chākaचाक
ਸੰਗ੍ਯਾ- ਚਕ੍ਰ. ਚੱਕ. "ਚਾਕ ਤੇ ਕੁੰਭ ਤੁਰੰਤ ਉਤਾਰ੍ਯੋ." (ਕ੍ਰਿਸਨਾਵ) ੨. ਪਹੀਆ। ੩. ਇੱਕ ਜੱਟ ਗੋਤ੍ਰ। ੪. ਫ਼ਾ. [چاک] ਦਰਾਰ. ਤੇੜਾ। ੫. ਤਲਵਾਰ ਆਦਿਕ ਸ਼ਸਤ੍ਰਾਂ ਦੇ ਪ੍ਰਹਾਰ ਦੀ ਧੁਨਿ। ੬. ਤੁ. [چاق] ਚਾਕ਼ ਵਿ- ਦ੍ਰਿੜ੍ਹ. ਮਜਬੂਤ਼। ੭. ਅਰੋਗ. ਤਨਦੁਰੁਸ੍ਤ. ਨਰੋਆ। ੮. ਸੰਗ੍ਯਾ- ਸਮਾ. ਵੇਲਾ। ੯. ਅੰ. Chalk ਖੜੀਆ ਮਿੱਟੀ.
संग्या- चक्र. चॱक. "चाक ते कुंभ तुरंत उतार्यो." (क्रिसनाव) २. पहीआ। ३. इॱक जॱट गोत्र। ४. फ़ा. [چاک] दरार. तेड़ा। ५. तलवार आदिक शसत्रां दे प्रहार दी धुनि। ६. तु. [چاق] चाक़ वि- द्रिड़्ह. मजबूत़। ७. अरोग. तनदुरुस्त. नरोआ। ८. संग्या- समा. वेला। ९. अं. Chalk खड़ीआ मिॱटी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਸੰਗ੍ਯਾ- ਉਕਸਾਵਟ. ਭੜਕਾਉ। ੨. ਦੋ ਉਪਰਲੇ ਦੋ ਹੇਠਲੇ ਦੰਦਾਂ ਨਾਲ ਵੱਢੀ ਹੋਈ ਦੰਦੀ। ੩. ਪਿੰਡ. ਗਾਂਵ। ੪. ਚਕ੍ਰ ਦੇ ਆਕਾਰ ਦੀ ਵਸਤੁ, ਜੈਸੇ ਕੁੰਭਾਰ ਦਾ ਚੱਕ. ਖੂਹ ਦਾ ਚੱਕ. ਸ਼ੱਕਰ ਗੁੜ ਬਣਾਉਣ ਗੰਡ ਆਦਿ। ੫. ਇਸਤ੍ਰੀਆਂ ਦਾ ਸਿਰਭੂਸਣ, ਜੋ ਗੋਲਾਕਾਰ ਹੁੰਦਾ ਹੈ। ੬. ਦਿਸ਼ਾ. ਤਰਫ. "ਚਾਰ ਚੱਕ ਸਿੱਖੀ ਵਿਸਤਾਰੀ." (ਗੁਪ੍ਰਸੂ)#੭. ਦੇਖੋ, ਚਕ....
ਸੰਗ੍ਯਾ- ਚਕ੍ਰ. ਚੱਕ. "ਚਾਕ ਤੇ ਕੁੰਭ ਤੁਰੰਤ ਉਤਾਰ੍ਯੋ." (ਕ੍ਰਿਸਨਾਵ) ੨. ਪਹੀਆ। ੩. ਇੱਕ ਜੱਟ ਗੋਤ੍ਰ। ੪. ਫ਼ਾ. [چاک] ਦਰਾਰ. ਤੇੜਾ। ੫. ਤਲਵਾਰ ਆਦਿਕ ਸ਼ਸਤ੍ਰਾਂ ਦੇ ਪ੍ਰਹਾਰ ਦੀ ਧੁਨਿ। ੬. ਤੁ. [چاق] ਚਾਕ਼ ਵਿ- ਦ੍ਰਿੜ੍ਹ. ਮਜਬੂਤ਼। ੭. ਅਰੋਗ. ਤਨਦੁਰੁਸ੍ਤ. ਨਰੋਆ। ੮. ਸੰਗ੍ਯਾ- ਸਮਾ. ਵੇਲਾ। ੯. ਅੰ. Chalk ਖੜੀਆ ਮਿੱਟੀ....
