visāriविसारि
ਵਿਸਾਰ (ਭੁਲਾ) ਕੋ, ਵਿਮ੍ਮਰਣ ਕਰਕੇ. "ਖਸਮੁ ਵਿਸਰਿ ਖੁਆਰੀ ਕੀਨੀ." (ਮਲਾ ਮਃ ੧)
विसार (भुला) को, विम्मरण करके. "खसमु विसरि खुआरी कीनी." (मला मः १)
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਅ਼. [خصم] ਖ਼ਸਮ. ਸੰਗ੍ਯਾ- ਸ੍ਵਾਮੀ ਆਕ਼ਾ. ਮਾਲਿਕ. "ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ". (ਵਾਰ ਆਸਾ) ੨. ਭਾਵ- ਜਗਤਨਾਥ. ਕਰਤਾਰ. "ਖਸਮ ਵਿਸਾਰਿ ਕੀਏ ਰਸ ਭੋਗ." (ਮਲਾ ਮਃ ੧) ੩. ਪਤਿ. ਭਰਤਾ. "ਪਰਪਿਰ ਰਾਤੀ ਖਸਮੁ ਵਿਸਾਰਾ." (ਮਾਰੂ ਸੋਲਹੇ ਮਃ ੧) ੪. ਵੈਰੀ. ਦੁਸ਼ਮਨ. "ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ." (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾਂ ਰਾਮ ਰਖ੍ਯਾ ਕਰੇਗਾ। ੫. ਤੁ. [خِصم] ਖ਼ਿਸਮ. ਮਿਤ੍ਰ. ਦੋਸ੍ਤ। ੬. ਸੰਬੰਧੀ. ਰਿਸ਼ਤੇਦਾਰ. ੭. ਫ਼ਾ. [خشم] ਖ਼ਸ਼ਮ. ਕ੍ਰੋਧ. ਗੁੱਸਾ....
ਵਿਮ੍ਮਰਣ ਹੋਕੇ। ੨. ਸੰਗ੍ਯਾ- ਵਿਸ੍ਮ੍ਰਿਤਿ. ਭੁੱਲਣ ਦਾ ਭਾਵ....
ਫ਼ਾ. [خواری] ਸੰਗ੍ਯਾ- ਖ਼੍ਵਾਰੀ. ਬੇਇੱਜ਼ਤੀ. "ਹਰਿ ਬਿਸਰਤ ਸਦਾ ਖੁਆਰੀ." (ਟੋਡੀ ਮਃ ੫) ੨. ਕਮਜ਼ੋਰੀ....
ਕੀਤੀ. ਕਰੀ. "ਹਰਿ ਗਤਿ ਕੀਨੀ." (ਗਉ ਮਃ ੩) ੨. ਦੇਖੋ, ਹਮਕੀਨ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....