sotraसोत्र
ਜਿਲਾ ਜਲੰਧਰ, ਤਸੀਲ ਨਵਾਂ ਸ਼ਹਿਰ ਦਾ ਇੱਕ ਪਿੰਡ, ਜੋ ਬੰਗਿਆਂ ਤੋਂ ਅੱਧ ਕੋਹ ਉੱਤਰ ਹੈ. ਇਸ ਥਾਂ ਗੁਰਪਲਾਹ ਨਾਮਕ ਗੁਰੁਦ੍ਵਾਰਾ ਹੈ. ਦੇਖੋ, ਗੁਰੁਪਲਾਹ। ੨. ਸੰ. ਸ਼੍ਰੋਤ. ਕੰਨ. ਸੁਣਨ ਦਾ ਇੰਦ੍ਰਿਯ. "ਜਿਹਵਾ ਨੇਤ੍ਰ ਸੋਤ੍ਰ ਸਚਿ ਰਾਤੇ." (ਸੋਰ ਅਃ ਮਃ ੧)
जिला जलंधर, तसील नवां शहिर दा इॱक पिंड, जो बंगिआं तों अॱध कोह उॱतर है. इस थां गुरपलाह नामक गुरुद्वारा है. देखो, गुरुपलाह। २. सं. श्रोत. कंन. सुणन दा इंद्रिय. "जिहवा नेत्र सोत्र सचि राते." (सोर अः मः १)
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਇੱਕ ਦੈਤ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਕ੍ਰੋਧਅਗਨਿ ਤੋਂ ਸਮੁੰਦਰ ਵਿੱਚੋਂ ਜਲੰਧਰ ਉਪਜਿਆ. ਇਹ ਇਤਨੇ ਸ਼ੋਰ ਨਾਲ ਰੋਣ ਲੱਗਾ ਕਿ ਤ੍ਰਿਲੋਕੀ ਵ੍ਯਾਕੁਲ ਹੋ ਗਈ. ਬ੍ਰਹਮਾ ਨੇ ਜਦ ਗੋਦੀ ਵਿੱਚ ਚੁੱਕਕੇ ਵਿਰਾਇਆ, ਤਦ ਉਸ ਦੀ ਦਾੜ੍ਹੀ ਇਤਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀ ਅੱਖਾਂ ਤੋਂ ਜਲ ਵਗ ਪਿਆ, ਇਸ ਕਾਰਣ ਬ੍ਰਹਮਾ ਨੇ ਨਾਮ ਜਲੰਧਰ ਰੱਖਿਆ. ਵਡਾ ਹੋਣ ਪੁਰ ਜਲੰਧਰ ਨੇ ਇੰਦ੍ਰਲੋਕ ਜਿੱਤ ਲਿਆ ਅਤੇ ਦੇਵਤੇ ਦੁਖੀ ਕਰ ਦਿੱਤੇ. ਇੰਦ੍ਰ ਦੀ ਸਹਾਇਤਾ ਵਾਸਤੇ ਸ਼ਿਵ ਜਲੰਧਰ ਨਾਲ ਲੜਨ ਨੂੰ ਗਏ. ਜਲੰਧਰ ਦੀ ਇਸਤ੍ਰੀ ਵ੍ਰਿੰਦਾ (ਜੋ ਕਾਲਨੇਮਿ ਦੀ ਕਨ੍ਯਾ ਸੀ) ਪਤਿ ਦੀ ਜੀਤ ਲਈ ਬ੍ਰਹਮਾ ਦੀ ਪੂਜਾ ਕਰਨ ਬੈਠੀ. ਪਜਾ ਵਿੱਚ ਵਿਘਨ ਕਰਨ ਲਈ ਵਿਸਨੁ ਜਲੰਧਰ ਦਾ ਰੂਪ ਧਾਰਕੇ ਵ੍ਰਿੰਦਾ ਪਾਸ ਗਏ, ਪਤਿ ਨੂੰ ਦੇਖਕੇ ਵ੍ਰਿੰਦਾ ਪੂਜਾ ਛੱਡਕੇ ਉਠ ਖੜੀ ਹੋਈ ਅਰ ਜਲੰਧਰ ਉਸੇ ਸਮੇਂ ਮਾਰਿਆ ਗਿਆ. ਇਹ ਪ੍ਰਸੰਗ ਭੀ ਹੈ ਕਿ ਵਿਸਨੁ ਨੇ ਵ੍ਰਿੰਦਾ ਦਾ ਸਤ ਭੰਗ ਕੀਤਾ.#ਪਦਮਪੁਰਾਣ ਵਿੱਚ ਇਹ ਕਥਾ ਭੀ ਹੈ ਕਿ ਵ੍ਰਿੰਦਾ ਪਤਿ ਨਾਲ ਸਤੀ ਹੋਈ, ਅਤੇ ਵਿਸਨੁ ਦੇ ਵਰ ਨਾਲ ਵ੍ਰਿੰਦਾ ਦੀ ਭਸਮ ਤੋਂ ਤੁਲਸੀ, ਆਉਲਾ, ਪਲਾਸ਼ ਅਤੇ ਪਿੱਪਲ ਚਾਰ ਬਿਰਛ ਪੈਦਾ ਹੋਏ. ਦੇਖੋ, ਤੁਲਸੀ ਸ਼ਬਦ। ੨. ਇੱਕ ਪ੍ਰਾਚੀਨ ਰਿਖੀ। ੩. ਜਲੋਦਰ ਨੂੰ ਭੀ ਕਈ ਜਲੰਧਰ ਲਿਖਦੇ ਹਨ. ਦੇਖੋ, ਗੁਪ੍ਰਸੂ ਰਾਸਿ ੪, ਅਃ ੫੦. "ਰੋਗ ਜਲੰਧਰ ਉਦਰ ਵਿਸਾਲਾ। ਪੀੜਾ ਦੇਤ ਮਹਾ ਸਭ ਕਾਲਾ." ਦੇਖੋ, ਜਲੋਦਰ। ੪. ਦੁਆਬੇ ਵਿੱਚ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਨਗਰ ਹੈ. ਪਦਮਪੁਰਾਣ ਵਿੱਚ ਕਥਾ ਹੈ ਕਿ ਜਲੰਧਰ ਨੂੰ ਸਮੁੰਦਰ ਨੇ ਆਪਣਾ ਪੁਤ੍ਰ ਜਾਣਕੇ ਰਹਿਣ ਲਈ ਇਹ ਦੇਸ਼ (ਤ੍ਰਿਗਰ੍ਤ) ਦਿੱਤਾ, ਜਿਸ ਤੋਂ ਜਲੰਧਰ ਸੰਗ੍ਯਾ ਹੋਈ ਪਹਿਲਾਂ ਇਹ ਸਮੁੰਦਰ ਦੇ ਜਲ ਨਾਲ ਢਕਿਆ ਹੋਇਆ ਸੀ....
ਦੇਖੋ, ਤਹਸੀਲ....
ਵਿ- ਨਵ. ਨਯਾ. ਨਵੀਨ (New)...
ਦੇਖੋ, ਸਹਰ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਦੇਖੋ, ਅਧੇ....
ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਉਹ ਪਲਾਸ (ਢੱਕ), ਜਿਸ ਦਾ ਗੁਰੂ ਨਾਲ ਸੰਬੰਧ ਹੈ. ਖਾਸ ਕਰਕੇ ਅੱਗੇ ਲਿਖੇ ਗੁਰਪਲਾਹ ਪ੍ਰਸਿੱਧ ਹਨ-#ਜਿਲਾ ਜਲੰਧਰ ਬੰਗੇ ਪਿੰਡ ਤੋਂ ਅੱਧ ਕੋਹ ਉੱਤਰ ਸੋਤ੍ਰ ਪਿੰਡ ਵਿੱਚ. ਇਸ ਪਲਾਸ ਹੇਠ ਛੀਵੇਂ ਸਤਿਗੁਰੂ ਕੁਝ ਕਾਲ ਠਹਿਰੇ ਹਨ. ਇੱਥੇ ਵੀਹ ਹਾੜ ਨੂੰ ਮੇਲਾ ਹੁੰਦਾ ਹੈ. ਬੰਗਾ ਰੇਲਵੇ ਸਟੇਸ਼ਨ ਤੋਂ ਇੱਕ ਮੀਲ ਪੱਛਮ ਹੈ। ੨. ਫਗਵਾੜੇ ਤੋਂ ੨. ਕੋਹ ਪੂਰਵ ਇੱਕ ਪਲਾਸ, ਜਿਸ ਹੇਠ ਸੱਤਵੇਂ ਸਤਿਗੁਰੂ ਵਿਰਾਜੇ ਹਨ। ੩. ਫਗਵਾੜੇ ਤੋਂ ਪੰਜ ਕੋਹ ਪੂਰਵ ਸਰਾਲੇ ਪਿੰਡ ਪਾਸ ਨੌਵੇਂ ਸਤਿਗੁਰੂ ਦਾ ਪਲਾਹ। ੪. ਆਨੰਦਪੁਰ ਤੋਂ ਬਾਰਾਂ ਕੋਹ ਪੱਛਮ ਇੱਕ ਪਲਾਸ, ਜਿਸ ਹੇਠ ਭਬੌਰ ਤੋਂ ਹਟਦੇ ਹੋਏ ਕਲਗੀਧਰ ਕੁਝ ਕਾਲ ਠਹਿਰੇ ਹਨ. ਇਹ ਪਿੰਡ ਬਾਥੂ ਤੋਂ ਇੱਕ ਫਰਲਾਂਗ ਪੂਰਵ ਹੈ. ਇਸ ਨੂੰ ਪੱਚੀ ਘੁਮਾਉਂ ਜ਼ਮੀਨ ਹੈ. ਰਿਆਸਤ ਨਾਭੇ ਤੋਂ ਪੱਚੀ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਜੇਜੋ ਤੋਂ ਦਸ ਮੀਲ ਪੂਰਵ ਹੈ....
ਸੰ. ਵਿ- ਨਾਮ ਰੱਖਣ ਵਾਲਾ. "ਇੱਕ ਗੁਰਮੁਖ ਨਾਮਕ ਸਿੱਖ ਸਤਿਗੁਰੂ ਦੀ ਸੇਵਾ ਕਰਦਾ ਸੀ." (ਜਸਭਾਮ) ੨. ਨਾਮ ਕਰਕੇ ਪ੍ਰਸਿੱਧ. "ਹੋਇਗਏ ਤਨਮੈ ਕਛੁ ਨਾਮਕ." (ਕ੍ਰਿਸਨਾਂਵ)...
ਸ੍ਰੋਤਾ. ਪ੍ਰਵਾਹ. ਚਸ਼ਮਾ. ਦੇਖੋ, ਸ੍ਰੁ ਧਾ. "ਸ੍ਰੋਤ ਸਰਿਤਾ ਸਮੁਦ੍ਰ ਆਤਮ ਸਮਾਨ ਹੈ." (ਭਾਗੁ ਕ) ੨. ਸੰ. ਸ਼੍ਰੋਤ. ਸੰਗ੍ਯਾ- ਕੰਨ. ਦੇਖੋ, ਸ਼੍ਰੁ ਧਾ. "ਪਰ ਨਿੰਦਾ ਨਹਿ ਸ੍ਰੋਤ ਸ੍ਰਵਣੰ." (ਸਹਸ ਮਃ ੫) "ਹਰਿ ਕੇ ਨਾਮ ਬਿਨ ਧ੍ਰਿਗ ਸ੍ਰੋਤ." (ਕੇਦਾ ਮਃ ੫) ੩. ਸੰ. ਸ਼੍ਰੋਤ ਵਿ- ਸ਼੍ਰੁਤਿ (ਵੇਦ) ਸੰਬੰਧੀ। ੪. ਕੰਨ ਦਾ ਵਿਸਾ ਸ਼ਬਦ. ਧੁਨਿ. "ਸ੍ਰਵਣ ਸ੍ਰੋਤ ਰਜੇ ਗੁਰਬਾਣੀ." (ਮਾਰੂ ਸੋਲਹੇ ਮਃ ੧) ਗੁਰੁਬਾਣੀ ਦੀ ਧੁਨਿ ਨਾਲ ਕੰਨ ਤ੍ਰਿਪਤ ਹੋ ਗਏ....
