ਯਾਦਵ

yādhavaयादव


ਯਦੁ ਦੀ ਔਲਾਦ ਦੇ ਲੋਕ. ਯਾਦੋ. ਦੇਖੋ, ਯਯਾਤਿ. ਯਾਦਵਾਂ ਵਿੱਚ ਕ੍ਰਿਸਨ ਜੀ ਵਡੇ ਨੀਤਿਵੇੱਤਾ ਅਤੇ ਪ੍ਰਤਾਪੀ ਹੋਏ ਹਨ. ਇਨ੍ਹਾਂ ਦੀ ਰਾਜਧਾਨੀ ਪਹਿਲਾਂ ਮਥੁਰਾ, ਫੇਰ ਦ੍ਵਾਰਕਾ ਰਹੀ ਹੈ. ਹੁਣ ਵਿਜਯਨਗਰ ਦੇ ਰਾਜਾ ਆਪਣੇ ਤਾਂਈ ਯਾਦਵ ਕੁਲ ਦੇ ਸਰਤਾਜ ਸਮਝਦੇ ਹਨ. ਵਿਸਨੁਪੁਰਾਣ ਵਿੱਚ ਲੇਖ ਹੈ ਕਿ ਯਾਦਵ ਕੁਲ ਦੀ ਕੋਈ ਗਿਣਤੀ ਨਹੀਂ ਕਰ ਸਕਦਾ. ਕਈ ਗ੍ਰੰਥਾਂ ਵਿੱਚ ਯਾਦਵ ੫੬ ਕਰੋੜ ਲਿਖੇ ਹਨ.¹ ਮਹਾਭਾਰਤ ਦੇ ਜੰਗ ਪਿੱਛੋਂ ਆਪੋਵਿੱਚੀ ਲੜਾਈ ਹੋਣ ਕਰਕੇ ਯਾਦਵਵੰਸ਼ ਰਾਜ ਪ੍ਰਤਾਪ ਖੋ ਬੈਠਾ.


यदु दी औलाद दे लोक. यादो. देखो, ययाति. यादवां विॱच क्रिसन जी वडे नीतिवेॱता अते प्रतापी होए हन. इन्हां दी राजधानी पहिलां मथुरा, फेर द्वारका रही है. हुण विजयनगर दे राजा आपणे तांई यादव कुल दे सरताज समझदे हन. विसनुपुराण विॱच लेख है कि यादव कुल दी कोई गिणती नहीं कर सकदा. कई ग्रंथां विॱच यादव ५६ करोड़ लिखे हन.¹ महाभारत दे जंगपिॱछों आपोविॱची लड़ाई होण करके यादववंश राज प्रताप खो बैठा.