ਸੰ. ਸੰਗ੍ਯਾ- ਘੜਾ. ਕਲਸ਼. "ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭ ਨ ਹੋਇ." (ਵਾਰ ਆਸਾ) ੨. ਹਾਥੀ ਦੇ ਮੱਥੇ ਪੁਰ ਘੜੇ ਜੇਹਾ ਉਭਰਿਆ ਹੋਇਆ ਹਿੱਸਾ. "ਕਟ ਕਟ ਗਿਰੇ ਗਜਨ ਕੁੰਭਸਥਲ।" (ਪਾਰਸਾਵ) ੩. ਚੌਸਠ ਸੇਰ ਭਰ ਵਜ਼ਨ। ੪. ਗਿਆਰਵੀਂ ਰਾਸ਼ਿ, ਜਿਸ ਦੇ ਨਛਤ੍ਰਾਂ ਦਾ ਆਕਾਰ ਘੜੇ ਤੁੱਲ ਹੈ. Aquarius । ੫. ਯੋਗਸ਼ਾਸਤ੍ਰ ਅਨੁਸਾਰ ਪ੍ਰਾਣਾਯਾਮ ਦੀ ਇੱਕ ਰੀਤਿ, ਜਿਸ ਕਰਕੇ ਪ੍ਰਾਣ ਠਹਿਰਾਈਦੇ ਹਨ. ਕੁੰਭਕ. "ਰੇਚਕ ਪੂਰਕ ਕੁੰਭ ਕਰੈ." (ਪ੍ਰਭਾ ਅਃ ਮਃ ੧) ਦੇਖੋ, ਕੁੰਭਕ। ੬. ਭਵਿਸ਼੍ਯਤਪੁਰਾਣ ਅਨੁਸਾਰ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਕੁੰਭ ਅਕੁੰਭ ਸੇ ਜੀਤ ਸਭੈ ਜਗ." (ਵਿਚਿਤ੍ਰ) ੭. ਕੁੰਭਕਰਣ ਦਾ ਇੱਕ ਪੁਤ੍ਰ। ੮. ਵੇਸ਼੍ਯਾ ਦਾ ਪਤਿ। ੯. ਗੁੱਗਲ। ੧੦. ਇੱਕ ਪਰਵ. ਸਕੰਦਪੁਰਾਣ ਵਿੱਚ ਕਥਾ ਹੈ ਕਿ ਜਦ ਦੇਵ ਦੈਤਾਂ ਨੇ ਮਿਲਕੇ ਖੀਰਸਮੁੰਦਰ ਰਿੜਕਿਆ, ਤਾਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿੱਚ ਅਮ੍ਰਿਤ ਦੇ ਕੁੰਭ (ਘੜੇ) ਸਹਿਤ ਨਿਕਲੇ ਧਨੰਤਰ (ਧਨ੍ਵੰਤਰਿ) ਦੀ ਗਿਣਤੀ ਹੈ. ਧਨੰਤਰ ਨੇ ਅਮ੍ਰਿਤ ਦਾ ਘੜਾ ਇੰਦ੍ਰ ਨੂੰ ਦਿੱਤਾ, ਇੰਦ੍ਰ ਨੇ ਆਪਣੇ ਪੁਤ੍ਰ ਜਯੰਤ ਨੂੰ ਦੇ ਕੇ ਆਖਿਆ ਕਿ ਘੜੇ ਨੂੰ ਸੁਰਗ ਵਿੱਚ ਲੈਜਾ. ਜਦ ਜਯੰਤ ਕੁੰਭ ਲੈ ਕੇ ਤੁਰਿਆ, ਤਾਂ ਦੈਤਾਂ ਦੇ ਗੁਰੂ ਸ਼ੁਕ੍ਰ ਨੇ ਹੁਕਮ ਦਿੱਤਾ ਕਿ ਘੜਾ ਖੋਹ ਲਓ. ਦੇਵਤਿਆਂ ਅਤੇ ਦੈਤਾਂ ਦਾ ਬਾਰਾਂ ਦਿਨ ਘੋਰ ਯੁੱਧ ਹੋਇਆ. ਘੜੇ ਦੀ ਖੋਹਾ ਖੋਹੀ ਵਿੱਚ ਚਾਰ ਥਾਈਂ (ਹਰਿਦ੍ਵਾਰ, ਪ੍ਰਯਾਗ, ਨਾਸਿਕ, ਉੱਜੈਨ) ਕੁੰਭ ਵਿੱਚੋਂ ਅਮ੍ਰਿਤ ਡਿਗਿਆ, ਇਸ ਲਈ ਚਾਰੇ ਥਾਂ ਕੁੰਭਮੇਲਾ ਹੁੰਦਾ ਹੈ. ਦੇਵਤਿਆਂ ਦੇ ਬਾਰਾਂ ਦਿਨ ਮਨੁੱਖਾਂ ਦੇ ਬਾਰਾਂ ਵਰ੍ਹੇ ਬਰੋਬਰ ਹਨ, ਇਸ ਕਾਰਣ ਬਾਰਾਂ ਵਰ੍ਹੇ ਪਿੱਛੋਂ, ਹਰੇਕ ਥਾਂ ਕੁੰਭਪਰਵ ਹੋਇਆ ਕਰਦਾ ਹੈ.#(ੳ) ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਤੇ ਸੂਰਜ ਮੇਖ ਰਾਸ਼ਿ ਵਿੱਚ ਹੋਵੇ ਤਾਂ ਹਰਿਦ੍ਵਾਰ (ਗੰਗਾ) ਤੇ ਕੁੰਭਪਰਵ ਹੁੰਦਾ ਹੈ.#(ਅ) ਅਮਾਵਸ੍ਯਾ ਨੂੰ ਵ੍ਰਿਹਸਪਤਿ ਮੇਖ ਰਾਸ਼ਿ ਵਿੱਚ, ਚੰਦ੍ਰਮਾ ਅਤੇ ਸੂਰਜ ਮਕਰ ਰਾਸ਼ਿ ਵਿੱਚ ਹੋਣ ਤੋਂ ਪ੍ਰਯਾਗ ਦਾ ਕੁੰਭ ਹੁੰਦਾ ਹੈ.#(ੲ) ਵ੍ਰਿਹਸਪਤਿ ਚੰਦ੍ਰਮਾ ਅਤੇ ਸੂਰਜ ਅਮਾਵਸ੍ਯਾ ਨੂੰ ਕਰਕ ਰਾਸ਼ਿ ਵਿੱਚ ਆਉਣ ਤੋਂ ਗੋਦਾਵਰੀ (ਨਾਸਿਕ) ਪੁਰ ਕੁੰਭਪਰਵ ਹੋਇਆ ਕਰਦਾ ਹੈ.#(ਸ) ਸੂਰਜ, ਚੰਦ੍ਰਮਾ ਅਤੇ ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਮਾਵਸ੍ਯਾ ਨੂੰ ਆਉਣ ਤੋਂ ਧਾਰਾ (ਉੱਜੈਨ) ਦਾ ਕੁੰਭ ਹੁੰਦਾ ਹੈ. ਦੇਖੋ, ਕੁੰਭਿ. "ਕੁੰਭਿ ਜੌ ਕੇਦਾਰ ਨ੍ਹਾਈਐ." (ਰਾਮ ਨਾਮਦੇਵ)...
ਕ੍ਰਿ. ਵਿ- ਛੇਤੀ. ਫ਼ੌਰਨ. ਦੇਖੋ, ਤੁਰ....
ਸੰਗ੍ਯਾ- ਗੱਡੇ ਰਥ ਆਦਿ ਦਾ ਚਕ੍ਰ। ੨. ਮੁਸਾਫ਼ਿਰ. ਰਾਹੀ. ਪਾਂਥ. "ਆਵਤ ਪਹੀਆ ਖੂਧੇ ਜਾਹਿ." (ਗੌਂਡ ਕਬੀਰ) ਰਾਹੀ ਆਏ ਭੁੱਖੇ ਜਾਂਦੇ ਹਨ. "ਪੂਰ ਭਰੇ ਪਹੀਆਹ." (ਮਾਰੂ ਅਃ ਮਃ ੧) ਮੁਸਾਫ਼ਿਰਾਂ ਦੇ ਪੂਰ ਭਰੇ ਹੋਏ ਹਨ....
