sanchiō, sanchiāसंचिओ, संचिआ
ਵਿ- ਇਕੱਠਾ ਕੀਤਾ. ਜਮਾ ਕੀਤਾ. ਸੰਚਿਤ। ੨. ਸੇਚਨ ਕੀਤਾ. ਛਿੜਕਿਆ. "ਸਹਿਜ ਭਾਇ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ." (ਸਵੈਯੇ ਮਃ ੨. ਕੇ) ਸ਼੍ਰੇਸ੍ਠ ਬਾਣੀ ਦੀਆਂ ਕਿਰਣਾਂ ਦ੍ਵਾਰਾ ਆਤਮਿਕ ਪ੍ਰੇਮ ਅਮ੍ਰਿਤ ਦੀ ਵਰਖਾ ਕੀਤੀ. "ਅੰਮ੍ਰਿਤ ਨਾਮ ਜਲ ਸੰਚਿਆ." (ਬਿਲਾ ਮਃ ੫)
वि- इकॱठा कीता. जमा कीता. संचित। २. सेचन कीता. छिड़किआ. "सहिज भाइ संचिओ किरण अंम्रित कल बाणी." (सवैये मः २. के) श्रेस्ठ बाणी दीआं किरणां द्वारा आतमिक प्रेम अम्रित दी वरखा कीती. "अंम्रित नाम जल संचिआ." (बिला मः ५)
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...
ਸੰ. ਵਿ- ਇਕੱਠਾ ਕੀਤਾ. ਜਮਾ ਕੀਤਾ....
ਸੰ. ਸੰਗ੍ਯਾ- ਸਿੰਜਣ ਦੀ ਕ੍ਰਿਯਾ. ਪਾਣੀ ਦੇਣਾ। ੨. ਛਿੜਕਣਾ। ੩. ਗਿੱਲਾ ਕਰਨਾ। ੪. ਸਿੰਜਣ ਦਾ ਬਰਤਨ. ਬਾਲਟੀ ਝਰਨ ਆਦਿਕ....
ਦੇਖੋ, ਸਹਜ....
ਸੰਗ੍ਯਾ- ਭਾਵ. ਵਿਚਾਰ. ਖ਼ਿਆਲ. "ਊਜਰੁ ਮੇਰੈ ਭਾਇ." (ਸ. ਕਬੀਰ) ਮੇਰੇ ਖ਼ਿਆਲ ਵਿੱਚ ਉੱਜੜ ਹੈ। ੨. ਭਾਗ. ਹਿੱਸਾ. "ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ." (ਸ. ਕਬੀਰ) ੩. भ्रातृ- ਭ੍ਰਾਤਾ. ਭਾਈ. "ਦੂਸਰ ਭਾਇ ਹੁਤੋ ਜੋ ਏਕਾ." (ਗ੍ਯਾਨ) ੪. ਭਾਵ. ਮਨ ਦੇ ਖ਼ਿਆਲ ਨੂੰ ਅੰਗਾਂ ਦ੍ਵਾਰਾ ਪ੍ਰਗਟ ਕਰਨ ਦੀ ਕ੍ਰਿਯਾ. "ਹਾਇ ਭਾਇ ਬਹੁ ਭਾਂਤ ਦਿਖਾਏ." (ਚਰਿਤ੍ਰ ੧੬) ਹਾਵ ਭਾਵ ਦਿਖਾਏ. ਦੇਖੋ, ਹਾਵ ਅਤੇ ਭਾਵ। ੫. ਭਾਵ. ਪ੍ਰੇਮ. "ਭਾਇ ਭਗਤਿ ਪ੍ਰਭਕੀਰਤਨਿ ਲਾਗੈ." (ਗੌਂਡ ਮਃ ੫) ੬. ਸਨਮਾਨ. ਆਦਰ. ਪ੍ਰਤਿਸ੍ਟਾ. "ਏਕ ਭਾਇ ਦੇਖਉ ਸਭ ਨਾਰੀ." (ਗਉ ਕਬੀਰ) ੭. ਮਰਜੀ. ਆਸ਼ਯ. "ਚਰਣੀ ਲਗਾ, ਚਲਾ ਤਿਨ ਕੈ ਭਾਇ." (ਸ੍ਰੀ ਮਃ ੩) ੮. ਰੰਗ, ਵਰਣ. ਭਾਹ. "ਚੂਨਾ ਊਜਲ ਭਾਇ." (ਸ. ਕਬੀਰ) ੯. ਪ੍ਰਕਾਰ. ਢੰਗ. ਵਾਂਙ. ਤਰਹਿ. "ਅਟਕਤ ਭਈ ਕੰਜ ਭਵਰ ਕੇ ਭਾਇ." (ਚਰਿਤ੍ਰ ੨) ੧੦. ਹਾਲਤ. ਦਸ਼ਾ. "ਨਾ ਓਹੁ ਬਢੈ ਨ ਘਟਤਾਜਾਇ। ਅਕੁਲ ਨਿਰੰਜਨ ਏਕੈ ਭਾਇ।" (ਗਉ ਕਬੀਰ) ੧੧. ਸਿੱਧਾਂਤ. ਤਤ੍ਵ. "ਮੇਰੀ ਸਖੀ ਸਹੇਲੀ, ਸੁਨਹੁ ਭਾਇ." (ਬਸੰ ਮਃ ੧) ੧੨. ਪ੍ਰਤ੍ਯਯ- ਤਾ- ਤ੍ਵ ਪਨ. "ਦਾਸ ਦਸੰਤਣਭਾਇ ਤਿਨਿ ਪਾਇਆ." (ਸੁਖਮਨੀ) ਦਾਸਾਂ ਦਾ ਦਾਸਤ੍ਵਪਨ. ਦਾਸਾਨ ਦਾਸਤ੍ਵਭਾਵ....
