸ਼ਬਦ ਦਾ ਉੱਚਾਰਣ ਕੋਸ ਭੀ ਸਹੀ ਹੈ। ੧੧. ਫ਼ਾ. [کوس] ਪਿੱਤਲ ਦਾ ਨਗਾਰਾ. ਧੌਂਸਾ। ੧੨. ਫ਼ਾ. ਜਦ੍ਕ ਕੋਸ਼. ਵਿ- ਕੋਸ਼ਿਸ਼ ਕਰਨ ਵਾਲਾ. ਦੇਖੋ, ਕੋਸ਼ੀਦਨ....
ਸੰ. ਦੀਰ੍ਘ. ਵਿ- ਲੰਮਾ। ੨. ਚੌੜਾ। ੩. ਵਡਾ। ੪. ਸੰਗ੍ਯਾ- ਤਾਲ ਬਿਰਛ। ੫. ਊਂਟ. ਸ਼ੁਤਰ। ੬. ਦੋ ਮਾਤ੍ਰਾ ਦਾ ਅੱਖਰ. ਗੁਰੁ. "ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕੋ ਲਗ ਮਾਤ." (ਮਾਰੂ ਕਬੀਰ) ਆਪਣੇ ਤਾਈਂ ਦੀਰਘ (ਗੁਰੁ) ਅਤੇ ਦੂਜਿਆਂ ਨੂੰ ਲਘੁ ਜਾਣਦੇ ਹਨ. ਦੇਖੋ, ਗੁਰੂ ੫....
ਸੰ. ਦੁਰ੍ਗ. ਵਿ- ਜਿੱਥੇ ਗਮਨ ਕਰਨਾ ਔਖਾ ਹੋਵੇ. ਜਿੱਥੇ ਔਖਾ ਪਹੁਚਿਆ ਜਾਵੇ। ੨. ਸੰਗ੍ਯਾ- ਕਿਲਾ. ਗੜ੍ਹ। ੩. ਰੁਰੂ ਦਾ ਪੁਤ੍ਰ ਇੱਕ ਦੈਤ, ਜਿਸ ਨੂੰ ਮਾਰਨ ਤੋਂ ਦੇਵੀ ਦਾ ਨਾਉਂ ਦੁਰ੍ਗਾ ਹੋਇਆ. ਦੇਖੋ, ਦੇਵੀ ਭਾਗਵਤ ਸਕੰਧ ੭. ਅਃ ੨੮....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰ. ਸੰਗ੍ਯਾ- ਸਮ੍-ਅਜ. ਇਕੱਠ। ੨. ਸਭਾ। ੩. ਸਭਾ ਦਾ ਕਮਰਾ। ੪. ਹਾਥੀ. ਇਹ "ਸਾਮਜ" ਦਾ ਰੂਪਾਂਤਰ ਹੈ. ਦੇਖੋ, ਸਾਮਜ....
ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੋਵਿੰਦ. "ਸਤਿਗੁਰੂ ਗੁਬਿੰਦ ਜੀਉ." (ਸਵੈਯੇ ਮਃ ੪. ਕੇ)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਵਿ- ਸ (ਓਹੀ) ਰੂਪ. ਓਹੀ ਸ਼ਕਲ. ਸਮਾਨ ਰੂਪ। ੨. ਸੁਰੂਪ. ਸੁੰਦਰ ਰੂਪ. "ਚਤੁਰ ਸਰੂਪ ਸਿਆਣਾ ਸੋਈ." (ਮਾਰੂ ਸੋਲਹੇ ਮਃ ੫) ੩. ਸ੍ਵਰੂਪ. ਸੰਗ੍ਯਾ- ਨਿਜਰੂਪ. ਆਪਣਾ ਆਪ....
ਦੇਖੋ, ਪਥੁ ੨. ਅਤੇ ਪਥ੍ਯ....
