satariसॱतरि
ਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੂਤਰਿ (ਸੂਤ- ਅਰਿ) ਦੀ ਥਾਂ ਸੱਤਰਿ ਲਿਖ ਦਿੱਤਾ ਹੈ. ਯਥਾ- "ਦੁਰਜੋਧਨ ਕੇ ਨਾਮ ਲੈ ਅੰਤ ਸਬਦ ਅਰਿ ਦੇਹੁ। ਅਨੁਜ ਉਚਰ ਸੱਤਰਿ ਉਚਰ ਨਾਮ ਬਾਣ ਲਖ ਲੇਹੁ." (੧੫੫) ਦੁਰਯੋਧਨ ਦਾ ਵੈਰੀ ਭੀਮਸੇਨ, ਉਸ ਦਾ ਛੋਟਾ ਭਾਈ ਅਰਜੁਨ. ਉਸ ਦੇ ਸੂਤ (ਰਥਵਾਹੀ) ਦਾ ਅਰਿ (ਵੈਰੀ) ਤੀਰ. ਅਰਜੁਨ ਦੇ ਰਥਵਾਰੀ ਕ੍ਰਿਸਨ ਜੀ ਦਾ ਦੇਹਾਂਤ ਤੀਰ ਨਾਲ ਹੋਇਆ ਸੀ.
शसत्रनाममाला विॱच किसे लिखारी ने सूतरि (सूत- अरि) दी थां सॱतरि लिख दिॱता है. यथा- "दुरजोधन के नाम लै अंत सबद अरि देहु। अनुज उचर सॱतरि उचर नाम बाण लख लेहु." (१५५) दुरयोधन दा वैरी भीमसेन, उस दा छोटा भाई अरजुन. उस दे सूत (रथवाही) दा अरि (वैरी) तीर. अरजुन दे रथवारी क्रिसन जी दा देहांत तीर नाल होइआ सी.
ਲੇਖਕ. ਲਿਖਣ ਵਾਲਾ....
ਸੰਗ੍ਯਾ- ਸੂਤ ਦਾ ਵੈਰੀ, ਬਲਰਾਮ. ਦੇਖੋ, ਲੋਮਹਰਸਣ। ੨. ਵਿ- ਰਥਵਾਹੀ ਦਾ ਵੈਰੀ. "ਪਵਨ ਸੁਤ ਅਨੁਜ ਸੂਤਰਿ." (ਸਨਾਮਾ) ਪੌਣ ਦਾ ਪੁਤ੍ਰ ਭੀਮ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਰਥਵਾਹੀ ਕ੍ਰਿਸਨ, ਉਸ ਦਾ ਵੈਰੀ ਤੀਰ....
ਸੰ. ਸੂਤ੍ਰ. ਸੰਗ੍ਯਾ- ਤਾਗਾ. ਡੋਰਾ. "ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ) ੨. ਜਨੇਊ. "ਸੂਤ ਪਾਇ ਕਰੇ ਬੁਰਿਆਈ." (ਵਾਰ ਰਾਮ ੧. ਮਃ ੧) ੩. ਪ੍ਰਬੰਧ. ਇੰਤਜਾਮ. ੪. ਪਰਸਪਰ ਪ੍ਰੇਮ. ਮੇਲ ਮਿਲਾਪ. "ਰਾਖਹੁ ਸੂਤ ਇਹੀ ਬਨ ਆਵੈ." (ਗੁਪ੍ਰਸੂ) ੫. ਰੀਤਿ. ਰਿਵਾਜ. "ਹੁਤੋ ਸੰਸਾਰ ਸੂਤ ਇਹੁ ਦਾਸਾ." (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸ੍ਰੀ। ੬. "ਠੀਕ. ਸਹੀ. ਦੁਰੁਸ੍ਤ. "ਮੰਦਲ ਨ ਬਾਜੈ ਨਟਪੈ ਸੂਤਾ." (ਆਸਾ ਕਬੀਰ) ੭. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. "ਲਡੂਆ ਅਰ ਸੂਤ ਭਲੇ ਜੁ ਬਨੇ." (ਕ੍ਰਿਸਨਾਵ) ੮. ਸੰ. सृत ਰਥਵਾਨ. ਰਥ ਹੱਕਣ ਵਾਲਾ. "ਪਾਰਥ ਸੂਤ ਕੀ ਡੋਰ ਲਗਾਏ." (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯. ਸੂਰਜ। ੧੦. ਅੱਕ। ੧੧. ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸਃ ੨. ਅਤੇ ੩। ੧੨. ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਾਵਿ¹। ੧੩. ਪਾਰਾ। ੧੪. ਵ੍ਯਾਸ ਦਾ ਚੇਲਾ, ਲੋਮਹਰਸਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫. ਵਿ- ਪ੍ਰਸੂਤ. ਸੂਇਆ ਹੋਇਆ। ੧੬. ਚੁਆਇਆ ਹੋਇਆ. ਟਪਕਾਇਆ ਹੋਇਆ। ੧੭. ਸੰ. सूत्त् ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ....
