rasāरॱसा
ਸੰਗ੍ਯਾ- ਰੱਜੂ. ਰਸਨ. ਰਸ਼ਨਾ. ਰਸ਼ਿਮ੍. ਸੂਤ ਸਣੀ ਮੁੰਜ ਆਦਿ ਦੀ ਵੱਟੀਹੋਈ ਲੱਜ। ੨. ਸੱਤ ਹੱਥ ਦਾ ਪ੍ਰਮਾਣ, ਸਾਢੇ ਤਿੰਨ ਗਜ। ੩. ਪੁਰਾਣੇ ਸਮੇਂ ਦਿਨ ਦਾ ਪ੍ਰਮਾਣ ਭੀ ਰੱਸੇ ਦੀ ਮਿਣਤੀ ਅਨੁਸਾਰ ਕਰਦੇ ਸਨ, ਜਿਵੇਂ- ਦੋ ਰੱਸੇ ਦਿਨ ਚੜ੍ਹਿਆ ਹੈ, ਅਰ ਸੂਰਜ ਇੱਕ ਰੱਸਾ ਰਹਿਂਦਾ ਹੈ, ਆਦਿ.
संग्या- रॱजू. रसन. रशना. रशिम्. सूत सणी मुंज आदि दी वॱटीहोई लॱज। २. सॱत हॱथ दा प्रमाण, साढे तिंन गज। ३. पुराणे समें दिन दा प्रमाण भी रॱसे दी मिणती अनुसार करदे सन, जिवें- दो रॱसे दिन चड़्हिआ है, अर सूरज इॱक रॱसा रहिंदा है, आदि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰਸਨਾ. ਜੀਭ. "ਰਾਮ ਰਸਨ ਵਖਾਣੀ." (ਗਉ ਮਃ ੫) "ਹਰਿ ਹਰਿ ਨਾਮੁ ਰਸਨ ਆਰਾਧੇ." (ਗਉ ਮਃ ੫) ੨. ਭਾਵ- ਬਚਨ. ਵਾਕ੍ਯ. "ਸੰਤ ਰਸਨ ਕਉ ਬਸਹੀਅਉ." (ਭੈਰ ਮਃ ੫) ੩. ਰਸਾਂ ਦਾ ਬਹੁ ਵਚਨ. ਰਸਾਂ ਵਿੱਚ. "ਗੁਰਮੁਖਿ ਰਸਨਾ ਹਰਿ ਰਸਨ ਰਸਾਈ." (ਗਉ ਮਃ ੩) ੪. ਸੰ. ਰਸ਼ਨਾ. ਸੰਖ੍ਯਾ- ਰੱਸੀ. ਰੱਸਾ. "ਬਾਂਧ ਰਸਨ ਤਾਂਸੋਂ ਇਕ ਲਯੋ." (ਚਰਿਤ੍ਰ ੧੪੦) ਫ਼ਾ. [رسن] ੫. ਰਸ- ਜਾਨਾ. ਰਸ ਸਹਿਤ. "ਕੈਫਨ ਸਾਥ ਰਸਨ ਸੇ ਹ੍ਤੈਕਰ." (ਚਰਿਤ੍ਰ ੩੨੬) ਨਸ਼ਿਆਂ ਨਾਲ ਮਸ਼ਹੂਰ ਹੋਕੇ....
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ....
