ਮਾਂਧਾਤਾ

māndhhātāमांधाता


ਸੰ. मान्धातृ- ਮਾਂਧਾਤ੍ਰਿ. ਇਹ ਇਕ੍ਹਾਕੁਵੰਸ਼ੀ ਰਾਜਾ ਯੁਵਨਾਸ਼੍ਵ ਦਾ ਪੁਤ੍ਰ ਸੀ. ਹਰਿਵੰਸ਼ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਕੁਦਰਤ ਦੇ ਨਿਯਮ ਅਨੁਸਾਰ ਅਪਣੀ ਮਾਤਾ ਗੌਰੀ ਦੇ ਉਦਰੋਂ ਉਤਪੰਨ ਹੋਇਆ ਸੀ, ਪਰ ਵਿਸਨੁਪੁਰਾਣ ਅਤੇ ਭਾਗਵਤ ਵਿੱਚ ਇੱਕ ਵਿਚਿਤ੍ਰ ਕਥਾ ਲਿਖੀ ਹੈ ਕਿ ਯੁਵਨਾਸ਼੍ਹ ਦੇ ਕੋਈ ਪੁਤ੍ਰ ਨਹੀਂ ਸੀ, ਇਸ ਲਈ ਉਸ ਨੂੰ ਵਡਾ ਫਿਕਰ ਹੋਇਆ. ਕਈ ਰਿਖੀਆਂ ਨੇ ਹਵਨ ਆਦਿ ਕੀਤੇ ਕਿ ਰਾਜੇ ਦੇ ਘਰ ਪੁੱਤ ਹੋਵੇ. ਇੱਕ ਦਿਨ ਉਨ੍ਹਾਂ ਨੇ ਇੱਕ ਪਵਿਤ੍ਰ ਜਲ ਦਾ ਘੜਾ ਇੱਕ ਉੱਚੀ ਜੇਹੀ ਥਾਂ ਤੇ ਪੂਜਾ ਲਈ ਰੱਖਿਆ, ਤਾਂ ਉਸ ਜਲ ਵਿੱਚ ਬੱਚਾ ਪੈਦਾ ਕਰਨ ਦੀ ਸ਼ਕਤਿ ਆ ਗਈ. ਰਾਤ ਨੂੰ ਯੁਵਨਾਸ਼੍ਹ ਨੂੰ ਪਿਆਸ ਲੱਗੀ. ਤਾਂ ਉਸ ਨੇ ਓਹ ਜਲ ਪੀਲਿਆ. ਜਲ ਦੇ ਪੀਣ ਨਾਲ ਉਸ ਨੂੰ ਗਰਭ ਹੋਗਿਆ, ਅਤੇ ਠੀਕ ਸਮੇਂ ਪੁਰ ਸੱਜੀ ਵੱਖੀ ਵਿੱਚੋਂ ਬਾਲਕ ਜਨਮਿਆ, ਜਦ ਰਿਖੀਆਂ ਨੇ ਪੁੱਛਿਆ ਕਿ ਇਸ ਬਾਲਕ ਨੂੰ ਦੁੱਧ ਕੌਣ ਪਿਆਵੇਗਾ, ਤਦ ਇੰਦ੍ਰ ਨੇ ਮੰਮੇ ਦੀ ਥਾਂ ਆਪਣੀ ਇੱਕ ਉਂਗਲ ਦੇਕੇ ਆਖਿਆ ਕਿ ਮੈਂ ਇਸ ਨੂੰ ਧਾਰਨ (ਪਾਲਨ) ਕਰਾਂਗਾ. ਇਸ ਲਈ ਬਾਲਕ ਦਾ ਨਾਮ "ਮਾਂਧਾਤ੍ਰਿ" ਰੱਖਿਆ ਗਿਆ। "ਮਾਂਧਾਤਾ ਗੁਣ ਰਵੈ." (ਸਵੈਯੇ ਮਃ ੧. ਕੇ)


सं. मान्धातृ- मांधात्रि. इह इक्हाकुवंशी राजा युवनाश्व दा पुत्र सी. हरिवंश अते होरकई पुराणां विॱच लिखिआ है कि इह कुदरत दे नियम अनुसार अपणी माता गौरी दे उदरों उतपंन होइआ सी, पर विसनुपुराण अते भागवत विॱच इॱक विचित्र कथा लिखी है कि युवनाश्ह दे कोई पुत्र नहीं सी, इस लई उस नूं वडा फिकर होइआ. कई रिखीआं ने हवन आदि कीते कि राजे दे घर पुॱत होवे. इॱक दिन उन्हां ने इॱक पवित्र जल दा घड़ा इॱक उॱची जेही थां ते पूजा लई रॱखिआ, तां उस जल विॱच बॱचा पैदा करन दी शकति आ गई. रात नूं युवनाश्ह नूं पिआस लॱगी. तां उस ने ओह जल पीलिआ. जल दे पीण नाल उस नूं गरभ होगिआ, अते ठीक समें पुर सॱजी वॱखी विॱचों बालक जनमिआ, जद रिखीआं ने पुॱछिआ कि इस बालक नूं दुॱध कौण पिआवेगा, तद इंद्र ने मंमे दी थां आपणी इॱक उंगल देके आखिआ कि मैं इस नूं धारन (पालन) करांगा. इस लई बालक दा नाम "मांधात्रि" रॱखिआ गिआ। "मांधाता गुण रवै." (सवैये मः १. के)