ਅ਼. [خالسہ] ਖ਼ਾਲਿਸਹ. ਵਿ- ਸ਼ੁੱਧ। ੨. ਬਿਨਾ ਮਿਲਾਵਟ. ਨਿਰੋਲ. "ਕਹੁ ਕਬੀਰ ਜਨ ਭਏ ਖਾਲਸੇ¹ ਪ੍ਰੇਮਭਗਤਿ ਜਿਹ ਜਾਨੀ." (ਸੋਰ) ੩. ਸੰਗ੍ਯਾ- ਉਹ ਜਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ. ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜਿਮੀਦਾਰ ਦਾ ਸ੍ਵਤ੍ਵ ਨਹੀਂ। ੪. ਅਕਾਲੀ ਧਰਮ. ਵਾਹਗੁਰੂ ਜੀ ਕਾ ਖਾਲਸਾ. ਸਿੰਘ ਪੰਥ। ੫. ਖਾਲਸਾਧਰਮਧਾਰੀ ਗੁਰੁ ਨਾਨਕ ਪੰਥੀ.#"ਜਾਗਤਜੋਤਿ ਜਪੈ ਨਿਸ ਬਾਸਰ#ਏਕ ਬਿਨਾ ਮਨ ਨੈਕ ਨ ਆਨੈ,#ਪੂਰਨ ਪ੍ਰੇਮ ਪ੍ਰਤੀਤਿ ਸਜੈ#ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ,#ਤੀਰਥ ਦਾਨ ਦਯਾ ਤਪ ਸੰਜਮ,#ਏਕ ਬਿਨਾ ਨਹਿ ਨੈਕ ਪਛਾਨੈ,#ਪੂਰਨਜੋਤਿ ਜਗੈ ਘਟ ਮੈ#ਤਬ ਖਾਲਸਾ ਤਾਹਿ ਨਖਾਲਸ ਜਾਨੈ.#(੩੩ ਸਵੈਯੇ)#ਵਾਕ ਕੀਓ ਕਰਤਾਰ ਸੰਤਨ ਲੀਓ ਬਿਚਾਰ#ਸੁਪਨੇ ਸੰਸਾਰ ਤਾਂਹਿ ਕਾਹਿ ਲਪਟਾਈਏ,#ਬਿਖਿਨ ਕੋ ਤਜੋ ਨੇਹ ਸ਼੍ਰੀਗੁਰੁ ਕੀ ਸਿੱਖ ਲੇਹ#ਨਾਸੈ ਛਿਨ ਮਾਂਹਿ ਦੇਹ ਯਮਪੁਰੀ ਜਾਈਏ,#ਸੀਸ ਨ ਮੁੰਡਾਓ ਮੀਤ! ਹੁੱਕਾ ਤਜ ਭਲੀ ਰੀਤਿ#ਪ੍ਰੇਮ ਪ੍ਰੀਤਿ ਮਨ ਕਰ ਸ਼ਬਦ ਕਮਾਈਏ,#ਜੀਵਨ ਹੈ ਦਿਨ ਚਾਰ ਦੇਖ ਬੂਝ ਕੈ ਬਿਚਾਰ#ਵਾਹਗੁਰੂ ਗੁਰੂ ਜੀ ਕਾ ਖਾਲਸਾ ਕਹਾਈਏ.#(ਗੁਰੁਸੋਭਾ)#ਖਾਲਸਾ ਹਮਾਰੀ ਸੌਜ ਖਾਲਸਾ ਹਮਾਰੀ ਮੌਜ#ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ,#ਖਾਲਸਾ ਹਮਾਰੀ ਚਾਲ ਖਾਲਸਾ ਹਮਾਰੀ ਢਾਲ#ਖਾਲਸਾ ਹਮਾਰੀ ਘਾਲ ਭੋਗ ਮੋਖ ਦਾਨੀ ਹੈ,#ਖਾਲਸਾ ਹਮਾਰੀ ਜਾਨ ਖਾਲਸਾ ਹਮਾਰੀ ਆਨ#ਖਾਲਸਾ ਹਮਾਰੀ ਖਾਨ ਮੋਦ ਕੀ ਸੁਹਾਨੀ ਹੈ,#ਖਾਲਸਾ ਹਮਾਰੀ ਜਾਤਿ ਖਾਲਸਾ ਹਮਾਰੀ ਪਾਤਿ#ਸ੍ਰੀ ਗੁਰੂ ਗੋਬਿੰਦ ਸਿੰਘ ਬਾਨੀ ਯੌਂ ਬਖਾਨੀ ਹੈ,#(ਸੰਤ ਨਿਹਾਲ ਸਿੰਘ)#ਪੂਜਾ ਏਕ ਅਦ੍ਵਯ ਅਕਾਲ ਕੀ ਹੈ ਇਸ੍ਟ ਜਹਾਂ#ਸਤ੍ਯਨਾਮ ਵਾਹਗੁਰੂ ਜਾਪ ਮੁਕ੍ਤਮਾਲ ਸਾ,#ਬਾਨੀਗੁਰੁ ਗਾਯਬੇ ਕੋ ਸੂਧੀ ਗੁਰੂਗ੍ਰੰਥ ਜੂ ਕੀ#ਖਾਯਬੇ ਕੋ ਭੋਜਨ ਕੜਾਹ ਨਕ੍ਦ ਮਾਲ ਸਾ,#ਕਹੈ "ਤੋਖਹਰਿ" ਭਏ ਚਾਰੋਂ ਹੀ ਬਰਨ ਏਕ#ਦਰਨ ਮਲੇਛਨ ਕੋ ਧਾਰ੍ਯੋ ਵਪੁ ਕਾਲ ਸਾ,#ਦ੍ਵੈਮਤ ਕੋ ਸਾਲ² ਸਾ ਨਿਰਾਲਸਾ ਧਰਮ ਨੀਤਿ#ਲਾਲਸਾ³ ਭਰਨ ਧਨ੍ਯ ਭਯੋ ਪੰਥ ਖਾਲਸਾ....