ਸੰ. ਕਰ੍ਣ ਸੰਗ੍ਯਾ- ਕਾਂਨ. ਸ਼੍ਰਵਣ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ) ੨. ਕੰਨ੍ਹਾਂ. ਕੰਧਾ. ਸ੍ਕੰਧ. ਦੇਖੋ, ਕੰਨਿ। ੩. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. "ਸੇਸਨਾਗ ਅਰੁ ਕੰਨ ਰਿਖੀ." (ਜਸਭਾਮ) ੪. ਦੇਖੋ, ਕੰਨ੍ਹ....
ਸੰ. ਸ਼੍ਰਵਣ. ਸੁਣਨਾ. "ਵੇਖਣਿ ਸੁਣਣਿ ਨ ਅੰਤੁ." (ਜਪੁ)...
ਸੰ. इन्दि्रय. ਸੰਗ੍ਯਾ- ਸ਼ਬਦ ਸਪਰਸ਼ ਆਦਿਕ ਵਿਸਿਆਂ ਦੇ ਗ੍ਰਹਣ ਕਰਨ ਵਾਲੇ ਅਤੇ ਸ਼ਰੀਰ ਦੇ ਅੰਦਰ ਬਾਹਰਲੇ ਕਾਰਜ ਸਿੱਧ ਕਰਨ ਵਾਲੇ ਸੂਖਮ ਅਤੇ ਅਸਥੂਲ ਅੰਗ। ੨. ਉਹ ਸ਼ਕਤਿ ਜਿਸ ਨਾਲ ਬਾਹਰਲੇ ਵਿਸਿਆਂ ਦਾ ਗ੍ਯਾਨ ਪ੍ਰਾਪਤ ਹੁੰਦਾ ਹੈ. ਵਿਦ੍ਵਾਨਾਂ ਨੇ ਇੰਦ੍ਰੀਆਂ ਦੇ ਦੋ ਭਾਗ ਕੀਤੇ ਹਨ. ਪੰਜ ਗ੍ਯਾਨੇਂਦ੍ਰਿਯ, ਅਤੇ ਪੰਜ ਕਰਮੇਂਦ੍ਰਿਯ. ਕਿਤਨਿਆਂ ਨੇ ਇਨ੍ਹਾਂ ਨਾਲ ਅੰਤਹਕਰਣ ਮਿਲਾਕੇ ਗਿਆਰਾਂ ਇੰਦ੍ਰੀਆਂ ਲਿਖੀਆਂ ਹਨ. "ਇੰਦ੍ਰੀ ਏਕਾਦਸ਼ ਪਰਕਾਰਾ." (ਨਾਪ੍ਰ) "ਦਸ ਇੰਦ੍ਰੀ ਕਰਿ ਰਾਖੈ ਵਾਸਿ." (ਗਉ ਅਃ ਮਃ ੫) ਦੇਖੋ, ਗ੍ਯਾਨ ਇੰਦ੍ਰਿਯ ਅਤੇ ਕਰਮ ਇੰਦ੍ਰਿਯ। ੨. ਲਿੰਗ. ਜਨਨੇਂਦ੍ਰਿਯ ਉਪਸ੍ਥ। ੪. ਤੁਚਾ. ਸਪਰਸ਼ ਦੀ ਇੰਦ੍ਰੀ. "ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ." (ਮਾਰੂ ਕਬੀਰ) ਨੇਤ੍ਰ ਨੱਕ ਕੰਨ ਜੀਭ ਅਤੇ ਤੁਚਾ ਨੇ ਕਿਹਾ ਨਾ ਮੰਨਿਆਂ....
