kahana, kahanā, kahanuकहन, कहना, कहनु
ਦੇਖੋ, ਕਹਣ. "ਪ੍ਰਭੁ ਕਹਨ ਮਲਨ ਦਹਨ." (ਕਾਨ ਮਃ ੫) "ਉਸਤਤਿ ਕਹਨੁ ਨ ਜਾਇ." (ਫੁਨਹੇ ਮਃ ੫)
देखो, कहण. "प्रभु कहन मलन दहन." (कान मः ५) "उसतति कहनु न जाइ." (फुनहे मः ५)
ਸੰ. ਕਥਨ. ਸੰਗ੍ਯਾ- ਕਹਿਣਾ. ਬਿਆਨ. "ਕੂੜੇ ਕਹਣ ਕਹੰਨ." (ਵਾਰ ਬਿਲਾ ਮਃ ੩) "ਤਾਮੈ ਕਹਿਆ ਕਹਣੁ." (ਵਡ ਛੰਤ ਮਃ ੧) "ਕਹਣਾ ਸੁਨਣਾ ਅਕਥ." (ਪ੍ਰਭਾ ਮਃ ੧)...
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਦੇਖੋ, ਕਹਣ. "ਪ੍ਰਭੁ ਕਹਨ ਮਲਨ ਦਹਨ." (ਕਾਨ ਮਃ ੫) "ਉਸਤਤਿ ਕਹਨੁ ਨ ਜਾਇ." (ਫੁਨਹੇ ਮਃ ੫)...
ਦੇਖੋ, ਮਲਣ। ੨. ਸੰ. ਸੰਗ੍ਯਾ- ਮਸਲਣ (ਮਰ੍ਦਨ) ਦੀ ਕ੍ਰਿਯਾ. "ਹਰਿ ਜਪਿ ਮਲਨ ਭਏ ਦੁਸਟਾਰੀ." (ਰਾਮ ਅਃ ਮਃ ੫) ੩. ਲੰਮੀ ਕੱਕੜੀ. ਦੇਖੋ, ਅੰ. melon। ੪. ਸੰ. ਮਲਿਨ. ਵਿ- ਮੈਲਾ. ਅਪਵਿਤ੍ਰ। ੫. ਮੁਰਝਾਏ ਮੁਖ. ਸ਼ੋਭਾਹੀਨ। ੬. ਸੰਗ੍ਯਾ- ਪਾਪ. ਦੋਸ. "ਪ੍ਰਭ ਕਹਨ ਮਲਨ ਦਹਨ." (ਕਾਨ ਮਃ ੫) "ਮੋਹ ਮਲਨ ਨੀਦ ਤੇ ਛੁਟਕੀ." (ਆਸਾ ਮਃ ੫) ੭. ਮਲੀਨਤਾ. ਦੇਖੋ, ਮਾਲਿਨ੍ਯ. "ਮਲਨ ਮੋਹ ਬਿਕਾਰ ਨਾਠੇ." (ਬਿਲਾ ਛੰਤ ਮਃ ੫)...
ਸੰ. ਸੰਗ੍ਯਾ- ਭਸਮ ਕਰਨ ਦੀ ਕ੍ਰਿਯਾ. ਦਾਹ "ਸਤ੍ਰੁ ਦਹਨ ਹਰਿਨਾਮ ਕਹਨ." (ਗੂਜ ਮਃ ੫) "ਹਰਿ ਸਿਮਰਨ ਦਹਨ ਭਏ ਮਲ." (ਟੋਡੀ ਮਃ ੫) ੨. ਅਗਨਿ. "ਤ੍ਰਿਸਨਾ ਦਹਨ ਬਿਖੇ ਜੋ ਦਹਨਾ." (ਨਾਪ੍ਰ) ੩. ਕ੍ਰੋਧੀ ਪੁਰੁਸ। ੪. ਫ਼ਾ. [دہن] ਮੁਖ. ਮੂੰਹ....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਸੰ. ਸ੍ਤੁਤਿ. ਸੰਗ੍ਯਾ- ਤਾਰੀਫ (ਤਅ਼ਰੀਫ) ਵਡਿਆਈ. ਸ਼ਲਾਘਾ. "ਉਸਤਤਿ ਕਹਨੁ- ਨ ਜਾਇ ਮੁਖਹੁ ਤੁਹਾਰੀਆਂ." (ਫੁਨਹੇ ਮਃ ੫) ਦੇਖੋ, ਸ੍ਤੁ...
ਦੇਖੋ, ਕਹਣ. "ਪ੍ਰਭੁ ਕਹਨ ਮਲਨ ਦਹਨ." (ਕਾਨ ਮਃ ੫) "ਉਸਤਤਿ ਕਹਨੁ ਨ ਜਾਇ." (ਫੁਨਹੇ ਮਃ ੫)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....