bhorāभोरा
ਵਿ ਸਾਦਾ. ਭੋਲਾ. "ਬਾਵਰੇ ਕਹਾਵੈ ਭੋਰਾ." (ਭਾਗੁ ਕੇ) ਦੇਖੋ, ਭੋਰੇ ਭੋਰੇ। ੨. ਦੇਖੋ, ਭੋਰ ੧. "ਨਿਸਿ ਕਹੀਐ ਤਉ ਸਮਝੈ ਭੋਰਾ." (ਸੁਖਮਨੀ) ੩. ਤਨਿਕਮਾਤ੍ਰ. ਜਰਾ. ਥੋੜਾ. "ਕਹਨੁ ਨ ਜਾਇ ਭੋਰਾ." (ਬਿਲਾ ਮਃ ੫) "ਕਿਛੁ ਸਾਥ ਨ ਚਾਲੈ ਭੋਰਾ." (ਗੂਜ ਮਃ ੫) ੪. ਭੂਮਿਗ੍ਰਹ ਤਹਖ਼ਾਨਾ. ਗੁਫਾ. ਦੇਖੋ, ਭੋਰਾਸਾਹਿਬ। ੫. ਭੁਲੇਖਾ. ਭ੍ਰਮ "ਆਦਿਕ ਕੇ ਬਿਖ ਚਾਬਤ ਭੋਰੈਂ." (ਕ੍ਰਿਸਨਾਵ) ਮਿੱਠੇ ਤੇਲਇ ਦੀ ਗੱਠੀ ਨੂੰ ਅਦਰਕ ਦੇ ਭੁਲੇਖੇ ਚੱਬਦਾ ਹੈ.
वि सादा. भोला. "बावरे कहावै भोरा." (भागु के) देखो, भोरे भोरे। २. देखो, भोर १. "निसि कहीऐ तउ समझै भोरा." (सुखमनी) ३. तनिकमात्र. जरा. थोड़ा. "कहनु न जाइ भोरा." (बिला मः ५) "किछु साथ न चालै भोरा." (गूज मः ५) ४. भूमिग्रह तहख़ाना. गुफा. देखो, भोरासाहिब। ५. भुलेखा. भ्रम"आदिक के बिख चाबत भोरैं." (क्रिसनाव) मिॱठे तेलइ दी गॱठी नूं अदरक दे भुलेखे चॱबदा है.
ਫ਼ਾ. [سادہ] ਸਾਦਹ. ਵਿ- ਸਾਫ਼. ਨਿਰਮਲ। ੨. ਨਿਰੋਲ. ਖਾਲਿਸ। ੩. ਮੂਰਖ. ਅਨਪੜ੍ਹ। ੪. ਸੰਗ੍ਯਾ- ਤੁਕਲਾਣੀ ਪਿੰਡ ਦਾ ਵਸਨੀਕ ਭਾਈ ਰੂਪਚੰਦ ਦਾ ਦਾਦਾ। ੫. ਬਲਖ਼ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮ ਪ੍ਰੇਮੀ ਸਿੱਖ. ਦਬਿਸ੍ਤਾਨ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਸਾਦਾ ਬਲਖ਼ ਤੋਂ ਇਰਾਕ ਵੱਲ ਗੁਰੂ ਜੀ ਲਈ ਘੋੜੇ ਲੈਣ ਚੱਲਿਆ, ਉਸ ਦਾ ਲੜਕਾ ਸਖਤ ਬੀਮਾਰ ਸੀ. ਲੋਕ ਵਰਜ ਰਹੇ ਪਰ ਸਾਦੇ ਨੇ ਗੁਰੂ ਦੀ ਸੇਵਾ ਮੁੱਖ ਸਮਝੀ. ਸਾਦਾ ਅਜੇ ਇੱਕ ਮੰਜ਼ਿਲ ਹੀ ਗਿਆ ਸੀ, ਕਿ ਲੜਕਾ ਮਰ ਗਿਆ ਪਰ ਉਹ ਵਾਪਿਸ ਘਰ ਨਹੀਂ ਆਇਆ. ਇਹ ਤਿੰਨ ਘੋੜੇ ਗੁਰੂ ਜੀ ਵਾਸਤੇ ਬਹੁਤ ਉਮਦਾ ਲਿਆਇਆ, ਜੋ ਸ਼ਾਹਜਹਾਂ ਦੇ ਮਨਸਬਦਾਰ ਖ਼ਲੀਲ ਖ਼ਾਂ ਨੇ ਉਸ ਤੋਂ ਖੋਹ ਲਏ....
