jhānsīझांसी
ਸੰਗ੍ਯਾ- ਭੁਲੇਖਾ. ਧੋਖਾ. ਛਲ। ੨. ਧੋਖੇ ਲਈ ਦਾਬਾ ਮਾਰਨਾ। ੩. ਯੂ. ਪੀ. ਵਿੱਚ ਇੱਕ ਨਗਰ, ਜਿਸ ਦਾ ਪੁਰਾਣਾ ਨਾਮ 'ਬਲਵੰਤਨਗਰ' ਹੈ. ਇਹ ਓਰਛਾ ਦੇ ਰਾਜਾ ਬੀਰਸਿੰਘ ਨੇ ੧੬੧੩ ਵਿੱਚ ਵਸਾਇਆ ਸੀ. ਝਾਂਸੀ ਕਲਕੱਤੇ ਤੋਂ ੧੯੯ ਅਤੇ ਮੁੰਬਈ ਤੋਂ ੭੦੨ ਮੀਲ ਹੈ. ਜੀ. ਆਈ. ਪੀ. ਰੇਲਵੇ ਦਾ ਭਾਰੀ ਸਟੇਸ਼ਨ ਹੈ. ਇਸ ਥਾਂ ਅੰਗ੍ਰੇਜ਼ੀ ਛਾਉਂਣੀ ਭੀ ਹੈ.
संग्या- भुलेखा. धोखा. छल। २. धोखे लई दाबा मारना। ३. यू. पी. विॱच इॱक नगर, जिस दा पुराणा नाम 'बलवंतनगर' है. इह ओरछा दे राजा बीरसिंघ ने १६१३ विॱच वसाइआ सी. झांसी कलकॱते तों १९९ अते मुंबई तों ७०२ मील है. जी. आई. पी. रेलवे दा भारी सटेशन है. इस थां अंग्रेज़ी छाउंणी भी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਭ੍ਰਮ। ੨. ਚੂਕ. ਭੁੱਲ। ੩. ਧੋਖਾ....
ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)...
ਦੇਖੋ, ਨਰਦੇਵ....
ਦੇਖੋ, ਦਬਾਉ। ੨. ਹ਼ੁਕੂਮਤ ਦਾ ਰੁਅ਼ਬ. "ਬੰਦੇ ਕੋ ਅਤਿ ਦਾਬੋ ਭਯੋ." (ਪ੍ਰਾਪੰਪ੍ਰ)...
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਬੁੰਦੇਲ ਖੰਡ (ਮੱਧ ਭਾਰਤ) ਵਿੱਚ ਇੱਕ ਨਗਰ, ਜੋ ਰਾਜਪੂਤ ਭਾਰਤੀ ਚੰਦ ਨੇ ਸਨ ੧੫੩੧ ਵਿੱਚ ਵਸਾਇਆ. ਇਹ ਵੇਤਵਾ (ਵੇਤ੍ਵਾ) ਨਦੀ ਦੇ ਕਿਨਾਰੇ ਹੈ. ਝਾਂਸੀ ਮਾਨਕਪੁਰ ਰੇਲਵੇ (ਜੀ. ਆਈ. ਪੀ. ) ਰਾਹੀਂ ਇੱਥੇ ਪਹੁੰਚੀਦਾ ਹੈ. ਬੁੰਦੇਲਾ ਜਾਤਿ ਦੇ ਰਤਨ, ਰਾਜਾ ਵਿਕ੍ਰਮਾਜੀਤ ਨੇ ਇੱਥੋਂ ਰਾਜਧਾਨੀ ਬਦਲਕੇ ਸਨ ੧੭੮੩ ਵਿੱਚ ਟੀਕਮਗੜ੍ਹ ਲੈ ਆਂਦੀ. ਹੁਣ ਰਿਆਸਤ ਦਾ ਨਾਂਉਂ ਟੀਕਮਗੜ੍ਹ ਹੈ. ਕਈ ਰਿਆਸਤ ਓਰਛਾ ਭੀ ਆਖਦੇ ਹਨ. ਓਰਛਾ ਹੁਣ ਤਸੀਲ ਦਾ ਪ੍ਰਧਾਨ ਨਗਰ ਹੈ. ਦੇਖੋ, ਓਡਛਾ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਜਸਵਾਲੀਆ ਪਹਾੜੀ ਰਾਜਾ, ਜਿਸ ਦਾ ਜੰਗ ਸ਼੍ਰੀ ਦਸ਼ਮੇਸ਼ ਜੀ ਨਾਲ ਹੋਇਆ। ੨. ਪਿੰਡ ਗੱਗੋਬੂਹਾ (ਜੋ ਤਰਨਤਾਰਨ ਪਾਸ ਹੈ, ਉਸ ਦੇ ਵਸਨੀਕ ਸੇਵਾਸਿੰਘ ਦੇ ਘਰ ਮਾਈ ਧਰਮਕੌਰ ਦੀ ਕੁੱਖ ਤੋਂ ਸਾਉਣ ਸੁਦੀ ੩. ਸੰਮਤ ੧੮੨੫ ਨੂੰ ਬਾਬਾ ਬੀਰਸਿੰਘ ਜੀ ਦਾ ਜਨਮ ਹੋਇਆ. ਜੁਆਨ ਹੋਕੇ ਮਹਾਰਾਜਾ ਰਣਜੀਤਸਿੰਘ ਜੀ ਦੀ ਫੌਜ ਵਿੱਚ ਕੁਝ ਸਮਾਂ ਵਡੀ ਨੇਕਨਾਮੀ ਨਾਲ ਨੌਕਰੀ ਕੀਤੀ.#ਬਾਬਾ ਭਾਗਸਿੰਘ ਕੁਰੀ ਨਿਵਾਸੀ ਅਤੇ ਬਾਬਾ ਸਾਹਿਬਸਿੰਘ ਜੀ ਊਨੇ ਵਾਲਿਆਂ ਦੀ ਸੰਗਤਿ ਕਰਕੇ ਇਨ੍ਹਾਂ ਨੂੰ ਅਜੇਹੀ ਆਤਮਿਕ ਰੰਗਣ ਚੜ੍ਹੀ ਕਿ ਰਾਤ ਦਿਨ ਕਰਤਾਰ ਦੇ ਰੰਗ ਰੱਤੇ ਰਹਿਂਦੇ.#ਨੌਰੰਗਾਬਾਦ ਦਾ ਵਸਨੀਕ ਦਸੌਂਧਾਸਿੰਘ ਬਾਬਾ ਜੀ ਨੂੰ ਸੇਵਾ ਅਤੇ ਪ੍ਰੇਮ ਨਾਲ ਪ੍ਰਸੰਨ ਕਰਕੇ ਆਪਣੇ ਪਿੰਡ ਲੈ ਆਇਆ. ਜਿੱਥੇ ਉਨ੍ਹਾਂ ਨੇ ਨਾਮ ਅਤੇ ਅੰਨ ਦਾ ਸਦਾਵ੍ਰਤ ਜਾਰੀ ਕੀਤਾ. ਬਾਬਾ ਬੀਰਸਿੰਘ ਜੀ ਦੇ ਉੱਤਮ ਉਪਦੇਸ਼ਾਂ ਦੇ ਅਸਰ ਨਾਲ ਮਾਝੇ ਦੇ ਅਨੇਕ ਪ੍ਰਾਣੀਆਂ ਨੇ ਜੀਵਨ ਸਫਲ ਕੀਤਾ. ਆਪ ਦੇ ਲੰਗਰ ਵਿੱਚ ਨਿੱਤ ਹਜਾਰਾਂ ਲਈ ਅੰਨ ਤਿਆਰ ਹੁੰਦਾ ਸੀ ਅਤੇ ਬਿਨਾ ਜਾਤਿ ਵਰਣ ਅਤੇ ਮਜਬ ਦੇ ਲਿਹਾਜ, ਸਮਾਨਭਾਵ ਨਾਲ ਵਰਤਾਇਆ ਜਾਂਦਾ ਸੀ.#ਇੱਕ ਵਾਰ ਸੰਮਤ ੧੯੦੧ ਵਿੱਚ ਬਾਬਾ ਜੀ ਛੀ ਹਜਾਰ ਸਿੰਘ ਸੇਵਕਾਂ ਦੀ ਭੀੜ ਨਾਲ ਹਰੀਕੇ ਪੱਤਨ ਠਹਿਰੇ ਹੋਏ ਸਨ ਕਿ ਸਰਦਾਰ ਅਤਰਸਿੰਘ ਸੰਧਾ ਵਾਲੀਆ ਲਹੌਰ ਦੇ ਫਿਸਾਦ ਵਿੱਚੋਂ ਨੱਠਕੇ ਬਾਬਾ ਸਾਹਿਬ ਦੀ ਸ਼ਰਣ ਆਇਆ. ਰਾਜਾ ਹੀਰਾਸਿੰਘ ਡੋਗਰੇ ਨੇ ਫੌਜ ਭੇਜਕੇ ਸਰਦਾਰ ਅਤਰਸਿੰਘ ਦੀ ਬਾਬਾ ਜੀ ਤੋਂ ਮੰਗ ਕੀਤੀ, ਜਿਸ ਦੇ ਉੱਤਰ ਵਿੱਚ ਆਪ ਨੇ ਆਖਿਆ ਕਿ ਅਸੀਂ ਸ਼ਰਣ ਆਏ ਨੂੰ ਫੜਕੇ ਕਿਸੇ ਦੇ ਹਵਾਲੇ ਨਹੀਂ ਕਰ ਸਕਦੇ. ਇਸ ਪੁਰ ਕ੍ਰੋਧ ਵਿੱਚ ਮੱਤੇ ਹੀਰਾਸਿੰਘ ਨੇ ਫੌਜੀ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਸ਼ਸਤ੍ਰਾਂ ਦੇ ਬਲ ਨਾਲ ਅਤਰਸਿੰਘ ਅਤੇ ਬੀਰਸਿੰਘ ਨੂੰ ਫੜ ਲੈ ਆਓ, ਜਦ ਫੌਜ ਆਉਂਦੀ ਵੇਖੀ, ਤਾਂ ਸਿੱਖਾਂ ਨੇ ਬਾਬਾ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਸਾਨੂੰ ਭੀ ਆਪਣਾ ਬਲ ਵਿਖਾਂਉਣ ਦਾ ਮੌਕਾ ਦੇਓ. ਬਾਬਾਜੀ ਨੇ ਆਖਿਆ ਕਿ ਭਾਈਆਂ ਤੇ ਵਾਰ ਨਹੀਂ ਕਰਣਾ, ਜੇ ਉਹ ਭੁੱਲ ਕਰ ਰਹੇ ਹਨ ਤਦ ਅਸਾਂ ਗੁਰੂ ਤੋਂ ਵੇਮੁਖ ਨਹੀਂ ਹੋਣਾ, ਜੋ ਸ਼ਾਂਤਿ ਨਾਲ ਸਾਡੇ ਪਾਸ ਨਹੀਂ ਬੈਠ ਸਕਦਾ ਉਹ ਹੁਣੇ ਹੀ ਘਰ ਨੂੰ ਚਲਾ ਜਾਵੇ.#ਫੌਜ ਨੇ ਗੋਲੀ ਗੋਲਾ ਵਰਸਾਉਣਾ ਆਰੰਭਿਆ, ਜਿਸ ਤੋਂ ਹਜਾਰਾਂ ਸਿੰਘ ਮਾਰੇ ਗਏ ਅਰ ਬਾਬਾ ਜੀ ਦਾ ਸੱਜਾ ਗੋਡਾ ਤੋਪ ਦੇ ਗੋਲੇ ਨਾਲ ਚੂਰ ਹੋ ਗਿਆ ਅਤੇ ਗੋਲੀਆਂ ਨਾਲ ਸ਼ਰੀਰ ਛਾਲਣੀ ਬਣ ਗਿਆ.#ਬਾਬਾ ਬੀਰਸਿੰਘ ਜੀ ੨੭ ਵੈਸਾਖ ੧੯੦੧ ਨੂੰ ਸ਼ਹੀਦ ਹੋਏ, ਉਨ੍ਹਾਂ ਦਾ ਸ਼ਰੀਰ ਪਲੰਘ ਤੇ ਰੱਖਕੇ ਜਲਪ੍ਰਵਾਹ ਕੀਤਾ ਗਿਆ. ਮੁੱਠਿਆਂ ਵਾਲੇ ਪਿੰਡ ਬਾਬਾ ਜੀ ਦਾ ਪਲੰਘ ਦਰਿਆ ਦੇ ਕਿਨਾਰੇ ਲੱਗਕੇ ਰੁਕਗਿਆ ਅਰ ਗੰਡਾਸਿੰਘ ਰਾਮਗੜ੍ਹੀਏ ਨੇ ਪਲੰਘ ਬਾਹਰ ਕੱਢਕੇ ਦੇਹ ਦਾ ਸਸਕਾਰ ਕੀਤਾ. ਉਸ ਥਾਂ ਤੋਂ ਕੁਝ ਭਸਮ ਲੈਜਾਕੇ ਨੌਰੰਗਾਬਾਦ ਭੀ ਸਮਾਧ ਬਣਾਈ ਗਈ.#ਨੌਰੰਗਾਬਾਦ ਵਿੱਚ ਆਪਦਾ ਡੇਰਾ ਹੁਣ ਭੀ ਪ੍ਰਸਿੱਧ ਅਸਥਾਨ ਹੈ, ਜਿੱਥੇ ਕਥਾਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ....
