mahidhī, mahindhīमहिदी, महिंदी
ਦੇਖੋ, ਮਹਦੀ। ੨. ਸੰ. मेन्धी. ਮੇਂਧੀ. ਅ਼. [حِنا] ਹ਼ਿਨਾ Lawsonia Inermis ਇੱਕ ਪ੍ਰਕਾਰ ਦਾ ਪੌਧਾ, ਜਿਸ ਦੇ ਮੋਤੀਆ ਰੰਗੇ ਸੁਗੰਧ ਵਾਲੇ ਫੁੱਲ ਹੁੰਦੇ ਹਨ, ਜਿਨ੍ਹਾਂ ਤੋਂ ਇਤਰ ਬਣਦਾ ਹੈ. ਮਹਿਦੀ ਦੇ ਪੱਤਿਆਂ ਵਿੱਚੋਂ ਲਾਲ ਰੰਗ ਨਿਕਲਦਾ ਹੈ, ਜੋ ਸਫੇਦ ਰੋਮਾਂ ਦੇ ਰੰਗਣ ਦੇ ਕੰਮ ਆਉਂਦਾ ਹੈ, ਅਤੇ ਇਸਤ੍ਰੀਆਂ ਇਸ ਦੀ ਪੱਤੀ ਨੂੰ ਪੀਸਕੇ ਹੱਥਾਂ ਪੈਰਾਂ ਪੁਰ ਲਾਕੇ ਤੁਚਾ ਨੂੰ ਲਾਲ ਕਰਦੀਆਂ ਹਨ.#"ਮਹਿਦੀ ਕਰਕੈ ਘਾਲਿਆ ਆਪਿ ਪੀਸਾਇ ਪੀਸਾਇ." (ਸ. ਕਬੀਰ) "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ, ਆਪੇ ਘੋਲਿ ਘੋਲਿ ਅੰਗਿ ਲਈਆ." (ਬਿਲਾ ਅਃ ਮਃ ੪)
देखो, महदी। २. सं. मेन्धी. मेंधी. अ़. [حِنا] ह़िना Lawsonia Inermis इॱक प्रकार दा पौधा, जिस दे मोतीआ रंगे सुगंध वाले फुॱल हुंदे हन, जिन्हां तोंइतर बणदा है. महिदी दे पॱतिआं विॱचों लाल रंग निकलदा है, जो सफेद रोमां दे रंगण दे कंम आउंदा है, अते इसत्रीआं इस दी पॱती नूं पीसके हॱथां पैरां पुर लाके तुचा नूं लाल करदीआं हन.#"महिदी करकै घालिआ आपि पीसाइ पीसाइ." (स. कबीर) "प्रभि आणि आणि महिंदी पीसाई, आपे घोलि घोलि अंगि लईआ." (बिला अः मः ४)
ਅ਼. [مہدی] ਵਿ- ਜਿਸ ਨੂੰ ਹਦਾਯਤ (ਸਿਖ੍ਯਾ) ਮਿਲੀ ਹੈ। ੨. ਸੰਗ੍ਯਾ- ਭਵਿਸ਼੍ਯ (ਆਉਣ ਵਾਲੇ ਸਮੇ) ਵਿੱਚ ਹੋਣ ਵਾਲਾ ਇੱਕ ਇਮਾਮ. ਇਸਲਾਮਮਤ ਅਨੁਸਾਰ ਇਹ ਕੁਮਾਰਗ ਚਲਦੇ ਲੋਕਾ ਨੂੰ ਸੁਮਾਰਗ ਪਾਵੇਗਾ, ਅਰ ਸੱਤ ਵਰ੍ਹੇ ਮੱਕੇ ਵਿੱਚ ਰਾਜ ਕਰੇਗਾ. ਇਹ ਆਖ਼ਿਰੀ ਇਮਾਮ, ਹਿੰਦੂਆਂ ਦੇ ਕਲਕੀ ਅਵਤਾਰ ਤੁੱਲ ਹੋਊ.#ਸ਼ੀਆ਼ ਮੁਸਲਮਾਨਾਂ ਦੇ ਖ਼ਿਆਲ ਅਨੁਸਾਰ ਮਹਦੀ ਪੈਦਾ ਹੋ ਚੁੱਕਾ ਹੈ, ਜੋ ਹੁਣ ਗੁਪਤ ਹੈ. ਇਹ ਪ੍ਰਗਟ ਹੋਕੇ ਦੁਸ੍ਟਾ ਨੂੰ ਦੰਡ ਦੇਊ ਅਤੇ ਇਸਲਾਮ ਦੀ ਦਸ਼ਾ ਸੁਧਾਰਕੇ ਦੁਨੀਆਂ ਤੋਂ ਚਲਾਜਾਊ. ਦੇਖੋ, "ਹਦਾਯਤੁਲਕੁਲੂਬ." "ਮਹਦੀ ਭਰ੍ਯੋ ਤਬ ਗਰਬ। ਜਗ ਜੀਤਿਓ ਜਬ ਸਰਬ ॥" (ਕਲਕੀ) ੩. ਮਿਰਜ਼ਈ ਮੁਸਲਮਾਨਾ ਦੇ ਖਿਆਲ ਅਨੁਸਾਰ ਮਿਰਜ਼ਾ ਗੁਲਾਮ ਅਹਮਦ ਮਹਦੀ ਸੀ. ਦੇਖੋ, ਗੁਲਾਮਅਹਮਦ। ੪. ਦੇਖੋ, ਮਹਿਦੀ....
