midhiāमिथिआ
ਸੰ. ਮਿਥ੍ਯਾ. ਵਿ- ਅਸਤ੍ਯ. ਜੋ ਸਦਾ ਇੱਕਰਸ ਨਹੀਂ. "ਮਿਥਿਆ ਹਉਮੈ ਮਮਤਾ ਮਾਇਆ." (ਸੁਖਮਨੀ) ੨. ਸੰਗ੍ਯਾ- ਝੂਠ. ਅਨ੍ਰਿਤ. "ਮਿਥਿਆ ਨਾਹੀ ਰਸਨਾ ਪਰਸ." (ਸੁਖਮਨੀ) ੩. ਵਿ- ਨਿਸਫਲ. ਵ੍ਰਿਥਾ. "ਮਿਥਿਆ ਤਨ ਨਹੀ ਪਰਉਪਕਾਰਾ" (ਸੁਖਮਨੀ) ੪. ਨਾਪਾਯਦਾਰ. ਵਿਨਸਨਹਾਰ. "ਮਿਥਿਆ ਰਾਜ ਜੋਬਨ ਧਨ ਮਾਲ." (ਸੁਖਮਨੀ) ੫. ਕ੍ਰਿ. ਵਿ- ਝੂਠੇ ਤੌਰ ਪੁਰ. ਅਸਤ੍ਯਤਾ ਸੇ। ੬. ਮਿਥਣਾ ਕ੍ਰਿਯਾ ਦਾ ਭੂਤਕਾਲ, ਜਿਵੇਂ- ਉਸ ਨੇ ਆਪਣੇ ਹਿਤ ਲਈ ਇਹ ਮਿਥਿਆ.
सं. मिथ्या. वि- असत्य. जो सदा इॱकरस नहीं. "मिथिआ हउमै ममता माइआ." (सुखमनी) २. संग्या- झूठ. अन्रित. "मिथिआ नाही रसना परस." (सुखमनी) ३. वि- निसफल. व्रिथा. "मिथिआ तन नही परउपकारा" (सुखमनी) ४. नापायदार. विनसनहार. "मिथिआ राज जोबन धन माल." (सुखमनी) ५. क्रि. वि- झूठे तौर पुर. असत्यता से। ६. मिथणा क्रिया दा भूतकाल, जिवें- उस ने आपणे हित लई इह मिथिआ.
ਦੇਖੋ, ਮਿਥਿਆ। ੨. ਝੂਠ. ਅਨ੍ਰਿਤ. ਦਰੋਗ਼. "ਇਹ ਛਬਿ ਪ੍ਰਭਾਵ ਮਿਥ੍ਯਾ ਸੁਭਟ." (ਪਾਰਸਾਵ) ੩. ਬਿਨਸਨਹਾਰ. "ਮਿਥ੍ਯੰਤ ਦੇਹੰ." (ਸਹਸ ਮਃ ੫)...
ਵਿ- ਜੋ ਨਹੀਂ ਸਤ੍ਯ. ਮਿਥ੍ਯਾ। ੨. ਸੱਚ ਦੇ ਵਿਰੁੱਧ. ਝੂਠ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਮਿਥ੍ਯਾ. ਵਿ- ਅਸਤ੍ਯ. ਜੋ ਸਦਾ ਇੱਕਰਸ ਨਹੀਂ. "ਮਿਥਿਆ ਹਉਮੈ ਮਮਤਾ ਮਾਇਆ." (ਸੁਖਮਨੀ) ੨. ਸੰਗ੍ਯਾ- ਝੂਠ. ਅਨ੍ਰਿਤ. "ਮਿਥਿਆ ਨਾਹੀ ਰਸਨਾ ਪਰਸ." (ਸੁਖਮਨੀ) ੩. ਵਿ- ਨਿਸਫਲ. ਵ੍ਰਿਥਾ. "ਮਿਥਿਆ ਤਨ ਨਹੀ ਪਰਉਪਕਾਰਾ" (ਸੁਖਮਨੀ) ੪. ਨਾਪਾਯਦਾਰ. ਵਿਨਸਨਹਾਰ. "ਮਿਥਿਆ ਰਾਜ ਜੋਬਨ ਧਨ ਮਾਲ." (ਸੁਖਮਨੀ) ੫. ਕ੍ਰਿ. ਵਿ- ਝੂਠੇ ਤੌਰ ਪੁਰ. ਅਸਤ੍ਯਤਾ ਸੇ। ੬. ਮਿਥਣਾ ਕ੍ਰਿਯਾ ਦਾ ਭੂਤਕਾਲ, ਜਿਵੇਂ- ਉਸ ਨੇ ਆਪਣੇ ਹਿਤ ਲਈ ਇਹ ਮਿਥਿਆ....
