sārasvata, sārasavataसारस्वत, सारसवत
ਦੇਖੋ, ਸਾਰਸੁਤ.
देखो, सारसुत.
ਸੰ. ਸਾਰਸ੍ਵਤ. ਵਿ- ਸਰਸ੍ਵਤੀ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਬ੍ਰਾਹਮਣਾਂ ਦਾ ਇੱਕ ਗੋਤ. ਇਸ ਅੱਲ ਪੈਣ ਦਾ ਪ੍ਰਸੰਗ ਇਉਂ ਆਖਦੇ ਹਨ- ਪਰਸ਼ੁਰਾਮ ਨੇ ਜਦ ਛਤ੍ਰੀਆਂ ਦਾ ਨਾਸ ਕੀਤਾ ਤਦ ਕੁਝ ਗਰਭਵਤੀ ਛਤ੍ਰਾਣੀਆਂ ਸਰਸ੍ਵਤੀ ਨਦੀ ਕਿਨਾਰੇ ਰਹਿਣ ਵਾਲੇ ਰਿਖੀਆਂ ਦੇ ਆਸ਼੍ਰਮਾਂ ਵਿੱਚ ਲੁਕੀਆਂ ਪਰਸ਼ੁਰਾਮ ਢੂੰਡਦਾ ਹੋਇਆ ਉੱਥੇ ਪਹੁਚਿਆ. ਪਨਾਹ ਦੇਣ ਵਾਲੇ ਰਿਖੀਆਂ ਨੇ ਆਖਿਆ ਕਿ ਸਾਡੇ ਘਰ ਕੋਈ ਛਤ੍ਰਾਣੀ ਨਹੀਂ, ਇਹ ਜੋ ਸਾਡੇ ਘਰ ਇਸਤ੍ਰੀਆਂ ਹਨ ਸਭ ਬ੍ਰਾਹਮਣੀਆਂ ਹਨ. ਪਰਸ਼ੁਰਾਮ ਨੇ ਆਖਿਆ ਕਿ ਜੇ ਬ੍ਰਾਹਮਣੀਆਂ ਹਨ ਤਦ ਇਨ੍ਹਾਂ ਦੇ ਹੱਥ ਦੀ ਕੱਚੀ ਰੋਟੀ ਖਾਓ. ਰਿਖੀਆਂ ਨੇ ਉਨ੍ਹਾਂ ਦੇ ਹੱਥੋਂ ਕੱਚੀ ਰੋਟੀ ਖਾਧੀ. ਉਨ੍ਹਾਂ ਛਤ੍ਰਾਣੀਆਂ ਦੀ ਔਲਾਦ ਸਾਰਸ੍ਵਤ ਹੋਏ.#ਪੁਰਾਣਕਥਾ ਇਉਂ ਹੈ ਕਿ ਦਧੀਚਿ ਰਿਖੀ ਇੱਕ ਵਾਰ ਤਪ ਕਰ ਰਹਿਆ ਸੀ, ਇੰਦ੍ਰ ਨੇ ਤਪ ਭੰਗ ਕਰਨ ਲਈ "ਅਲੰਬੁਸਾ" ਅਪਸਰਾ ਭੇਜੀ, ਜਿਸ ਨੂੰ ਦੇਖਕੇ ਰਿਖੀ ਦਾ ਵੀਰਯ ਸਰਸ੍ਵਤੀ ਵਿੱਚ ਡਿਗ ਪਿਆ, ਜਿਸਤੋਂ ਸਾਰਸ੍ਵਤ ਪੈਦਾ ਹੋਇਆ, ਜੋ ਗੋਤ੍ਰ ਦਾ ਮੁਖੀਆ ਸੀ। ੨. ਇੱਕ ਵ੍ਯਾਕਰਣ ਦਾ ਗ੍ਰੰਥ, ਜੋ ਅਨੁਭੂਤਿ ਸ੍ਵਰੂਪ ਦਾ ਲਿਖਿਆ ਹੋਇਆ ਹੈ. "ਕਹੂੰ ਸਿੱਧਿਕਾ ਚੰਦ੍ਰਕਾ ਸਾਰਸੁਤੀਯੰ." (ਅਜੈ ਸਿੰਘ)...