ਸੰ. ਸੂਤ੍ਰ. ਸੰਗ੍ਯਾ- ਤਾਗਾ. ਡੋਰਾ. "ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ) ੨. ਜਨੇਊ. "ਸੂਤ ਪਾਇ ਕਰੇ ਬੁਰਿਆਈ." (ਵਾਰ ਰਾਮ ੧. ਮਃ ੧) ੩. ਪ੍ਰਬੰਧ. ਇੰਤਜਾਮ. ੪. ਪਰਸਪਰ ਪ੍ਰੇਮ. ਮੇਲ ਮਿਲਾਪ. "ਰਾਖਹੁ ਸੂਤ ਇਹੀ ਬਨ ਆਵੈ." (ਗੁਪ੍ਰਸੂ) ੫. ਰੀਤਿ. ਰਿਵਾਜ. "ਹੁਤੋ ਸੰਸਾਰ ਸੂਤ ਇਹੁ ਦਾਸਾ." (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸ੍ਰੀ। ੬. "ਠੀਕ. ਸਹੀ. ਦੁਰੁਸ੍ਤ. "ਮੰਦਲ ਨ ਬਾਜੈ ਨਟਪੈ ਸੂਤਾ." (ਆਸਾ ਕਬੀਰ) ੭. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. "ਲਡੂਆ ਅਰ ਸੂਤ ਭਲੇ ਜੁ ਬਨੇ." (ਕ੍ਰਿਸਨਾਵ) ੮. ਸੰ. सृत ਰਥਵਾਨ. ਰਥ ਹੱਕਣ ਵਾਲਾ. "ਪਾਰਥ ਸੂਤ ਕੀ ਡੋਰ ਲਗਾਏ." (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। ੯. ਸੂਰਜ। ੧੦. ਅੱਕ। ੧੧. ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ, ਔਸ਼ਨਸੀ ਸਿਮ੍ਰਿਤਿ ਸਃ ੨. ਅਤੇ ੩। ੧੨. ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਾਵਿ¹। ੧੩. ਪਾਰਾ। ੧੪. ਵ੍ਯਾਸ ਦਾ ਚੇਲਾ, ਲੋਮਹਰਸਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। ੧੫. ਵਿ- ਪ੍ਰਸੂਤ. ਸੂਇਆ ਹੋਇਆ। ੧੬. ਚੁਆਇਆ ਹੋਇਆ. ਟਪਕਾਇਆ ਹੋਇਆ। ੧੭. ਸੰ. सूत्त् ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ, ਸਾਤ ਸੂਤ....
ਸੰ. मुञ्ज. ਦੇਖੋ, ਮੁਜ ਧਾ. ਸੰਗ੍ਯਾ- ਸਰਕੁੜੇ ਦੀਆਂ ਤੀਲਾਂ ਉੱਪਰ ਦਾ ਖੜਕਣ ਵਾਲਾ ਛਿਲਕਾ, ਜਿਸ ਨੂੰ ਕੁੱਟਕੇ ਵਾਣ ਬਣਾਈਦਾ ਹੈ। ੨. ਰਾਜਾ ਭੋਜ ਦਾ ਚਾਚਾ, ਜਿਸ ਨੇ ਉੱਜੈਨ ਵਿੱਚ ਸਨ ੯੭੪ ਤੋਂ ੯੯੫ ਤੀਕ ਰਾਜ ਕੀਤਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. लञ्ज्. ਧਾ- ਭੁੰਨਣਾ, ਤਲਣਾ, ਅਪਮਾਨ ਕਰਨਾ, ਚਮਕਣਾ, ਦੁੱਖ ਦੇਣਾ, ਨਿੰਦਾ ਕਰਨਾ, ਦ੍ਰਿੜ੍ਹ ਹੋਣਾ. ਸ਼ਰਮਿੰਦਾ ਕਰਨਾ। ੨. ਸੰਗ੍ਯਾ- ਪੈਰ। ੩. ਸੋਤਾ. ਚਸ਼ਮਾ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰਗ੍ਯਾ- ਪ੍ਰ- ਮਾਣ. ਤੋਲ. ਵਜ਼ਨ. ਦੇਖੋ, ਤੋਲ। ੨. ਮਾਪ. ਮਿਣਤੀ. ਦੇਖੋ, ਮਿਣਤੀ। ੩. ਕਾਰਣ. ਹੇਤੁ. ਸਬਬ। ੪. ਮਰਯਾਦਾ। ੫. ਗਿਆਨੇਂਦ੍ਰਿਯ। ੩. ਤਰਾਜ਼ੂ. ਤੁਲਾ। ੭. ਦੂਰੀ. ਫਾਸਿਲਾ। ੮. ਬ੍ਰਹਮ. ਕਰਤਾਰ। ੯. ਸਤ੍ਯਵਕਤਾ ਪੁਰਖ। ੧੦. ਪ੍ਰਾਮਾਣਿਕ ਧਰਮਗ੍ਰੰਥ। ੧੧. ਪ੍ਰਮਾ (ਯਥਾਰਥ) ਗਿਆਨ ਦਾ ਸਾਧਨ ਰੂਪ ਸਬੂਤ.#ਮਤਭੇਦ ਕਰਕੇ ਪ੍ਰਮਾਣਾਂ ਦੀ ਗਿਣਤੀ ਵੱਧ ਘੱਟ ਹੈ, ਪਰ ਕਾਵ੍ਯਗ੍ਰੰਥਾਂ ਵਿੱਚ ਅੱਠ ਪ੍ਰਮਾਣ ਮੰਨੇ ਹਨ- ਪ੍ਰਤ੍ਯਕ੍ਸ਼੍, ਅਨੁਮਾਨ, ਉਪਮਾਨ, ਸ਼ਬਦ, ਅਰਥਾਪੱਤਿ, ਅਨੁਪਲਬਧਿ, ਸੰਭਵ ਅਤੇ ਐਤਿਹ੍ਯ.#(ੳ) ਅੰਤਹਕਰਣ ਦੇ ਸੰਯੋਗ ਨਾਲ ਨੇਤ੍ਰਾਦਿਕ ਗਿਆਨ ਇੰਦ੍ਰੀਆਂ ਦ੍ਵਾਰਾ ਹੋਇਆ ਗਿਆਨ 'ਪ੍ਰਤ੍ਯਕ' ਹੈ.#ਇੰਦ੍ਰਿਯ ਅਰੁ ਮਨ ਯੇ ਜਹਾਂ#ਵਿਸਯ ਆਪਨੋ ਪਾਇ,#ਗ੍ਯਾਨ ਕਰੇਂ ਪ੍ਰਤ੍ਯਕ੍ਸ਼੍ ਤਹਿਂ#ਕਹਿ ਗੁਲਾਬ ਕਵਿਰਾਇ.#(ਲਲਿਤ ਕੌਮੁਦੀ)#ਉਦਾਹਰਣ-#ਕੁਦਰਤਿ ਦਿਸੈ ਕੁਦਰਤਿ ਸੁਣੀਐ#ਕੁਦਰਤਿ ਭਉ ਸੁਖਸਾਰ,#ਕੁਦਰਤਿ ਪਾਤਾਲੀ ਆਕਾਸੀ#ਕੁਦਰਤਿ ਸਰਬ ਆਕਾਰ.#(ਵਾਰ ਆਸਾ ਮਃ ੧)#ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠ.#(ਵਾਰ ਰਾਮ ੨. ਮਃ ੫)#ਸੰਤਨ ਕੀ ਸੁਣਿ ਸਾਚੀ ਸਾਖੀ,#ਸੋ ਬੋਲਹਿ ਜੋ ਪੇਖਹਿ ਆਖੀ.#(ਰਾਮ ਮਃ ੫)#(ਅ) ਕਾਰਣ ਦ੍ਵਾਰਾ ਕਾਰਯ ਦਾ ਗਿਆਨ "ਅਨੁਮਾਨ" ਪ੍ਰਮਾਣ ਹੈ.#ਕਾਰਣ ਕੇ ਜਾਨੇ ਜਹਾਂ ਕਾਰਯ ਜਾਨ੍ਯੋਜਾਇ,#ਹੈ ਅਨੁਮਾਨ ਅਲੰਕ੍ਰਿਤੀ ਕਵਿ ਗੁਲਾਬ ਕੇ ਭਾਇ.#(ਲਲਿਤ ਕੌਮੁਦੀ)#ਉਦਾਹਰਣ-#ਧੂਮ ਤੇ ਆਗ ਰਹੈ ਨ ਦੁਰੀ ਜਿਮ,#ਤ੍ਯੋਂ ਛਲ ਤੇ ਤੁਮ ਕੋ ਲਖਪਾਯੋ.