sunnataसुंनत
ਅ਼. [سُنت] ਸੰਗ੍ਯਾ- ਮਰਜਾਦਾ (ਮਰ੍ਯਾਦਾ). ਰੀਤਿ। ੨. ਇਸਲਾਮ ਅਨੁਸਾਰ ਜੋ ਜੋ ਕਰਮ ਮੁਹ਼ੰਮਦ ਸਾਹਿਬ ਨੇ ਆਪਣੀ ਉੱਮਤ ਨੂੰ ਸਿਖ੍ਯਾ ਦੇਣ ਲਈ ਕੀਤੇ, ਉਹ ਸਭ ਸੁੰਨਤਰੂਪ ਹਨ. ਮੁਹ਼ੰਮਦ ਸਾਹਿਬ ਦਾ ਆਚਰਣ ਮੁਸਲਮਾਨਾਂ ਲਈ ਸੁੰਨਤ ਹੈ. ਖ਼ਤਨੇ ਨੂੰ ਆਮ ਲੋਕ ਖ਼ਾਸ ਕਰਕੇ ਸੁੰਨਤ ਆਖਦੇ ਹਨ, ਕਿਉਂਕਿ ਇਹ ਭੀ ਮੁਸਲਮਾਨਾਂ ਦੀ ਮਰਜਾਦਾ ਹੈ ਅਤੇ ਪੈਗ਼ੰਬਰ ਮੁਹ਼ੰਮਦ ਨੇ ਆਪ ਖ਼ਤਨਾ ਕਰਵਾਇਆ ਸੀ.#ਚਾਹੋ ਖਤਨੇ ਦੀ ਆਗ੍ਯਾ ਕੁਰਾਨ ਵਿੱਚ ਨਹੀਂ ਹੈ, ਪਰ ਹਜਰਤ ਮੁਹ਼ੰਮਦ ਦੀ ਸੁੰਨਤ ਇਬਰਾਹੀਮ ਦੀ ਚਲਾਈ ਹੋਈ ਰੀਤਿ ਅਨੁਸਾਰ ਹੋਈ ਸੀ. ਦੇਖੋ, ਇਬਰਾਹੀਮ.#ਖਤਨੇ ਦੀ ਆਗ੍ਯਾ ਅਤੇ ਰੀਤਿ ਬਾਈਬਲ ਵਿੱਚ ਭੀ ਪਾਈ ਜਾਂਦੀ ਹੈ. ਦੇਖੋ, Genesis ਕਾਂਡ ੧੭. ਅਤੇ Joshua ਕਾਂਡ ੫.
अ़. [سُنت] संग्या- मरजादा (मर्यादा). रीति। २. इसलाम अनुसार जो जो करम मुह़ंमद साहिब ने आपणी उॱमत नूं सिख्या देण लई कीते, उह सभ सुंनतरूप हन. मुह़ंमद साहिब दा आचरण मुसलमानां लई सुंनत है. ख़तने नूं आम लोक ख़ास करके सुंनत आखदे हन, किउंकि इह भी मुसलमानां दी मरजादा है अते पैग़ंबर मुह़ंमद ने आप ख़तना करवाइआसी.#चाहो खतने दी आग्या कुरान विॱच नहीं है, पर हजरत मुह़ंमद दी सुंनत इबराहीम दी चलाई होई रीति अनुसार होई सी. देखो, इबराहीम.#खतने दी आग्या अते रीति बाईबल विॱच भी पाई जांदी है. देखो, Genesis कांड १७. अते Joshua कांड ५.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਰਜਾਦ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਅ਼. [اِسلام] ਸੰਗ੍ਯਾ- ਤਰਕ. ਤ੍ਯਾਗ। ੨. ਸਿਰ ਝੁਕਾਉਣਾ। ੩. ਖ਼ੁਦਾ ਦੀ ਰਜਾ ਨੂੰ ਸਲਮ (ਅੰਗੀਕਾਰ) ਕਰਨਾ, ਅਰਥਾਤ ਭਾਣਾ ਮੰਨਣਾ। ੪. ਪੈਗੰਬਰ ਮੁਹ਼ੰਮਦ ਨੇ ਆਪਣੇ ਦੀਨ ਦਾ ਨਾਉਂ "ਇਸਲਾਮ" ਰੱਖਿਆ ਹੈ, ਜਿਸ ਦੇ ਧਾਰਣ ਵਾਲਾ "ਮੁਸਲਿਮ" ਅਥਵਾ ਮੁਸਲਮਾਨ ਸੱਦੀਦਾ ਹੈ. ਇਸਲਾਮ ਦੇ ਪੰਜ ਨਿਯਮ ਹਨ-#(ੳ) ਇੱਕ ਖ਼ੁਦਾ ਦਾ ਮੰਨਣਾ.#(ਅ) ਪੰਜ ਵੇਲੇ ਨਮਾਜ਼ ਪੜ੍ਹਨੀ.#(ੲ) ਜ਼ਕਾਤ ਦੇਣੀ.#(ਸ) ਰਮਜ਼ਾਨ ਵਿੱਚ ਰੋਜ਼ੇ ਰਖਣੇ.#(ਹ) ਕਾਬੇ ਦਾ ਹੱਜ ਕਰਨਾ.#ਇਨ੍ਹਾਂ ਨਿਯਮਾਂ ਤੋਂ ਛੁੱਟ, ਜੋ ਰਸੂਲ ਮੁਹੰਮਦ, ਖ਼ੁਦਾ ਦੇ ਫ਼ਰਿਸ਼ਤੇ, ਇਲਹਾਮੀ ਕਿਤਾਬ ਕੁਰਾਨ, ਅਖ਼ੀਰੀ ਫ਼ੈਸਲੇ ਦਾ ਦਿਨ ਅਤੇ ਖ਼ੁਦਾ ਦਾ ਵਿਸ਼੍ਵਾਸੀ ਹੈ, ਓਹ ਮੁਸਲਮਾਨ ਹੈ, ਅਤੇ ਉਸੇ ਨੂੰ "ਮੋਮਿਨ" [مومن] ਆਖਦੇ ਹਨ, ਜਿਸ ਦਾ ਅਰਥ ਹੈ ਸ਼੍ਰੱਧਾਵਾਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਦੇਖੋ, ਉਮਤ....
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰ. ਸੰਗ੍ਯਾ- ਚਾਲਚਲਨ। ੨. ਵ੍ਯਵਹਾਰ (ਬਿਉਹਾਰ). "ਜਦਿ ਬਿਧਿ ਆਚਰਣੰ." (ਗੂਜ ਜੈਦੇਵ) ੩. ਚਿੰਨ੍ਹ. ਲੱਛਣ....
ਅ਼. [سُنت] ਸੰਗ੍ਯਾ- ਮਰਜਾਦਾ (ਮਰ੍ਯਾਦਾ). ਰੀਤਿ। ੨. ਇਸਲਾਮ ਅਨੁਸਾਰ ਜੋ ਜੋ ਕਰਮ ਮੁਹ਼ੰਮਦ ਸਾਹਿਬ ਨੇ ਆਪਣੀ ਉੱਮਤ ਨੂੰ ਸਿਖ੍ਯਾ ਦੇਣ ਲਈ ਕੀਤੇ, ਉਹ ਸਭ ਸੁੰਨਤਰੂਪ ਹਨ. ਮੁਹ਼ੰਮਦ ਸਾਹਿਬ ਦਾ ਆਚਰਣ ਮੁਸਲਮਾਨਾਂ ਲਈ ਸੁੰਨਤ ਹੈ. ਖ਼ਤਨੇ ਨੂੰ ਆਮ ਲੋਕ ਖ਼ਾਸ ਕਰਕੇ ਸੁੰਨਤ ਆਖਦੇ ਹਨ, ਕਿਉਂਕਿ ਇਹ ਭੀ ਮੁਸਲਮਾਨਾਂ ਦੀ ਮਰਜਾਦਾ ਹੈ ਅਤੇ ਪੈਗ਼ੰਬਰ ਮੁਹ਼ੰਮਦ ਨੇ ਆਪ ਖ਼ਤਨਾ ਕਰਵਾਇਆ ਸੀ.#ਚਾਹੋ ਖਤਨੇ ਦੀ ਆਗ੍ਯਾ ਕੁਰਾਨ ਵਿੱਚ ਨਹੀਂ ਹੈ, ਪਰ ਹਜਰਤ ਮੁਹ਼ੰਮਦ ਦੀ ਸੁੰਨਤ ਇਬਰਾਹੀਮ ਦੀ ਚਲਾਈ ਹੋਈ ਰੀਤਿ ਅਨੁਸਾਰ ਹੋਈ ਸੀ. ਦੇਖੋ, ਇਬਰਾਹੀਮ.#ਖਤਨੇ ਦੀ ਆਗ੍ਯਾ ਅਤੇ ਰੀਤਿ ਬਾਈਬਲ ਵਿੱਚ ਭੀ ਪਾਈ ਜਾਂਦੀ ਹੈ. ਦੇਖੋ, Genesis ਕਾਂਡ ੧੭. ਅਤੇ Joshua ਕਾਂਡ ੫....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [پیغمبر] ਪੈਗ਼ਾਮ (ਸੁਨੇਹਾ) ਬਰ (ਲੈ ਜਾਣ ਵਾਲਾ). ਜੋ ਈਸ਼੍ਵਰ ਦਾ ਸੰਦੇਸਾ ਲੋਕਾਂ ਪਾਸ ਲਿਆਵੇ, ਐਸਾ ਧਰਮ ਦਾ ਆਚਾਰਯ. ਨਬੀ....
