sajīसॱजी
ਸੱਜਾ ਦਾ ਇਸਤ੍ਰੀ ਲਿੰਗ। ੨. ਸੰ. सर्जी ਸੰਗ੍ਯਾ- ਇੱਕ ਪ੍ਰਕਾਰ ਦਾ ਖਾਰ, ਜੋ ਬੂਈਂ ਦੀ ਭਸਮ ਤੋਂ ਬਣਦਾ ਹੈ. ਸੱਜੀ ਵਸਤ੍ਰ ਧੋਣ ਦੇ ਕੰਮ ਆਉਂਦੀ ਹੈ। ੩. ਸੰ. सज्जी ਵਿ- ਸੰਨੱਧ. ਕਵਚ ਪਹਿਨੇ ਹੋਏ। ੪. ਸਜ੍ਯੀ. ਜਯਾ (ਚਿੱਲਾ) ਚੜ੍ਹਾਏ ਹੋਏ. ਸਹਿਤ ਜੇਹ ਦੇ.
सॱजा दा इसत्री लिंग। २. सं. सर्जी संग्या- इॱक प्रकार दा खार, जो बूईं दीभसम तों बणदा है. सॱजी वसत्र धोण दे कंम आउंदी है। ३. सं. सज्जी वि- संनॱध. कवच पहिने होए। ४. सज्यी. जया (चिॱला) चड़्हाए होए. सहित जेह दे.
ਸੰ. सव्य ਸਵ੍ਯ. ਦਹਿਨਾ. ਦਕ੍ਸ਼ਿਣ। ੨. ਖੱਬਾ ਭੀ ਇਸ ਦਾ ਅਰਥ ਹੈ। ੩. ਸੰ. शय्या. ਸ਼ੱਯਾ. ਸੰਗ੍ਯਾ- ਸੇਜਾ. ਪਲੰਘ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. लिङ्ग. ਧਾ- ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ। ੨. ਸੰਗ੍ਯਾ- ਚਿੰਨ੍ਹ. ਨਸ਼ਾਨ। ੩. ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ। ੪. ਜਨਨੇਂਦ੍ਰਿਯ. ਪੁਰੁਸ ਦਾ ਖ਼ਾਸ ਚਿੰਨ੍ਹ। ੫. ਲਿੰਗ ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾਂ ਵਿੱਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ, ਦੁਆਦਸ ਸਿਲਾ.#ਸਕੰਦ ਪੁਰਾਣ ਨੇ ਇਨ੍ਹਾਂ ਤੋਂ ਛੁੱਟ ਚਾਰ ਹੋਰ ਮੁੱਖ ਲਿੰਗ ਮੰਨੇ ਹਨ- ਹਰਿਣੇਸ਼੍ਵਰ, ਬਾਣੇਸ੍ਵਰ, ਲੁਬਧਕੇਸ਼੍ਵਰ ਅਤੇ ਧਨੁਰੀਸ਼੍ਵਰ.#ਦੇਵੀਭਾਗਵਤ ਵਿੱਚ ਲੇਖ ਹੈ ਕਿ ਸ਼ਿਵਲਿੰਗ ਦਾ ਅੰਤ ਬ੍ਰਹਮਾ ਵਿਸਨੁ ਨੂੰ ਭੀ ਪ੍ਰਾਪਤ ਨਹੀਂ ਹੋਇਆ.