#(ਕ੍ਰਿਸਨਾਵ)#(ੲ) ਕਿਸੇ ਪ੍ਰਸਿੱਧ ਵਸਤੂ ਨੂੰ ਜਾਣਕੇ ਉਸ ਦੇ ਤੁਲ੍ਯ ਕਿਸੇ ਅਣਦੇਖੀ ਵਸਤੂ ਨੂੰ ਜਾਣਨਾ "ਉਪਮਾਨ" ਪ੍ਰਮਾਣ ਹੈ.#ਉਪਮਾ ਕੀ ਸਾਦ੍ਰਿਸ਼੍ਯ ਤੇਂ ਬਿਨ ਦੇਖ੍ਯੋ ਉਪਮੇਯ,#ਜਾਨਪਰੈ ਉਪਮਾਨ ਸੋ ਅਲੰਕਾਰ ਹੈ ਗੋਯ.#(ਲਲਿਤ ਕੌਮੁਦੀ)#ਉਦਾਹਰਣ-#ਗਾਂ ਜੇਹਾ ਰੋਝ, ਬਘਿਆੜ ਹੁੰਦਾ ਕੁੱਤੇ ਜੇਹਾ,#ਬਿੱਲੀ ਜਿਹਾ ਬਾਘ ਇੱਲ ਜੇਹਾ ਹੁੰਦਾ ਬਾਜ ਹੈ.#(ਸ)ਧਰਮਗ੍ਰੰਥ ਅਥਵਾ ਲੋਕਪ੍ਰਮਾਣ ਵਾਕ੍ਯ "ਸ਼ਬਦ ਪ੍ਰਮਾਣ" ਹੈ.#ਜਹਾਂ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ,#ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ.#(ਲਲਿਤ ਕੌਮੁਦੀ)#ਉਦਾਹਰਣ-#ਸੁਣਿਆ ਮੰਨਿਆ ਮਨਿ ਕੀਤਾ ਭਾਉ,#ਅੰਤਰਗਤਿ ਤੀਰਥਿ ਮਲਿ ਨਾਉ.#ਜਿਨੀ ਨਾਮੁ ਧਿਆਇਆ ਗਏ, ਮਸਕਤਿ ਘਾਲਿ,#ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ.#(ਜਪੁ)#ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ!#ਹਰਿ ਕਰਤਾ ਆਪਿ ਮੁਹਹੁ ਕਢਾਏ.#(ਵਾਰ ਗਉ ੧. ਮਃ ੪)#(ਹ) ਇੱਕ ਬਾਤ ਵ੍ਯਰਥ ਹੋਈ ਆਪਣੀ ਸਿੱਧੀ ਲਈ ਦੂਜੀ ਦੀ ਕਲਪਣਾ ਕਰਾਵੇ, ਇਹ "ਅਰਥਾਪੱਤਿ" ਪ੍ਰਮਾਣ ਹੈ.#ਜਹਾਂ ਵ੍ਯਰ੍ਥ ਭੇ ਅਰਥ ਕੋ ਔਰ ਜੋਗ ਸੇ ਥਾਪ,#ਅਰਥਾਪੱਤਿ ਅਲੰਕ੍ਰਿਤੀ ਭਾਖਤ ਸੁਕਵਿ ਸਦਾਪ,#(ਲਲਿਤ ਕੌਮੁਦੀ)#ਉਦਾਹਰਣ-#ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ,#ਤਿਸ ਦਾ ਨਫਰੁ ਕਿਥਹੁ ਰਜਿ ਖਾਏ?#ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ,#ਅਣਹੋਂਦੀ ਕਿਥਹੁ ਪਾਏ?#(ਵਾਰ ਗਉ ੧. ਮਃ ੪)#(ਕ) ਕਿਸੇ ਪ੍ਰਮਾਣ ਦ੍ਵਾਰਾ ਜਿੱਥੇ ਵਸ੍ਤੁ ਪ੍ਰਤੀਤ ਨਾ ਹੋਵੇ, ਇਹ "ਅਨੁਪਲਬਧਿ" ਹੈ.#ਜਾਨ ਪਰੈ ਨਹਿ ਵਸ੍ਤੁ ਕਛੁ ਅਨੁਪਲਬਧਿ ਹੈ ਸੋਯ.#(ਲਲਿਤ ਕੌਮੁਦੀ)#ਉਦਾਹਰਣ-#ਨਾਰਾਇਣ ਨਿੰਦਸਿ ਕਾਇ ਭੂਲੀ ਗਾਵਾਰੀ।#ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ, ×××#ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ,#ਤਾਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ.#(ਧਨਾ ਤ੍ਰਿਲੋਚਨ)#ਸਾਤੋ ਅਕਾਸ ਸਾਤੋ ਪਤਾਰ,#ਬਿਥਰ੍ਯੋ ਅਦ੍ਰਿਸਟ ਜਿਹ ਕਰਮਜਾਰ.#(ਅਕਾਲ)#(ਖ) ਜਿਸ ਥਾਂ ਕਿਸੇ ਗੱਲ ਦਾ ਹੋਣਾ ਮੁਮਕਿਨ ਠਹਿਰਾਇਆ ਜਾਵੇ ਇਹ "ਸੰਭਵ" ਪ੍ਰਮਾਣ ਹੈ.#ਜਹਿ ਸੰਭਵ ਹਨਐ ਵਸ੍ਤੁ ਕੋ, ਸੰਭਵ ਨਾਮ ਸੁ ਹੋਯ.#(ਲਲਿਤ ਕੌਮੁਦੀ)#ਉਦਾਹਰਣ-#ਚਾਰ ਜਨੇ ਚਾਰਹੁ ਦਿਸ਼ਾ ਤੇ ਚਾਰ ਕੋਨੇ ਗਹਿ,#ਮੇਰੁ ਕੋ ਹਲਾਯਕੈ ਉਖਾਰੈਂ, ਤੋ ਉਖਰਜਾਯ.#(ਠਾਕੁਰ ਕਵਿ)#(ਗ) ਜਿਸ ਕਥਨ ਦੇ ਵਕਤਾ ਦਾ ਪਤਾ ਨਹੀਂ, ਪਰ ਪਰੰਪਰਾ ਗੱਲ ਚੱਲੀ ਆਉਂਦੀ ਹੈ, ਏਹ "ਐਤਿਹ੍ਯ" ਪ੍ਰਮਾਣ ਹੈ.#ਪਰੰਪਰਾ ਕਹਨਾਵਤ ਜੋਈ,#ਤਿਹ ਏਤਿਹ੍ਯ ਕਹਿਤ ਸਬਕੋਈ.#(ਸਰਬ ਗੰਜਨੀ)#ਉਦਾਹਰਣ-#ਭਗਤ ਹੇਤਿ ਮਾਰਿਓ ਹਰਨਾਖਸੁ#ਨਰਸਿੰਘ ਰੂਪ ਹੋਇ ਦੇਹ ਧਰਿਓ,#ਨਾਮਾ ਕਹੈ ਭਗਤਿ ਬਸਿ ਕੇਸਵ#ਅਜਹੂੰ ਬਲਿਕੇ ਦੁਆਰ ਖਰੋ.#(ਮਾਰੂ ਨਾਮਦੇਵ)#ਨ੍ਰਿਪਕੰਨਿਆ ਕੇ ਕਾਰਨੈ ਇਕ ਭਇਆ ਭੇਖਧਾਰੀ,#ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ.#(ਬਿਲਾ ਸਧਨਾ)#੧੨ ਵਿ- ਤੁੱਲ. ਸਮਾਨ. "ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ." (ਸਵੈਯੇ ਮਃ ੪. ਕੇ) ਗੁਰੂ ਅਮਰਦਾਸ ਜੀ ਦੇ ਤੁਲ੍ਯ ਹੀ ਆਪ ਨੂੰ ਵਿਧਾਤਾ ਨੇ ਰਚਿਆ ਹੈ। ੧੩. ਵ੍ਯ- ਤੀਕ. ਤੋੜੀ. ਪਰਯੰਤ....
ਦੇਖੋ, ਸਾਢ. "ਕਾਰਜੁ ਸਾਢੇ ਤੀਨਿ ਹਥ, ਘਨੀ ਤ ਪਉਨੇ ਚਾਰ." (ਸ. ਕਬੀਰ) ਸਾਢੇ ਤਿੰਨ ਹੱਥ ਜਮੀਨ ਕਬਰ ਅਤੇ ਚਿਖਾ ਲਈ ਬਹੁਤ ਹੈ, ਜਾਦਾ ਤੋਂ ਜਾਦਾ ਪੌਣੇ ਚਾਰ ਹੱਥ। ੨. ਦੇਖੋ, ਸਾਂਢਨ. "ਹਮ ਕਰਜ ਗੁਰੂ ਬਹੁ ਸਾਢੇ." (ਗਉ ਮਃ ੪) ਅਸੀਂ ਗੁਰੂ ਦੇ ਕਰਜ ਦੀ ਬਹੁਤ ਵਾਰ ਰਕਮ ਜੋੜਕੇ ਬਾਕੀ ਕੱਢੀ ਹੈ. ਭਾਵ- ਕਰਜਾ ਜੁੜਦਾ ਹਰ ਸਾਲ ਰਿਹਾ ਹੈ, ਪਰ ਅਦਾ ਇੱਕ ਪਾਈ ਭੀ ਨਹੀਂ ਕੀਤੀ।...