ਜਾਣਦਾ ਹੈ. "ਕੋਇ ਨ ਜਾਨੈ ਤੁਮਰਾ ਅੰਤ." (ਸੁਖਮਨੀ) ੨. ਜਨ (ਦਾਸ) ਦੇ. "ਚਰਨੀ ਆਇਪਵੈ ਹਰਿਜਾਨੈ." (ਕਲਿ ਮਃ ੪)...
ਫ਼ਾ. [بادشاہی] ਸੰਗ੍ਯਾ- ਬਾਦਸ਼ਾਹ ਦੀ ਪਦਵੀ। ੨. ਹੁਕੂਮਤ. ਰਾਜ੍ਯ। ੩. ਦੇਖੋ, ਪਾਤਸ਼ਾਹੀ। ੪. ਵਿ- ਬਾਦਸ਼ਾਹ ਦਾ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਸੰ. ਕ੍ਸ਼ੁਧਾ. ਸੰਗ੍ਯਾ- ਖਾਣ ਦੀ ਇੱਛਾ. ਭੁੱਖ....
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। ੨. ਸੰਗ੍ਯਾ- ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ-#(ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼.#(ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ.#(ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ." (ਮਾਰੂ ਸੋਲਹੇ ਮਃ ੧)...
ਦੇਖੋ, ਸਤਗੁਰ. "ਜਿਸੁ ਮਿਲਿਐ ਮਨਿ ਹੋਇ ਅਨੰਦ ਸੋ ਸਤਿਗੁਰੁ ਕਹੀਐ." (ਗਉ ਮਃ ੪) "ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ." (ਸ੍ਰੀ ਮਃ ੧, ਜੋਗੀਅੰਦਰਿ)...
ਸੰਗ੍ਯਾ- ਪੁਸਪ. ਕੁਸੁਮ. ਦੇਖੋ, ਫੁੱਲ. "ਆਪੇ ਭਵਰਾ ਫੂਲ ਬੇਲਿ." (ਬਸੰ ਅਃ ਮਃ ੧) ੨. ਫੁੱਲ ਦੇ ਆਕਾਰ ਦਾ ਭੂਸਣ. "ਸਗਲ ਆਭਰਣ ਸੋਭਾ ਕੰਠਿ ਫੂਲ." (ਆਸਾ ਮਃ ੫) ੩. ਢਾਲ ਦੇ ਫੁੱਲ. "ਫੂਲਨ ਲਾਗ ਚਿਣਗ ਗਨ ਜਾਗਾ." (ਗੁਪ੍ਰਸੂ) ੪. ਬੈਰਾੜ ਵੰਸ਼ ਦਾ ਰਤਨ ਬਾਬਾ ਫੂਲ, ਜੋ ਰੂਪਚੰਦ ਦੇ ਘਰ ਮਾਤਾ ਅੰਬੀ ਦੇ ਉਦਰ ਤੋਂ ਸੰਮਤ ੧੬੮੪ (ਸਨ ੧੬੨੭) ਵਿੱਚ ਜਨਮਿਆ, ਜਦਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਮੋਹਨ ਅਤੇ ਕਾਲੇ ਪੁਰ ਕ੍ਰਿਪਾ ਕਰਕੇ ਮੇਹਰਾਜ ਗ੍ਰਾਮ ਵਸਾਇਆ ਸੀ.