ਵੇਸ, ਵੇਸੁ

vēsa, vēsuवेस, वेसु


(ਦੇਖੋ, ਵਿਸ਼੍ਰ ਅਤੇ ਵਿਸ੍ ਧਾ) ਸੰ. वेश- ਵੇਸ਼. ਸੰਗ੍ਯਾ- ਪ੍ਰਵੇਸ਼. ਦਖਲ। ੨. ਰਹਿਣ ਦਾ ਥਾਂ. ਘਰ. ਤੰਬੂ। ੩. ਅੰਤਹਕਰਣ. ਮਨ, ਜੋ ਸੰਕਲਪਾਂ ਦਾ ਨਿਵਾਸ ਅਸਥਾਨ ਹੈ. "ਫਰੀਦਾ, ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ¹। ਗੁਨਹੀ ਭਰਿਆ ਮੈਂ ਫਿਰਾਂ ਲੋਕੁ ਕਹੈ ਦਰਵੇਸੁ." (ਸ. ਫਰੀਦ) ੪. ਵ੍ਯਸਨ. ਭੈੜੀ ਵਾਦੀ. "ਛੋਡਹੁ ਵੇਸੁ ਭੇਖ ਚਤੁਰਾਈ." (ਸੋਰ ਮਃ ੧) ੫. ਵੇਸ਼੍ਯਾ (ਕੰਚਨੀ) ਦਾ ਘਰ। ੬. ਵਪਾਰ. ਵਣਿਜ। ੭. ਸੰ. वेष- ਵੇਸ. ਲਿਬਾਸ. ਪੋਸ਼ਿਸ਼. "ਇਕਿ ਭਗਵਾਂ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ." (ਮਃ ੧. ਵਾਰ ਮਾਝ) ੮. ਸ਼ਕਲ ਰੂਪ. "ਨਾਨਕ ਕਰਤੇ ਕੇ ਕੇਤੇ ਵੇਸ." (ਸੋਹਿਲਾ) ੯. ਕ੍ਰਿਯਾ. ਕਰਮ. ਅਅ਼ਮਾਲ, "ਨਿਵਣੁ ਸੁ ਅਖਰੁ ਖਵਣੁ ਗੁਣ, ਜਿਹਬਾ ਮਣੀਆ ਮੰਤੁ। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤ॥" (ਸਃ ਫਰੀਦ) ਨਿੰਮ੍ਰਤਾ ਯੰਤ੍ਰ, ਖਿਮਾ ਧਾਗਾ, ਮਿੱਟੀ ਜ਼ੁਬਾਨ ਮਾਲਾ ਨਾਲ ਮੰਤ੍ਰਜਪ, ਇਹ ਤਿੰਨ ਵੇਸ (ਕਰਮ) ਕਰ, ਤਾਂ ਕੰਤ ਵਸ਼ ਆਵੇਗਾ.


(देखो, विश्र अते विस् धा) सं. वेश- वेश. संग्या- प्रवेश. दखल। २. रहिण दा थां. घर. तंबू। ३. अंतहकरण. मन, जो संकलपां दा निवास असथान है. "फरीदा, काले मैडे कपड़े, काला मैडा वेसु¹। गुनही भरिआ मैं फिरां लोकु कहै दरवेसु." (स. फरीद) ४. व्यसन. भैड़ी वादी. "छोडहु वेसु भेख चतुराई." (सोर मः १) ५. वेश्या (कंचनी)दा घर। ६. वपार. वणिज। ७. सं. वेष- वेस. लिबास. पोशिश. "इकि भगवां वेसु करि फिरहि जोगी संनिआसा." (मः १. वार माझ) ८. शकल रूप. "नानक करते के केते वेस." (सोहिला) ९. क्रिया. करम. अअ़माल, "निवणु सु अखरु खवणु गुण, जिहबा मणीआ मंतु। ए त्रै भैणे वेस करि, तां वसि आवी कंत॥" (सः फरीद) निंम्रता यंत्र, खिमा धागा, मिॱटी ज़ुबान माला नाल मंत्रजप, इह तिंन वेस (करम) कर, तां कंत वश आवेगा.