suāradhaसुआरथ
ਸੰ. ਸ੍ਵਾਰ੍ਥ. ਸੰਗ੍ਯਾ- ਆਪਣਾ ਪ੍ਰਯੋਜਨ. ਅਪਨੀ ਗ਼ਰਜ਼. "ਗੋਬਿੰਦ ਭਜਿ ਸਭ ਸੁਆਰਥ ਪੂਰੇ." (ਮਾਰੂ ਮਃ ੫)
सं. स्वार्थ. संग्या- आपणा प्रयोजन. अपनी ग़रज़. "गोबिंद भजि सभ सुआरथ पूरे." (मारू मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਸੰਗ੍ਯਾ- ਉਹ ਕਾਰਜ, ਜਿਸ ਵਿੱਚ ਚਿੱਤ ਦਾ ਲਗਾਉ ਹੋਵੇ. ਮਤਲਬ. ਗਰਜ....
ਸਰਵ. ਨਿਜ ਦੀ. ਆਪਣੀ। ੨. ਸੰ. ਆਪਣ. ਸੰਗ੍ਯਾ- ਦੁਕਾਨ. ਹੱਟ. "ਅਪਨੀ ਅਪਨੀ ਪਹੁਚ੍ਯੋ ਜਾਇ." (ਗੁਪ੍ਰਸੂ) ਆਪਣੀ ਹੱਟ ਉੱਪਰ ਜਾ ਪਹੁਚਿਆ। ੩. ਸੰ. ਅਪ- ਨੀ. ਦੂਰ ਲੈ ਜਾਣਾ। ੪. ਚੁਰਾਉਣਾ. ਲੁੱਟ ਲੈਜਾਣਾ....
ਦੇਖੋ, ਗਰਜਨ। ੨. ਅ਼. [غرض] ਗ਼ਰਜ. ਪ੍ਰਯੋਜਨ. ਮਤ਼ਲਬ। ੩. ਚਾਹ. ਇੱਛਾ। ੪. ਜਰੂਰਤ. ਲੋੜ....
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਕ੍ਰਿ. ਵਿ- ਭਜਕੇ. ਸੇਵਨ ਕਰਕੇ। ੨. ਨੱਠ (ਦੌੜ) ਕੇ. "ਗੁਰਸਰਣਾਈ ਭਜਿਪਏ." (ਆਸਾ ਅਃ ਮਃ ੩)...
ਸੰ. ਸ੍ਵਾਰ੍ਥ. ਸੰਗ੍ਯਾ- ਆਪਣਾ ਪ੍ਰਯੋਜਨ. ਅਪਨੀ ਗ਼ਰਜ਼. "ਗੋਬਿੰਦ ਭਜਿ ਸਭ ਸੁਆਰਥ ਪੂਰੇ." (ਮਾਰੂ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...