ਵਿ- ਭੁੱਲਿਆ ਹੋਇਆ. ਭ੍ਰਮਗ੍ਰਸਿਤ. "ਭੋਲਾ ਵੈਦ ਨ ਜਾਣਈ." (ਮਃ ੧. ਵਾਰ ਮੇਲਾ) "ਭੋਲਿਆ, ਹਉਮੈ ਸੁਰਤ ਬਿਸਾਰ." (ਬਸੰ ਮਃ ੧) ੨. ਬੁੱਧਿਹੀਨ. ਮੂਰਖ। ੩. ਛਲਰਹਿਤ. ਸਾਦਾ. "ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ." (ਵਡ ਛੰਤ ਮਃ ੩)#੪. ਸੰਗ੍ਯਾ- ਭੁਲੇਖਾ. ਭ੍ਰਮ. "ਆਵਣ ਜਾਣ ਰਹੇ ਚੂਕਾ ਭੋਲਾ." (ਤੁਖਾ ਛੰਤ ਮਃ ੧) ੫. ਸੇਖੜ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਹੋਇਆ। ੬. ਇੱਕ ਜੱਟ ਗੋਤ੍ਰ. ਮਾਂਟਗੁਮਰੀ ਦੇ ਇਲਾਕੇ ਇਸ ਜਾਤਿ ਦੇ ਮੁਸਲਮਾਨ ਭੀ ਬਹੁਤ ਹਨ....
ਵਿ ਸਾਦਾ. ਭੋਲਾ. "ਬਾਵਰੇ ਕਹਾਵੈ ਭੋਰਾ." (ਭਾਗੁ ਕੇ) ਦੇਖੋ, ਭੋਰੇ ਭੋਰੇ। ੨. ਦੇਖੋ, ਭੋਰ ੧. "ਨਿਸਿ ਕਹੀਐ ਤਉ ਸਮਝੈ ਭੋਰਾ." (ਸੁਖਮਨੀ) ੩. ਤਨਿਕਮਾਤ੍ਰ. ਜਰਾ. ਥੋੜਾ. "ਕਹਨੁ ਨ ਜਾਇ ਭੋਰਾ." (ਬਿਲਾ ਮਃ ੫) "ਕਿਛੁ ਸਾਥ ਨ ਚਾਲੈ ਭੋਰਾ." (ਗੂਜ ਮਃ ੫) ੪. ਭੂਮਿਗ੍ਰਹ ਤਹਖ਼ਾਨਾ. ਗੁਫਾ. ਦੇਖੋ, ਭੋਰਾਸਾਹਿਬ। ੫. ਭੁਲੇਖਾ. ਭ੍ਰਮ "ਆਦਿਕ ਕੇ ਬਿਖ ਚਾਬਤ ਭੋਰੈਂ." (ਕ੍ਰਿਸਨਾਵ) ਮਿੱਠੇ ਤੇਲਇ ਦੀ ਗੱਠੀ ਨੂੰ ਅਦਰਕ ਦੇ ਭੁਲੇਖੇ ਚੱਬਦਾ ਹੈ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰਗ੍ਯਾ- ਭੁਨਸਾਰ. ਪ੍ਰਭਾਤ. "ਭੋਰ ਭਇਆ ਬਹੁਰਿ ਪਛਤਾਨੀ." (ਆਸਾ ਮਃ ੫) ਭਾਵ ਮਰਨ ਦਾ ਵੇਲਾ ਹੋਇਆ। ੨. ਦੇਖੋ, ਭੋਰਾ, ਭੋਲਾ. "ਸਰਬ ਭਾਂਤ ਮਹਿਂ ਭੋਰ ਸੁਭਾਉ." (ਗੁਪ੍ਰਸੂ) ੩. ਭ੍ਰਮ. ਭੁਲੇਖਾ ਭੁਲਾਵਾ. "ਭੋਰ ਭਰਮ ਕਾਟੇ ਪ੍ਰਭੁ ਸਿਮਰਤ." (ਕਾਨ ਮਃ ੫)...
