larhanāलड़ना
ਕ੍ਰਿ- ਲਡ (ਜੀਭ) ਹਿਲਾਉਣਾ. ਝਗੜਨਾ। ੨. ਯੁੱਧ ਕਰਨਾ. ਭਿੜਨਾ। ੩. ਕੱਟਣਾ. ਵੱਢਣਾ. ਡੰਗ ਮਾਰਨਾ.
क्रि- लड (जीभ) हिलाउणा. झगड़ना। २. युॱध करना. भिड़ना। ३. कॱटणा. वॱढणा. डंग मारना.
ਦੇਖੋ, ਜਿਹਵਾ ਅਤੇ ਜਿਹ੍ਵਾ. "ਜੀਭ ਰਸਾਇਣਿ ਸਾਚੈ ਰਾਤੀ." (ਮਾਰੂ ਸੋਲਹੇ ਮਃ ੧)#ਜੀਭ ਯੋਗ ਅਰੁ ਭੋਗ ਜੀਭ ਸਭ ਰੋਗ ਬਢਾਵੈ,#ਜੀਭ ਕਰੈ ਉਦਯੋਗ ਜੀਭ ਲੈ ਕੈਦ ਕਰਾਵੈ,#ਜੀਭ ਸ੍ਵਰਗ ਲੈ ਜਾਇ ਜੀਭ ਸਭ ਨਰਕ ਦਿਖਾਵੈ,#ਜੀਭ ਮਿਲਾਵੈ ਰਾਮ ਜੀਭ ਸਭ ਦੇਹ ਧਰਾਵੈ,#ਜੀਭ ਓਂਠ ਏਕਤ੍ਰ ਕਰ ਬਾਟ ਸਿਹਾਰੇ ਤੌਲਿਯੇ,#"ਬੈਤਾਲ" ਕਹੈ ਵਿਕ੍ਰਮ ਸੁਨੋ! ਜੀਭ ਸੰਭਾਰ ਬੋਲਿਯੇ....
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਲੜਨਾ. ਟਾਕਰਾ ਕਰਨਾ। ੨. ਪਰਸਪਰ ਠੋਕਰ ਖਾਣੀ. " ਅ. ਭਿੜੈ ਮਾਰੇ ਆਪਿ." (ਮਃ ੧. ਵਾਰ ਮਲਾ) "ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ." (ਮਃ ੩. ਵਾਰ ਗੂਜ ੧)...
ਦੇਖੋ, ਕਟਣਾ....
ਸੰਗ੍ਯਾ- ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। ੨. ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ, ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. "ਮਛਰ ਡੰਗ ਸਾਇਰ ਭਰ ਸੁਭਰੁ." (ਤੁਖਾ ਬਾਰਹਮਾਹਾ) ੩. ਸਮਾਂ. ਵੇਲਾ। ੪. ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ- ਉਸ ਨੂੰ ਦੋ ਡੰਗ ਰੋਟੀ ਖਵਾਈ....