ਸੰ. मेन्धी. ਸੰਗ੍ਯਾ- ਮੇਂਹਦੀ. ਹ਼ਿਨਾ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. ਪੋਤ ਦੇਖੋ, ਪੌਦ ਅਤੇ ਪੌਦਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਮੋਤੀ ਜੇਹੀ ਕਲੀ ਵਾਲਾ ਇੱਕ ਪੌਧਾ, ਜੋ ਰਾਇਬੇਲਿ ਦੀ ਜਾਤਿ ਹੈ. ਇਸ ਦੇ ਫੁੱਲਾਂ ਵਿੱਚ ਬਹੁਤ ਸੁਗੰਧ ਹੁੰਦੀ ਹੈ. ਇਹ ਬਸੰਤ ਰੁੱਤ ਵਿੱਚ ਵਿਸ਼ੇਸ ਖਿੜਦਾ ਹੈ. ਮੋਤੀਏ ਦਾ ਹਾਰ ਬਹੁਤ ਸੁੰਦਰ ਹੁੰਦਾ ਹੈ ਅਰ ਇਸ ਦਾ ਇ਼ਤਰ ਭੀ ਬਣਦਾ ਹੈ. Jasminum sambac। ੨. ਦੇਖੋ, ਮੋਤੀਆਬਿੰਦ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਸੰ. ਵਿ- ਦੂਜਾ. ਹੋਰ. ਔਰ. ਅਨ੍ਯ। ੨. ਨੀਚ. ਪਾਂਮਰ। ੩. ਅ਼. [عِطر] ਇ਼ਤ਼ਰ. ਸੰਗ੍ਯਾ- ਸੁਗੰਧਿਸਾਰ. ਅਤਰ। ੪. ਚੰਦਨ ਦੇ ਤੇਲ ਵਿੱਚ ਮੋਤੀਆ ਗੁਲਾਬ ਕੇਵੜੇ ਆਦਿਕ ਦੀ ਰਚਾਈ ਹੋਈ ਸੁਗੰਧ....
ਦੇਖੋ, ਮਹਦੀ। ੨. ਸੰ. मेन्धी. ਮੇਂਧੀ. ਅ਼. [حِنا] ਹ਼ਿਨਾ Lawsonia Inermis ਇੱਕ ਪ੍ਰਕਾਰ ਦਾ ਪੌਧਾ, ਜਿਸ ਦੇ ਮੋਤੀਆ ਰੰਗੇ ਸੁਗੰਧ ਵਾਲੇ ਫੁੱਲ ਹੁੰਦੇ ਹਨ, ਜਿਨ੍ਹਾਂ ਤੋਂ ਇਤਰ ਬਣਦਾ ਹੈ. ਮਹਿਦੀ ਦੇ ਪੱਤਿਆਂ ਵਿੱਚੋਂ ਲਾਲ ਰੰਗ ਨਿਕਲਦਾ ਹੈ, ਜੋ ਸਫੇਦ ਰੋਮਾਂ ਦੇ ਰੰਗਣ ਦੇ ਕੰਮ ਆਉਂਦਾ ਹੈ, ਅਤੇ ਇਸਤ੍ਰੀਆਂ ਇਸ ਦੀ ਪੱਤੀ ਨੂੰ ਪੀਸਕੇ ਹੱਥਾਂ ਪੈਰਾਂ ਪੁਰ ਲਾਕੇ ਤੁਚਾ ਨੂੰ ਲਾਲ ਕਰਦੀਆਂ ਹਨ.#"ਮਹਿਦੀ ਕਰਕੈ ਘਾਲਿਆ ਆਪਿ ਪੀਸਾਇ ਪੀਸਾਇ." (ਸ. ਕਬੀਰ) "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ, ਆਪੇ ਘੋਲਿ ਘੋਲਿ ਅੰਗਿ ਲਈਆ." (ਬਿਲਾ ਅਃ ਮਃ ੪)...
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਫ਼ਾ [سفید] ਵਿ- ਸ੍ਵੇਤ. ਚਿੱਟਾ. ਉੱਜਲ....
ਕ੍ਰਿ- ਰੰਜਨ ਕਰਨਾ. ਰੰਗ ਚੜ੍ਹਾਉਣਾ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਪਤ੍ਰ. ਛੋਟਾ ਪੱਤਾ। ੨. ਕਮਾਦ ਆਦਿ ਦਾ ਸੁੱਕਿਆ ਹੋਇਆ ਪੱਤਾ। ੩. ਫੁੱਲ ਦੀ ਪਾਂਖੁੜੀ। ੪. ਹਿੱਸਾ. ਭਾਗ। ੫. ਜ਼ਮੀਨ ਦੀ ਵੰਡ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਤ੍ਵਚ. ਸੰਗ੍ਯਾ- ਛਿਲਕਾ। ੨. ਖਲੜੀ. "ਤੁਚਾ ਦੇਹ ਕੁਮਲਾਨੀ." (ਭੈਰ ਮਃ ੧)...
ਸੇਵਿਆ. ਕਮਾਇਆ. "ਤੇਰਾ ਘਾਲਿਆ ਸਭ ਥਾਇਪਾਈ." (ਗੌਡ ਮਃ ੪) ੨. ਦੇਖੋ, ਘਾਲਿਓ....
ਦੇਖੋ, ਆਪ। ੨. ਵ੍ਯ- ਖ਼ੁਦ. ਸ੍ਵਯੰ. "ਆਪਿ ਛੁਟੇ ਨਹ ਛੁਟੀਐ." (ਵਾਰ ਮਲਾ ਮਃ ੧) ੩. ਸੰ. ਸੰਗ੍ਯਾ- ਮਿਤ੍ਰ. ਦੋਸਤ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਪ੍ਰਭੁ ਨੇ. ਸ੍ਵਾਮੀ ਨੇ. "ਪ੍ਰਭਿ ਆਪੇ ਪੈਜ ਰਖਾਈ." (ਸੋਰ ਮਃ ੫)...
ਸੰਗ੍ਯਾ- ਅਗਨਿ. "ਸਚੁ ਬੂਝਣੁ ਆਣਿ ਜਲਾਈਐ." (ਸ੍ਰੀ ਮਃ ੧) ੨. ਸੰ. आणि. ਮਰ੍ਯਾਦਾ (ਮਰਯਾਦਾ). ੩. ਸੁਗੰਦ. ਕ਼ਸਮ. ਸੌਂਹ। ੪. ਪਤ. ਮਾਨ. ਪ੍ਰਤਿਸ੍ਠਾ. "ਨਾਮ ਦੇਉ ਤਾਚੀ ਆਣਿ." (ਮਲਾ ਨਾਮਦੇਵ) ੫. ਕ੍ਰਿ. ਵਿ- ਆਨਯਨ ਕਰਕੇ. ਲਿਆਕੇ. "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ." (ਬਿਲਾ ਅਃ ਮਃ ੪)...
ਦੇਖੋ, ਮਹਦੀ। ੨. ਸੰ. मेन्धी. ਮੇਂਧੀ. ਅ਼. [حِنا] ਹ਼ਿਨਾ Lawsonia Inermis ਇੱਕ ਪ੍ਰਕਾਰ ਦਾ ਪੌਧਾ, ਜਿਸ ਦੇ ਮੋਤੀਆ ਰੰਗੇ ਸੁਗੰਧ ਵਾਲੇ ਫੁੱਲ ਹੁੰਦੇ ਹਨ, ਜਿਨ੍ਹਾਂ ਤੋਂ ਇਤਰ ਬਣਦਾ ਹੈ. ਮਹਿਦੀ ਦੇ ਪੱਤਿਆਂ ਵਿੱਚੋਂ ਲਾਲ ਰੰਗ ਨਿਕਲਦਾ ਹੈ, ਜੋ ਸਫੇਦ ਰੋਮਾਂ ਦੇ ਰੰਗਣ ਦੇ ਕੰਮ ਆਉਂਦਾ ਹੈ, ਅਤੇ ਇਸਤ੍ਰੀਆਂ ਇਸ ਦੀ ਪੱਤੀ ਨੂੰ ਪੀਸਕੇ ਹੱਥਾਂ ਪੈਰਾਂ ਪੁਰ ਲਾਕੇ ਤੁਚਾ ਨੂੰ ਲਾਲ ਕਰਦੀਆਂ ਹਨ.#"ਮਹਿਦੀ ਕਰਕੈ ਘਾਲਿਆ ਆਪਿ ਪੀਸਾਇ ਪੀਸਾਇ." (ਸ. ਕਬੀਰ) "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ, ਆਪੇ ਘੋਲਿ ਘੋਲਿ ਅੰਗਿ ਲਈਆ." (ਬਿਲਾ ਅਃ ਮਃ ੪)...
ਕ੍ਰਿ. ਵਿ- ਘੋਲਕੇ. ਮਿਲਾਕੇ. ਹੱਲ ਕਰਕੇ. "ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ." (ਬਾਵਨ)...
ਵਿ- ਲੈਣ ਵਾਲਾ। ੨. ਲਗਾਈਆ. ਲਾਈ ਹੈ. "ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ, ਆਪੇ ਘੋਲਿ ਘੋਲਿ ਅੰਗਿ ਲਈਆ." (ਬਿਲਾ ਅਃ ਮਃ ੪) ੩. ਲੈ ਕਰਨ ਵਾਲਾ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....