ਸੰਗ੍ਯਾ- ਭੁਲੇਖਾ. ਧੋਖਾ. ਛਲ। ੨. ਧੋਖੇ ਲਈ ਦਾਬਾ ਮਾਰਨਾ। ੩. ਯੂ. ਪੀ. ਵਿੱਚ ਇੱਕ ਨਗਰ, ਜਿਸ ਦਾ ਪੁਰਾਣਾ ਨਾਮ 'ਬਲਵੰਤਨਗਰ' ਹੈ. ਇਹ ਓਰਛਾ ਦੇ ਰਾਜਾ ਬੀਰਸਿੰਘ ਨੇ ੧੬੧੩ ਵਿੱਚ ਵਸਾਇਆ ਸੀ. ਝਾਂਸੀ ਕਲਕੱਤੇ ਤੋਂ ੧੯੯ ਅਤੇ ਮੁੰਬਈ ਤੋਂ ੭੦੨ ਮੀਲ ਹੈ. ਜੀ. ਆਈ. ਪੀ. ਰੇਲਵੇ ਦਾ ਭਾਰੀ ਸਟੇਸ਼ਨ ਹੈ. ਇਸ ਥਾਂ ਅੰਗ੍ਰੇਜ਼ੀ ਛਾਉਂਣੀ ਭੀ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
Bombay ਸਨ ੧੬੬੧ ਵਿੱਚ ਦੂਜੇ ਚਾਰਲਸ (Charlies II) ਇੰਗਲੈਂਡ ਦੇ ਬਾਦਸ਼ਾਹ ਨਾਲ ਪੁਰਤਗਾਲ ਦੇ ਬਾਦਸ਼ਾਹ ਦੀ ਬੇਟੀ ਵਿਆਹੀ ਗਈ ਸੀ, ਜਿਸ ਦੇ ਰਾਜ ਵਿੱਚ ਇਹ ਇਲਾਕਾ ਚਾਰਲਸ ਨੂੰ ਦਿੱਤਾ ਗਿਆ ਸੀ, ਜਿਸ ਦੀ ਆਮਦਨ ਉਸ ਵੇਲੇ ੬੫੦੦ ਪੌਂਡ ਸੀ. ਸਨ ੧੬੬੮ ਵਿੱਚ ਇੰਗਲੈਂਡ ਦੇ ਬਾਦਸ਼ਾਹ ਨੇ ਮੁੰਬਈ ਈਸਟ ਇੰਡੀਆ ਕੰਪਨੀ ਦੇ ਹਵਾਲੇ ਕੀਤੀ. ਲਹੌਰ ਤੋਂ ਮੁੰਬਈ ਬੀ. ਬੀ. ਐਂਡ ਸੀ. ਆਈ. ਰੇਲਵੇ ਦੇ ਰਸਤੇ ੧੧੬੨ ਮੀਲ ਹੈ. ਇਹ ਭਾਰਤ ਵਿੱਚ ਸਭ ਤੋਂ ਵਡਾ ਸਮੁੰਦਰੀ ਬੰਦਰ (port) ਹੈ. ਇਸ ਦੀ ਜਨਸੰਖ੍ਯਾ ੧੧੭੨੯੫੩ ਹੈ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....