ਕਾਹੂ

kāhūकाहू


ਸਰਵ- ਕਿਸੇ ਨੂੰ. "ਭੈ ਕਾਹੂ ਕਉ ਦੇਤ ਨਹਿ." (ਸ. ਮਃ ੯) ੨. ਕ੍ਰਿ. ਵਿ- ਕਿਤੇ. ਕਿਸੇ ਥਾਂ. "ਮੇਰਾ ਮਨੁ ਅਨਤ ਨ ਕਾਹੂ ਜਾਇ." (ਸੂਹੀ ਮਃ ੫. ਗੁਣਵੰਤੀ) ੩. ਕਿਆ. ਕੀ. "ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖਸਾਗਰ ਮੈ ਪਾਇਆ." (ਸਾਰ ਮਃ ੫) ੪. ਫ਼ਾ. [کاہوُ] ਇੱਕ ਔਖਧ, ਜੋ ਨਜ਼ਲੇ ਲਈ ਵਿਸ਼ੇਸ ਵਰਤੀਦੀ ਹੈ. ਇਸ ਦੀ ਤਾਸੀਰ ਸਰਦ ਤਰ ਹੈ. Lactuca Stiva. ਕਾਹੂ ਪਿੱਤ (ਸਫਰਾ) ਦੀ ਤੇਜੀ ਨੂੰ ਸ਼ਾਂਤ, ਅਤੇ ਲਹੂ ਸਾਫ ਕਰਦਾ ਹੈ.


सरव- किसे नूं. "भै काहू कउ देत नहि." (स. मः ९) २. क्रि. वि- किते. किसे थां. "मेरा मनु अनत न काहू जाइ." (सूही मः ५. गुणवंती) ३. किआ. की. "कहु नानक काहू परवाहा जउ सुखसागर मै पाइआ." (सार मः ५) ४. फ़ा. [کاہوُ] इॱक औखध, जो नज़ले लई विशेस वरतीदी है. इस दी तासीर सरद तर है. Lactuca Stiva. काहू पिॱत (सफरा) दी तेजी नूं शांत, अते लहू साफ करदा है.