motīāमोतीआ
ਸੰਗ੍ਯਾ- ਮੋਤੀ ਜੇਹੀ ਕਲੀ ਵਾਲਾ ਇੱਕ ਪੌਧਾ, ਜੋ ਰਾਇਬੇਲਿ ਦੀ ਜਾਤਿ ਹੈ. ਇਸ ਦੇ ਫੁੱਲਾਂ ਵਿੱਚ ਬਹੁਤ ਸੁਗੰਧ ਹੁੰਦੀ ਹੈ. ਇਹ ਬਸੰਤ ਰੁੱਤ ਵਿੱਚ ਵਿਸ਼ੇਸ ਖਿੜਦਾ ਹੈ. ਮੋਤੀਏ ਦਾ ਹਾਰ ਬਹੁਤ ਸੁੰਦਰ ਹੁੰਦਾ ਹੈ ਅਰ ਇਸ ਦਾ ਇ਼ਤਰ ਭੀ ਬਣਦਾ ਹੈ. Jasminum sambac। ੨. ਦੇਖੋ, ਮੋਤੀਆਬਿੰਦ.
संग्या- मोती जेही कली वाला इॱक पौधा, जो राइबेलि दी जाति है. इस दे फुॱलां विॱच बहुत सुगंध हुंदी है. इह बसंत रुॱत विॱच विशेस खिड़दा है. मोतीए दा हार बहुत सुंदर हुंदा है अर इस दा इ़तर भी बणदा है. Jasminum sambac। २. देखो, मोतीआबिंद.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮੁਕ੍ਤਾ. ਸਿੱਪੀ ਵਿੱਚੋਂ ਪੈਦਾ ਹੋਇਆ ਇੱਕ ਚਮਤਕਾਰੀ ਰਤਨ. "ਮੋਤੀ ਤ ਮੰਦਿਰ ਊਸਰਹਿ." (ਸ੍ਰੀ ਮਃ ੧) ਦੇਖੋ, ਗਜਮੁਕਤਾ। ੨. ਭਾਵ- ਉੱਜਲਦੰਦ. "ਉਜਲ ਮੋਤੀ ਸੋਹਣੇ ਰਤਨਾ ਨਾਲਿ ਜੜੰਨਿ। ਤਿਨ ਜਰੁ ਵੈਰੀ ਨਾਨਕਾ ਜਿ ਬੁੱਢੇ ਥੀਇ ਮਰੰਨਿ." (ਮਃ ੧. ਵਾਰ ਸੂਹੀ) ਮੋਤੀ ਦੰਦ, ਰਤਨ ਨੇਤ੍ਰ, ਜਰੁ ਬੁਢਾਪਾ, ਬੁੱਢਾ ਵਿਸਯ ਵਿਕਾਰਾਂ ਨਾਲ ਆਪਣੇ ਤਾਈਂ ਕਮਜ਼ੋਰ ਕਰਨ ਵਾਲਾ....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਕਲਿਯੁਗ ਦੇਖੋ, ਕਲਿ. "ਨਹਿ ਦੋਖ ਬਿਆਪਹਿ ਕਲੀ." (ਕੇਦਾ ਮਃ ੫) ੨. ਫੂਕਿਆ ਹੋਇਆ ਪੱਥਰ. ਚਿੱਟਾ ਚੂਨਾ। ੩. ਚਿਲਮ, ਜਿਸ ਦੀ ਸ਼ਕਲ ਫੁੱਲ ਦੀ ਕਲੀ ਸਮਾਨ ਹੁੰਦੀ ਹੈ। ੪. ਅੰਗਰਖੇ ਕੁੜਤੇ ਆਦਿਕ ਦੀ ਕਲੀ। ੫. ਤੁਕ. ਛੰਦ ਦਾ ਚਰਣ. "ਕਲੀ ਮਧ ਚਾਰ ਜਗੰਨ ਬਨਾਇ." (ਰੂਪਦੀਪ) ੬. ਕਲਿਕਾ. ਫੁੱਲ ਦੀ ਡੋਡੀ. "ਅਲੀ ਕਲੀ ਹੀ ਸੋਂ ਬਿਧ੍ਯੋ." (ਬਿਹਾਰੀ) ੭. ਵਿ- ਕਲਾਵਾਨ. ਸ਼ਕਤਿਵਾਨ. "ਕਿ ਸਰਬੰ ਕਲੀ ਹੈ." (ਜਾਪੁ) ੮. ਅ਼. [قلعی] ਕ਼ਲਈ਼. ਕਲਾ ਨਾਮਕ ਖਾਨਿ ਤੋਂ ਨਿਕਲੀ ਹੋਈ ਧਾਤੁ. ਰਾਂਗਾ. ਬੰਗ. Stannum....