ਸਾਰਸੁਤ

sārasutaसारसुत


ਸੰ. ਸਾਰਸ੍ਵਤ. ਵਿ- ਸਰਸ੍ਵਤੀ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਬ੍ਰਾਹਮਣਾਂ ਦਾ ਇੱਕ ਗੋਤ. ਇਸ ਅੱਲ ਪੈਣ ਦਾ ਪ੍ਰਸੰਗ ਇਉਂ ਆਖਦੇ ਹਨ- ਪਰਸ਼ੁਰਾਮ ਨੇ ਜਦ ਛਤ੍ਰੀਆਂ ਦਾ ਨਾਸ ਕੀਤਾ ਤਦ ਕੁਝ ਗਰਭਵਤੀ ਛਤ੍ਰਾਣੀਆਂ ਸਰਸ੍ਵਤੀ ਨਦੀ ਕਿਨਾਰੇ ਰਹਿਣ ਵਾਲੇ ਰਿਖੀਆਂ ਦੇ ਆਸ਼੍ਰਮਾਂ ਵਿੱਚ ਲੁਕੀਆਂ ਪਰਸ਼ੁਰਾਮ ਢੂੰਡਦਾ ਹੋਇਆ ਉੱਥੇ ਪਹੁਚਿਆ. ਪਨਾਹ ਦੇਣ ਵਾਲੇ ਰਿਖੀਆਂ ਨੇ ਆਖਿਆ ਕਿ ਸਾਡੇ ਘਰ ਕੋਈ ਛਤ੍ਰਾਣੀ ਨਹੀਂ, ਇਹ ਜੋ ਸਾਡੇ ਘਰ ਇਸਤ੍ਰੀਆਂ ਹਨ ਸਭ ਬ੍ਰਾਹਮਣੀਆਂ ਹਨ. ਪਰਸ਼ੁਰਾਮ ਨੇ ਆਖਿਆ ਕਿ ਜੇ ਬ੍ਰਾਹਮਣੀਆਂ ਹਨ ਤਦ ਇਨ੍ਹਾਂ ਦੇ ਹੱਥ ਦੀ ਕੱਚੀ ਰੋਟੀ ਖਾਓ. ਰਿਖੀਆਂ ਨੇ ਉਨ੍ਹਾਂ ਦੇ ਹੱਥੋਂ ਕੱਚੀ ਰੋਟੀ ਖਾਧੀ. ਉਨ੍ਹਾਂ ਛਤ੍ਰਾਣੀਆਂ ਦੀ ਔਲਾਦ ਸਾਰਸ੍ਵਤ ਹੋਏ.#ਪੁਰਾਣਕਥਾ ਇਉਂ ਹੈ ਕਿ ਦਧੀਚਿ ਰਿਖੀ ਇੱਕ ਵਾਰ ਤਪ ਕਰ ਰਹਿਆ ਸੀ, ਇੰਦ੍ਰ ਨੇ ਤਪ ਭੰਗ ਕਰਨ ਲਈ "ਅਲੰਬੁਸਾ" ਅਪਸਰਾ ਭੇਜੀ, ਜਿਸ ਨੂੰ ਦੇਖਕੇ ਰਿਖੀ ਦਾ ਵੀਰਯ ਸਰਸ੍ਵਤੀ ਵਿੱਚ ਡਿਗ ਪਿਆ, ਜਿਸਤੋਂ ਸਾਰਸ੍ਵਤ ਪੈਦਾ ਹੋਇਆ, ਜੋ ਗੋਤ੍ਰ ਦਾ ਮੁਖੀਆ ਸੀ। ੨. ਇੱਕ ਵ੍ਯਾਕਰਣ ਦਾ ਗ੍ਰੰਥ, ਜੋ ਅਨੁਭੂਤਿ ਸ੍ਵਰੂਪ ਦਾ ਲਿਖਿਆ ਹੋਇਆ ਹੈ. "ਕਹੂੰ ਸਿੱਧਿਕਾ ਚੰਦ੍ਰਕਾ ਸਾਰਸੁਤੀਯੰ." (ਅਜੈ ਸਿੰਘ)


सं. सारस्वत. वि- सरस्वती नाल संबंध रॱखण वाला। २. संग्या- ब्राहमणां दा इॱक गोत. इस अॱल पैण दा प्रसंग इउं आखदे हन- परशुराम ने जद छत्रीआं दा नास कीता तद कुझ गरभवती छत्राणीआं सरस्वती नदी किनारे रहिण वाले रिखीआं दे आश्रमां विॱच लुकीआं परशुराम ढूंडदा होइआ उॱथे पहुचिआ. पनाह देण वाले रिखीआं ने आखिआ कि साडे घर कोई छत्राणी नहीं, इह जो साडे घर इसत्रीआं हन सभ ब्राहमणीआं हन. परशुराम ने आखिआ कि जे ब्राहमणीआं हन तद इन्हां दे हॱथ दी कॱची रोटी खाओ. रिखीआं ने उन्हां दे हॱथों कॱची रोटी खाधी. उन्हां छत्राणीआं दी औलाद सारस्वत होए.#पुराणकथा इउं है कि दधीचि रिखी इॱक वार तप कर रहिआ सी, इंद्र ने तप भंग करन लई "अलंबुसा" अपसरा भेजी, जिस नूं देखके रिखी दा वीरय सरस्वती विॱचडिग पिआ, जिसतों सारस्वत पैदा होइआ, जो गोत्र दा मुखीआ सी। २. इॱक व्याकरण दा ग्रंथ, जो अनुभूति स्वरूप दा लिखिआ होइआ है. "कहूं सिॱधिका चंद्रका सारसुतीयं." (अजै सिंघ)