morachālaमोरचाल
ਦੇਖੋ, ਮੋਰਚਾ ੧. ਅਤੇ ੨.
देखो, मोरचा १. अते २.
ਫ਼ਾ. [مورچہ] ਮੋਰਚਹ ਅਥਵਾ ਮੋਰਚਾਲ. ਸੰਗ੍ਯਾ- ਕਿਲੇ ਦੀ ਕੰਧ ਜਾਂ ਵੱਟ ਆਦਿ ਵਿੱਚ ਬਣਾਇਆ ਛੇਕ, ਜਿਸ ਵਿੱਚਦੀਂ ਦੁਸ਼ਮਨ ਪੁਰ ਤੀਰ ਗੋਲੀ ਆਦਿ ਚਲਾਇਆ ਜਾਵੇ। ੨. ਵੈਰੀ ਦੇ ਸ਼ਸਤ੍ਰਾਂ ਤੋਂ ਬਚਾਉ ਲਈ ਖੋਦਿਆ ਟੋਆ ਅਥਵਾ ਖਾਈ, ਜਿਸ ਵਿੱਚ ਸਿਪਾਹੀ ਲੁਕਕੇ ਬੈਠਦੇ ਅਤੇ ਦੁਸ਼ਮਨ ਤੇ ਵਾਰ ਕਰਦੇ ਹਨ। ੩. ਜ਼ੰਗਾਰ. ਜਰ. "ਜਨਮ ਜਨਮ ਦੇ ਲਾਗੇ ਬਿਖੁ ਮੋਰਚਾ." (ਪਨਾ ਮਃ ੪) "ਕਹੁ ਨਾਨਕ ਮੋਰਚਾ ਗੁਰਿ ਲਾਹਿਓ." (ਨਟ ਮਃ੫)#੪. ਦਾਗ. "ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ। ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥" (ਮਾਝ ਅਃ ਮਃ ੩) ੪. ਕੀੜੀ. ਕੀਟ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....