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਪੋਤ ਦੇਖੋ, ਪੌਦ ਅਤੇ ਪੌਦਾ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਵਾਸ ਕਰੰਤ. ਵਸਦਾ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) ੨. ਵਸਣ ਵਾਲਾ. ਬਾਸ਼ਿੰਦਾ. "ਧੰਨੁ ਸੁ ਥਾਨੁ ਬਸੰਤ ਧੰਨੁ. ਜਹ ਜਪੀਐ ਨਾਮੁ." (ਬਿਲਾ ਮਃ ੫) ੩. ਸੰ. ਵਸੰਤ (वसन्त) ਪ੍ਰਿਥਿਵੀ ਨੂੰ ਪਤ੍ਰ ਫੱਲ ਆਦਿ ਨਾਲ ਢਕ ਲੈਣ ਵਾਲੀ ਰੁੱਤ. ਚੇਤੇ ਵੈਸਾਖ ਦੀ ਰੁੱਤ. ਬਹਾਰ. "ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸ ਜੀਉ." (ਰਾਮ ਰੁਤੀ ਮਃ ੫) ੪. ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸੜਜ ਗਾਂਧਾਰ ਮੱਧਮ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲੱਗਦਾ ਹੈ. ਗਾਉਣ ਦਾ ਵੇਲਾ ਵਸੰਤ ਰੁੱਤ ਅਥਵਾ ਰਾਤ ਦਾ ਸਮਾਂ ਹੈ.#ਆਰੋਹੀ- ਸ ਗ ਮ ਧ ਰਾ ਸ.#ਅਵਰੋਹੀ- ਰਾ ਨ ਧ ਪ ਮੀ ਗ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ। ੫. ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿੱਚ ਹੋਇਆ ਕਰਦੀ ਹੈ. "ਖੇਲ ਬਸੰਤ ਬਡੇ ਖਿਲਵਾਰ." (ਚਰਿਤ੍ਰ ੫੨)...
ਦੇਖੋ, ਰਿਤੁ ਅਤੇ ਰੁਤਿ....
ਸੰਗ੍ਯਾ- ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. "ਰਨ ਹਾਰ ਨਿਹਾਰ ਭਏ ਬਲ ਰੀਤੇ." (ਚੰਡੀ ੧) ੨. ਸੰ. ਮੋਤੀ ਫੁੱਲ ਆਦਿਕ ਦੀ ਮਾਲਾ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਵਿ- ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. "ਰਾਮ ਭਗਤ ਕੇ ਪਾਨੀਹਾਰ." (ਗੌਂਡ ਮਃ ੫) ੪. ਪ੍ਰਤ੍ਯ- ਵਾਨ. ਵਾਲਾ. "ਦੇਖੈਗਾ ਦੇਵਣਹਾਰ." (ਸੋਹਿਲਾ) ੫. ਦੇਖੋ, ਸਵੈਯੇ ਦਾ ਰੂਪ ੧੮....