pājīपाजी
ਵਿ- ਪਾਜ ਵਾਲਾ. ਮੁਲੰਮਾ. "ਪਾਜੀ ਕੋ ਅਪਾਜੀ ਲਖ ਤਾਸੋਂ ਵਿਰਮਾਯੋ ਹੈ." (ਨਾਪ੍ਰ) ੨. ਫ਼ਾ. [پاجی] ਕਮੀਨਾ. ਨੀਚ. ਪਾਮਰ.
वि- पाज वाला. मुलंमा. "पाजी को अपाजी लख तासों विरमायो है." (नाप्र) २. फ़ा. [پاجی] कमीना. नीच. पामर.
ਸੰਗ੍ਯਾ- ਟਾਂਕਾ. ਗੱਠ। ੨. ਮੁਲੰਮਾ। ੩. ਭਾਵ- ਪਾਖੰਡ. ਦੰਭ। ੪. ਝੂਠ. "ਕਿਧੌਂ ਹਰਖ ਹਿਤ ਪਾਜ ਉਚਾਰੇ." (ਨਾਪ੍ਰ) ੫. ਪੋਲ. ਭੇਤ. "ਤਬ ਜਾਨਹੁਗੇ, ਜਬ ਉਘਰੈਗੋ ਪਾਜ." (ਗਉ ਕਬੀਰ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [مُلمع] ਮੁਲੰਮਅ਼. ਵਿ- ਲਮਅ਼ (ਚਮਕ) ਸਹਿਤ. ਚਮਕੀਲਾ। ੨. ਗਿਲਟ ਕੀਤਾ ਹੋਇਆ. "ਮੁਲੰਮਾ ਪਾਜੁ ਲਹਿਜਾਇ." (ਮਃ ੪. ਵਾਰ ਗਉ ੧)...
ਵਿ- ਪਾਜ ਵਾਲਾ. ਮੁਲੰਮਾ. "ਪਾਜੀ ਕੋ ਅਪਾਜੀ ਲਖ ਤਾਸੋਂ ਵਿਰਮਾਯੋ ਹੈ." (ਨਾਪ੍ਰ) ੨. ਫ਼ਾ. [پاجی] ਕਮੀਨਾ. ਨੀਚ. ਪਾਮਰ....
ਵਿ- ਜੋ ਨਹੀਂ ਪਾਜੀ. ਦੇਖੋ, ਪਾਜੀ. ੨. ਜੋ ਬਣਾਉਟੀ ਨਹੀਂ. ਅਸਲ. "ਪਾਜੀ ਕੋ ਅਪਾਜੀ ਲਖ ਤਾਂ ਸੋ ਵਿਰਮਾਯੋ ਹੈ." (ਨਾਪ੍ਰ) ਪਾਜੀ (ਮੁਲੰਮੇ) ਨੂੰ ਅਸਲ ਸਮਝਕੇ....
ਸਰਵ- ਤਿਸ ਸੇ. ਉਸ ਸੇ....
ਫ਼ਾ [کمین] ਵਿ- ਥੋੜਾ. ਤੁੱਛ। ੨. ਅਦਨਾ. ਘਟੀਆ. ਨੀਚ. "ਮਨ ਕਮੀਨ ਕਮਤਰੀਨ." (ਵਾਰ ਮਲਾ ਮਃ ੧) "ਬਿਨਸੇ ਤਨ ਤੇ ਸਬ ਕਾਮ ਕਮੀਨੋ." (ਗੁਰੁਸੋਭਾ)...
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਸੰ. ਪਾ- ਮਰ. ਵਿ- ਰਖ੍ਯਾ ਕਰਨ ਵਾਲੇ ਨੂੰ ਜੋ ਮਾਰ ਦੇਵੇ। ੨. ਕਮੀਨਾ. ਪਾਜੀ. ਦੁਸ੍ਟ। ੩. ਧਰਮ ਦਾ ਵੈਰੀ। ੪. ਪਾਮ (ਪਾਉਂ) ਰੋਗ ਵਾਲਾ....