nēpālaनेपाल
ਭਾਰਤ ਦੇ ਉੱਤਰ ਇੱਕ ਸ੍ਵਤੰਤ੍ਰ ਹਿੰਦੂ ਪਹਾੜੀ ਰਾਜ, ਜਿਸ ਦੇ ਉੱਤਰ ਤਿੱਬਤ, ਪੂਰਵ ਸਿਕਿਮ ਰਾਜ੍ਯ ਅਤੇ ਦਾਰਜਿਲਿੰਗ, ਦੱਖਣ ਬੰਗਾਲ ਦੇ ਯੂ. ਪੀ. ਦਾ ਇ਼ਲਾਕਾ. , ਪੱਛਮ ਕਮਾਊਂ ਅਤੇ ਕਾਲੀ ਨਦੀ ਹੈ. ਇਹ ਗ਼ੋਰਖਿਆਂ ਦੀ ਮਾਤ੍ਰਿਭੂਮਿ ਹੈ. ਇਸ ਦਾ ਰਕਬਾ ੫੪, ੦੦੦ ਵਰਗਮੀਲ ਅਤੇ ਆਬਾਦੀ ੫੦੦੦੦੦੦ ਹੈ. ਨੇਪਾਲ ਦੀ ਰਾਜਧਾਨੀ ਦਾ ਨਾਮ ਕਾਠਮਾਂਡੂ (Khatmandu) ਹੈ, ਜਿਸ ਦੀ ਸਮੁੰਦਰ ਤੋਂ ਬਲੰਦੀ ੨੬੪੬ ਫੁਟ ਹੈ.
भारत दे उॱतर इॱक स्वतंत्र हिंदू पहाड़ी राज, जिस दे उॱतर तिॱबत, पूरव सिकिम राज्य अते दारजिलिंग, दॱखण बंगाल दे यू. पी. दा इ़लाका. , पॱछम कमाऊं अते काली नदी है. इह ग़ोरखिआं दी मात्रिभूमि है. इस दा रकबा ५४, ००० वरगमील अते आबादी ५०००००० है. नेपाल दी राजधानी दा नाम काठमांडू (Khatmandu) है, जिस दीसमुंदर तों बलंदी २६४६ फुट है.
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰ. ਵਿ- ਸ੍ਵ (ਆਪਣੇ) ਤੰਤ੍ਰ (ਅਧੀਨ). ਜੋ ਦੂਜੇ ਦੇ ਵਸ਼ ਵਿੱਚ ਨਹੀਂ....
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸੇ. ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨. ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇਸ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰ੍ਯਾਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.¹ "ਨਾ ਹਮ ਹਿੰਦੂ ਨ ਮੁਸਲਮਾਨ." (ਭੈਰ ਮਃ ੫)#੩. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਭਾਰਤ ਦੇ ਉੱਤਰ ਵੱਲ ਇੱਕ ਪਹਾੜੀ ਸਰਦ ਦੇਸ਼. ਭੋਂਟ. ਇਸ ਦੇ ਉੱਤਰ ਤੇ ਪੂਰਬ ਵੱਲ ਚੀਨ, ਦੱਖਣ ਵੱਲ ਨੈਪਾਲ ਭੂਟਾਨ ਤੇ ਹਿਮਾਲੇ ਦੇ ਪਹਾੜੀ ਇਲਾਕੇ ਅਤੇ ਪੱਛਮ ਵੱਲ ਕਸ਼ਮੀਰ ਹੈ. ਤਿੱਬਤ ਦਾ ਰਕਬਾ ੪੬੩, ੨੦੦ ਵਰਗ ਮੀਲ ਅਤੇ ਆਬਾਦੀ ੨, ੦੦੦, ੦੦੦ ਹੈ. ਤਿੱਬਤ ਚੀਨ ਰਾਜ ਦੇ ਅਧੀਨ ਹੈ, ਇਸ ਦਾ ਹੁਕਮਰਾਂ ਦਲਾਈਲਾਮਾ ਅਤੇ ਰਾਜਧਾਨੀ ਲ੍ਹਾਸਾ (Lhassa) ਹੈ. ਇਸ ਦੇਸ਼ ਤੋਂ ਉਂਨ ਕਸਤੂਰੀ ਸੋਨਾ ਖੱਲਾਂ ਅਤੇ ਅਨੇਕ ਦਵਾਈਆਂ ਦੇਸ਼ਾਂਤਰਾਂ ਨੂੰ ਜਾਂਦੀਆਂ ਹਨ. ਤਿੱਬਤ ਵਿੱਚ ਜਗਤਪ੍ਰਸਿੱਧ ਮਾਨਸਰ ਤਾਲ ਹੈ ਅਤੇ ਇਸ ਦੇਸ਼ ਦੇ ਨਿਵਾਸੀ ਬੌੱਧ ਹਨ. ਕਈ ਵਿਦ੍ਵਾਨ ਇਸ ਦਾ ਮੂਲ "ਤ੍ਰਿਵਿਸ੍ਟਪ" ਦਸਦੇ ਹਨ. ਚੀਨੀ ਇਸ ਨੂੰ ਦੁਨੀਆਂ ਦੀ ਛੱਤ (Roof of the World) ਆਖਦੇ ਹਨ, ਕਿਉਂਕਿ ਇਹ ਬਹੁਤ ਉੱਚਾ ਹੈ....