#ਸਕੰਦਪੁਰਾਣ ਵਿੱਚ ਜਿਕਰ ਹੈ ਕਿ ਇੱਕ ਵਾਰ ਸ਼ਿਵ ਦੀ ਅਯੋਗ ਕਰਤੂਤ ਨੂੰ ਵੇਖਕੇ ਰਿਖੀਆਂ ਨੇ ਸ੍ਰਾਪ ਦਿੱਤਾ, ਜਿਸ ਤੋਂ ਲਿੰਗ ਝੜਕੇ ਡਿਗ ਪਿਆ ਅਰ ਉਸੇ ਸਮੇਂ ਤੋਂ ਪੂਜ੍ਯ ਚਿੰਨ੍ਹ ਹੋਇਆ। ੬. ਵ੍ਯਾਕਰਣ ਅਨੁਸਾਰ ਪੁਰੁਸ ਸ੍ਤੀ ਨਪੁੰਸਕ ਬੋਧਕ ਸ਼ਬਦ. Gender. ਪੁੰਲਿੰਗ, ਸ੍ਵੀਲਿੰਗ ਅਤੇ ਨਪੁੰਸਕਲਿੰਗ (Masculine, Feminine, Neuter) ਇਹ ਨੇਮ ਨਹੀਂ ਕਿ ਇੱਕ ਬੋਲੀ ਵਿੱਚ ਜੋ ਲਿੰਗ ਹੈ, ਦੂਜੀ ਵਿੱਚ ਭੀ ਉਹੀ ਹੋਵੇ. ਬੋਲੀਆਂ ਦੇ ਭੇਦ ਕਰਕੇ ਅਰਥ ਭਿੰਨ ਹੋਇਆ ਕਰਦਾ ਹੈ, ਜੈਸੇ- ਬ੍ਰਹਮ (ब्रह्मन्) ਸ਼ਬਦ ਸੰਸਕ੍ਰਿਤ ਨਪੁੰਸਕ ਲਿੰਗ ਹੈ ਪਰ ਪੰਜਾਬੀ ਵਿੱਚ ਪੁੰਲਿੰਗ ਹੈ. ਅਗਨਿ ਸੰਸਕ੍ਰਿਤ ਪੁੰਲਿੰਗ, ਪੰਜਾਬੀ ਵਿੱਚ ਇਸਤ੍ਰੀ ਲਿੰਗ ਹੈ, ਆਦਿ ਪੰਜਾਬੀ ਵਿੱਚ ਪੁੰਲਿੰਗ ਅਤੇ ਇਸਤ੍ਰੀਲਿੰਗ ਦੋ ਹੀ ਹੋਇਆ ਕਰਦੇ ਹਨ, ਨਪੁੰਸਕ ਲਿੰਗ ਨਹੀਂ ਹੈ। ੭. ਦੇਖੋ, ਲਿੰਗਸ਼ਰੀਰ। ੮. ਦੇਹ ਦੇ ਅੰਗ। ੯. ਧਰਮ ਦਾ ਚਿੰਨ੍ਹ. ਮਜਹਬੀ ਲਿਬਾਸ. ਭੇਖ ਦੇ ਨਿਸ਼ਾਨ. "ਲਿੰਗ ਬਿਨਾ ਕੀਨੇ ਸਭ ਰਾਜਾ." (ਵਿਚਿਤ੍ਰ) ਪੈਗੰਬਰ ਮੁਹ਼ੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ. ਸਭ ਦੇ ਧਾਰਮਿਕ ਚਿੰਨ੍ਹ ਮਿਟਾਕੇ ਇਸਲਾਮ ਵਿੱਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ- ਲਿੰਗ ਦੇ ਆਵਰਣਰੂਪ ਮਾਸ ਬਿਨਾ. ਪਰ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸੁੰਨਤ ਮੁਹੰਮਦਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ, ਇਬਰਾਹੀਮ ਅਤੇ ਸੁੰਨਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. ਕ੍ਸ਼ਾਰ. ਸੰਗ੍ਯਾ- ਖਾਰਾਰਸ. "ਆਨਰਸ ਸਭਿ ਖਾਰ." (ਸਾਰ ਮਃ ੫) ੨. ਸੁਆਹ. ਭਸਮ. "ਪਾਪ ਹੋਵਤ ਖਾਰ." (ਸਾਰ ਮਃ ੫) ੩. ਨਮਕ. ਲੂਣ। ੪. ਸੁਹਾਗਾ, ਸੱਜੀ, ਕਲਮੀਸ਼ੋਰਾ, ਜੌਂਖਾਰ, ਨਸਾਦਰ ਆਦਿ ਖਾਰੇ ਪਦਾਰਥ। ੫. ਵਿ- ਖਾਰਾ. "ਖਾਰ ਸਮੁੰਦ੍ਰ ਢੰਢੋਲੀਐ ਇਕੁ ਮਣੀਆ ਪਾਵੈ." (ਮਾਰੂ ਅਃ ਮਃ ੧) ੬. ਫ਼ਾ. [خار] ਸੰਗ੍ਯਾ- ਕੰਡਾ। ਦੇਸ਼, ਦ੍ਵੇਸ. ਵੈਰਭਾਵ। ੮. ਫ਼ਾ. [خوار] ਖ਼੍ਵਾਰ. ਅਪਮਾਨ ਸਹਿਤ. "ਖਪਿ ਹੋਇ ਖਾਰ." (ਵਾਰ ਆਸਾ)...
ਦੇਖੋ, ਬੂਣ....
