ਦ੍ਵਾਰਾਵਤੀ, ਦਵਾਰਾਵਤੀ

dhvārāvatī, dhavārāvatīद्वारावती, दवारावती


ਬਹੁਤ ਦਰਵਾਜਿਆਂ ਵਾਲੀ ਨਗਰੀ। ੨. ਬੰਬਈ ਹਾਤੇ ਕਾਠੀਆਵਾੜ ਵਿੱਚ ਬੜੌਦਾ ਰਾਜ ਅੰਦਰ ਸਮੁੰਦਰ ਦੇ ਕਿਨਾਰੇ ਇੱਕ ਪੁਰੀ, ਜਿਸ ਦੀ ਗਿਣਤੀ ਹਿੰਦੂਆਂ ਦੀ ਸਤ ਪਵਿਤ੍ਰ ਪੁਰੀਆਂ ਵਿੱਚ ਹੈ. ਇਹ ਚਿਰ ਤੀਕ ਯਾਦਵਾਂ ਦੀ ਰਾਜਧਾਨੀ ਰਹੀ ਹੈ. ਆਖਿਆ ਜਾਂਦਾ ਹੈ ਕਿ ਕ੍ਰਿਸਨ ਜੀ ਦੇ ਦੇਹਾਂਤ ਪਿੱਛੋਂ ਸੱਤਵੇਂ ਦਿਨ ਦ੍ਵਾਰਾਵਤੀ ਨੂੰ ਸਮੁੰਦਰ ਨੇ ਆਪਣੇ ਵਿੱਚ ਲੈ ਕਰ ਲਿਆ ਸੀ. ਜੋ ਹੁਣ ਆਬਾਦੀ ਦੇਖੀਦੀ ਹੈ ਇਹ ਫੇਰ ਵਸੀ ਹੈ. ਦ੍ਵਾਰਾਵਤੀ ਬੜੌਦਾ ਸ਼ਹਰ ਤੋਂ ੨੭੦ ਮੀਲ ਪੱਛਮ ਹੈ. ਇੱਥੇ ਇੱਕ ਵਡਾ ਮੰਦਿਰ ਹੈ, ਜਿਸ ਵਿੱਚ "ਰਣਛੋੜ" ਨਾਮ ਦੀ ਕ੍ਰਿਸਨਮੂਰਤਿ ਹੈ.


बहुत दरवाजिआं वाली नगरी। २. बंबई हाते काठीआवाड़ विॱच बड़ौदा राज अंदर समुंदर दे किनारे इॱक पुरी, जिस दी गिणती हिंदूआं दी सत पवित्र पुरीआं विॱच है. इह चिर तीक यादवां दी राजधानी रही है. आखिआ जांदा है कि क्रिसन जी दे देहांत पिॱछों सॱतवें दिन द्वारावती नूंसमुंदर ने आपणे विॱच लै कर लिआ सी. जो हुण आबादी देखीदी है इह फेर वसी है. द्वारावती बड़ौदा शहर तों २७० मील पॱछम है. इॱथे इॱक वडा मंदिर है, जिस विॱच "रणछोड़" नाम दी क्रिसनमूरति है.