ਵਿ- ਇਕੱਠਾ ਕੀਤਾ. ਜਮਾ ਕੀਤਾ. ਸੰਚਿਤ। ੨. ਸੇਚਨ ਕੀਤਾ. ਛਿੜਕਿਆ. "ਸਹਿਜ ਭਾਇ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ." (ਸਵੈਯੇ ਮਃ ੨. ਕੇ) ਸ਼੍ਰੇਸ੍ਠ ਬਾਣੀ ਦੀਆਂ ਕਿਰਣਾਂ ਦ੍ਵਾਰਾ ਆਤਮਿਕ ਪ੍ਰੇਮ ਅਮ੍ਰਿਤ ਦੀ ਵਰਖਾ ਕੀਤੀ. "ਅੰਮ੍ਰਿਤ ਨਾਮ ਜਲ ਸੰਚਿਆ." (ਬਿਲਾ ਮਃ ੫)...
ਸੰ. ਸੰਗ੍ਯਾ- ਰੌਸ਼ਨੀ ਦੀ ਬਹੁਤ ਸੂਖਮ ਰੇਖਾ. ਅੰਸ਼ੁ. ਰਸ਼ਮਿ। ੨. ਸੂਰਜ....
ਦੇਖੋ, ਅਮ੍ਰਿਤ। ੨. ਸੰਗ੍ਯਾ- ਮੱਖਨ. ਨਵਨੀਤ. "ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ." (ਸੂਹੀ ਮਃ ੧) ੩. ਦੁੱਧ. "ਸੋਇਨ ਕਟੋਰੀ ਅੰਮ੍ਰਿਤ ਭਰੀ." (ਭੈਰ ਨਾਮਦੇਵ) ੪. ਵਿ- ਅਮ੍ਰਿਤ੍ਯੁ. ਮੌਤ ਬਿਨਾ. ਅਮਰ. "ਹਰਿ ਅੰਮ੍ਰਿਤ ਸਜਣ ਮੇਰਾ." (ਸੂਹੀ ਛੰਤ ਮਃ ੫) ੫. ਮਧੁਰ. ਮਿਠਾਸ ਸਹਿਤ. "ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ." (ਸ੍ਰੀ ਅਃ ਮਃ ੩)...
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਸੰ. आत्मिक. ਵਿ- ਆਤਮਾ ਸੰਬੰਧੀ। ੨. ਆਪਣਾ। ੩. ਮਾਨਸਿਕ. ਦਿਲੀ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਸੰ. अमृत. ਸੰਗ੍ਯਾ- ਇੱਕ ਪੀਣ ਯੋਗ੍ਯ- ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ। ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ। ੩. ਜਲ। ੪. ਘੀ। ੫. ਦੁੱਧ। ੬. ਧਨ। ੭. ਮੁਕਤਿ. ਮੋਕ੍ਸ਼੍। ੮. ਸੁਆਦਦਾਇਕ ਰਸ. "ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ." (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯. ਦੇਵਤਾ। ੧੦. ਆਤਮਾ। ੧੧. ਪਾਰਾ। ੧੨. ਅਨਾਜ। ੧੩. ਰਸ ਦਾਇਕ ਭੋਜਨ। ੧੪. ਰੋਗਨਾਸ਼ਕ ਦਵਾ। ੧੫. ਵਿ- ਜ਼ਿੰਦਾ. ਜੋ ਮਰਿਆ ਨਹੀਂ। ੧੬. ਸੁੰਦਰ. ਪਿਆਰਾ....
ਦੇਖੋ, ਬਰਖਾ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵਿ- ਇਕੱਠਾ ਕੀਤਾ. ਜਮਾ ਕੀਤਾ. ਸੰਚਿਤ। ੨. ਸੇਚਨ ਕੀਤਾ. ਛਿੜਕਿਆ. "ਸਹਿਜ ਭਾਇ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ." (ਸਵੈਯੇ ਮਃ ੨. ਕੇ) ਸ਼੍ਰੇਸ੍ਠ ਬਾਣੀ ਦੀਆਂ ਕਿਰਣਾਂ ਦ੍ਵਾਰਾ ਆਤਮਿਕ ਪ੍ਰੇਮ ਅਮ੍ਰਿਤ ਦੀ ਵਰਖਾ ਕੀਤੀ. "ਅੰਮ੍ਰਿਤ ਨਾਮ ਜਲ ਸੰਚਿਆ." (ਬਿਲਾ ਮਃ ੫)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....