ਸੰ. ਸੰਗ੍ਯਾ- ਵੈਰੀ. ਦੁਸ਼ਮਨ। ੨. ਚਕ੍ਰ ਸ਼ਸਤ੍ਰ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੂਤਰਿ (ਸੂਤ- ਅਰਿ) ਦੀ ਥਾਂ ਸੱਤਰਿ ਲਿਖ ਦਿੱਤਾ ਹੈ. ਯਥਾ- "ਦੁਰਜੋਧਨ ਕੇ ਨਾਮ ਲੈ ਅੰਤ ਸਬਦ ਅਰਿ ਦੇਹੁ। ਅਨੁਜ ਉਚਰ ਸੱਤਰਿ ਉਚਰ ਨਾਮ ਬਾਣ ਲਖ ਲੇਹੁ." (੧੫੫) ਦੁਰਯੋਧਨ ਦਾ ਵੈਰੀ ਭੀਮਸੇਨ, ਉਸ ਦਾ ਛੋਟਾ ਭਾਈ ਅਰਜੁਨ. ਉਸ ਦੇ ਸੂਤ (ਰਥਵਾਹੀ) ਦਾ ਅਰਿ (ਵੈਰੀ) ਤੀਰ. ਅਰਜੁਨ ਦੇ ਰਥਵਾਰੀ ਕ੍ਰਿਸਨ ਜੀ ਦਾ ਦੇਹਾਂਤ ਤੀਰ ਨਾਲ ਹੋਇਆ ਸੀ....
ਸੰ. लिख्. ਧਾ- ਜਾਣਾ, ਲਿਖਣਾ, ਲਕੀਰ ਖਿੱਚਣਾ, ਖੁਰਚਣਾ, ਉੱਕਰਨਾ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਸੰ. ਦੁਰ੍ਯੋਧਨ. ਵਿ- ਜਿਸ ਨਾਲ ਯੁੱਧ ਕਰਨਾ ਔਖਾ ਹੈ। ੨. ਸੰਗ੍ਯਾ- ਗਾਂਧਾਰੀ ਦੇ ਉਦਰ ਤੋਂ ਧ੍ਰਿਤਰਾਸ੍ਟ੍ਰ ਦਾ ਵੱਡਾ ਪੁਤ੍ਰ, ਜੋ ਪਾਂਡਵਾਂ ਦਾ ਭਾਰੀ ਵਿਰੋਧੀ ਸੀ ਇੰਦ੍ਰਪ੍ਰਸ੍ਥ (ਦਿੱਲੀ) ਵਿੱਚ ਜਦ ਯੁਧਿਸ੍ਟਿਰ ਨੇ ਰਾਜਸੂਯ ਯਗ੍ਯ ਕੀਤਾ, ਤਦ ਉਸ ਦੀ ਪਭੁਤਾ ਦੇਖਕੇ ਦੁਰਜੋਧਨ ਜਲ ਗਿਆ ਅਰ ਪਾਂਡਵਾਂ ਦੇ ਨਾਸ਼ ਦਾ ਉਪਾਉ ਸੋਚਣ ਲੱਗਾ. ਇਸ ਨੇ ਆਪਣੇ ਮਾਮੇ ਸ਼ਕੁਨਿ ਨਾਲ ਮਿਲਕੇ ਯੁਧਿਸ੍ਠਿਰ ਨੂੰ ਜੂਆ ਖੇਡਣ ਲਈ ਤਿਆਰ ਕੀਤਾ ਅਤੇ ਅਜੇਹੀ ਚਤੁਰਾਈ ਨਾਲ ਖੇਡ ਕੀਤੀ ਕਿ ਯੁਧਿਸ੍ਠਿਰ ਦਾ ਸਭ ਰਾਜ ਜਿੱਤ ਲਿਆ, ਬਲਕਿ ਪਾਂਡਵਾਂ ਦੀ ਪ੍ਯਾਰੀ ਇਸਤ੍ਰੀ ਦ੍ਰੌਪਦੀ ਭੀ ਜੂਏ ਵਿੱਚ ਹਾਰੀ ਗਈ. ਦੁਰਯੋਧਨ ਨੇ ਆਗ੍ਯਾ ਦਿੱਤੀ ਕਿ ਦ੍ਰੌਪਦੀ ਨੂੰ ਸਭਾ ਵਿੱਚ ਲਿਆਓ. ਇਸ ਪੁਰ ਦੁੱਸ਼ਾਸਨ ਕੇਸਾਂ ਤੋਂ ਫੜਕੇ ਉਸ ਨੂੰ ਲਿਆਇਆ. ਦੁਰਯੋਧਨ ਨੇ ਦ੍ਰੌਪਦੀ ਨੂੰ ਆਪਣੇ ਪੱਟ ਪੁਰ ਬੈਠਣ ਲਈ ਆਖਿਆ, ਜਿਸ ਪੁਰ ਭੀਮਸੈਨ ਨੇ ਪ੍ਰਤਿਗ੍ਯਾ ਕੀਤੀ ਕਿ ਦੁਰਯੋਧਨ ਦੇ ਪੱਟਾਂ ਨੂੰ ਮੈਂ ਗਦਾ ਨਾਲ ਚੂਰਨ ਕਰਾਂਗਾ.#ਜੂਏ ਵਿਚ ਹਾਰਨ ਕਾਰਣ ਪਾਂਡਵਾਂ ਨੂੰ ਬਾਰਾਂ ਵਰ੍ਹੇ ਬਨਵਾਸ, ਅਤੇ ਇੱਕ ਵਰ੍ਹਾ ਗੁਪਤ ਵਾਸ ਕੱਟਣਾ ਪਿਆ. ਇਸ ਪਿੱਛੋਂ ਕ੍ਰਿ਼ਸਨ ਜੀ ਨੇ ਭਾਈਆਂ ਦੀ ਸੁਲਾ ਕਰਾਉਣੀ ਚਾਹੀ, ਪਰ ਦੁਰਯੋਧਨ ਨੇ ਹਿਤ ਦੀ ਸਲਾਹ ਨਾ ਮੰਨੀ. ਗੱਲ ਇੱਥੋਂ ਤੱਕ ਵਧੀ ਕਿ ਦੋਹਾਂ ਨੇ ਕੁਲਛੇਤ੍ਰ (ਕੁਰੁਕ੍ਸ਼ੇਤ੍ਰ) ਦੇ ਮੈਦਾਨ ਵਿੱਚ ਲੜਾਈ ਆਰੰਭੀ, ਜਿਸ ਦਾ ਫਲ ਭਾਰਤ ਦਾ ਸਰਵਨਾਸ਼ ਹੋਇਆ. ਭੀਮਸੈਨ ਨੇ ਆਪਣੀ ਪ੍ਰਤਿਗ੍ਯਾ ਅਨੁਸਾਰ ਦੁਰਯੋਧਨ ਦੇ ਪੱਟ ਗਦਾ ਨਾਲ ਚੂਰਨ ਕੀਤੇ. "ਬੂਡਾ ਦੁਰਜੋਧਨ ਪਤਿ ਖੋਈ." (ਗਉ ਅਃ ਮਃ ੧)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਦੇਓ. ਦਾਨ ਕਰੋ. "ਦੇਹੁ ਦਰਸ ਨਾਨਕ ਬਲਿਹਾਰੀ." (ਤਖਾ ਛੰਤ ਮਃ ੫)...
