nicholanā, nichovanāनिचोलना, निचोवना
ਕ੍ਰਿ- ਨਿ- ਚ੍ਯਵਨ. ਟਪਕਾਉਣਾ. ਵਸਤ੍ਰ ਆਦਿ ਨੂੰ ਦਬਾਕੇ ਪਾਣੀ ਚੁਆਉਣਾ. ਨਿਚੋੜਨਾ. "ਚੀਰ ਪਖਾਰਤ ਨਾਦ ਉਠਾਯ ਨਿਚੋਰਤ." (ਗੁਪ੍ਰਸੂ) "ਰਸ ਕਾਨ ਨਿਚੋਲੈ." (ਕ੍ਰਿਸਨਾਵ) "ਮੋਤਿਨ ਕੀ ਮਾਲ ਲੈ ਨਿਚੋਵਤੀ."#ਕਵਿ (੫੨) ਮੁਸੀਬਤ ਦੀ ਮਾਰੀ, ਤ੍ਰਿਖਾ ਬੁਝਾਉਣ ਲਈ ਮੋਤੀਆਂ ਦੀ ਮਾਲਾ ਨੂੰ ਨਿਚੋੜਦੀ ਹੈ ਕਿ ਇਸ ਵਿੱਚੋਂ ਜਲ ਚੋਵੇਗਾ.
क्रि- नि- च्यवन. टपकाउणा. वसत्र आदि नूं दबाके पाणी चुआउणा. निचोड़ना. "चीर पखारत नाद उठाय निचोरत." (गुप्रसू) "रस कान निचोलै." (क्रिसनाव) "मोतिन की माल लै निचोवती."#कवि (५२) मुसीबत दी मारी, त्रिखा बुझाउण लई मोतीआं दी माला नूं निचोड़दी है कि इस विॱचों जल चोवेगा.
ਪੁਲੋਮਾ ਦੇ ਗਰਭ ਤੋਂ ਭ੍ਰਿਗੁ ਦਾ ਪੁਤ੍ਰ ਇੱਕ ਰਿਖੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਇਹ ਗਰਭ ਵਿੱਚ ਸੀ, ਤਦ ਇਸ ਦੀ ਮਾਤਾ ਨੂੰ ਰਾਖਸ ਘਰੋਂ ਚੁੱਕ ਕੇ ਲੈ ਜਾਣਾ ਚਾਹੁੰਦਾ ਸੀ, ਇਸ ਪੁਰ ਗਰਭ ਵਿੱਚੋਂ ਨਿਕਲਕੇ ਬਾਲਕ ਨੇ ਰਾਖਸ ਦਾ ਆਪਣੇ ਤੇਜ ਨਾਲ ਨਾਸ਼ ਕੀਤਾ. ਗਰਭ ਤੋਂ ਚ੍ਯਵਨ (ਡਿਗਣ) ਦੇ ਕਾਰਣ ਨਾਮ ਚ੍ਯਵਨ ਹੋਇਆ. ਇਸ ਨੇ ਰਾਜਾ ਸ਼ਰਯਾਤਿ ਦੀ ਪੁਤ੍ਰੀ ਸੁਕੰਨ੍ਯਾ ਨਾਲ ਵਿਆਹ ਕੀਤਾ ਸੀ. ਚ੍ਯਵਨ ਦਾ ਪੁਤ੍ਰ ਔਰਵ ਅਤੇ ਪੋਤਾ ਰਿਚੀਕ ਸੀ. ਰਿਚੀਕ ਦਾ ਪੁਤ੍ਰ ਜਮਦਗਨਿ ਅਤੇ ਜਮਦਗਨਿ ਦਾ ਪਰਸ਼ੁਰਾਮ ਹੋਇਆ। ੨. ਚੁਇਣਾ. ਟਪਕਣਾ. ਝਰਨਾ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਕ੍ਰਿ- ਟਪਕਣਾਉਣਾ, ਚ੍ਯੁਤ ਕਰਾਉਣਾ. ਦੇਖੋ, ਚ੍ਯੁ ਅਤੇ ਚ੍ਯੁਤ....
ਦੇਖੋ, ਨਿਚੋਲਨਾ....
ਸੰਗ੍ਯਾ- ਚੀਰਨ ਦਾ ਚਿੰਨ੍ਹ। ੨. ਸੰ. ਵਸਤ੍ਰ. "ਕਾਇਆ ਕਚੀ, ਕਚਾ ਚੀਰ ਹੰਢਾਏ." (ਮਾਝ ਅਃ ਮਃ ੩) ੩. ਬਿਰਛ ਦੀ ਛਿੱਲ। ੪. ਗਊ ਦਾ ਥਣ। ੫. ਫ਼ਾ. [چیِر] ਵਿ- ਦਿਲੇਰ. ਦਿਲਾਵਰ। ੬. ਵਿਜਈ. ਜਿੱਤਣ ਵਾਲਾ। ੭. ਸੰਗ੍ਯਾ- ਜਿੱਤ. ਫ਼ਤਹ਼। ੮. ਬਜ਼ੁਰਗੀ. "ਜੈ ਚਿਦਰੂਪ ਚਿਰਜੀਵ ਸਦੈਵੀ ਚੀਰ ਨ ਜਾਨਤ ਕੋਇ ਤੁਮਾਰੀ." (ਸਲੋਹ)...
