ਸੁਆਉ, ਸੁਆਓ, ਸੁਆਇ

suāu, suāō, suāiसुआउ, सुआओ, सुआइ


ਸੰਗ੍ਯਾ- ਸੁਆਦ. ਰਸ. "ਕੜਛੀਆਂ ਫਿਰਨਿ ਸੁਆਉ ਨ ਜਾਣਨਿ ਸੁੰਞੀਆ." (ਵਾਰ ਗੂਜ ੨. ਮਃ ੫) "ਕਾਮ ਸੁਆਇ ਗਜ ਵਸਿ ਪਰੇ." (ਗਉ ਕਬੀਰ) ੨. ਸ੍ਵਾਰਥ. ਲਾਭ. "ਜਨ ਆਵਨ ਕਾ ਇਹੈ ਸੁਆਊ." (ਸੁਖਮਨੀ) ੩. ਖੁਦਗਰਜੀ. ਮਤਲਬ. "ਤਿਨ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ." (ਵਾਰ ਗੂਜ ੨. ਮਃ ੫) "ਮਿਤ੍ਰ ਭਾਈ ਦੀਸਹਿ ਮਨ ਮੇਰੇ, ਤੇ ਸਭਿ ਅਪਨੈ ਸੁਆਇ ਮਿਲਾਸਾ." (ਗੌਂਡ ਮਃ ੪) ੪. ਪ੍ਰਯੋਜਨ. ਭਾਵ. ਮਕਸਦ. "ਕਉਨ ਮਾਰਗ ਕਉਨ ਸੁਆਓ." (ਸਿਧਗੋਸਟਿ) ੫. ਸ੍ਵਾਯ. ਸ਼ੁਭ ਆਮਦਨ. "ਕਥਾ ਕੀਰਤਨ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ." (ਬਿਲਾ ਮਃ ੫) ੬. ਸ੍ਵਾਗਤ. ਜੀ ਆਇਆ ਨੂੰ. "ਸੁਆਰਥ ਸੁਆਉ ਨ ਕੋ ਕਰੇ." (ਸ੍ਰੀ ਅਃ ਮਃ ੫) ੭. ਸਨਮਾਨ. "ਦੋਹਾਗਣੀ ਮਹਲੁ ਨ ਪਾਇਨੀ ਨ ਜਾਣਨਿ ਪਿਰ ਕਾ ਸੁਆਉ." (ਆਸਾ ਅਃ ਮਃ ੩) ੮. ਸ੍ਵ ਆਉਣ ਵਾਲਾ. ਆਪਣੇ ਆਪ ਉੱਗਣ ਵਾਲਾ. ਖ਼ੁਦਰੌ ਘਾਹ. "ਭਾਰ ਅਠਾਰਹਿ ਮੇਵਾ ਹੋਵੈ ਗਰੁੜਾ ਹੋਵੈ ਸੁਆਉ." (ਵਾਰ ਮਾਝ ਮਃ ੧) ਸਵਾਂਕ ਆਦਿਕ ਖ਼ੁਦਰੌ ਘਾਹ ਚਾਵਲ ਹੋ ਜਾਣ.


संग्या- सुआद. रस. "कड़छीआं फिरनि सुआउ न जाणनि सुंञीआ." (वार गूज२. मः ५) "काम सुआइ गज वसि परे." (गउ कबीर) २. स्वारथ. लाभ. "जन आवन का इहै सुआऊ." (सुखमनी) ३. खुदगरजी. मतलब. "तिन संगि संगु न कीचई नानक जिना आपणा सुआउ." (वार गूज २. मः ५) "मित्र भाई दीसहि मन मेरे, ते सभि अपनै सुआइ मिलासा." (गौंड मः ४) ४. प्रयोजन. भाव. मकसद. "कउन मारग कउन सुआओ." (सिधगोसटि) ५. स्वाय. शुभ आमदन. "कथा कीरतन राग नाद धुनि इहु बनिओ सुआउ." (बिला मः ५) ६. स्वागत. जी आइआ नूं. "सुआरथ सुआउ न को करे." (स्री अः मः ५) ७. सनमान. "दोहागणी महलु न पाइनी न जाणनि पिर का सुआउ." (आसा अः मः ३) ८. स्व आउण वाला. आपणे आप उॱगण वाला. ख़ुदरौ घाह. "भार अठारहि मेवा होवै गरुड़ा होवै सुआउ." (वार माझ मः १) सवांक आदिक ख़ुदरौ घाह चावल हो जाण.