ਸੰ. ਜਿਹ੍ਵਾ. ਸੰਗ੍ਯਾ- ਜੀਭ. "ਰੇ ਜਿਹਬਾ! ਕਰਉ ਸੁਤ ਖੰਡ." (ਭੈਰ ਨਾਮਦੇਵ) "ਚਾਰ ਬੇਦ ਜਿਹਵ ਭਨੇ." (ਸਾਰ ਮਃ ੫. ਪੜਤਾਲ) "ਜਿਹਵਾ ਏਕੁ ਕਵਨੁ ਗੁਨ ਕਹੀਐ?" (ਧਨਾ ਮਃ ੫)...
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਜਿਲਾ ਜਲੰਧਰ, ਤਸੀਲ ਨਵਾਂ ਸ਼ਹਿਰ ਦਾ ਇੱਕ ਪਿੰਡ, ਜੋ ਬੰਗਿਆਂ ਤੋਂ ਅੱਧ ਕੋਹ ਉੱਤਰ ਹੈ. ਇਸ ਥਾਂ ਗੁਰਪਲਾਹ ਨਾਮਕ ਗੁਰੁਦ੍ਵਾਰਾ ਹੈ. ਦੇਖੋ, ਗੁਰੁਪਲਾਹ। ੨. ਸੰ. ਸ਼੍ਰੋਤ. ਕੰਨ. ਸੁਣਨ ਦਾ ਇੰਦ੍ਰਿਯ. "ਜਿਹਵਾ ਨੇਤ੍ਰ ਸੋਤ੍ਰ ਸਚਿ ਰਾਤੇ." (ਸੋਰ ਅਃ ਮਃ ੧)...
ਦੇਖੋ, ਸਚੀ। ੨. ਸਤ੍ਯ ਮੇ. ਸੱਚ ਵਿੱਚ. "ਸਚਿ ਰਹਹੁ ਸਦਾ ਸਹਜੁ ਸੁਖ ਉਪਜੈ." (ਰਾਮ ਅਃ ਮਃ ੩) ੩. ਸੱਚ ਨੂੰ. "ਸਚਿ ਮੈਲੁ ਨ ਲਾਗੈ ਭ੍ਰਮ ਭਉ ਭਾਗੈ." (ਬਿਲਾ ਥਿਤੀ ਮਃ ੧) ੪. ਸੱਚ (ਸਤ੍ਯ) ਦਾ. "ਸਚਿ ਕਾਲੁ ਕੂੜ ਵਰਤਿਆ." (ਵਾਰ ਆਸਾ) ੫. ਸਤ੍ਯ ਦ੍ਵਾਰਾ. ਸੱਚ ਕਰਕੇ. "ਸਚਿ ਸਚੁ ਜਾਣੀਐ." (ਸਵੈਯੇ ਮਃ ੩. ਕੇ)...
ਰਕ੍ਤ (ਲਾਲ) ਹੋਏ. ਦੇਖੋ, ਬਰਦਪਤਿ। ੨. ਰਤ ਹੋਏ, ਪ੍ਰੇਮ ਵਿੱਚ ਰੰਗੇ. "ਰਾਤੇ ਕੀ ਨਿੰਦਾ ਕਰਹਿ, ਐਸਾ ਕਲਿ ਮਹਿ ਡੀਠਾ." (ਗਉ ਅਃ ਮਃ ੧)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....