ਸੰ. ਸੰਗ੍ਯਾ- ਛੋਟਾ ਭਾਈ, ਜੋ ਪਿੱਛੋਂ ਜੰਮਿਆ ਹੈ. "ਜੀਵਤ ਅਨੁਜ ਨਾਮ ਤਿਹ ਲਾਲੂ." (ਨਾਪ੍ਰ) ੨. ਫੇਰ ਪੈਦਾ ਹੋਇਆ. "ਰੁਹ ਅਨੁਜ ਆਦਿ ਪਦ ਦੀਜੈ." ਬਿਰਛ ਤੋਂ ਪੈਦਾ ਹੋਇਆ ਕਾਠ, ਉਸ ਤੋਂ ਬਣਿਆ ਬੰਦੂਕ ਦਾ ਕੁੰਦਾ....
ਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬਾਣ ਅਤੇ ਵਾਣ. ਤੀਰ. "ਬਾਣ ਬੇਧੰਚ ਕੁਰੰਕ ਨਾਦੰ." (ਵਾਰ ਜੈਤ) "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ ॥" (ਵਿਚਿਤ੍ਰ) ੫. ਦੋ ਗਜ਼ ਦੀ ਲੰਬਾਈ. ਚਾਰ ਹੱਥ ਪ੍ਰਮਾਣ. "ਬਾਣ ਪ੍ਰਯੰਤ ਬਢਤ ਨਿਤ ਪ੍ਰਤਿ ਤਨ." (ਸੂਰਜਾਵ) ਦੀਰਘਕਾਯ ਦੈਤ ਹਰ ਰੋਜ ਚਾਰ ਹੱਥ ਵਧਦਾ ਸੀ. ਇਸ ਨੂੰ ਸੂਰਜ ਨੇ ਮਾਰਿਆ। ੬. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਪੰਜ ਬਾਣ ਕਵੀਆਂ ਨੇ ਲਿਖੇ ਹਨ. ਦੇਖੋ, ਪੰਚਸਾਯਕ ਅਤੇ ਪੰਜਬਾਣ। ੭. ਵਾਣ ਨਾਮਕ ਦੈਤ੍ਯ. ਵਾਣਾਸੁਰ. ਦੇਖੋ, ਵਾਣ ੫। ੮. ਹਰ੍ਸਚਰਿਤ, ਕਾਦੰਬਰੀ, ਚੰਡਿਕਾਸ਼ਤਕ ਆਦਿ ਦਾ ਪ੍ਰਸਿੱਧ ਕਵਿ ਬਾਣ ਭੱਟ, ਜੋ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ। ੯. ਇੱਕ ਬਿਰਛ, ਜਿਸ ਦੀ ਲੱਕੜ ਵਡੀ ਪੱਕੀ ਹੁੰਦੀ ਹੈ ਅਰ ਠੰਢੇ ਥਾਈਂ ਬਹੁਤ ਹੁੰਦਾ ਹੈ. ਇਸ ਨੂੰ ਹਿੰਦੁਸਤਾਨੀ ਓਕ (Indian Oak) ਭੀ ਆਖਦੇ ਹਨ. Fagaceae....
ਲਓ. ਅੰਗੀਕਾਰ ਕਰੋ. ਦੇਖੋ, ਲੇਹੁ. "ਲੇਹੁ ਆਰਤੀ, ਹੋ ਪੁਰਖ ਨਿਰੰਜਨਾ !" (ਪ੍ਰਭਾ ਕਬੀਰ)...
ਦੇਖੋ, ਦੁਰਜੋਧਨ....
ਦੁਸ਼ਮਨ. ਦੇਖੋ, ਬੈਰੀ....
ਦੇਖੋ, ਭੀਮ ੨. ਅਤੇ ਪਾਂਡਵ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਅਰਜਨ....
ਰਥਵਾਹਕ. ਰਥ ਹੱਕਣ ਵਾਲਾ. "ਇਕ ਰਥੁ, ਇਕ ਰਥਵਾਹੁ." (ਵਾਰ ਆਸਾ)...
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....