ਸੰਗ੍ਯਾ- ਅਹੰ- ਮਮ. ਮੈ ਮੇਰੀ ਦਾ ਭਾਵ- ਅਹੰਤਾ. ਅਭਿਮਾਨ. ਖ਼ੁਦੀ. "ਤਿਨਿ ਅੰਤਰਿ ਹਉਮੈ ਕੰਡਾ ਹੇ." (ਸੋਹਿਲਾ) ੨. ਦੇਖੋ, ਹਉਮੈ ਗਾਵਿਨ....
ਸੰਗ੍ਯਾ- ਮੇਰਾਪਨ. ਅਪਣੱਤ. "ਮੇਰੀ ਰਾਖੈ ਮਮਤਾ." (ਸ੍ਰੀ ਮਃ ੫) ੨. ਪਦਾਰਥਾਂ ਵਿੱਚ ਸਨੇਹ. "ਮਮਤਾ ਕਾਟਿ ਸਚਿ ਲਿਵ ਲਾਇ." (ਮਾਰੂ ਸੋਲਹੇ ਮਃ ੩) ੩. ਰਜੋਗੁਣ. ਦੇਖੋ, ਨਮਤਾ ੨....
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ." (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹#ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ." (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ." (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ." (ਵਾਰ ਮਾਝ ਮਃ ੧) ੨. ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧)...
ਸੰ. अनृत. ਸੰਗ੍ਯਾ- ਰ਼ਿਤ (ਸਤ੍ਯ) ਦਾ ਅਭਾਵ. ਝੂਠ. ਅਸਤ੍ਯ "ਰਰ ਹੈਂ ਅਨ੍ਰਿਤੰ." (ਕਲਕੀ) ਬੋਲਣਗੇ ਝੂਠ....
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ....
ਸੰ. ਸ੍ਪਰ੍ਸ਼. ਸੰਗ੍ਯਾ- ਛੁਹਣ ਦੀ ਕ੍ਰਿਯਾ. "ਪੁਹਪ ਸੁਗੰਧਾ ਪਰਸ ਮਾਨੁਖ੍ਯ ਦੇਹੰ ਮਲੀਰ੍ਣ." (ਗਾਥਾ) ੨. ਸੰ. ਪਰਸ਼ ਸ੍ਪਰ੍ਸ਼ਮਣਿ. ਪਾਰਸ. "ਪਰਮ ਪਰਸ ਗੁਰੁ ਭੇਟੀਐ." (ਗਉ ਰਵਿਦਾਸ) ੩. ਪਾਰ੍ਸ਼੍ਵ. ਪਾਸਾ. "ਬਾਮ ਪਰਸ ਤੇ ਝੂਠ ਬਨਾਵਾ." (ਪਾਰਸਾਵ) ਖੱਬੇ ਪਾਸਿਓਂ ਝੂਠ ਰਚਿਆ। ੪. ਦੇਖੋ, ਪਰਸੁ....
वृथा- ਸੰਗ੍ਯਾ- ਨਿਰਰਥਕ. ਬੇਫਾਇਦਾ. ਨਿਸਫਲ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਫ਼ਾ. [ناپائِدار] ਵਿ- ਜਿਸ ਦੇ ਠਹਿਰਣ ਲਈ ਪੈਰ ਨਹੀਂ. ਜੋ ਠਹਿਰ ਨਾ ਸਕੇ। ੨. ਭਾਵ- ਕ੍ਸ਼੍ਣਭੰਗੁਰ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰ. ਯੌਵਨ. ਸੰਗ੍ਯਾ- ਯੁਵਾ ਅਵਸਥਾ. ਜਵਾਨੀ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ ਅਹਿ ਨਿਸਿ ਰਹੈ ਦਿਵਾਨਾ." (ਧਨਾ ਮਃ ੯)...
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਅ਼. [طوَر] ਸੰਗ੍ਯਾ- ਢੰਗ. ਚਾਲਢਾਲ. "ਗੁਰੁ ਕੋ ਤੌਰ ਹੇਰ ਬਿਧਿ ਔਰ." (ਗੁਪ੍ਰਸੂ) ੨. ਹ਼ਾਲਤ. ਦਸ਼ਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਕ੍ਰਿ- ਸੋਚਣਾ. ਵਿਚਾਰਨਾ। ੨. ਸਮਝਣਾ। ੩. ਖਿਆਲ ਨੂੰ ਪੱਕਿਆਂ ਕਰਨਾ. ਦੇਖੋ, ਮਿਥ ੧....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਵੀਤਿਆ ਹੋਇਆ ਸਮਾਂ....
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...