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਮੁਕ੍ਤਾਵਿੰਦੁ. ਮੋਤੀ ਦੇ ਆਕਾਰ ਦਾ ਇੱਕ ਰਤੂਬਤ ਦਾ ਦਾਣਾ, ਜੋ ਅੱਖ ਦੀ ਨਜਰ ਨੂੰ ਰੋਕ ਲੈਂਦਾ ਹੈ. [نزۇلالما] ਨਜ਼ੂਲੁਲਮਾ. Cataract ਪਹਿਲਾਂ ਝਾਉਲਾ ਦਿਖਾਈ ਦਿੰਦਾ ਹੈ. ਫੇਰ ਜਿਉਂ ਜਿਉਂ ਰਤੂਬਤ ਗਾੜ੍ਹੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਨਿਗਾਹ ਘਟਦੀ ਜਾਂਦੀ ਹੈ. ਅੰਤ ਨੂੰ ਰਤੂਬਤ ਬਹੁਤ ਗਾੜ੍ਹੀ ਹੋਕੇ ਮੋਤੀ ਦੇ ਆਕਾਰ ਦੀ ਬਣਕੇ ਨਜਰ ਨੂੰ ਪੂਰੀ ਤਰਾਂ ਰੋਕ ਲੈਂਦੀ ਹੈ, ਇਸੇ ਕਾਰਣ ਇਸ ਰੋਗ ਦਾ ਨਾਉਂ ਮੋਤੀਆਬਿੰਦ (ਵਿੰਦੁ) ਹੈ.#ਇਸ ਦੇ ਕਾਰਣ ਹਨ- ਬੁਢਾਪਾ, ਮਧੁਪ੍ਰਮੇਹ (ਜ੍ਯਾਬੀਤੁਸ), ਆਤਸ਼ਕ, ਮਿਰਗੀ, ਜ਼ਹਿਰੀਲੀ ਵਸਤੂ ਦਾ ਖਾਣਾ, ਸਿਰ ਤੇ ਸੱਟ ਵੱਜਣੀ, ਦਿਮਾਗ ਦੀ ਕਮਜੋਰੀ, ਵਮਨ ਦਾ ਰੋਕਣਾ, ਬਹੁਤ ਮੈਥੁਨ ਕਰਨਾ, ਬਹੁਤ ਰੋਣਾ, ਮਿਰਚ ਮਸਾਲੇ ਅਚਾਰ ਬਹੁਤ ਖਾਣੇ, ਨੰਗੇ ਪੈਰੀਂ ਧੁੱਪ ਵਿੱਚ ਫਿਰਨਾ, ਬਹੁਤ ਨਸ਼ਿਆਂ ਦਾ ਵਰਤਣਾ ਆਦਿ.#ਮੋਤੀਏ ਦਾ ਉੱਤਮ ਇਲਾਜ ਇਹ ਹੈ ਕਿ ਸਿਆਣੇ ਡਾਕਟਰ ਤੋਂ ਓਪਰੇਸ਼ਨ (Operation) ਕਰਵਾਕੇ ਮੋਤੀਦਾਣਾ ਕਢਵਾ ਦਿੱਤਾ ਜਾਵੇ. ਜਦ ਇਸ ਰੋਗ ਦਾ ਮੁੱਢ ਬੱਝਣ ਲੱਗੇ, ਤਦ ਹੇਠ ਲਿਖੀਆਂ ਦਵਾਈਆਂ ਵਰਤਣੀਆਂ ਗੁਣਕਾਰੀ ਹਨ-#(੧) ਨੀਲ ਦੇ ਬੀਜ ਬਹੁਤ ਬਰੀਕ ਪੀਹਕੇ ਸੁਰਮੇਂ ਵਾਂਙ ਅੱਖਾਂ ਵਿੱਚ ਪਾਉਣੇ.#(੨) ਦ੍ਰਾਵਕ (ਕਬਜਕੁਸ਼ਾ) ਦਵਾਈਆਂ ਅਤੇ ਭੋਜਨ ਖਾਣੇ.#(੩) ਦਿਮਾਗ ਨੂੰ ਤਾਕਤ ਦੇਣ ਵਾਲੇ ਪਦਾਰਥਾਂ ਦਾ ਵਰਤਣਾ.#(੪) ਹਰੜ, ਬਹੇੜੇ, ਆਉਲੇ, ਮੁਰਗੀ ਦੇ ਆਂਡਿਆਂ ਦੀ ਛਿੱਲ, ਕਸੀਸ, ਲੋਹੇ ਦੀ ਭਸਮ, ਨੀਲਾ ਕਮਲ, ਬਾਇਬੜਿੰਗ. ਸਮੁੰਦਰੀ ਝੱਗ, ਇਨ੍ਹਾਂ ਸਭਨਾਂ ਨੂੰ ਸਮਾਨ ਲੈਕੇ ਤਾਂਬੇ ਦੇ ਖਰਲ ਵਿੱਚ ਬੱਕਰੀ ਦੇ ਦੁੱਧ ਨਾਲ ੩੦ ਪਹਿਰ ਘਸਾਕੇ ਸੁਰਮੇ ਜੇਹਾ ਬਣਾ ਲੈਣਾ, ਫੇਰ ਬੱਕਰੀ ਦੇ ਦੁੱਧ ਨਾਲ ਨਰਮ ਕਰਕੇ ਪਤਲੀ ਬੱਤੀਆਂ ਬਣਾ ਲੈਣੀਆਂ. ਸਲਾਈ ਵਾਂਙ ਇਹ ਬੱਤੀ ਅੱਖਾਂ ਵਿੱਚ ਫੇਰਨੀ ਬਹੁਤ ਲਾਭਦਾਇਕ ਹੈ.#(੫) ਕਾਲਾ ਸੱਪ ਮਾਰਕੇ ਉਸ ਦੇ ਮੂੰਹ ਵਿੱਚ ਕਾਲੇ ਸੁਰਮੇਂ ਦੀ ਡਲੀ ਰਖਕੇ ਹਾਂਡੀ ਵਿੱਚ ਪਾਕੇ ਇੱਕ ਮਹੀਨਾ ਜਮੀਨ ਵਿੱਚ ਦੱਬ ਰੱਖਣੀ, ਫੇਰ ਉਸ ਨੂੰ ਕੱਢਕੇ ਖਰਲ ਕਰਨਾ. ਇਸ ਇੱਕ ਤੋਲਾ ਸੁਰਮੇ ਨਾਲ ਚਮੇਲੀ ਦੇ ਫੁੱਲਾਂ ਦੀ ਭਸਮ ਛੀ ਮਾਸ਼ੇ, ਸ਼ੀਸ਼ਾ ਲੂਣ ੩. ਮਾਸ਼ੇ ਮਿਲਾਕੇ ਨੇਤ੍ਰਾਂ ਵਿੱਚ ਅੰਜਨ ਪਾਉਣਾ....