#ਸੰਮਤ ੧੬੮੮ ਵਿੱਚ ਗੁਰੂਸਰ ਦੇ ਜੰਗ ਪਿੱਛੋਂ ਜਦ ਗੁਰੂ ਸਾਹਿਬ ਦੇ ਦਿਵਾਨ ਵਿੱਚ ਬਾਲਕ ਫੂਲ ਆਪਣੇ ਚਾਚੇ ਕਾਲੇ ਨਾਲ ਹਾਜਿਰ ਹੋਇਆ, ਤਦ ਸੁਭਾਵਿਕ ਹੀ ਪੇਟ ਵਜਾਉਣ ਲੱਗ ਪਿਆ. ਸਤਿਗੁਰੂ ਨੇ ਕਾਲੇ ਤੋਂ ਬਾਲਕ ਦੀ ਹਰਕਤ ਬਾਬਤ ਪੁੱਛਿਆ, ਤਾਂ ਅਰਜ ਕੀਤੀ ਕਿ ਮਹਾਰਾਜ! ਇਸ ਦੀ ਮਾਈ ਗੁਜਰ ਗਈ ਹੈ, ਹਜੂਰ ਦੇ ਸਾਹਮਣੇ ਆਪਣੇ ਪੇਟ ਪਾਲਣ ਲਈ ਇਸ਼ਾਰੇ ਨਾਲ ਅਰਜ਼ ਕਰ ਰਿਹਾ ਹੈ. ਇਸ ਪੁਰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਬਾਲਕ ਗੁਰੂ ਨਾਨਕਦੇਵ ਦੀ ਕ੍ਰਿਪਾ ਨਾਲ ਲੱਖਾਂ ਦੇ ਪੇਟ ਭਰੇਗਾ ਅਤੇ ਇਸ ਦੀ ਸੰਤਾਨ ਰਾਜ ਭਾਗ ਭੋਗੇਗੀ.#ਸੰਮਤ ੧੭੦੩ ਵਿੱਚ ਜਦ ਗੁਰੂ ਹਰਿਰਾਇ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਮੇਹਰਾਜ ਪਧਾਰੇ, ਤਦ ਫੂਲ ਆਪਣੇ ਸੰਬੰਧੀਆਂ ਸਮੇਤ ਦੀਵਾਨ ਵਿੱਚ ਹਾਜਿਰ ਹੁੰਦਾ ਰਿਹਾ. ਗੁਰੂ ਸਾਹਿਬ ਨੇ ਇਸ ਦੀ ਨੰਮ੍ਰਤਾ ਅਤੇ ਸੇਵਾ ਭਾਵ ਦੇਖਕੇ ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁਸ੍ਟੀ ਵਿੱਚ ਆਸ਼ੀਰਵਾਦ ਦਿੱਤਾ, ਜਿਸ ਦਾ ਫਲ ਹੁਣ ਫੁਲਕੀਆਂ ਰਿਆਸਤਾਂ ਸਿੱਖਾਂ ਦਾ ਮਾਣ ਤਾਣ ਹਨ.¹ ਫੂਲ ਦੇ ਦੋ ਵਿਆਹ ਹੋਏ- ਧਰਮਪਤਨੀ ਬਾਲੀ ਦੇ ਉਦਰ ਤੋਂ ਤਿਲੋਕਸਿੰਘ ਰਾਮ ਸਿੰਘ ਅਤੇ ਰੱਘੂ² ਅਤੇ ਬੀਬੀ ਰਾਮੀ³ ਜਨਮੇ, ਅਰ ਰੱਜੀ ਤੋਂ ਚੰਨੂ, ਝੰਡੂ ਅਤੇ ਤਖਤਮੱਲ ਪੈਦਾ ਹੋਏ. ਬਾਬੇ ਫੂਲ ਦੀ ਔਲਾਦ ਪੁਰ ਗੁਰੂ ਗੋਬਿੰਦਸਿੰਘ ਸਾਹਿਬ ਦੀ ਖਾਸ ਕ੍ਰਿਪਾ ਰਹੀ ਹੈ. ਦੇਖੋ, ਤਿਲੋਕਸਿੰਘ.