(ਦੇਖੋ, ਨਦ ਧਾ). ਸੰ. ਸੰਗ੍ਯਾ- ਸ਼ਬਦ. ਧੁਨਿ. "ਨਾਦ ਕੁਰੰਕਹਿ ਬੇਧਿਆ." (ਵਾਰ ਜੈਤ) ਵਿਦ੍ਵਾਨਾਂ ਨੇ ਨਾਦ ਦੇ ਮੁੱਖ ਦੋ ਭੇਦ ਕੀਤੇ ਹਨ. ਇੱਕ ਧ੍ਵਨਿਰੂਪ, ਜੈਸੇ- ਘੰਟੇ ਨਗਾਰੇ ਆਦਿ ਦਾ ਸ਼ਬਦ. ਦੂਜਾ ਵਰਣ- ਰੂਪ, ਜੈਸੇ- ਮਨੁੱਖਾਂ ਦੀ ਬੋਲੀ. ਕਈਆਂ ਨੇ ਤਿੰਨ ਭੇਦ ਥਾਪੇ ਹਨ- ਇੱਕ ਪ੍ਰਾਣੀਭਵ, ਜੋ ਜਾਨਦਾਰ ਜੀਵਾਂ ਤੋਂ ਪੈਦਾ ਹੋਵੇ. ਦੂਜਾ ਅਪ੍ਰਾਣੀ ਭਵ, ਜੋ ਬੇਜਾਨ ਵਸਤੂਆਂ ਤੋਂ ਉਪਜੇ, ਜੈਸੇ ਵੀਣਾ ਆਦਿ ਦੀ ਧੁਨਿ. ਤੀਜਾ ਉਭਯ ਸੰਭਵ ਜੈਸੇ ਬਾਂਸੁਰੀ ਨਫੀਰੀ ਆਦਿ। ੨. ਯੋਗੀਆਂ ਦੇ ਸਿੰਙੀ ਆਦਿ ਸ਼ਬਦ. "ਘਟਿ ਘਟਿ ਵਾਜਹਿ ਨਾਦ." (ਜਪੁ) ੩. ਸੰਖ. "ਤਿਨ੍ਹ੍ਹ ਘਰ ਬ੍ਰਾਹਮਣ ਪੂਰਹਿ ਨਾਦ." (ਵਾਰ ਆਸਾ) ੪. ਸ੍ਵਰਵਿਦ੍ਯਾ. ਸੰਗੀਤ. "ਗੁਰਮੁਖਿ ਨਾਦ ਬੇਦ ਬੀਚਾਰੁ." (ਮਾਰੂ ਸੋਲਹੇ ਮਃ ੩) ੫. ਨਿਘੰਟੁ ਵਿੱਚ ਨਾਦ ਦਾ ਅਰਥ ਕੀਤਾ ਹੈ ਉਸਤਤਿ ਕਰਨ ਯੋਗ੍ਯ. ਜਿਸ ਦੀ ਉਸਤਤਿ ਕਰੀਏ ਉਹ ਨਾਦ ਹੈ। ੬. ਸੰਗੀਤ ਵਿੱਚ ਅਰਥ ਕੀਤਾ ਹੈ- ਨ (ਪ੍ਰਾਣ) ਦ (ਅਗਨਿ). ਸ਼ਰੀਰ ਦੀ ਅਗਨੀ ਦੇ ਸੰਜੋਗ ਤੋਂ ਜੋ ਸ੍ਵਰ ਉਪਜੇ, ਸੋ ਨਾਦ. ਇਸ ਨਾਦ ਦੇ ਤਿੰਨ ਅਸਥਾਨ ਹਨ- ਹ੍ਰਿਦਯ, ਕੰਠ ਅਤੇ ਮਸ੍ਤਕ. ਹ੍ਰਿਦਯ ਵਿੱਚ ਇਸਥਿਤ ਨਾਦ ਦੀ "ਮੰਦ੍ਰ" ਸੰਗ੍ਯਾ ਹੈ, ਕੰਠ ਵਿੱਚ ਨਾਦ ਦੀ "ਮਧ੍ਯਮ" ਸੰਗ੍ਯਾ ਹੈ ਅਤੇ ਮਸ੍ਤਕ ਵਿੱਚ ਇਸਥਿਤ ਨਾਦ "ਤਾਰ" ਹੈ। ੭. ਦੇਖੋ, ਅਨਹਤ ਨਾਦ....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਅ਼. [مُصیبت] ਸੰਗ੍ਯਾ- ਵਿਪਦਾ. ਆਫ਼ਤ....
ਦੇਖੋ, ਮਾੜੀ। ੨. ਵਿ- ਮਾਰਣ ਵਾਲਾ। ੩. ਫ਼ਾ. [ماری] ਵਿ- ਮਾਰਿਆ ਹੋਇਆ. ਕ਼ਤਲ ਕੀਤਾ। ੪. ਕੁਚਲਿਆ ਹੋਇਆ. ਮਰਦਿਤ....
ਵਿ- ਤੀਕ੍ਸ਼੍ਣ. ਤਿੱਖਾ. ਤੇਜ਼। ੨. ਸੰ. तृषा- ਤ੍ਰਿਸਾ. ਸੰਗ੍ਯਾ- ਪਿਆਸ. ਦੇਖੋ, ਤ੍ਰਿਖ ੨. "ਤ੍ਰਿਖਾ ਨ ਉਤਰੈ ਸਾਂਤਿ ਨ ਆਵੈ." (ਮਾਝ ਮਃ ੫) ੩. ਲੋਭ ਦੀ ਅਧਿਕਤਾ. ਪ੍ਰਾਪਤੀ ਦੀ ਪ੍ਰਬਲ ਇੱਛਾ....
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...