vyasana, vyasanaव्यसन, व्यसन
ਸੰ. ਸੰਗ੍ਯਾ- ਵਿਪੱਤਿ. ਮੁਸੀਬਤ। ੨. ਗਿਰਾਉ. ਪਤਨ। ੩. ਕਾਮ ਕ੍ਰੋਧ ਆਦਿ ਵਿਕਾਰਾਂ ਕਰਕੇ ਉਪਜਿਆ ਦੋਸ। ੪. ਕਿਸੇ ਵਿਸਯ ਦੀ ਵਾਦੀ (ਆਦਤ). ਮਨੂ ਨੇ ਕਾਮ ਤੋਂ ਉਪਜੇ ਦਸ ਅਤੇ ਕ੍ਰੋਧ ਤੋਂ ਪੈਦਾ ਹੋਏ ਅੱਠ ਵ੍ਯਸਨ ਲਿਖੇ ਹਨ¹-#ਕਾਮਜ- ਸ਼ਿਕਾਰ, ਜੂਆ, ਦਿਨੇ ਸੌਣਾ, ਨਿੰਦਾ, ਸ੍ਤ੍ਰੀਭੋਗ, ਸ਼ਰਾਬਖੋਰੀ, ਨਾਚ, ਗਾਉਣਾ, ਵਜਾਉਣਾ² ਅਤੇ ਅਵਾਰਾਗਰਦੀ.#ਕ੍ਰੋਧਜ- ਚੁਗਲੀ, ਵਿਚਾਰ ਬਿਨਾ ਕੀਤਾ ਕੰਮ, ਛਲ, ਈਰਖਾ (ਹਸ), ਕਿਸੇ ਦੇ ਗੁਣਾਂ ਵਿੱਚ ਦੋਸਾਰੋਪਣ, ਚੋਰੀ, ਬਦਜ਼ਬਾਨੀ ਅਤੇ ਮਾਰਕੁਟਾਈ। ੫. ਸ਼ੌਂਕ. ਦਿਲ ਦਾ ਲਗਾਉ. ਜਿਵੇਂ- ਉਸ ਨੂੰ ਲਿਖਣ ਪੜ੍ਹਨ ਦਾ ਵ੍ਯਸਨ ਹੈ। ੬. ਸੰ. ਵ੍ਯਸਨ. ਵਿਰੁੱਧ ਭੋਜਨ ਜਾਂ ਵਿਸ਼ੇਸ ਭੋਜਨ, ਅਥਵਾ ਨਿਰਾਹਾਰ.
सं. संग्या- विपॱति. मुसीबत। २. गिराउ. पतन। ३. काम क्रोध आदिविकारां करके उपजिआ दोस। ४. किसे विसय दी वादी (आदत). मनू ने काम तों उपजे दस अते क्रोध तों पैदा होए अॱठ व्यसन लिखे हन¹-#कामज- शिकार, जूआ, दिने सौणा, निंदा, स्त्रीभोग, शराबखोरी, नाच, गाउणा, वजाउणा² अते अवारागरदी.#क्रोधज- चुगली, विचार बिना कीता कंम, छल, ईरखा (हस), किसे दे गुणां विॱच दोसारोपण, चोरी, बदज़बानी अते मारकुटाई। ५. शौंक. दिल दा लगाउ. जिवें- उस नूं लिखण पड़्हन दा व्यसन है। ६. सं. व्यसन. विरुॱध भोजन जां विशेस भोजन, अथवा निराहार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [مُصیبت] ਸੰਗ੍ਯਾ- ਵਿਪਦਾ. ਆਫ਼ਤ....
ਸੰਗ੍ਯਾ- ਡਿਗਣ ਦੀ ਕ੍ਰਿਯਾ. ਪਤਨ। ੨. ਗ੍ਰਾਮ. ਪਿੰਡ "ਓਨਾ ਘਰ ਨ ਗਿਰਾਉ." (ਸ੍ਰੀ ਅਃ ਮਃ ੩) "ਵੁਨਾ ਘੁਘਿ ਗਿਰਾਉ ਜੀਉ." (ਸ੍ਰੀ ਮਃ ੫. ਪੈਪਾਇ)...
ਸੰ. पत ਧਾ ਡਿਗਣਾ, ਹੇਠ ਨੂੰ ਆਉਣਾ। ੨. ਸੰਗ੍ਯਾ- ਡਿਗਣ ਦਾ ਭਾਵ. ਗਿਰਨਾ. "ਜਿਉ ਦੀਪ ਪਤਨ ਪਤੰਗ." (ਬਿਲਾ ਅਃ ਮਃ ੫) "ਜੋ ਨਿੰਦੈ, ਤਿਸ ਕਾ ਪਤਨ ਹੋਇ." (ਗੌਂਡ ਮਃ ੫) ੩. ਅਧੋ ਗਤਿ. ਜ਼ਵਾਲ। ੪. ਪਾਪ। ੫. ਨਾਸ਼. ਮ੍ਰਿਤ੍ਯੁ....
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਬਾਦੀ। ੨. ਸੰ. वादिन्. ਵਿ- ਵਕ੍ਤਾ. ਕਹਣ ਵਾਲਾ। ੩. ਝਗੜਾਲੂ. "ਸਸੁਰਾ ਵਾਦੀ." (ਵਾਰ ਰਾਮ ੨. ਮਃ ੫) ੪. ਵਿਰੋਧੀ। ੫. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। ੬. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸਭ ਹੈ। ੭. ਵਾਦੀਂ ਵਾਦਾਂ ਵਿੱਚ. "ਵਾਦੀ ਧਰਨਿ ਪਿਆਰੁ." (ਮਃ ੩. ਵਾਰ ਮਾਰੂ ੧) ੮. ਅ਼. [وادی] ਸੰਗ੍ਯਾ- ਨੀਵੀਂ ਧਰਤੀ। ੯. ਦੋ ਪਹਾੜਾਂ ਦੇ ਵਿਚਲੀ ਘਾਟੀ। ੧੦. ਜੰਗਲ. ਰੋਹੀ। ੧੧. ਦਰਿਆ ਦਾ ਲਾਂਘਾ....
ਅ਼. [عادت] ਸੰਗ੍ਯਾ- ਸੁਭਾਉ. ਬਾਣ. ਵਾਦੀ....
ਦੇਖੋ, ਮਨੁ ੩....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਦੇਖੋ, ਅਠ....
ਸੰ. ਸੰਗ੍ਯਾ- ਵਿਪੱਤਿ. ਮੁਸੀਬਤ। ੨. ਗਿਰਾਉ. ਪਤਨ। ੩. ਕਾਮ ਕ੍ਰੋਧ ਆਦਿ ਵਿਕਾਰਾਂ ਕਰਕੇ ਉਪਜਿਆ ਦੋਸ। ੪. ਕਿਸੇ ਵਿਸਯ ਦੀ ਵਾਦੀ (ਆਦਤ). ਮਨੂ ਨੇ ਕਾਮ ਤੋਂ ਉਪਜੇ ਦਸ ਅਤੇ ਕ੍ਰੋਧ ਤੋਂ ਪੈਦਾ ਹੋਏ ਅੱਠ ਵ੍ਯਸਨ ਲਿਖੇ ਹਨ¹-#ਕਾਮਜ- ਸ਼ਿਕਾਰ, ਜੂਆ, ਦਿਨੇ ਸੌਣਾ, ਨਿੰਦਾ, ਸ੍ਤ੍ਰੀਭੋਗ, ਸ਼ਰਾਬਖੋਰੀ, ਨਾਚ, ਗਾਉਣਾ, ਵਜਾਉਣਾ² ਅਤੇ ਅਵਾਰਾਗਰਦੀ.#ਕ੍ਰੋਧਜ- ਚੁਗਲੀ, ਵਿਚਾਰ ਬਿਨਾ ਕੀਤਾ ਕੰਮ, ਛਲ, ਈਰਖਾ (ਹਸ), ਕਿਸੇ ਦੇ ਗੁਣਾਂ ਵਿੱਚ ਦੋਸਾਰੋਪਣ, ਚੋਰੀ, ਬਦਜ਼ਬਾਨੀ ਅਤੇ ਮਾਰਕੁਟਾਈ। ੫. ਸ਼ੌਂਕ. ਦਿਲ ਦਾ ਲਗਾਉ. ਜਿਵੇਂ- ਉਸ ਨੂੰ ਲਿਖਣ ਪੜ੍ਹਨ ਦਾ ਵ੍ਯਸਨ ਹੈ। ੬. ਸੰ. ਵ੍ਯਸਨ. ਵਿਰੁੱਧ ਭੋਜਨ ਜਾਂ ਵਿਸ਼ੇਸ ਭੋਜਨ, ਅਥਵਾ ਨਿਰਾਹਾਰ....
ਫ਼ਾ. [شکار] ਸ਼ਿਕਾਰ. ਸੰਗ੍ਯਾ- ਜੰਗਲੀ ਜਾਨਵਰਾਂ ਦੇ ਮਾਰਨ ਦਾ ਸੰਕਲਪ ਅਤੇ ਯਤਨ ਕਰਨਾ. ਮ੍ਰਿਗਯਾ. "ਸੰਤ ਸੰਗਿ ਲੇ ਚੜਿਓ ਸਿਕਾਰ." (ਭੈਰ ਮਃ ੫) ਸੰ. श्रकीडा ਸ਼੍ਵਕ੍ਰੀੜਾ. ਕੁੱਤਿਆਂ ਨੂੰ ਸਾਥ ਲੈ ਕੇ ਖੇਲ ਕਰਨ ਦੀ ਕ੍ਰਿਯਾ....
ਸੰਗ੍ਯਾ- ਜੂਪ. ਸੰ. ਦ੍ਯੂਤ. ਸ਼ਰਤ਼ ਲਗਾਕੇ ਖੇਡਿਆ ਹੋਇਆ ਖੇਲ. ਧਨ ਪਦਾਰਥ ਦੇ ਹਾਰਣ ਅਥਵਾ ਜਿੱਤਣ ਦੀ ਬਾਜ਼ੀ. "ਹਾਰ ਜੂਆਰ ਜੂਆ ਬਿਧੇ." (ਗਉ ਮਃ ੫) ੨. ਗੱਡੇ ਰਥ ਆਦਿ ਦਾ ਜੂਲਾ, ਜਿਸ ਨਾਲ ਬੈਲ ਅਥਵਾ ਘੋੜੇ ਜੋਤੀਦੇ ਹਨ। ੩. ਵਿ- ਯੁਵਾ. ਜਵਾਨ. "ਲਰੇ ਬਾਲ ਔ ਬ੍ਰਿੱਧ ਜੂਆ ਰਿਸੈਰੂ." (ਚਰਿਤ੍ਰ ੧੨੦)...
ਸੰਗ੍ਯਾ- ਦੋਸ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ ਥਾਪਣ ਦਾ ਕਰਮ. ਦੇਖੋ, ਨਿੰਦ ਅਤੇ ਪਰਿਵਾਦ. "ਨਿੰਦਾ ਕਰਹਿ ਸਿਰਿ ਭਾਰ ਉਠਾਏ." (ਆਸਾ ਮਃ ੫) ੨. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ. ਨੰਦਾ ੩....
ਸੰਗ੍ਯਾ- ਨ੍ਰਿਤ੍ਯ. ਪ੍ਰਾ. ਣਾਂਚ. "ਨਾਚ ਰੇ ਮਨ, ਗੁਰੂ ਕੈ ਆਗੈ." (ਗੂਜ ਅਃ ਮਃ ੩)...
ਸੰ. ਗਾਯਨ. ਸ੍ਵਰਾਂ ਦਾ ਆਲਾਪ....
ਫ਼ਾ. [چُغلی] ਸੰਗ੍ਯਾ- ਪਿੱਠ ਪਿੱਛੇ ਕੀਤੀ ਬੁਰਾਈ. ਗ਼ੈਰਹ਼ਜਰੀ ਵਿੱਚ ਕੀਤੀ ਨਿੰਦਾ. "ਨਿਤ ਚੁਗਲੀ ਕਰੈ ਅਣਹੋਂਦੀ ਪਰਾਈ." (ਵਾਰ ਗਉ ੧. ਮਃ ੪)...
ਦੇਖੋ, ਬਿਚਾਰ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਸੰ. (ईर. ਧਾ- ਈਰਖਾ ਕਰਨਾ) ईर्षा ਈਸਾ. ਸੰਗ੍ਯਾ- ਡਾਹ. ਹਸਦ. ਦ੍ਵੇਸ. "ਸੁਆਦ ਬਾਦ ਈਰਖ ਮਦ ਮਾਇਆ." (ਸੂਹੀ ਮਃ ੫)...
ਸੰਗ੍ਯਾ- ਚੋਰ ਦਾ ਕਰਮ. ਚੌਰ੍ਯ. "ਕਰਿ ਚੋਰੀ ਮੈ ਜਾਂ ਕਿਛੁ ਲੀਆ." (ਗਉ ਮਃ ੧)...
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਸੰਗ੍ਯਾ- ਜੁੜਨ ਦਾ ਭਾਵ. ਸੰਬੰਧ. ਮੇਲ. ਲਗਾਵਟ....
ਸੰ. ਲਿਖਨ. ਸੰਗ੍ਯਾ- ਲਿਖਣਾ. "ਲਿਖਣ ਵਾਲਾ ਜਲਿ ਬਲਉ, ਜਿਨਿ ਲਿਖਿਆ ਦੂਜਾਭਾਉ." (ਮਃ ੩. ਵਾਰ ਸ੍ਰੀ) ੨. ਲੇਖ. ਲਿਪਿ. ਤਹਰੀਰ। ੩. ਸੰ. ਲੇਖਨੀ. ਲਿੱਖਣ. ਕਲਮ....
ਦੇਖੋ, ਬਿਰੁੱਧ....
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਵ੍ਯ- ਯਾ. ਵਾ. ਕਿੰਵਾ. ਜਾਂ....
ਵਿ- ਆਹਾਰ (ਭੋਜਨ) ਰਹਿਤ. ਜਿਸ ਨੇ ਕੁਝ ਖਾਧਾ ਨਹੀਂ. ਭੋਜਨ ਦਾ ਤ੍ਯਾਗੀ। ੨. ਜੋ ਕੁਝ ਖਾਂਦਾ ਨਹੀਂ. "ਨਿਰਾਹਾਰ ਨਿਰਵੈਰ ਸੁਖਦਾਈ." (ਸੁਖਮਨੀ) "ਧਿਆਇ ਨਿਰੰਕਾਰ ਨਿਰਾਹਾਰੀ." (ਸਾਰ ਪੜਤਾਲ ਮਃ ੪)...