janūnaजनून
ਅ਼. [جنوُن] ਸੰਗ੍ਯਾ- ਦੀਵਾਨਗੀ. ਪਾਗਲਪਨ. ਦੇਖੋ, ਸਿਰੜ.
अ़. [جنوُن] संग्या- दीवानगी. पागलपन. देखो, सिरड़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [دیوانگی] ਸੰਗ੍ਯਾ- ਪਾਗਲਪਨ. ਸਿਰੜ। ਪਰਮਾਰਥ ਦੀ ਮਸ੍ਤੀ. ਦੁਨੀਆਂ ਵੱਲੋਂ ਉਪਰਾਮਤਾ....
ਝੱਲਾਪਨ. ਇਹ ਉਨਮਾਦ ਦਾ ਹੀ ਇੱਕ ਭੇਦ ਹੈ. ਜਨੂਨ. Insanity. ਇਸ ਦੇ ਕਾਰਣ ਦੇਖੋ, ਉਦਮਾਦ ਸ਼ਬਦ ਵਿੱਚ.#ਇਸ ਰੋਗ ਵਿੱਚ ਦੁੱਧ, ਬਦਾਮਾ ਦੀ ਸਰਦਾਈ, ਸੰਦਲ ਅਨਾਰ ਆਦਿ ਸ਼ਰਬਤ, ਅਧਰਿੜਕ, ਸੰਗਤਰੇ, ਅੰਗੂਰ ਆਦਿ ਫਲ ਵਰਤਣੇ ਗੁਣਕਾਰੀ ਹਨ. ਰੋਗੀ ਨੂੰ ਫੁੱਲਾਂ ਦੇ ਬਾਗਾਂ ਵਿੱਚ ਫਿਰਨਾ, ਨਦੀ ਅਤੇ ਸਮੁੰਦਰ ਕਿਨਾਰੇ ਦੀ ਹਵਾ ਖਾਣੀ ਲਾਭਦਾਇਕ ਹੈ. ਸਿਰ ਤੇ ਕੱਦੂ ਅਤੇ ਕਾਹੂ ਦਾ ਤੇਲ ਮਲਨਾ, ਗੁਣਕਾਰੀ ਹੈ. ਸਿਰੜੀ ਨੂੰ ਬ੍ਰਾਹਮੀ ਘ੍ਰਿਤ ਦਾ ਸੇਵਨ ਬਹੁਤ ਫਾਇਦਾ ਕਰਦਾ ਹੈ ਇਸ ਘੀ ਦੇ ਬਣਾਉਣ ਦੀ ਜੁਗਤ ਇਹ ਹੈ-#ਘੀ ਚਾਰ ਸੇਰ, ਬ੍ਰਾਹਮੀ ਬੂਟੀ ਦਾ ਰਸ ਸੋਲਾਂ ਸੇਰ, ਇਨ੍ਹਾਂ ਦੋਹਾਂ ਨੂੰ ਕੜਾਹੀ ਵਿੱਚ ਪਾਕੇ ਕਾੜੇ, ਅਰ ਹੇਠ ਲਿਖੀ ਦਵਾਈਆਂ ਦਾ ਨੁਗਦਾ ਬਣਾਕੇ ਵਿੱਚ ਪਾਵੇ. ਬ੍ਰਹਮੀ ਬੂਟੀ, ਬਚ, ਜਵਾਹਾਂ, ਧਮਾਹਾ, ਕੁਠ, ਸੰਖਾਹੋਲੀ, ਸਭ ਸਮਾਨ ਲੈ ਕੇ ਇੱਕ ਸੇਰ ਨੁਗਦਾ ਤਿਆਰ ਕਰੇ. ਜਦ ਸਾਰਾ ਰਸ ਜਲਕੇ ਘੀ ਬਾਕੀ ਰਹਿ ਜਾਵੇ, ਤਾਂ ਉਸ ਨੂੰ ਛਾਣਕੇ ਸਾਫ ਭਾਂਡੇ ਵਿੱਚ ਪਾਕੇ ਰੱਖੇ. ਇਹ ਬ੍ਰਾਹਮੀ ਘ੍ਰਿਤ ਇੱਕ ਤੋਲੇ ਤੋਂ ਚਾਰ ਤੋਲੇ ਤੀਕ ਉਮਰ ਅਤੇ ਬਲ ਅਨੁਸਾਰ ਨਿੱਤ ਖਾਵੇ।#੨. ਗਰਮ ਚੀਜਾਂ ਖਾਣ, ਜਾਦਾ ਕ੍ਰੋਧ ਕਰਨ ਤੋਂ, ਚਿੜਚਿੜਾ ਅਤੇ ਜਿੱਦੀ ਸੁਭਾਉ ਹੋ ਜਾਂਦਾ ਹੈ, ਪੰਜਾਬੀ ਵਿੱਚ ਉਸ ਨੂੰ ਭੀ "ਸਿਰੜ" ਆਖਦੇ ਹਨ....