ਨਾਨਾ

nānāनाना


ਸੰਗ੍ਯਾ- ਮਾਤਾ ਦਾ ਪਿਤਾ। ੨. ਵਿ- ਦੇਖੋ, ਨਨ੍ਹਾ ਅਤੇ ਨਾਨ੍ਹਾ. "ਹਮ ਨਾਨੇ ਨੀਚ, ਤੁਮੇ ਬਡ ਸਾਹਿਬ." (ਸਾਰ ਅਃ ਮਃ ੫) ੩. ਵ੍ਯ- ਨਹੀਂ ਨਹੀਂ "ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮਪੁਰਿ ਜਾਹਿ." (ਓਅੰਕਾਰ) ਨਾਸ੍ਤਿਕਤਾ ਵਾਲੇ ਛੁਟਕਾਰਾ ਨਹੀਂ ਪਾਉਣਗੇ। ੪. ਸੰ. ਵਿ- ਅਨੇਕ. ਬਹੁਤ. "ਨਾਨਾ ਰੂਪ ਜਿਉ ਸੁਆਂਗੀ ਦਿਖਾਵੈ." (ਸੁਖਮਨੀ) "ਨਾਨਾ ਪ੍ਰਕਾਰ ਜਿਨਿ ਜਗ ਕੀਓ." (ਸਵੈਯੇ ਮਃ ੪. ਕੇ) ੫. ਬਾਜੀਰਾਉ ਪੇਸ਼ਵਾ (੨) ਪੂਨਾਪਤਿ ਦਾ ਪਾਲਿਤ ਪੁਤ੍ਰ, ਜਿਸ ਦਾ ਪ੍ਯਾਰਾ ਨਾਮ ਨਾਨਾ (ਨਾਨਾ ਸਾਹਿਬ) ਸੀ. ਇਸ ਦਾ ਅਸਲ ਨਾਮ "ਜਨਾਰਦਨ ਭਾਨੁ ਜੀ". ਸੀ. ਲੋਕ ਇਸ ਨੂੰ ਧੁੰਧੂੰਪੰਤ ਭੀ ਆਖਦੇ ਹਨ. ਇਸ ਦਾ ਨਿਵਾਸ ਅਸਥਾਨ ਕਾਨਪੁਰ ਤੋਂ ਦਸ ਮੀਲ ਪੁਰ "ਬਿਠੂਰ" ਸੀ ੨੮ ਜਨਵਰੀ ਸਨ ੧੮੫੩ ਨੂੰ ਬਾਜੀਰਾਉ ਦਾ ਦੇਹਾਂਤ ਹੋਣ ਪੁਰ ਇਸ ਨੂੰ ਅੰਗ੍ਰੇਜ਼ਾਂ ਵੱਲੋਂ ਪੈਨਸ਼ਨ ਨਾ ਮਿਲੀ, ਜਿਸ ਤੋਂ ਇਹ ਵੈਰੀ ਬਣ ਗਿਆ, ਅਰ ੧੮੫੭ ਦੇ ਗ਼ਦਰ ਵਿੱਚ ਬਾਗ਼ੀਆਂ ਦਾ ਸਾਥੀ ਹੋਕੇ ਬਹੁਤ ਅੰਗ੍ਰੇਜ਼ ਮੇਮਾਂ ਅਤੇ ਬੱਚਿਆਂ ਦੀ ਜਾਨ ਲੈਣ ਦਾ ਕਾਰਣ ਬਣਿਆ. ਨਾਨਾ ਅਨੇਕ ਥਾਂ ਬਾਗੀਆਂ ਨਾਲ ਮਿਲਕੇ ਅੰਗ੍ਰੇਜ਼ਾਂ ਨਾਲ ਲੜਦਾ ਭਿੜਦਾ ਰਿਹਾ. ਨਾਨਾ ਦੇ ਫੜਨ ਦਾ ਬਹੁਤ ਜਤਨ ਕੀਤਾ ਗਿਆ, ਪਰ ਹੱਥ ਨਹੀਂ ਆਇਆ. ਖਿਆਲ ਕੀਤਾ ਜਾਂਦਾ ਹੈ ਕਿ ਨੇਪਾਲ ਦੇ ਜੰਗਲਾਂ ਵਿੱਚ ਇਸ ਦਾ ਦੇਹਾਂਤ ਹੋਇਆ.


संग्या- माता दा पिता। २. वि- देखो, नन्हा अते नान्हा. "हम नाने नीच, तुमे बड साहिब." (सार अः मः ५) ३. व्य- नहीं नहीं "नाना करत न छूटीऐ विणु गुण जमपुरि जाहि." (ओअंकार) नास्तिकता वाले छुटकारा नहीं पाउणगे। ४. सं. वि- अनेक. बहुत. "नाना रूप जिउ सुआंगी दिखावै." (सुखमनी) "नाना प्रकार जिनि जग कीओ." (सवैये मः ४. के) ५. बाजीराउ पेशवा (२) पूनापति दा पालित पुत्र, जिस दा प्यारा नाम नाना (नाना साहिब) सी. इस दा असल नाम "जनारदन भानु जी". सी. लोक इस नूं धुंधूंपंत भी आखदे हन. इस दा निवास असथान कानपुर तों दस मील पुर "बिठूर" सी २८ जनवरी सन १८५३ नूं बाजीराउ दा देहांत होण पुर इस नूं अंग्रेज़ां वॱलों पैनशन ना मिली, जिस तों इह वैरी बण गिआ, अर १८५७ दे ग़दर विॱच बाग़ीआं दा साथी होके बहुत अंग्रेज़ मेमां अते बॱचिआं दी जान लैण दा कारण बणिआ. नाना अनेक थां बागीआं नाल मिलके अंग्रेज़ां नाल लड़दा भिड़दा रिहा. नाना दे फड़न दा बहुत जतन कीता गिआ, पर हॱथ नहीं आइआ. खिआल कीता जांदा है किनेपाल दे जंगलां विॱच इस दा देहांत होइआ.