ਵਿ- ਤੀਨ. ਤ੍ਰਯ (ਤ੍ਰੈ)....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰਗ੍ਯਾ- ਮਾਪਨ. ਮਿਣਨ ਦੀ ਕ੍ਰਿਯਾ. ਪੈਮਾਯਸ਼. ਨਾਮ. ਪੁਰਾਣੇ ਗ੍ਰੰਥਾਂ ਵਿੱਚ ਮਿਣਤੀ ਇਉਂ ਹੈ-#੩. ਜੌਂਆਂ ਦੀ ਲੰਬਾਈ ਪਲ.#੪. ਪਲ ਮੁਸ੍ਟਿ.#੬. ਮੁਸ੍ਟਿ ਹਸ੍ਤ (ਹੱਥ)#੪. ਹਸ੍ਤ ਧਨੁਸ.#੨੦੦੦ ਧਨੁਸ ਕ੍ਰੋਸ਼ (ਕੋਸ- ਕੋਹ).#੪. ਕੋਸ ਯੋਜਨ#ਵਰਤਮਾਨ ਸਮੇਂ ਦੀ ਮਿਣਤੀ-#੧੨ ਇੰਚ ਦਾ ਇੱਕ ਫੁਟ.#੩. ਫੁਟ ਦਾ ਗਜ਼.#੨੨੦ ਗਜ਼ ਦਾ ਫਰਲਾਂਗ (furlong)#੮. ਫਰਲਾਂਗ ਅਥਵਾ ੧੭੬੦ ਗਜ਼ ਦਾ ਮੀਲ (Mile- ਮਾਈਲ).#੩. ਹੱਥ ਦੀ ਕਰਮ. ਦੇਖੋ, ਕਰਮ ਸ਼ਬਦ.#੧੦ ਕਰਮਾਂ ਦੀ ਜਰੀਬ. ਦੇਖੋ, ਜਰੀਬ ਸ਼ਬਦ.#੩. ਉਂਗਲ ਦੀ ਗਿਰਹ.#੪. ਗਿਰਹ ਦੀ ਗਿੱਠ.#੨. ਗਿੱਠ ਦਾ ਹੱਥ.#੨. ਹੱਥ ਜਾਂ ੧੬. ਗਿਰਹ (੩੬ ਇੰਚ) ਦਾ ਗਜ.#੯. ਸਰਸਾਹੀ ਅਥਵਾ ਬਿਸਵਾਸੀ ਦਾ ਇੱਕ ਮਹਲਾ.#੨੦ ਮਰਲੇ ਦੀ ਇੱਕ ਕਨਾਲ.#੪. ਕਨਾਲ ਦਾ ਵਿੱਘਾ.#੨. ਵਿੱਘੇ ਦਾ ਘੁਮਾਉਂ.#ਦੇਖੋ, ਹਲ, ਚੜਸਾ ਅਤੇ ਮੁਰੱਬਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰਗ੍ਯਾ- ਰੱਜੂ. ਰਸਨ. ਰਸ਼ਨਾ. ਰਸ਼ਿਮ੍. ਸੂਤ ਸਣੀ ਮੁੰਜ ਆਦਿ ਦੀ ਵੱਟੀਹੋਈ ਲੱਜ। ੨. ਸੱਤ ਹੱਥ ਦਾ ਪ੍ਰਮਾਣ, ਸਾਢੇ ਤਿੰਨ ਗਜ। ੩. ਪੁਰਾਣੇ ਸਮੇਂ ਦਿਨ ਦਾ ਪ੍ਰਮਾਣ ਭੀ ਰੱਸੇ ਦੀ ਮਿਣਤੀ ਅਨੁਸਾਰ ਕਰਦੇ ਸਨ, ਜਿਵੇਂ- ਦੋ ਰੱਸੇ ਦਿਨ ਚੜ੍ਹਿਆ ਹੈ, ਅਰ ਸੂਰਜ ਇੱਕ ਰੱਸਾ ਰਹਿਂਦਾ ਹੈ, ਆਦਿ....