gholiघोलि
ਕ੍ਰਿ. ਵਿ- ਘੋਲਕੇ. ਮਿਲਾਕੇ. ਹੱਲ ਕਰਕੇ. "ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ." (ਬਾਵਨ)
क्रि. वि- घोलके. मिलाके. हॱल करके. "घोलि महा रसु अंम्रितु तिह पीआ." (बावन)
ਅ਼. [حّل] ਹ਼ੱਲ ਘੁਲਮਿਲ (ਰਲ) ਜਾਣ ਦਾ ਭਾਵ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਕ੍ਰਿ. ਵਿ- ਘੋਲਕੇ. ਮਿਲਾਕੇ. ਹੱਲ ਕਰਕੇ. "ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ." (ਬਾਵਨ)...
ਸੰ. ਮਹਤ੍. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)...
ਦੇਖੋ, ਰਸ। ੨. ਸਾਰ. ਤਤ੍ਵ. "ਸਭਹੂ ਕੋ ਰਸੁ ਹਰਿ ਹੋ." (ਗਉ ਮਃ ੫) ੩. ਭੋਗਣ ਯੋਗ੍ਯ ਪਦਾਰਥ. "ਰਸੁ ਸੋਇਨਾ ਰਸੁ ਰੁਪਾ ਕਾਮਣਿ." (ਸ੍ਰੀ ਮਃ ੧) ੪. ਪ੍ਰੇਮ. ਪ੍ਰੀਤਿ. "ਰਸੁ ਸੰਤਨਾ ਸਿਉ ਤਿਸੁ." (ਮਃ ੩. ਵਾਰ ਬਿਲਾ) ੫. ਸੰ. ਰਸ੍ਯ. ਸਵਾਦ ਲੈਣ ਯੋਗ੍ਯ ਪਦਾਰਥ. "ਤਨੁ ਧਨੁ ਸਭ ਰਸੁ ਗੋਬਿੰਦ ਤੇਰਾ." (ਗਉ ਕਬੀਰ)...
ਦੇਖੋ, ਅਮ੍ਰਿਤ. "ਅੰਮ੍ਰਿਤੁ ਹਰਿ ਕਾ ਨਾਉ" (ਸੂਹੀ ਮਃ ੧)...
ਸੰਗ੍ਯਾ- ਤੇਹ. ਪਿਆਸ। ੨. ਸਰਵ- ਉਸ. ਤਿਸ. "ਤਿਹ ਜੋਗੀ ਕਉ ਜੁਗਤਿ ਨ ਜਾਨਉ." (ਧਨਾ ਮਃ ੯) ੩. ਦੇਖੋ, ਤਿਹੁ....
ਸੰਗ੍ਯਾ- ਪਤਿ. ਭਰਤਾ। ੨. ਪ੍ਰਿਯਾ. ਪਿਆਰੀ। ੩. ਪੀਤਾ. ਪਾਨ ਕੀਤਾ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....