ਅ਼. [ختنہ] ਖ਼ਤਨਹ. ਦੇਖੋ, ਸੁੰਨਤ....
ਦੇਖੋ, ਆਗਿਆ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਅ਼. [حضرت] ਹ਼ਜਰਤ. ਸੰਗ੍ਯਾ- ਸਮੀਪਤਾ. ਨਜ਼ਦੀਕੀ. ਹੁਜੂਰ। ੨. ਬਜੁਰਗਾਂ ਦੇ ਨਾਉਂ ਨਾਲ ਸਨਮਾਨ ਬੋਧਕ ਸ਼ਬਦ. "ਹਜਰਤ ਜੋ ਫਰਮਾਇਆ ਫਤਵਾ ਮੰਝ ਕਿਤਾਬ." (ਜਸਾ)...
ਅ਼. [ابراہیِم] ਹੀ. ਅਬਰਾਹਮ. Abraham. ਵਿ- ਕ਼ੌਮ ਦਾ ਬਾਨੀ. ਵੰਸ਼ ਦਾ ਮੁਖੀਆ। ੨. ਸੰਗ੍ਯਾ- ਬਾਈਬਲ ਅਤੇ ਕੁਰਾਨ ਅਨੁਸਾਰ ਖੁਦਾ ਵੱਲੋਂ ਭੇਜਿਆ ਹੋਇਆ ਇੱਕ ਪੈਗੰਬਰ, ਜੋ ਨੂਹ ਦੀ ੧੧. ਵੀਂ ਪੀੜ੍ਹੀ ਵਿੱਚੋਂ ਆਜ਼ਰ (ਤੇਰਾਹ) ਦਾ ਪੁਤ੍ਰ ਸੀ. ਇਬਰਾਹੀਮ ਦੀ ਪਹਿਲੀ ਇਸਤ੍ਰੀ "ਸਾਰਾਹ" ਸੀ, ਜਿਸ ਦੇ ਔਲਾਦ ਨਹੀਂ ਸੀ. ਫੇਰ ਇਬਰਾਹੀਮ ਨੇ "ਹਾਜਿਰਾ" (Hagar) ਨਾਮਕ ਗੋਲੀ ਨਾਲ ਸ਼ਾਦੀ ਕੀਤੀ. ਜਿਸ ਤੋਂ "ਇਸਮਾਈਲ" ਪੁਤ੍ਰ ਜੰਮਿਆ. ਸਮਾ ਪਾਕੇ ਸਾਰਾਹ ਦੇ ਪੇਟੋਂ ਭੀ ਇਸਹਾਕ ਪੁਤ੍ਰ ਜੰਮਿਆ. ਜਦ ਸਾਰਾਹ ਦੇ ਆਪਣੀ ਔਲਾਦ ਹੋਪਈ. ਤਾਂ ਦੋਹਾਂ ਸੌਕਣਾ ਦਾ ਝਗੜਾ ਹੋਣ ਲੱਗਾ. ਸਾਰਾਹ ਦੇ ਆਖੇ ਇਬਰਾਹੀਮ ਨੇ ਹਾਜਿਰਾ ਨੂੰ ਇਸਮਾਈਲ ਸਮੇਤ ਘਰੋਂ ਕੱਢ ਦਿੱਤਾ. ਦੇਖੋ. ਜ਼ਮ ਜ਼ਮ.#ਇਸਹਾਕ ਦੀ ਔਲਾਦ ਇਸਰਾਈਲ ਵੰਸ਼ ਹੈ, ਜਿਸ ਤੋਂ ਯਹੂਦੀ ਤੇ ਈਸਾਈ ਚੱਲੇ. ਅਤੇ ਇਸਮਾਈਲ ਦੀ ਔਲਾਦ. ਕੁਰੈਸ਼ ਵੰਸ਼ ਹੈ, ਜਿਸ ਵਿਚੋਂ ਮੁਹ਼ੰਮਦ ਸਾਹਿਬ ਪੈਦਾ ਹੋਏ.