ਸੰ, ਨਿਸ਼ਿ, ਸੰਗ੍ਯਾ- ਰਾਤ, ਰਜਨੀ, "ਅਹਿਨਿਸਿ ਜਪੀ ਸਦਾ ਸਾਲਾਹੀ." (ਸੂਹੀ ਛੰਦ ਮਃ ੪) ੨. ਹਲਦੀ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. ਸੰਗ੍ਯਾ- ਬੁਢਾਪਾ. "ਜਰਾ ਕਾ ਭਉ ਨਾ ਹੋਵਈ, ਜੀਵਨੁਪਦਵੀ ਪਾਇ." (ਗੂਜ ਮਃ ੩)#ਬ੍ਰਹਮਵੈਵਰ੍ਤ ਪੁਰਾਣ ਵਿੱਚ ਲਿਖਿਆ ਹੈ ਕਿ ਜਰਾ ਕਾਲ ਦੀ ਪੁਤ੍ਰੀ ਹੈ, ਜੋ ਆਪਣੇ ਭਾਈ ਚੌਸਠ ਰੋਗਾਂ ਨੂੰ ਨਾਲ ਲੈ ਕੇ ਸੰਸਾਰ ਪੁਰ ਵਿਚਰਦੀ ਹੈ। ੨. ਦੇਖੋ, ਜਰਰਾ। ੩. ਦੇਖੋ, ਜਰਾਸੰਧ....
ਵਿ- ਘੱਟ. ਕਮ. ਤੁੱਛ. ਨ੍ਯੂਨ. "ਕਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰਿ." (ਸੂਹੀ ਅਃ ਮਃ ੧) "ਕਿਆ ਥੋੜੜੀ ਬਾਤ ਗੁਮਾਨੁ?" (ਸ੍ਰੀ ਮਃ ੫)...
ਦੇਖੋ, ਕਹਣ. "ਪ੍ਰਭੁ ਕਹਨ ਮਲਨ ਦਹਨ." (ਕਾਨ ਮਃ ੫) "ਉਸਤਤਿ ਕਹਨੁ ਨ ਜਾਇ." (ਫੁਨਹੇ ਮਃ ੫)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਵਿ- ਕਿੰਚਿਤ. ਥੋੜਾ. ਤਨਿਕ. "ਹਮ ਮੂਰਖ ਕਿਛੂ ਨ ਜਾਣਹਾ." (ਆਸਾ ਛੰਤ ਮਃ ੪) ੨. ਸਰਵ- ਕੋਈ ਵਸਤੁ। ੩. ਕੋਈ ਬਾਤ. "ਜੋ ਕਿਛੁ ਕਰਣਾ ਸੋ ਕਰਿ ਰਹਿਆ." (ਵਾਰ ਆਸਾ ਮਃ ੧)...
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਫ਼ਾ. [تہخانہ] ਸੰਗ੍ਯਾ- ਸਰਦਖ਼ਾਨਾ. ਘਰ ਦੇ ਥੱਲੇ ਬਣਾਇਆ ਭੋਰਾ....
ਸੰ. ਗੁਹਾ. ਸੰਗ੍ਯਾ- ਕੰਦਰਾ। ੨. ਭੌਰਾ. ਤਹਖ਼ਾਨਾ "ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ." (ਮਾਰੂ ਕਬੀਰ) ੩. ਭਾਵ- ਅੰਤਹਕਰਣ. "ਇਸ ਗੁਫਾ ਮਹਿ ਅਖੁਟ ਭੰਡਾਰਾ." (ਮਾਝ ਅਃ ਮਃ ੩) ੪. ਦੇਹ. ਸ਼ਰੀਰ. "ਹਰਿ ਜੀਉ ਗੁਫਾ ਅੰਦਰਿ ਰਖਿਕੈ ਵਾਜਾ ਪਵਣੁ ਵਜਾਇਆ." (ਅਨੰਦੁ)...