ਸੁਆਹ. ਰਾਖ. ਦੇਖੋ, ਭਸਨਾ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ) "ਭਸਮ ਚੜਾਇ ਕਰਹਿ ਪਾਖੰਡ." (ਰਾਮ ਅਃ ਮਃ ੧) ਬਾਈਬਲ ਦੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਯਹੂਦੀ ਆਦਿ ਮਤਾਂ ਵਾਲੇ ਭੀ ਭਾਰਤ ਦੇ ਸਾਧਾਂ ਵਾਂਙ ਸ਼ਰੀਰ ਤੇ ਭਸਮ ਮਲਦੇ ਸਨ. ਯਥਾ- "ਮੈ ਵਰਤ ਰੱਖਕੇ ਭੂਰੇ ਹੰਢਾਕੇ ਅਤੇ ਸੁਆਹ ਮਲਕੇ ਪਰਮੇਸਰ ਦੀ ਭਾਲ ਕੀਤੀ." Daniel ਕਾਂਡ ੯। ੨. ਧੂਲਿ. ਰਜ. ਧੂੜ. "ਮੈ ਸਤਿਗੁਰਿ ਭਸਮ ਲਗਾਵੈਗੋ." (ਕਾਨ ਅਃ ਮਃ ੪)...
ਸੱਜਾ ਦਾ ਇਸਤ੍ਰੀ ਲਿੰਗ। ੨. ਸੰ. सर्जी ਸੰਗ੍ਯਾ- ਇੱਕ ਪ੍ਰਕਾਰ ਦਾ ਖਾਰ, ਜੋ ਬੂਈਂ ਦੀ ਭਸਮ ਤੋਂ ਬਣਦਾ ਹੈ. ਸੱਜੀ ਵਸਤ੍ਰ ਧੋਣ ਦੇ ਕੰਮ ਆਉਂਦੀ ਹੈ। ੩. ਸੰ. सज्जी ਵਿ- ਸੰਨੱਧ. ਕਵਚ ਪਹਿਨੇ ਹੋਏ। ੪. ਸਜ੍ਯੀ. ਜਯਾ (ਚਿੱਲਾ) ਚੜ੍ਹਾਏ ਹੋਏ. ਸਹਿਤ ਜੇਹ ਦੇ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰਗ੍ਯਾ- ਉਹ ਜਲ, ਜਿਸ ਵਿੱਚ ਕੋਈ ਵਸ੍ਤੁ ਧੋਤੀ ਗਈ ਹੈ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਸੰ. सन्नद्घ ਵਿ- ਸੰ (ਚੰਗੀ ਤਰਾਂ) ਨੱਧ (ਬੰਨ੍ਹਿਆ ਹੋਇਆ). ੨. ਜਿਸ ਨੇ ਸ਼ਸਤ੍ਰ ਵਸਤ੍ਰ ਕਵਚ ਆਦਿ ਆਪਣੇ ਸ਼ਰੀਰ ਤੇ ਚੰਗੀ ਤਰਾਂ ਬੰਨ੍ਹੇ ਹਨ....
ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ....
ਸੰ. ਜਯਰੂਪਾ ਦੁਰਗਾ। ੨. ਹਰੀ ਦੁੱਬ। ੩. ਹਰੜ। ੪. ਧੁਜਾ. ਪਤਾਕਾ। ੫. ਭੰਗ. ਵਿਜਯਾ. ਬਿਜੀਆ....
ਸੰਗ੍ਯਾ- ਕਮਾਣ ਦਾ ਡੋਰਾ. ਗੁਣ. ਜ੍ਯਾ। ੨. ਪੱਗ ਦਾ ਜ਼ਰੀਦਾਰ ਪੱਲਾ। ੩. ਫ਼ਾ. [چِلّہ] ਚਿੱਲਹ. ਚਾਲੀ ਦਿਨ ਦਾ ਵ੍ਰਤ ਆਦਿ ਕਰਮ. ਚਾਲੀਸਾ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸਰਵ- ਜਿਸ ਦੇ. "ਜੇਹ ਹੀਐ ਅਹੰ ਬੁਧਿ ਬਿਕਾਰਾ." (ਬਾਵਨ) ੨. ਜਿਸ ਨੇ. "ਜੇਹ ਰਸਨ ਚਾਖਿਓ." (ਸਵੈਯੇ ਸ੍ਰੀ ਮੁਖਵਾਕ ਮਃ ੫) ੩. ਸੰਗ੍ਯਾ- ਕਮਾਣ ਦਾ ਚਿੱਲਾ. ਦੇਖੋ, ਜਿਹ. "ਤੀਰ ਜੇਹ ਮਾਂਹਿ ਜੋਰ ਜੋਰ." (ਗੁਪ੍ਰਸੂ)...