ਵੱਲਾ, ਵੱਲਾ ਸਾਹਿਬ

valā, valā sāhibaवॱला, वॱला साहिब


ਜਿਲਾ ਤਸੀਲ ਅਤੇ ਥਾਣਾ ਅਮ੍ਰਿਤਸਰ ਦਾ ਪਿੰਡ, ਜੋ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ਚਾਰ ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਲਹਿਁਦੇ ਵੱਲ ਆਬਾਦੀ ਦੇ ਨਾਲ ਹੀ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂਸਾਹਿਬ ਜਦ ਬਕਾਲੇ ਤੋਂ ਹਰਿਮੰਦਿਰ ਦੇ ਦਰਸ਼ਨ ਨੂੰ ਆਏ, ਤਦ ਮਸੰਦ ਇਹ ਸਮਝਕੇ ਕਿ ਕਿਤੇ ਗੁਰੂ ਸਾਹਿਬ ਹਰਿਮੰਦਿਰ ਪੁਰ ਕਬਜਾ ਨਾ ਕਰ ਲੈਣ, ਦਰਵਾਜੇ ਬੰਦ ਕਰਕੇ ਘਰੀਂ ਜਾ ਲੁਕੇ. ਗੁਰੂ ਸਾਹਿਬ- "ਨਹਿ ਮਸੰਦ ਤੁਮ ਅਮ੍ਰਿਤਸਰੀਏ। ਤ੍ਰਿਸਨਾਗਨਿ ਸੇ ਅੰਦਰ ਸੜੀਏ"- ਫਰਮਾਕੇ ਇੱਕ ਪਿੱਪਲ ਹੇਠ ਵੱਲੇ ਜਾ ਵਿਰਾਜੇ. ਇੱਥੇ ਹੁਣ ਗੁਰਦ੍ਵਾਰਾ ਬਣਿਆ ਹੋਇਆ ਹੈ. ਗੁਰੂ ਗ੍ਰੰਥਸਾਹਿਬ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਨਿਰਮਲੇ ਸਿੰਘ ਹਨ. ਮਹਾਰਾਜਾ ਰਣਜੀਤਸਿੰਘ ਵੇਲੇ ਦੀ ੨੦. ਵਿੱਘੇ ਜ਼ਮੀਨ ਹੈ. ਕੁਝ ਦੁਕਾਨਾਂ ਹਨ, ਜਿਨ੍ਹਾਂ ਦਾ ਕਿਰਾਇਆ ਆਉਂਦਾ ਹੈ.#ਇਸ ਪਿੰਡ ਦੂਜਾ ਗੁਰਦ੍ਵਾਰਾ "ਕੋਠਾਸਾਹਿਬ" ਹੈ, ਜੋ ਪਿੰਡ ਦੀ ਆਬਾਦੀ ਵਿੱਚ ਹੈ. ਇਸ ਗ੍ਰਾਮ ਦੇ ਰਹਿਣ ਵਾਲੀ ਮਾਈ ਹਰਿਆਂ, ਪ੍ਰੇਮਭਾਵ ਨਾਲ ਨੌਵੇਂ ਸਤਿਗੁਰੂ ਨੂੰ ਆਪਣੇ ਘਰ ਲੈ ਗਈ ਸੀ, ਅਰ ਪੂਰਣ ਸ਼੍ਰੱਧਾ ਨਾਲ ਸੇਵਾ ਕੀਤੀ. ਇਸੇ ਥਾਂ ਅਮ੍ਰਿਤਸਰ ਦੀਆਂ ਮਾਈਆਂ ਨੇ ਹਾਜਿਰ ਹੋਕੇ ਮਸੰਦਾਂ ਦਾ ਅਪਰਾਧ ਬਖ਼ਸ਼ਵਾਇਆ. ਗੁਰੂ ਸਾਹਿਬ ਨੇ ਮਾਈਆਂ ਵਿੱਚ ਪ੍ਰੇਮ ਅਤੇ ਭਗਤਿ ਹੋਣ ਦਾ ਵਰਦਾਨ ਦਿੱਤਾ.#ਮਾਈ ਹਰਿਆਂ ਦਾ ਕੋਠਾ ਜਗਤਗੁਰੂ ਦੇ ਚਰਣ ਸਪਰਸਕੇ 'ਕੋਠਾਸਾਹਿਬ' ਹੋ ਗਿਆ ਹੈ. ਸੁੰਦਰ ਗੁਰਦ੍ਵਾਰਾ ਇੱਥੇ ਸ਼ੋਭਾ ਦੇ ਰਿਹਾ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ੭. ਘੁਮਾਉਂ ਜ਼ਮੀਨ ਕੂਏ ਸਮੇਤ ਅਤੇ ੪੧ ਰੁਪਏ ਮੁਆਫੀ ਸਿੱਖ ਰਾਜ ਸਮੇਂ ਦੀ ਗੁਰਦ੍ਵਾਰੇ ਨਾਲ ਹੈ. ਮਾਘ ਦੀ ਪੂਰਣਮਾਸੀ ਨੂੰ ਭਾਰੀ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.


जिला तसील अते थाणा अम्रितसर दा पिंड, जो रेलवे सटेशन अम्रितसर तों चार मील दॱखण पूरव है. इस पिंड तों लहिँदे वॱल आबादी दे नाल ही श्री गुरू तेगबहादुर साहिब जी दा गुरद्वारा है. गुरूसाहिब जद बकाले तों हरिमंदिर दे दरशन नूं आए, तद मसंद इह समझके कि किते गुरू साहिब हरिमंदिर पुर कबजा ना कर लैण, दरवाजे बंद करके घरीं जा लुके. गुरू साहिब- "नहि मसंद तुम अम्रितसरीए। त्रिसनागनि से अंदर सड़ीए"- फरमाके इॱक पिॱपल हेठ वॱले जा विराजे. इॱथे हुण गुरद्वारा बणिआ होइआ है. गुरू ग्रंथसाहिबदा निॱत प्रकाश हुंदा है. पुजारी निरमले सिंघ हन. महाराजा रणजीतसिंघ वेले दी २०. विॱघे ज़मीन है. कुझ दुकानां हन, जिन्हां दा किराइआ आउंदा है.#इस पिंड दूजा गुरद्वारा "कोठासाहिब" है, जो पिंड दी आबादी विॱच है. इस ग्राम दे रहिण वाली माई हरिआं, प्रेमभाव नाल नौवें सतिगुरू नूं आपणे घर लै गई सी, अर पूरण श्रॱधा नाल सेवा कीती. इसे थां अम्रितसर दीआं माईआं ने हाजिर होके मसंदां दा अपराध बख़शवाइआ. गुरू साहिब ने माईआं विॱच प्रेम अते भगति होण दा वरदान दिॱता.#माई हरिआं दा कोठा जगतगुरू दे चरण सपरसके 'कोठासाहिब' हो गिआ है. सुंदर गुरद्वारा इॱथे शोभा दे रिहा है. श्री गुरू ग्रंथसाहिब दा निॱत प्रकाश हुंदा है. ७. घुमाउं ज़मीन कूए समेत अते ४१ रुपए मुआफी सिॱख राज समें दी गुरद्वारे नाल है. माघ दी पूरणमासी नूं भारी मेला हुंदा है. पुजारी सिंघ है.