māhīgīraमाहीगीर
ਸੰਗ੍ਯਾ- ਮੱਛੀਆਂ ਫੜਨ ਵਾਲਾ ਧੀਵਰ। ੨. ਦੁਧੀਰਾ (Cormorant). ੩. ਬਗੁਲਾ.
संग्या- मॱछीआं फड़न वाला धीवर। २. दुधीरा (Cormorant). ३. बगुला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਵਿ- ਧੀ (ਬੁੱਧਿ) ਵਰ (ਉੱਤਮ). ਤੇਜ਼ ਅ਼ਕ਼ਲ ਵਾਲਾ. ਉੱਤਮ ਬੁੱਧਿ ਵਾਲਾ। ੨. ਸੰਗ੍ਯਾ- ਮੱਛੀ ਫੜਨ ਵਾਲਾ. ਮਾਹੀਗੀਰ. ਮਛੂਆ. ਝੀਵਰ ਸ਼ਬਦ ਦਾ ਮੂਲ ਇਹੀ ਹੈ। ੨. ਮਲਾਹ. ਕੇਵਟ....
ਸੰਗ੍ਯਾ- ਮਾਹੀਗੀਰ ਪੱਛੀ. ਇਹ ਮੱਛੀ ਦੀ ਤਾਕ ਵਿੱਚ ਆਕਾਸ਼ ਮੰਡਲ ਵਿੱਚ ਇੱਕੇ ਥਾਂ ਚਿਰ ਤੀਕ ਥਰਕਦਾ ਰਹਿਂਦਾ ਹੈ. "ਅਵਿਲੋਕ ਦੁਧੀਰਯ ਏਕ ਤਹਾਂ." (ਦੱਤਾਵ) ਦੱਤਾਤ੍ਰੇਯ ਨੇ ਇਸ ਨੂੰ ਸਤਾਰਵਾਂ ਗੁਰੂ ਧਾਰਣ ਕੀਤਾ ਸੀ....
ਦੇਖੋ, ਬਗੁ. "ਬਗੁਲਾ ਕਾਗ ਨ ਰਹਿਈ ਸਰਵਰਿ." (ਮਃ ੧. ਵਾਰ ਰਾਮ ੧) ਮਾਨਸਰ ਵਿੱਚ ਵਕ ਅਤੇ ਕਾਕ ਨ ਰਹਿਈ। ੨. ਭਾਵ- ਪਾਖੰਡੀ. "ਕਿਆ ਹੰਸੁ ਕਿਆ ਬਗੁਲਾ ਜਾਕਉ ਨਦਰਿ ਕਰੇਇ." (ਮਃ ੧. ਵਾਰ ਸ੍ਰੀ)...