ਬਕਾਲੇ ਨਗਰ ਵਿੱਚ ਉਹ ਗੁਫਾ, ਜਿਸ ਅੰਦਰ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਬੈਠਕੇ ਨਾਮ ਸਿਮਰਣ ਕਰਦੇ ਸਨ. ਦੇਖੋ, ਬਕਾਲਾ। ੨. ਦੇਖੋ, ਆਨੰਦਪੁਰ ਅੰਗ ੯....
ਸੰਗ੍ਯਾ- ਭ੍ਰਮ। ੨. ਚੂਕ. ਭੁੱਲ। ੩. ਧੋਖਾ....
ਸੰ. भ्रम्. ਧਾ- ਘੁੰਮਣਾ. ਚਕ੍ਰਾਕਾਰ ਫਿਰਨਾ, ਭਟਕਣਾ, ਖੇਡਣਾ, ਉਲਟਪੁਲਟ ਹੋਣਾ। ੨. ਸੰਗ੍ਯਾ- ਭਰਮ. ਭੁਲੇਖਾ. ਮਿਥ੍ਯਾਗ੍ਯਾਨ. "ਭ੍ਰਮ ਕਾਟੇ ਗੁਰਿ ਆਪਣੈ." (ਆਸਾ ਮਃ ੫) ਦੇਖੋ, ਭਰਮ ੫। ੩. ਭ੍ਰਮਣ. "ਬਿਨਸੈ ਭ੍ਰਮ ਭ੍ਰਾਂਤਿ." (ਬਿਲਾ ਮਃ ੫) ੪. ਇੱਕ ਰੋਗ, ਜਿਸ ਦਾ ਨਾਉਂ ਚਿੱਤਭ੍ਰਮ ਅਤੇ ਭ੍ਰਮਚਿੱਤ ਭੀ ਹੈ. ਗਰਮ ਖ਼ੁਸ਼ਕ ਪਦਾਰਥ ਖਾਣ ਪੀਣ, ਸ਼ਰਾਬ ਆਦਿਕ ਨਸ਼ਿਆਂ ਦੇ ਬਹੁਤਾ ਵਰਤਣ, ਬਹੁਤ ਮੈਥੁਨ ਕਰਨ, ਭੁੱਖ ਤੇਹ ਦਾ ਦੁੱਖ ਸਹਾਰਨ, ਚਿੰਤਾ ਸ਼ੋਕ ਅਪਮਾਨ ਆਦਿਕ ਕਾਰਣਾਂ ਤੋਂ ਦਿਮਾਗ ਵਿੱਚ ਖਰਾਬੀ ਆ ਜਾਂਦੀ ਹੈ, ਜਿਸ ਤੋਂ ਵਿਚਾਰਸ਼ਕਤੀ ਆਪਣਾ ਕੰਮ ਨਹੀਂ ਕਰਦੀ. ਚਿੱਤ ਡਾਵਾਂਡੋਲ ਦਸ਼ਾ ਵਿੱਚ ਰਹਿਂਦਾ ਹੈ. ਮੂਹੋਂ ਅਰਲ ਬਰਲ ਬਾਤਾਂ ਨਿਕਲਦੀਆਂ ਹਨ. ਭ੍ਰਮ ਦਾ ਰੋਗੀ ਸਭ ਚੀਜਾਂ ਨੂੰ ਭੌਂਦੀਆਂ (ਘੁੰਮਦੀਆਂ) ਕਦੇ ਆਪਣੇ ਆਪ ਨੂੰ ਭੌਂਦਾ ਦੇਖਦਾ ਹੈ.#ਇਸ ਰੋਗ ਦੇ ਸਾਧਾਰਣ ਇਲਾਜ ਇਹ ਹਨ- ਹਰ ਵੇਲੇ ਪ੍ਰਸੰਨਤਾ ਦੇ ਸਾਧਨ ਕਰਨੇ, ਕਬਜ ਦੂਰ ਕਰਨ ਵਾਲੇ ਫਲ ਭੋਜਨ ਆਦਿ ਖਾਣੇ, ਤਾਲੂਏ ਪੁਰ ਬੱਕਰੀ ਦੇ ਦੁੱਧ ਦੀਆਂ ਧਾਰਾਂ ਮਾਰਨੀਆਂ, ਮੱਖਣ ਝੱਸਣਾ, ਦੁੱਧ ਮਲਾਈ ਮੱਖਣ ਬਦਾਮਰੌਗਨ ਖਾਣਾ ਪੀਣਾ, ਬ੍ਰਾਹਮੀਘ੍ਰਿਤ ਸੇਵਨ ਕਰਨਾ, ਧਮਾਸੇ ਦੇ ਕਾੜ੍ਹੇ ਵਿੱਚ ਘੀ ਪਾਕੇ ਪੀਣਾ ਆਦਿਕ. ਉਨਮਾਦ ਰੋਗ ਵਿੱਚ ਜੋ ਇਲਾਜ ਲਿਖਿਆ ਹੈ, ਉਹ ਸਭ ਭ੍ਰਮ ਰੋਗ ਵਾਲੇ ਨੂੰ ਗੁਣਕਾਰੀ ਹੈ। ੫. ਇੱਕ ਕਾਵ੍ਯ ਦਾ ਅਲੰਕਾਰ. ਦੇਖੋ, ਭ੍ਰਾਂਤਿ ੪....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਦੇਖੋ, ਬਿਖੁ ਅਤੇ ਵਿਖ। ੨. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀ ਨੇ "ਖੈ" ਸ਼ਬਦ ਦੀ ਥਾਂ ਬਿਖ ਲਿਖ ਦਿੱਤਾ ਹੈ, ਯਥਾ- "ਬਿਸ ਕੇ ਨਾਮ ਉਚਾਰਕੈ ਬਿਖ ਪਦ ਬਹੁਰ ਬਖਾਨ." (੧੦੮) ਪਰ ਸਹੀ ਪਾਠ ਹੈ- "ਬਿਸ ਕੇ ਨਾਮ ਉਚਾਰਕੈ ਖੈ ਪਦ ਬਹੁਰ ਬਖਾਨ." ਬਿਸ ਸ਼ਬਦ ਦੇ ਅੰਤ ਖੈ (ਖੱਖਾ ਅੱਖਰ) ਲਾਉਣ ਤੋਂ ਬਿਸਖ ਸ਼ਬਦ ਬਣਦਾ ਹੈ, ਜੋ ਤੀਰ (ਵਿਸ਼ਿਖ) ਦਾ ਬੋਧਕ ਹੈ....
ਭ੍ਰਮ ਸੇ. ਭੁਲੇਖੇ ਨਾਲ. ਦੇਖੋ, ਭੋਰਾ ੫....
ਸੰਗ੍ਯਾ- ਗੱਠ. ਜੋੜ. "ਟੂਟੇ ਗੰਠਿ ਪੜੈ ਵੀਚਾਰੁ." (ਓਅੰਕਾਰ) ੨. ਕ੍ਰਿ. ਵਿ- ਗੰਢਕੇ. ਗੱਠਕੇ. "ਲੋਕ ਗੰਠਿ ਗੰਠਿ ਖਰਾ ਬਿਗੂਚਾ." (ਸੋਰ ਰਵਿਦਾਸ) ੩. ਸੰਗ੍ਯਾ- ਗਠੜੀ. ਪੋਟ। ੪. ਗ੍ਰੰਥਿ. ਗਾਂਠ. "ਨਾਨਕ ਸਹਸੈ ਗੰਠਿ." (ਵਾਰ ਗਉ ੨. ਮਃ ੫) ਤੂੰ ਗੰਠੀ ਮੇਰੁ ਸਿਰਿ ਤੂੰ ਹੈ." (ਮਾਝ ਮਃ ੫)...
ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਹਰੀ ਸੁੰਢ....