satrani, satranī, satrājitaसत्रणि, सत्रणी, सत्राजित
ਸੰਗ੍ਯਾ- ਨਿਘਨ ਯਾਦਵ ਦਾ ਪੁਤ੍ਰ, ਜਿਸ ਨੂੰ ਸੂਰਜ ਨੇ ਪ੍ਰਸੰਨ ਹੋਕੇ ਸ੍ਯਮੰਤਕ ਮਣਿ ਬਖ਼ਸ਼ੀ ਸੀ. ਦੇਖੋ, ਸਤਧਨ੍ਵਾ ਅਤੇ ਸਤਭਾਮਾ. "ਸਤ੍ਰਾਜਿਤ ਲਖ ਭੇਦ ਨਹਿ." (ਕ੍ਰਿਸਨਾਵ) ਦਸਮਗ੍ਰੰਥ ਵਿੱਚ ਇਸ ਦੇ ਪਰ੍ਯਾਯ ਨਾਮ ਅਰਿਜੀਤ ਅਤੇ ਅਰੰਜਿਤ ਭੀ ਆਏ ਹਨ.
संग्या- निघन यादव दा पुत्र, जिस नूं सूरज ने प्रसंन होके स्यमंतक मणि बख़शी सी. देखो, सतधन्वा अते सतभामा. "सत्राजित लख भेद नहि." (क्रिसनाव) दसमग्रंथ विॱच इस दे पर्याय नाम अरिजीत अते अरंजित भी आए हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਯਦੁ ਦੀ ਔਲਾਦ ਦੇ ਲੋਕ. ਯਾਦੋ. ਦੇਖੋ, ਯਯਾਤਿ. ਯਾਦਵਾਂ ਵਿੱਚ ਕ੍ਰਿਸਨ ਜੀ ਵਡੇ ਨੀਤਿਵੇੱਤਾ ਅਤੇ ਪ੍ਰਤਾਪੀ ਹੋਏ ਹਨ. ਇਨ੍ਹਾਂ ਦੀ ਰਾਜਧਾਨੀ ਪਹਿਲਾਂ ਮਥੁਰਾ, ਫੇਰ ਦ੍ਵਾਰਕਾ ਰਹੀ ਹੈ. ਹੁਣ ਵਿਜਯਨਗਰ ਦੇ ਰਾਜਾ ਆਪਣੇ ਤਾਂਈ ਯਾਦਵ ਕੁਲ ਦੇ ਸਰਤਾਜ ਸਮਝਦੇ ਹਨ. ਵਿਸਨੁਪੁਰਾਣ ਵਿੱਚ ਲੇਖ ਹੈ ਕਿ ਯਾਦਵ ਕੁਲ ਦੀ ਕੋਈ ਗਿਣਤੀ ਨਹੀਂ ਕਰ ਸਕਦਾ. ਕਈ ਗ੍ਰੰਥਾਂ ਵਿੱਚ ਯਾਦਵ ੫੬ ਕਰੋੜ ਲਿਖੇ ਹਨ.¹ ਮਹਾਭਾਰਤ ਦੇ ਜੰਗ ਪਿੱਛੋਂ ਆਪੋਵਿੱਚੀ ਲੜਾਈ ਹੋਣ ਕਰਕੇ ਯਾਦਵਵੰਸ਼ ਰਾਜ ਪ੍ਰਤਾਪ ਖੋ ਬੈਠਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ....