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਸੰ. ਸੰਗ੍ਯਾ- ਜੋ ਗੋ (ਪ੍ਰਿਥਿਵੀ) ਦੀ ਤ੍ਰ (ਰਖ੍ਯਾ) ਕਰੇ. ਪਰ੍ਵਤ. ਪਹਾੜ। ੨. ਸੰਤਾਨ. ਔਲਾਦ। ੩. ਕੁਲ. ਖ਼ਾਨਦਾਨ। ੪. ਸਮੂਹ. ਸਮੁਦਾਯ. ਝੁੰਡ। ੫. ਨਾਮ। ੬. ਸੰਪੱਤਿ. ਵਿਭੂਤਿ। ੭. ਵਨ. ਜੰਗਲ। ੮. ਰਸਤਾ. ਮਾਰਗ....
ਸੰਗ੍ਯਾ- ਤੇੜ. ਦਰਜ. ਦੇਖੋ, ਦਰ. "ਭੂਮਿ ਦਰਾਰ ਕੋਇ ਪਹਿਚਾਨੇ." (ਨਾਪ੍ਰ)...
ਦੇਖੋ, ਤਰਵਾਰ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰਗ੍ਯਾ- ਵਾਰ. ਆਘਾਤ. ਚੋਟ. ਸੱਟ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਦੇਖੋ, ਦ੍ਰਿਢ....
ਵਿ- ਰੋਗ ਰਹਿਤ. ਨੀਰੋਗ. ਨਰੋਆ....
ਫ਼ਾ. [تندُرُست] ਵਿ- ਜਿਸ ਦਾ ਸ਼ਰੀਰ ਠੀਕ ਹੈ. ਅਰੋਗ. ਨੀਰੋਗ. ਨਰੋਆ....
ਵਿ- ਰੁਜ ਰਹਿਤ. ਨੀਰੋਗ. ਅਰੋਗ...
ਸੰ. ਸੰਗ੍ਯਾ- ਵਰ੍ਹਾ. ਸਾਲ। ੨. ਰੁੱਤ. ਮੌਸਮ। ੩. ਅੱਧਾ ਸਾਲ. ਤਿੰਨ ਰੁੱਤਾਂ। ੪. ਸੰ. ਸਮਯ. ਕਾਲ. ਵੇਲਾ। ੫. ਅ਼. [سما] ਆਸਮਾਨ। ੬. [شمح] ਸ਼ਮਅ਼. ਮੋਮਬੱਤੀ....
ਸੰ. ਸੰਗ੍ਯਾ- ਸੀਮਾ. ਹੱਦ। ੨. ਸਮੁੰਦਰ ਦਾ ਕਿਨਾਰਾ। ੩. ਸਮਾਂ. ਵਕਤ। ੪. ਦਿਨ। ੫. ਘੜੀ. "ਕਵਣੁ ਸੁ ਵੇਲਾ, ਵਖਤੁ ਕਵਣੁ?" (ਜਪੁ) ੬. ਸਮੁੰਦਰ ਦਾ ਵਾਢ. ਜਵਾਰਭਾਟਾ। ੭. ਮੌਤ ਦਾ ਸਮਾਂ। ੮. ਨਿਯਤ (ਮੁਕ਼ੱਰਰ) ਕੀਤਾ ਸਮਾਂ....
ਸੰਗ੍ਯਾ- ਇੱਕ ਪ੍ਰਕਾਰ ਦੀ ਚਿੱਟੀ ਮਿੱਟੀ. ਚਾਕ (Chalk) ੨. ਵਿ- ਖੜਨ (ਲੈ ਜਾਣ) ਵਾਲਾ....
ਦੇਖੋ, ਮਿਟੀ ਅਤੇ ਮਿਟੀਆ....