ਬਿਆਲ

biālaबिआल


ਸੰ. ਵ੍ਯਾਲ. ਸਰਪ। ੨. ਮਾਰਨ ਵਾਲਾ ਹਾਥੀ। ੩. ਦੁਸ੍ਟ. ਪਾਜੀ. "ਜਾਹਿ ਸਵਾਰੈ ਸਾਝ ਬਿਆਲ। ਇਹ ਉਤ ਮਨਮੁਖ ਬਾਧੇ ਕਾਲ." (ਗਉ ਮਃ ੧) ਸੰਝ ਸਵੇਰੇ (ਸਾਰੀ ਅਵਸਥਾ) ਦੁਸ੍ਟਜੀਵ ਮਨਮੁਖ ਕਾਲ ਦੇ ਬੰਨ੍ਹੇ ਏਧਰ ਓਧਰ ਜਾਂਦੇ ਹਨ। ੪. ਮਰਾ- ਬਦਜ਼ਬਾਨ। ੫. ਦੇਖੋ, ਬੈਆਲ।


सं. व्याल. सरप। २. मारन वाला हाथी। ३. दुस्ट. पाजी. "जाहि सवारै साझ बिआल। इह उत मनमुख बाधे काल." (गउ मः १) संझ सवेरे (सारी अवसथा) दुस्टजीव मनमुख काल दे बंन्हे एधर ओधर जांदे हन। ४. मरा-बदज़बान। ५. देखो, बैआल।