habhuहभु
ਸਭ. ਦੇਖੋ, ਹਭ. "ਦੂਖ ਦਰਦ ਰੋਗ ਮਾਇ ਮੈਡਾ ਹਭੁ ਨਸੈ." (ਆਸਾ ਮਃ ੫)
सभ. देखो, हभ."दूख दरद रोग माइ मैडा हभु नसै." (आसा मः ५)
ਦੇਖੋ, ਦੁਖ. "ਸਭ ਦੂਖ ਬਿਨਾਸੇ ਰਾਮਰਾਇ." (ਬੰਸ ਮਃ ੧) ੨. ਦੂਸਣ ਦਾ ਸੰਖੇਪ. "ਜੈਸੇ ਕੋਊ ਸੁ ਕਬਿ ਕੁ ਕਬਿ ਕੇ ਕਬਿੱਤ ਸੁਨ, ਸਭਾ ਬੀਚ ਦੂਖ ਕਰ ਮਾਨਤ ਨ ਬਾਤ ਕੋ." (ਕ੍ਰਿਸਨਾਵ)...
ਸੰ. ਵਿ- ਦਰ (ਡਰ) ਦੇਣ ਵਾਲਾ. ਡਰਾਉਣ ਵਾਲਾ। ੨. ਸੰਗ੍ਯਾ- ਹਿੰਦੂਕੁਸ਼ ਪਹਾੜ ਦੇ ਆਸ ਪਾਸ ਦਾ ਦੇਸ਼, ਜਿਸ ਦਾ ਕਿਨਾਰਾ ਕਸ਼ਮੀਰ ਨੂੰ ਲਗਦਾ ਹੈ। ੩. ਸ਼ਿੰਗਰਫ. ਹਿੰਗੁਲ। ੪. ਫ਼ਾ. [درد] ਦੁੱਖ. ਪੀੜ. "ਦਰਦ ਨਿਵਾਰਹਿ ਜਾਕੇ ਆਪੇ." (ਬਾਵਨ)...
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੱਗ੍ਯਾ- ਮਾਤਾ. ਮਾਂ. "ਮਾਇ ਨ ਹੋਤੀ ਬਾਪ ਨ ਹੋਤਾ." (ਰਾਮ ਨਾਮਦੇਵ) ੨. ਮਾਯਾ. "ਤਾ ਕਉ ਕਹਾਂ ਬਿਆਪੈ ਮਾਇ?" (ਗਉ ਮਃ ੫) ੨. ਅਵਿਦ੍ਯਾ. "ਕਾਟੇ ਰੇ ਬੰਧਨ ਮਾਇ." (ਧਨਾ ਅਃ ਮਃ ੫) ੪. ਮਯਾ. ਕ੍ਰਿਪਾ. "ਜੇ ਭਾਵੈ ਕਰੈ ਤ ਮਾਇ." (ਸ੍ਰੀ ਮਃ ੧) ਜੇ ਭਾਵੇ. ਤਾਂ ਮਯਾ ਕਰੇ। ੫. ਦੇਖੋ, ਮਾਉਣਾ ੧. "ਮਨ ਮੈ ਹਰਖ ਨ ਮਾਇ." (ਗੁਪ੍ਰਸੂ) ੬. ਅ਼. [ماء] ਜਲ. ਪਾਨੀ....
ਸਿੰਧੀ. ਸਰਵ- ਮੇਰਾ. ਮੇਰੀ. "ਸੁਣਿ ਸਜਣ ਜੀ ਮੈਡੜੇ ਮੀਤਾ ਰਾਮ." (ਵਡ ਛੰਤ ਮਃ ੫) "ਤੂ ਕਰਤਾ ਸਚਿਆਰੁ, ਮੈਡਾ ਸਾਂਈ." (ਸੋਪੁਰਖੁ)...
ਸਭ. ਦੇਖੋ, ਹਭ. "ਦੂਖ ਦਰਦ ਰੋਗ ਮਾਇ ਮੈਡਾ ਹਭੁ ਨਸੈ." (ਆਸਾ ਮਃ ੫)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...