#ਬਾਬਾ ਫੂਲ ਦਾ ਦੇਹਾਂਤ ਸੰਮਤ ੧੭੪੭ (ਸਨ ੧੬੯੦)⁴ ਵਿੱਚ ਬਹਾਦੁਰਪੁਰ⁵ ਹੋਇਆ. ਸਸਕਾਰ ਫੂਲ ਨਗਰ ਕੀਤਾ ਗਿਆ. ਜਿੱਥੇ ਸਮਾਧ ਵਿਦ੍ਯਮਾਨ ਹੈ. ਦੇਖੋ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ, ਮੇਹਰਾਜ ਅਤੇ ਫੂਲਵੰਸ਼।#੫. ਬਾਬਾ ਫੂਲ ਦਾ ਸੰਮਤ ੧੭੧੧ (ਸਨ ੧੬੫੩)⁶ ਵਿੱਚ ਆਬਾਦ ਕੀਤਾ ਨਗਰ, ਜੋ ਰਾਜ ਨਾਭਾ ਵਿੱਚ ਹੈ. ਇਹ ਰਿਆਸਤ ਦੀ ਨਜਾਮਤ ਦਾ ਪ੍ਰਧਾਨ ਅਸਥਾਨ ਹੈ. ਇੱਥੇ ਬਾਬਾ ਫੂਲ ਦੇ ਪੁਰਾਣੇ ਚੁਲ੍ਹੇ ਹਨ, ਜੋ ਫੂਲਵੰਸ਼ ਤੋਂ ਸਨਮਾਨਿਤ ਹਨ. ਰੇਲਵੇ ਸਟੇਸ਼ਨ ਰਾਮਪੁਰਾ ਫੂਲ ਹੈ.#੬. ਦੇਖੋ, ਫੂਲਸਾਹਿਬ। ੭. ਦੇਖੋ, ਫੂਲਵੰਸ਼....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰਗ੍ਯਾ- ਜਿਸ ਨਾਲ ਲਖਾਇਆ (ਜਤਾਇਆ) ਜਾਵੇ. ਅਲਾਮਤ. ਲੱਛਣ. ਦੂਸਰੀ ਵਸਤੁ ਤੋਂ ਭੇਦ ਕਰਨ ਵਾਲਾ ਚਿੰਨ੍ਹ. ਉਹ ਤਾਰੀਫ ਜੋ ਅਤਿਵ੍ਯਾਪਤਿ ਅਵ੍ਯਾਪਤਿ ਅਤੇ ਅਸਦਭਾਵ (ਅਸੰਭਵ) ਦੋਸ ਤੋਂ ਰਹਿਤ ਹੋਵੇ (defination) ਵਿਦ੍ਵਾਨਾਂ ਨੇ ਲਕ੍ਸ਼੍ਣ ਦੋ ਪ੍ਰਕਾਰ ਦਾ ਮੰਨਿਆ ਹੈ. ਇੱਕ ਸ੍ਵਰੂਪ. ਦੂਜਾ ਤਟਸ੍ਥ. ਸ੍ਵਰੂਪ ਉਹ ਹੈ ਜੋ ਵਸ੍ਤੁ ਤੋਂ ਭਿੰਨ ਨਹੀਂ, ਜੈਸੇ ਬ੍ਰਹਮ ਦਾ ਲਕ੍ਸ਼੍ਣ ਸਤ੍ਯ ਚੇਤਨ ਅਤੇ ਆਨੰਦ ਹੈ. ਤਟਸ੍ਥ (ਕਿਨਾਰੇ ਅਤੇ ਕਦੇ ਕਦੇ ਰਹਿਣ ਵਾਲਾ) ਲਕ੍ਸ਼੍ਣ ਉਹ ਹੈ, ਜੋ ਸ੍ਵਰੂਪ ਤੋਂ ਭਿੰਨ ਹੋਵੇ, ਜੈਸੇ ਜਗਤਕਰਤਾ, ਵਿਸ਼੍ਵਪਾਲਕ ਅਤੇ ਸੰਹਾਰਕਰਤਾ ਆਦਿ। ੨. ਰਾਮਚੰਦ੍ਰ ਜੀ ਦਾ ਭਾਈ, ਲਕ੍ਸ਼੍ਮਣ। ੩. ਸਾਰਸ ਪੰਛੀ। ੪. ਖ਼ੁਸ਼ਨਸੀਬੀ ਦਾ ਚਿੰਨ੍ਹ....
ਸੰਗ੍ਯਾ- ਅਜੋਗਪੁਣਾ. ਅਯੋਗ੍ਯਤਾ। ੨. ਲੱਛਣ ਦਾ ਇੱਕ ਦੋਸ, ਜਿਸ ਦਾ ਰੂਪ ਇਹ ਹੈ:-#ਕਿ ਲੱਛਣ ਦਾ ਕੋਈ ਅੰਗ ਲੱਛ (ਲਕ੍ਸ਼੍ਯ) ਵਿੱਚ ਨਾ ਘਟੇ. ਜਿਵੇਂ ਕੋਈ ਗਊ ਦਾ ਲੱਛਣ ਕਰੇ ਕਿ ਲੰਮੀ ਸੁੰਡ ਵਾਲੀ ਗਊ ਹੁੰਦੀ ਹੈ। ੩. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਕਾਰਣ ਹੋਰ ਥਾਂ, ਅਤੇ ਕਾਰਜ ਹੋਰ ਥਾਂ ਹੋਵੇ. "ਹੇਤੁ ਅਨਤ ਹੀ ਹੋਯ ਜਹਿਂ, ਕਾਜ ਅਨਤ ਹੀ ਹੋਯ." (ਸ਼ਿਵਰਾਜ ਭੂਸਣ)#ਉਦਾਹਰਣ-#ਪ੍ਰੇਮਮੱਤ ਮਰਦਾਨਾ ਗਾਵੈ,#ਸ਼੍ਰੋਤਾ ਸੁਨਤ ਭੂਲ ਸੁਧ ਜਾਵੈ.#ਮੱਤਤਾ (ਮਸ੍ਤੀ) ਮਰਦਾਨੇ ਵਿੱਚ ਹੋਈ, ਅਤੇ ਸੁਧ ਭੁੱਲੀ ਸ਼੍ਰੋਤਾ ਦੀ.#(ਅ) ਜੋ ਵਸਤੂ ਜਿਸ ਥਾਂ ਹੋਣੀ ਚਾਹੀਏ, ਉਸ ਨੂੰ ਉਸ ਥਾਂ ਨਾ ਰੱਖਕੇ, ਦੂਜੇ ਅਯੋਗ ਥਾਂ ਆਰੋਪਣਾ, "ਅਸੰਗਤਿ" ਦਾ ਦੂਜਾ ਰੂਪ ਹੈ. "ਔਰ ਠੌਰ ਕਰਣੀਯ ਜੋ ਕਰਤ ਔਰ ਹੀ ਠੌਰ." (ਲਲਿਤ ਲਲਾਮ)#ਉਦਾਹਰਣ-#ਵੈਦ ਦਵਾ ਦੀਨੀ ਸੁਖਦ ਦੁਖੀਆ ਪੁਰਖ ਨਿਹਾਰ,#ਆਂਖੈ ਕੀ ਫਾਕੀ ਕਰੀ ਫਾਕੀ ਆਂਖਨ ਡਾਰ.#(ਅਲੰਕਾਰ ਸਾਗਰ ਸੁਧਾ)#(ੲ) ਕਾਰਜ ਅਰੰਭ ਕਰੀਏ ਕਿਸੇ ਹੋਰ ਪ੍ਰਯੋਜਨ ਲਈ, ਅਤੇ ਉਸ ਦਾ ਫਲ ਹੋਵੇ ਉਸ ਤੋਂ ਉਲਟ, ਅਜੇਹਾ ਵਰਣਨ "ਅਸੰਗਤਿ" ਦਾ ਤੀਜਾ ਰੂਪ ਹੈ. "ਕਰਨ ਲਗੈ ਜੋ ਕਾਜ ਕਛੁ ਤਾਂ ਤੇ ਹੋਯ ਵਿਰੁੱਧ."#(ਲਲਿਤ ਲਲਾਮ)#ਉਦਾਹਰਣ-#ਬਲਿ ਪੋਤਾ ਪ੍ਰਹਲਾਦ ਦਾ ਇੰਦ੍ਰਪੁਰੀ ਦੀ ਇੱਛ ਇਛੰਦਾ,#ਕਰ ਸੰਪੂਰਣ ਜੱਗ ਸੌ ਇੱਕ ਇਕੋਤਰ ਜੱਗ ਕਰੰਦਾ,#ਇੰਦ੍ਰਾਸਣ ਨੋ ਪਰਹਰੈ ਜਾਇ ਪਤਾਲ ਸੁ ਹੁਕਮੀਬੰਦਾ.#(ਭਾਗੁ)...