bērhaबेड़
ਸੰਗ੍ਯਾ- ਵੇਸ੍ਟਨ ਕੀਤਾ ਰੱਸਾ. ਵੱਟ ਦੇਕੇ ਮੇਲੇ ਹੋਏ ਰੱਸੇ। ੨. ਘੇਰਾ. ਲਪੇਟ। ੩. ਨੌਕਾ. ਬੇੜਾ. ਦੇਖੋ, ਬੇੜੁ। ੪. ਦੇਖੋ, ਬੇੜਨਾ.
संग्या- वेस्टन कीता रॱसा. वॱट देके मेले होए रॱसे। २. घेरा. लपेट। ३. नौका. बेड़ा. देखो, बेड़ु। ४. देखो, बेड़ना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬੇਸਟਨ ਅਤੇ ਬੇਸਟਿਤ. ਦੇਖੋ, ਵੇਸ੍ਟ ਧਾ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਰੱਜੂ. ਰਸਨ. ਰਸ਼ਨਾ. ਰਸ਼ਿਮ੍. ਸੂਤ ਸਣੀ ਮੁੰਜ ਆਦਿ ਦੀ ਵੱਟੀਹੋਈ ਲੱਜ। ੨. ਸੱਤ ਹੱਥ ਦਾ ਪ੍ਰਮਾਣ, ਸਾਢੇ ਤਿੰਨ ਗਜ। ੩. ਪੁਰਾਣੇ ਸਮੇਂ ਦਿਨ ਦਾ ਪ੍ਰਮਾਣ ਭੀ ਰੱਸੇ ਦੀ ਮਿਣਤੀ ਅਨੁਸਾਰ ਕਰਦੇ ਸਨ, ਜਿਵੇਂ- ਦੋ ਰੱਸੇ ਦਿਨ ਚੜ੍ਹਿਆ ਹੈ, ਅਰ ਸੂਰਜ ਇੱਕ ਰੱਸਾ ਰਹਿਂਦਾ ਹੈ, ਆਦਿ....
ਸੰਗ੍ਯਾ- ਵਲ. ਪੇਚ। ੨. ਹਵਾ ਦਾ ਬੰਦ ਹੋਣਾ. ਹੁੰਮ. ਹੁੱਸੜ। ੩. ਪਾਣੀ ਦਾ ਬੰਨ੍ਹ। ੪. ਖੇਤ ਦੀ ਡੌਲ। ੫. ਦਿਲ ਦੀ ਗੁੰਝਲ....
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਸੰਗ੍ਯਾ- ਘੇਰਾ। ੨. ਛਲ. ਕਪਟ....
ਸੰ. ਸੰਗ੍ਯਾ- ਨਾਵ. ਕਿਸ਼ਤੀ. ਬੇੜੀ. ਭੋਜ ਰਚਿਤ. "ਯੁਕ੍ਤਿਕਲਪਤਰੁ" ਵਿੱਚ ਨੌਕਾ ਦੀ ਚੌੜਾਈ ਲੰਬਾਈ ਦੇ ਲਿਹ਼ਾਜ ਨਾਲ ਵੱਖ ਵੱਖ ਨਾਮ ਲਿਖੇ ਹਨ:-#੩੨ ਹੱਥ ਲੰਮੀ ਅਤੇ ੪. ਹੱਥ ਚੌੜੀ. ਨੌਕਾ,...
ਸੰਗ੍ਯਾ- ਬੜੀ ਨੌਕਾ. "ਨਾਉ ਬੇੜਾ ਨਾਉ ਤੁਲਹੜਾ ਭਾਈ." (ਸੋਰ ਮਃ ੩) ੨. ਭਾਵ- ਦੇਹ. ਸ਼ਰੀਰ. "ਬੇੜਾ ਜਰਜਰਾ ਫੂਟੇ ਛੇਕ ਹਜਾਰ." (ਸ. ਕਬੀਰ) ੩. ਫੌਜ ਦਾ ਦਸ਼੍ਤਾ. ਸੈਨਾ ਦਾ ਟੋਲਾ। ੪. ਦੇਖੋ, ਬੇੜ੍ਹਾ....
ਸੰਗ੍ਯਾ- ਘੇਰਾ. ਲਪੇਟ। ੨. ਦੇਖੋ, ਬੇੜ। ੩. ਵਡੀ ਨੌਕਾ. ਬੇੜਾ. "ਸਤਿਗੁਰੁ ਬੋਹਿਥੁ ਬੇੜੁ." (ਮਃ ੧. ਵਾਰ ਮਲਾ)...
ਸੰ. ਵੇਸ੍ਟਨ. ਘੇਰਨਾ. ਲਪੇਟਣਾ. "ਲਯੋ ਬੇੜ ਪੱਬੰ ਕਿਯੋ ਨਾਦ ਉੱਚੰ." (ਚੰਡੀ ੨) ਪਹਾੜ ਘੇਰ ਲਿਆ....