ਇੱਕ ਮਹਾਂ ਪ੍ਰਕਾਸ਼ਕ ਮਣੀ, ਜੋ ਸੂਰਜ ਨੇ ਸਤ੍ਰਾਜਿਤ ਯਾਦਵ ਨੂੰ ਦਿੱਤੀ ਸੀ. ਇਸ ਦੇ ਪ੍ਰਭਾਵ ਕਰਕੇ ਹਰ ਰੋਜ਼ ਅੱਠ ਭਾਰ¹ ਸੁਵਰਣ ਦੇ ਪ੍ਰਾਪਤ ਹੁੰਦੇ ਸਨ ਅਤੇ ਅੱਗ, ਚੋਰ ਕਾਲ ਆਦਿ ਦੇ ਭੈ ਦੂਰ ਹੋ ਜਾਂਦੇ ਸਨ. ਸਤ੍ਰਾਜਿਤ ਨੇ ਇਹ ਖਿਆਲ ਕਰਕੇ ਕਿ ਕ੍ਰਿਸਨ ਜੀ ਉਸ ਪਾਸੋਂ ਮਣੀ ਖੋਹ ਨਾ ਲੈਣ, ਆਪਣੇ ਭਾਈ ਪ੍ਰਸੇਨ ਨੂੰ ਦੇ ਦਿੱਤੀ. ਇੱਕ ਦਿਨ ਪ੍ਰਸੇਨ ਜੋ ਸ਼ਿਕਾਰ ਗਿਆ ਤਾਂ ਸ਼ੇਰ ਨੇ ਉਸ ਨੂੰ ਮਾਰ ਦਿੱਤਾ. ਜਾਂਬਵਾਨ ਨੇ ਸ਼ੇਰ ਨੂੰ ਮਾਰਕੇ ਮਣੀ ਲੈ ਲਈ. ਸ਼੍ਰੀ ਕ੍ਰਿਸਨ ਨੇ ਜਾਂਬਵਾਨ ਨਾਲ ਯੁੱਧ ਕਰਕੇ ਮਣੀ ਜਿੱਤ ਲਈ ਅਤੇ ਸਤ੍ਰਾਜਿਤ ਨੂੰ ਮੁੜ ਦੇ ਦਿੱਤੀ. ਸੁੱਤੇ ਪਏ ਸਤ੍ਰਾਜਿਤ ਨੂੰ ਸ਼ਤਧਨ੍ਵਾ ਮਾਰਕੇ ਮਣੀ ਲੈ ਗਿਆ. ਕ੍ਰਿਸਨ ਜੀ ਅਤੇ ਬਲਰਾਮ ਉਸ ਦੇ ਪਿੱਛੇ ਮਣੀ ਲੈਣ ਨੱਠੇ ਤਾਂ ਸ਼ਤਧਨ੍ਵਾ ਅਕ੍ਰੂਰ ਨੂੰ ਮਣੀ ਦੇ ਕੇ ਕ੍ਰਿਸਨ ਜੀ ਅੱਗੇ ਭੱਜ ਤੁਰਿਆ. ਕ੍ਰਿਸਨ ਜੀ ਨੇ ਸ਼ਤਧਨ੍ਵਾ ਨੂੰ ਫੜਕੇ ਮਾਰ ਦਿੱਤਾ ਪਰ ਮਣੀ ਪ੍ਰਾਪਤ ਨਹੀਂ ਹੋਈ. ਜਦ ਸ੍ਰੀ ਕ੍ਰਿਸਨ ਜੀ ਮਣੀ ਲਏ ਬਿਨਾ ਮੁੜਕੇ ਆਏ ਤਾਂ ਬਲਰਾਮ ਨੇ ਸਮਝਿਆ ਕਿ ਕ੍ਰਿਸਨ ਨੇ ਮੈਥੋਂ ਚੋਰੀ ਮਣੀ ਪਾਸ ਰੱਖ ਲਈ ਹੈ ਅਤੇ ਨਾਰਾਜ ਹੋਕੇ ਘਰੋਂ ਚਲਾ ਗਿਆ. ਜਦ ਅਕ੍ਰੂਰ ਪਾਸੋਂ ਮਣੀ ਨਿਕਲੀ ਤਾਂ ਕ੍ਰਿਸਨ ਜੀ, ਬਲਰਾਮ ਅਤੇ ਸਤ੍ਯਭਾਮਾ ਇਸ ਦੀ ਮਾਲਕੀ ਲਈ ਝਗੜਨ ਲੱਗੇ. ਅੰਤ ਵਿੱਚ ਇਹ ਫੈਸਲਾ ਹੋਇਆ ਕਿ ਅਕ੍ਰੂਰ ਹੀ ਇਸ ਨੂੰ ਰੱਖੇ.#"ਇਤਿ ਸੂਰਜ ਸੇਵਾ ਕਰੀ ਸਤ੍ਰਾਜਿਤ ਬਲਵਾਨ।#ਰਵਿ ਤਿਂਹ ਕੋ ਤਬ ਮਨਿ ਦਈ ਉੱਜਲ ਆਪ ਸਮਾਨ."#(ਕ੍ਰਿਸਨਾਵ)...