ਦੇਖੋ, ਪੂਰਬ....
ਹਿਮਾਲਯ ਦੇ ਪੂਰਵ ਵੱਲ ਇੱਕ ਰਿਆਸਤ, ਜਿਸ ਦੇ ਉੱਤਰ ਪੂਰਵ ਤਿੱਬਤ, ਦੱਖਣ ਪੂਰਵ ਭੂਟਾਨ, ਦੱਖਣ ਦਾਰਜਿਲਿੰਗ, ਅਤੇ ਪੱਛਮ ਨੈਪਾਲ ਹੈ. ਰਕਬਾ ੨੮੧੮ ਵਰਗ ਮੀਲ ਹੈ. ਸਿਕਿਮ ਦਾ ਰਾਜਕੁਲ ਬੌੱਧ ਹੈ....
ਸੰ. ਸੰਗ੍ਯਾ- ਰਾਜਾ ਦਾ ਕਰਮ। ੨. ਰਾਜਾ ਦਾ ਹੋਣਾ। ੩. ਬਾਦਸ਼ਾਹਤ ਦੇਖੋ, ਰਾਜਾ ੨....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਦਕ੍ਸ਼ਿਣ....
ਦੇਖੋ, ਬੰਗ ੩. ਅੱਜ ਕੱਲ ਦੀ ਵੰਡ ਅਨੁਸਾਰ ਬੰਗਾਲ Bangal ਦਾ ਰਕਬਾ ੭੮, ੬੯੯ ਵਰਗਮੀਲ ਅਤੇ ਜਨਸੰਖ੍ਯਾ ੪੬, ੫੦੦, ੦੦੦ ਹੈ, ਪ੍ਰਧਾਨ ਸ਼ਹਿਰ ਕਲਕੱਤਾ ਹੈ। ੨. ਭੈਰਵ ਠਾਟ ਦਾ ਇੱਕ ਸਾੜਵ ਰਾਗ, ਇਸ ਵਿੱਚ ਨਿਸਾਦ ਵਰਜਿਤ ਹੈ. ਸੜਜ ਗਾਂਧਾਰ ਮੱਧਮ ਪੰਚਮ ਸ਼ੁੱਧ ਹਨ, ਰਿਸਭ ਅਤੇ ਧੈਵਤ ਕੋਮਲ ਹਨ. ਇਸ ਵਿੱਚ ਸੜਜ ਅਤੇ ਧੈਵਤ ਦੀ ਸੰਗਤਿ ਹੈ. ਗ੍ਰਹਸੁਰ. ਸੜਜ, ਵਾਦੀ ਧੈਵਤ ਅਤੇ ਸੰਵਾਦੀ ਰਿਸਭ ਹੈ. ਇਸ ਦਾ ਜ਼ਿਕਰ ਸਰਵਲੋਹ ਵਿੱਚ ਆਇਆ ਹੈ. ਗਾਉਣ ਦਾ ਵੇਲਾ ਦਿਨ ਚੜ੍ਹਨ ਸਮੇਂ ਹੈ.#ਆਰੋਹੀ- ਸ ਰਾ ਗ ਮ ਪ ਧਾ ਸ.#ਅਵਰੋਹੀ- ਸ ਧਾ ਪ ਮ ਗ ਰਾ ਸ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਅ਼. [رقبہ] ਸੰਗ੍ਯਾ- ਗਰਦਨ. ਗ੍ਰੀਵਾ। ੨. ਜ਼ਮੀਨ (ਭੂਮਿ) ਦਾ ਲੰਬਾਉ ਚੌੜਾਉ. ਵਿਸ੍ਤਾਰ. area । ੩. ਗ਼ੁਲਾਮ। ੪. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਮੁੱਲਾਪੁਰ" ਤੋਂ ਦੋ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦ ਇੱਥੇ ਵਿਰਾਜੇ ਹੋਏ ਸਨ, ਤਾਂ ਇੱਕ ਦਾਖੇ ਪਿੰਡ ਦੀ ਮਾਈ ਗੁਰੂ ਜੀ ਲਈ ਮਿੱਸੇ ਪ੍ਰਸਾਦੇ ਲੈਕੇ ਆਈ. ਸਤਿਗੁਰਾਂ ਪ੍ਰਸਾਦੇ ਛਕਕੇ ਉਸ ਮਾਈ ਨੂੰ ਨਿਹਾਲ ਕੀਤਾ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨੂੰ "ਦਮਦਮਾ" ਸਾਹਿਬ ਆਖਦੇ ਹਨ....
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....
ਭਾਰਤ ਦੇ ਉੱਤਰ ਇੱਕ ਸ੍ਵਤੰਤ੍ਰ ਹਿੰਦੂ ਪਹਾੜੀ ਰਾਜ, ਜਿਸ ਦੇ ਉੱਤਰ ਤਿੱਬਤ, ਪੂਰਵ ਸਿਕਿਮ ਰਾਜ੍ਯ ਅਤੇ ਦਾਰਜਿਲਿੰਗ, ਦੱਖਣ ਬੰਗਾਲ ਦੇ ਯੂ. ਪੀ. ਦਾ ਇ਼ਲਾਕਾ. , ਪੱਛਮ ਕਮਾਊਂ ਅਤੇ ਕਾਲੀ ਨਦੀ ਹੈ. ਇਹ ਗ਼ੋਰਖਿਆਂ ਦੀ ਮਾਤ੍ਰਿਭੂਮਿ ਹੈ. ਇਸ ਦਾ ਰਕਬਾ ੫੪, ੦੦੦ ਵਰਗਮੀਲ ਅਤੇ ਆਬਾਦੀ ੫੦੦੦੦੦੦ ਹੈ. ਨੇਪਾਲ ਦੀ ਰਾਜਧਾਨੀ ਦਾ ਨਾਮ ਕਾਠਮਾਂਡੂ (Khatmandu) ਹੈ, ਜਿਸ ਦੀ ਸਮੁੰਦਰ ਤੋਂ ਬਲੰਦੀ ੨੬੪੬ ਫੁਟ ਹੈ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਜ੍ਵਲੰਤੀ. ਬਲਦੀ (ਮਚਦੀ) ਹੋਈ. "ਭਾਹਿ ਬਲੰਦੜੀ ਬੁਝਿਗਈ." (ਮਃ ੫. ਵਾਰ ਜੈਤ) ਈਰਖਾ ਰੂਪ ਅਗਨਿ ਬੁਝ ਗਈ....
ਦੇਖੋ, ਫੁੱਟ। ੨. ਇੱਕ ਪ੍ਰਕਾਰ ਦੀ ਮੋਟੀ ਕੱਕੜੀ ਜੋ ਖਰਬੂਜੇ ਜੇਹੀ ਹੁੰਦੀ ਹੈ, ਅਰ ਪੱਕਣ ਪੁਰ ਫਟ ਜਾਂਦੀ ਹੈ। ੩. ਅੰ. foot ਗਜ਼ ਦਾ ਤੀਜਾ ਹਿੱਸਾ. ਬਾਰਾਂ ਇੰਚ ਦਾ ਮਾਪ....