tamahīdhaतमहीद
ਅ਼. [تمہیِد] ਮਹਦ (ਬਿਛਾਉਣ) ਦੀ ਕ੍ਰਿਯਾ। ੨. ਕਿਸੇ ਬਾਤ ਨੂੰ ਉਠਾਉਣਾ। ੩. ਭੂਮਿਕਾ. ਦੀਬਾਚਾ. ਪ੍ਰਸ੍ਤਾਵਨਾ. ਮੁਖਬੰਧ.
अ़. [تمہیِد] महद (बिछाउण) दी क्रिया। २. किसे बात नूं उठाउणा। ३. भूमिका. दीबाचा. प्रस्तावना. मुखबंध.
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਚੁੱਕਣਾ. ਦੇਖੋ, ਉਠਣਾ ਅਤੇ ਉਠਾਰਨਾ. "ਬੰਨ੍ਹਿ ਉਠਾਈ ਪੋਟਲੀ." (ਸਃ ਫਰੀਦ) ੨. ਦੂਰ ਕਰਨਾ. ਰੱਦ ਕਰਨਾ. "ਸਭ ਲੇਖਾ ਰਖਹੁ ਉਠਾਈ." (ਸੋਰ ਮਃ ੫) ੩. ਵਾਚਣਾ. ਕਿਸੇ ਲਿਖਤ ਨੂੰ ਪੜ੍ਹਨਾ....
ਸੰਗ੍ਯਾ- ਗ੍ਰੰਥ ਦੇ ਮੁੱਢ ਗ੍ਰੰਥ ਸੰਬੰਧੀ ਵ੍ਯਾਖ੍ਯਾ, ਜਿਸ ਵਿੱਚ ਉਸ ਦੇ ਲਿਖੇ ਜਾਣ ਦਾ ਕਾਰਣ ਅਤੇ ਭਾਵ ਆਦਿ ਲਿਖਿਆ ਹੋਵੇ. ਦੀਬਾਚਾ. ਮੁਖਬੰਧ ਤਮਹੀਦ. Preface. Introduction। ੨. ਪ੍ਰਿਥਿਵੀ ੩. ਅਸਥਾਨ. ਥਾਂ। ੪. ਪ੍ਰਕਰਣ. ਪ੍ਰਸੰਗ। ੫. ਅੰਤਹਕਰਣ ਦੀ ਵ੍ਰਿੱਤਿ। ੬. ਗ੍ਯਾਨ ਦੀਆਂ ਸੱਤ ਭੂਮਿਕਾ ਲਿਖੀਆਂ ਹਨ. ਦੇਖੋ, ਸਪਤ ਭੂਮਿਕਾ। ੭. ਯੋਗ ਮਤ ਅਨੁਸਾਰ ਚਿੱਤ ਦੀ ਹਾਲਤ (ਦਸ਼ਾ) ਅਥਵਾ ਅਵਸ੍ਥਾ, ਜਿਸ ਦੇ ਪੰਜ ਭੇਦ ਹਨ- ਕ੍ਸ਼ਿਪ੍ਤ, ਮੂਢ, ਵਿਕ੍ਸ਼ਿਪ੍ਤ, ਏਕਾਗ੍ਰ ਅਤੇ ਨਿਰੁੱਧ....
ਦੇਖੋ, ਦਿਵਾਜਾ....
ਸੰਗ੍ਯਾ- ਗ੍ਰੰਥ ਦੇ ਮੁੱਢ ਲਿਖਿਆ ਲੇਖ, ਜਿਸ ਵਿੱਚ ਗ੍ਰੰਥ ਲਿਖਣ ਦਾ ਕਾਰਣ ਅਤੇ ਸੰਖੇਪ ਨਾਲ ਗ੍ਰੰਥ ਦਾ ਵਿਸਯ ਲਿਖਿਆ ਹੋਵੇ. Introduction ਭੂਮਿਕਾ. ਦੀਬਾਚਾ....