ਸੰ. ਸੰਗ੍ਯਾ- ਹੀਰਾ ਪੰਨਾ ਮੋਤੀ ਆਦਿ ਰਤਨ। ੨. ਉੱਤਮ ਵਸਤੁ, ਜੋ ਆਪਣੀ ਜਾਤਿ ਵਿੱਚ ਸਭ ਤੋਂ ਵਧਕੇ ਹੋਵੇ। ੩. ਭੂਸਣ. ਗਹਿਣਾ। ੪. ਜਲਪਯ. ਸੁਰਾਹੀ।...
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....
ਸੰਗ੍ਯਾ- शतधन्वन ਸੰਗ੍ਯਾ- ਸੌ ਧਨੁਖ ਰੱਖਣ ਵਾਲਾ ਇੱਕ ਯਾਦਵ, ਜੋ ਹ੍ਰਿਦਕ ਦਾ ਪੁਤ੍ਰ ਸੀ. ਇਸ ਨੇ ਕ੍ਰਿਸਨ ਜੀ ਦੇ ਸਹੁਰੇ ਸਤ੍ਰਾਜਿਤ ਨੂੰ ਮਾਰਿਆ ਸੀ, ਇਸ ਕਰਕੇ ਕ੍ਰਿਸਨ ਜੀ ਨੇ ਚਕ੍ਰ ਨਾਲ ਸਤਧਨ੍ਵਾ ਦਾ ਸਿਰ ਵੱਢ ਦਿੱਤਾ. ਦੇਖੋ, ਸਤਧੰਨਾ ਅਤੇ ਧਨਸੱਤ. ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੫੭ ਵੇਂ ਅਧ੍ਯਾਯ ਵਿੱਚ ਆਈ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
सत्यभामा- ਸਤ੍ਯਭਾਮਾ. ਸਤ੍ਰਾਜਿਤ ਦੀ ਪੁਤ੍ਰੀ ਅਤੇ ਕ੍ਰਿਸਨ ਜੀ ਦੀ ਰਾਣੀ, ਜਿਸ ਦੇ ਆਖੇ ਕ੍ਰਿਸਨ ਜੀ ਨੇ ਇੰਦ੍ਰਲੋਕ ਤੋਂ ਪਾਰਿਜਾਤ ਲਿਆਂਦਾ ਸੀ. "ਸਤਭਾਮਨ ਕੋ ਕਬਿ ਸ੍ਯਾਮ ਭਨੈ ਜਿਹ ਕੋ ਸਭ ਲੋਗਨ ਮੇ ਜਸ ਛਾਯੋ." (ਕ੍ਰਿਸਨਾਵ) "ਘਨਸ੍ਯਾਮ ਸਾਥ ਸਤਭਾਮਾ। ਤਿਮ ਮਿਲੀ ਰਹਿਤ ਸੁਖਧਾਮਾ।।" (ਗੁਪ੍ਰਸੂ)...
ਸੰਗ੍ਯਾ- ਨਿਘਨ ਯਾਦਵ ਦਾ ਪੁਤ੍ਰ, ਜਿਸ ਨੂੰ ਸੂਰਜ ਨੇ ਪ੍ਰਸੰਨ ਹੋਕੇ ਸ੍ਯਮੰਤਕ ਮਣਿ ਬਖ਼ਸ਼ੀ ਸੀ. ਦੇਖੋ, ਸਤਧਨ੍ਵਾ ਅਤੇ ਸਤਭਾਮਾ. "ਸਤ੍ਰਾਜਿਤ ਲਖ ਭੇਦ ਨਹਿ." (ਕ੍ਰਿਸਨਾਵ) ਦਸਮਗ੍ਰੰਥ ਵਿੱਚ ਇਸ ਦੇ ਪਰ੍ਯਾਯ ਨਾਮ ਅਰਿਜੀਤ ਅਤੇ ਅਰੰਜਿਤ ਭੀ ਆਏ ਹਨ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਸਤ੍ਰਾਜਿਤ। ੨. ਜੋ ਨਹੀਂ ਰੰਜਿਤ. ਜੋ ਰੰਗਿਆ ਹੋਇਆ ਨਹੀਂ. ਦੇਖੋ, ਰੰਜਨ....