anujaअनुज
ਸੰ. ਸੰਗ੍ਯਾ- ਛੋਟਾ ਭਾਈ, ਜੋ ਪਿੱਛੋਂ ਜੰਮਿਆ ਹੈ. "ਜੀਵਤ ਅਨੁਜ ਨਾਮ ਤਿਹ ਲਾਲੂ." (ਨਾਪ੍ਰ) ੨. ਫੇਰ ਪੈਦਾ ਹੋਇਆ. "ਰੁਹ ਅਨੁਜ ਆਦਿ ਪਦ ਦੀਜੈ." ਬਿਰਛ ਤੋਂ ਪੈਦਾ ਹੋਇਆ ਕਾਠ, ਉਸ ਤੋਂ ਬਣਿਆ ਬੰਦੂਕ ਦਾ ਕੁੰਦਾ.
सं. संग्या- छोटा भाई, जो पिॱछों जंमिआ है. "जीवत अनुज नाम तिह लालू." (नाप्र) २. फेर पैदा होइआ. "रुह अनुज आदि पद दीजै." बिरछ तों पैदा होइआ काठ, उस तों बणिआ बंदूक दा कुंदा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਪਿਛਹੁ....
ਸੰ. ਜੀਵਿਤ. ਵਿ- ਜ਼ਿੰਦਹ. ਜਿਉਂਦਾ. "ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ." (ਗਉ ਕਬੀਰ) "ਜੀਵਤ ਕਉ ਮੂਆ ਕਹੈ." (ਗਉ ਅਃ ਮਃ ੧) ੨. ਚੇਤਨ. "ਸੋ ਜੀਵਤ, ਜਿਹ ਜੀਵ ਜਪਿਆ." (ਬਾਵਨ) ਜਿਸ ਨੇ ਜੜ੍ਹ ਉਪਾਸਨਾ ਤ੍ਯਾਗਕੇ ਚੇਤਨ (ਕਰਤਾਰ) ਜਪਿਆ ਹੈ, ਉਹ ਜੀਵਿਤ ਹੈ। ੩. ਉਪਜੀਵਿਕਾ (ਰੋਜ਼ੀ) ਲਈ ਭੀ ਜੀਵਤ ਸ਼ਬਦ ਆਇਆ ਹੈ. "ਕਾਹੂ ਬਿਹਾਵੈ ਸੋਧਤ ਜੀਵਤ." (ਰਾਮ ਅਃ ਮਃ ੫)...
ਸੰ. ਸੰਗ੍ਯਾ- ਛੋਟਾ ਭਾਈ, ਜੋ ਪਿੱਛੋਂ ਜੰਮਿਆ ਹੈ. "ਜੀਵਤ ਅਨੁਜ ਨਾਮ ਤਿਹ ਲਾਲੂ." (ਨਾਪ੍ਰ) ੨. ਫੇਰ ਪੈਦਾ ਹੋਇਆ. "ਰੁਹ ਅਨੁਜ ਆਦਿ ਪਦ ਦੀਜੈ." ਬਿਰਛ ਤੋਂ ਪੈਦਾ ਹੋਇਆ ਕਾਠ, ਉਸ ਤੋਂ ਬਣਿਆ ਬੰਦੂਕ ਦਾ ਕੁੰਦਾ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰਗ੍ਯਾ- ਤੇਹ. ਪਿਆਸ। ੨. ਸਰਵ- ਉਸ. ਤਿਸ. "ਤਿਹ ਜੋਗੀ ਕਉ ਜੁਗਤਿ ਨ ਜਾਨਉ." (ਧਨਾ ਮਃ ੯) ੩. ਦੇਖੋ, ਤਿਹੁ....
ਖਡੂਰ ਦਾ ਨੰਬਰਦਾਰ, ਜੋ ਸ਼੍ਰੀ ਗੁਰੂ ਅਮਰਦੇਵ ਦਾ ਸਿੱਖ ਹੋਕੇ ਉਪਕਾਰੀ ਹੋਇਆ। ੨. ਬਿੱਜ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਗੁਰਸਿੱਖਾਂ ਦੀ ਪੰਗਤਿ ਵਿੱਚ ਰਲਿਆ, ਇਸ ਨੇ ਅਮ੍ਰਿਤਸਰ ਬਣਨ ਸਮੇਂ ਤਨ ਮਨ ਧਨ ਤੋਂ ਉੱਤਮ ਸੇਵਾ ਕੀਤੀ। ੩. ਦੇਖੋ, ਲਾਲੂ ਬਾਬਾ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰ. रुह्. ਧਾ- ਉੱਗਣਾ, ਬੀਜ ਵਿੱਚੋਂ ਅੰਗੂਰ ਨਿਕਲਣਾ, ਜਨਮ ਲੈਣਾ, ਉੱਪਰ ਚੜ੍ਹਨਾ, ਉਤਰਨਾ। ੨. ਸੰਗ੍ਯਾ- ਕਮਲ। ੨. ਦੂਰ੍ਵਾ. ਦੁੱਬ। ੪. ਬਿਰਛ। ੫. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਪੈਦਾ ਹੋਇਆ ਅਰਥ ਹੁੰਦਾ ਹੈ, ਜੈਸੇ- ਜਲਰੁਹ, ਜਲ ਤੋਂ ਉਪਜਿਆ (ਕਮਲ)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦਾਨ ਕਰੀਜੈ. "ਦੀਜੈ ਨਾਮੁ ਰਹੈ ਗੁਨ ਗਾਇ." (ਬਸੰ ਮਃ ੯)...
ਦੇਖੋ, ਬਿਰਖ ੧....
ਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)...
ਅ਼. [بندۇق] ਬੰਦੂਕ਼. ਸੰਗ੍ਯਾ- ਤੁਫ਼ੰਗ. ਦੇਖੋ, ਅਗਨਿ ਅਸਤ੍ਰ ੨....
ਕਾਠੀ ਦਾ ਹੰਨਾ. ਕਾਠੀ ਅੱਗੇ ਦਾ ਕੀਲਾ, ਜਿਸ ਵਿੱਚ ਲਗਾਮ ਅਟਕਾਈਦਾ ਹੈ. "ਚੜਿਕੈ ਘੋੜੜੈ ਕੁੰਦੇ ਪਕੜਹਿ." (ਵਾਰ ਗਉ ੨, ਮਃ ੫) ਅਣਜਾਣ ਸਵਾਰ ਡਿਗਣ ਦੇ ਡਰ ਤੋਂ ਕੁੰਦਾ (ਹੰਨਾ) ਫੜਦਾ ਹੈ, ਸ਼ਹਸਵਾਰ ਖੁਲ੍ਹੇ ਹੱਥ ਸਵਾਰੀ ਕਰਦਾ ਹੈ. ਖੇਡਣੀ ਪੋਲੋ ਤੇ ਫੜਨੇ ਕੁੰਦੇ, ਇਹ ਚੰਗੀ ਸਵਾਰੀ ਹੈ। ੨. ਤੁ. [قُنداق] ਕ਼ੁੰਦਾਕ਼. ਫ਼ਾ. [کُندہ] ਕੁੰਦਹ. ਬੰਦੂਕ਼ ਦੀ ਪਿੱਠ, ਜੋ ਕਾਠ ਦੀ ਬਣੀ ਹੁੰਦੀ ਹੈ. ਅੰ. Stock । ੩. ਮੁਜਰਮ ਦੇ ਪੈਰ ਫਸਾਉਣ ਦਾ ਕਾਠ. ਦੇਖੋ, ਕਾਠ ਮਾਰਨਾ....