#ਸੁੰਨਤ (ਖ਼ਤਨਹ) ਦੀ ਰਸਮ ਇਬਰਾਹੀਮ ਨੇ ਹੀ ਚਲਾਈ ਹੈ. ਇਸ ਤੋਂ ਪਹਿਲਾਂ ਇਸ ਦਾ ਜਿਕਰ ਕਿਸੇ ਧਰਮਗ੍ਰੰਥ ਵਿੱਚ ਨਹੀਂ ਹੈ. ਯਹੂਦੀ ਅਤੇ ਮੁਸਲਮਾਨਾਂ ਨੇ ਇਸ ਰਸਮ ਨੂੰ ਇਬਰਾਹੀਮ ਦ੍ਵਾਰਾ ਖ਼ੁਦਾ ਦਾ ਹੁਕਮ ਆਇਆ ਮੰਨਕੇ ਅੰਗੀਕਾਰ ਕੀਤਾ ਹੈ. ਪੁਰਾਣੇ ਸਮੇਂ ਵਿੱਚ ਈਸਾਈ ਭੀ ਸੁੰਨਤ ਕਰਾਇਆ ਕਰਦੇ ਸਨ, ਬਲਕਿ ਹਜਰਤ ਈ਼ਸਾ ਦੀ ਭੀ ਸੁੰਨਤ ਹੋਈ ਸੀ. ਅਤੇ ਐਬਸੀਨੀਆਂ ਦੇ ਈਸਾਈ ਹੁਣ ਤੋੜੀ ਭੀ ਸੁੰਨਤ ਕਰਾਉਂਦੇ ਹਨ.#ਜਦ ਇਬਰਾਹੀਮ ਨੇ ਸੁੰਨਤ ਆਪ ਕਰਵਾਈ ਅਤੇ ਆਪਣੀ ਵੰਸ਼ ਵਿੱਚ ਇਸ ਦਾ ਪ੍ਰਚਾਰ ਕੀਤਾ, ਤਦ ਉਸ ਦੀ. ਉਮਰ ੯੯ ਵਰ੍ਹੇ ਦੀ ਸੀ. ਕੁਰਾਨ ਵਿੱਚ ਇਬਰਾਹੀਮ ਨੂੰ ਖ਼ਲੀਲੁੱਲਾ (ਅੱਲਾ ਦਾ ਮਿਤ੍ਰ) ਲਿਖਿਆ ਹੈ. ਇਬਰਾਹੀਮ ਦੀ ਸਾਰੀ ਉਮਰ ੧੭੫ ਵਰ੍ਹੇ ਦੀ ਸੀ. ਉਸ ਦੀ ਕਬਰ ਹ਼ਰੂੰ (Hebron) ਫ਼ਿਲਸ੍ਤੀਨ (Palestine) ਵਿੱਚ ਯਾਤ੍ਰਾ ਦਾ ਅਸਥਾਨ ਹੈ.#ਕਬੀਰ ਜੀ ਦੀ ਇਸ ਤੁਕ ਦਾ- "ਸਕਤਿ ਸਨੇਹ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ!"¹ ਅਰਥ ਕਰਦੇ ਹੋਏ ਗ੍ਯਾਨੀ, ਇੱਕ ਲੋਕਪ੍ਰਸਿੱਧ ਕਥਾ ਸੁਣਾਇਆ ਕਰਦੇ ਹਨ ਕਿ ਸਾਰਾਹ ਨੇ ਇਬਰਾਹੀਮ ਤੋਂ ਪ੍ਰਣ ਕਰਾਇਆ ਸੀ ਕਿ ਉਹ ਹਾਜਿਰਾ ਨਾਲ ਸੰਗ ਨਾ ਕਰੇ, ਜੇ ਕਰੇਗਾ ਤਦ ਭਾਰੀ ਦੰਡ ਦਾ ਅਧਿਕਾਰੀ ਹੋਵੇਗਾ. ਪਰੰਤੂ ਇਬਰਾਹੀਮ ਨੇ ਪ੍ਰਤਿਗ੍ਯਾ ਭੰਗ ਕੀਤੀ, ਜਿਸ ਤੇ ਸਾਰਾਹ ਨੇ ਪਤਿ ਦੇ ਪ੍ਰੇਮ ਵਿੱਚ ਆਕੇ ਵਡੀ ਸਜ਼ਾ ਨੂੰ ਛੋਟੀ ਵਿੱਚ ਬਦਲ ਦਿੱਤਾ, ਅਰਥਾਤ ਮੁੱਛਾਂ ਅਤੇ ਇੰਦ੍ਰੀ ਦਾ ਅਵਰਣ ਰੂਪ ਮਾਸ ਕੱਟਕੇ ਪ੍ਰਣਭੰਗ ਦਾ ਪ੍ਰਾਇਸ਼ਚਿਤ ਕੀਤਾ. ਚਾਹੋ ਏਹ ਕਥਾ ਬਾਈਬਲ ਅਤੇ ਕੁਰਾਨ ਵਿੱਚ ਨਹੀਂ ਹੈ, ਪਰੰਤੂ ਇਸ ਦਾ ਬੀਜ ਮੌਜੂਦ ਹੈ ਕਿ ਸਾਰਾਹ ਦੇ ਕਹਿਣ ਤੇ ਇਬਰਾਹੀਮ ਨੇ ਹਾਜਿਰਾ ਨੂੰ ਪੁਤ੍ਰ ਸਮੇਤ ਘਰੋਂ ਕੱਢ ਦਿੱਤਾ ਸੀ. ਅਤੇ ਸੁੰਨਤ ਦੀ ਰਸਮ ਇਬਰਾਹੀਮ ਤੋਂ ਚੱਲੀ।#੩. ਪੈਗੰਬਰ ਮੁਹ਼ੰਮਦ ਦਾ ਇੱਕ ਪੁਤ੍ਰ ਜੋ ਉਸ ਦੀ ਦਾਸੀ "ਮੇਰੀ" ਤੋਂ ਜਨਮਿਆ, ਅਤੇ ਦੋ ਵਰ੍ਹੇ ਦਾ ਹੋਕੇ ਹੀ ਮਰ ਗਿਆ ਸੀ। ੪. ਬਲਖ਼ ਦਾ ਬਾਦਸ਼ਾਹ, ਜੋ ਇਬਰਾਹੀਮ ਅਧਮ ਕਰਕੇ ਪ੍ਰਸਿੱਧ ਹੈ. ਇਹ ਰਾਜ ਤ੍ਯਾਗਕੇ ਸੰਨ੍ਯਾਸੀ ਹੋ ਗਿਆ, ਅਤੇ ਪੂਰਣ ਬ੍ਰਹਮਗ੍ਯਾਨੀ ਹੋਇਆ ਹੈ। ੫. ਦੇਖੋ, ਬਹਮੀਸ਼ਾਹ....
ਸੰਗ੍ਯਾ- ਚਲਣ ਦੀ ਕ੍ਰਿਯਾ. ਚਲਣ ਦਾ ਭਾਵ। ੨. ਗਤਿ. ਚਾਲ। ੩. ਜਿਕਰ. ਪ੍ਰਸੰਗ. "ਮਾਨੁਖ ਕੀ ਕਹੁ ਕੇਤ ਚਲਾਈ?" (ਆਸਾ ਮਃ ੫) ਆਦਮੀ ਦੀ ਕੀ ਕਥਾ ਕਹਿਣੀ ਹੈ?...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਬਾਇਬਲ....
ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ....