ਮੋਰਚਾ

morachāमोरचा


ਫ਼ਾ. [مورچہ] ਮੋਰਚਹ ਅਥਵਾ ਮੋਰਚਾਲ. ਸੰਗ੍ਯਾ- ਕਿਲੇ ਦੀ ਕੰਧ ਜਾਂ ਵੱਟ ਆਦਿ ਵਿੱਚ ਬਣਾਇਆ ਛੇਕ, ਜਿਸ ਵਿੱਚਦੀਂ ਦੁਸ਼ਮਨ ਪੁਰ ਤੀਰ ਗੋਲੀ ਆਦਿ ਚਲਾਇਆ ਜਾਵੇ। ੨. ਵੈਰੀ ਦੇ ਸ਼ਸਤ੍ਰਾਂ ਤੋਂ ਬਚਾਉ ਲਈ ਖੋਦਿਆ ਟੋਆ ਅਥਵਾ ਖਾਈ, ਜਿਸ ਵਿੱਚ ਸਿਪਾਹੀ ਲੁਕਕੇ ਬੈਠਦੇ ਅਤੇ ਦੁਸ਼ਮਨ ਤੇ ਵਾਰ ਕਰਦੇ ਹਨ। ੩. ਜ਼ੰਗਾਰ. ਜਰ. "ਜਨਮ ਜਨਮ ਦੇ ਲਾਗੇ ਬਿਖੁ ਮੋਰਚਾ." (ਪਨਾ ਮਃ ੪) "ਕਹੁ ਨਾਨਕ ਮੋਰਚਾ ਗੁਰਿ ਲਾਹਿਓ." (ਨਟ ਮਃ੫)#੪. ਦਾਗ. "ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ। ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥" (ਮਾਝ ਅਃ ਮਃ ੩) ੪. ਕੀੜੀ. ਕੀਟ.


फ़ा. [مورچہ] मोरचह अथवा मोरचाल. संग्या- किले दी कंध जां वॱट आदि विॱच बणाइआ छेक, जिस विॱचदीं दुशमन पुर तीर गोली आदि चलाइआ जावे। २. वैरी दे शसत्रां तों बचाउ लई खोदिआ टोआ अथवा खाई, जिस विॱच सिपाही लुकके बैठदे अते दुशमन ते वार करदे हन। ३. ज़ंगार. जर. "जनम जनम दे लागे बिखु मोरचा." (पना मः ४) "कहु नानक मोरचा गुरि लाहिओ." (नट मः५)#४. दाग. "इहु मनु आरसी कोई गुरमुखि वेखै। मोरचा न लागै जा हउमै सोखै ॥" (माझ अः मः ३) ४. कीड़ी. कीट.