dhhokhāधोखा
ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)
संग्या- छल. फ़रेब. दग़ा। २. मिथ्या- ग्यान. "हरिधन लाहिआ धोखा" (गूज मः ५) ३. दिल दा धड़का. फ़िकर."उतरिआ मन का धोखा." (सोर मः ५) "अगनि रस सोखे मरीऐ धोखै." (तुखा बारहमाहा)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [فریب] ਸੰਗ੍ਯਾ- ਛਲ. ਕਪਟ। ੨. ਧੋਖਾ. ਜਾਲ....
ਫ਼ਾ. [دغا] ਸੰਗ੍ਯਾ- ਫਲ. ਕਪਟ. ਧੋਖਾ....
ਦੇਖੋ, ਮਿਥਿਆ। ੨. ਝੂਠ. ਅਨ੍ਰਿਤ. ਦਰੋਗ਼. "ਇਹ ਛਬਿ ਪ੍ਰਭਾਵ ਮਿਥ੍ਯਾ ਸੁਭਟ." (ਪਾਰਸਾਵ) ੩. ਬਿਨਸਨਹਾਰ. "ਮਿਥ੍ਯੰਤ ਦੇਹੰ." (ਸਹਸ ਮਃ ੫)...
ਦੇਖੋ, ਗਿਆਨ....
ਹਰਿਨਾਮ ਰੂਪ ਧਨ. "ਹਰਿਧਨ ਕੇ ਭਰਿਲੇਹੁ ਭੰਡਾਰ." (ਸੁਖਮਨੀ) "ਹਰਿਧਨੁ ਸਚੀ ਰਾਸਿ ਹੈ." (ਵਾਰ ਗਉ ੨. ਮਃ ੫)...
ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)...
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਸੰਗ੍ਯਾ- ਧੜਾਕਾ. ਧਮਾਕਾ। ੨. ਦਹਿਲ. ਹੌਲ। ੩. ਚਿੰਤਾ. ਖਟਕਾ....
ਅ਼. [فِکر] ਸੰਗ੍ਯਾ- ਸੋਚ. ਚਿੰਤਾ. ਖਟਕਾ. "ਦਿਲ ਕਾ ਫਿਕਰ ਨ ਜਾਇ." (ਤਿਲੰ ਕਬੀਰ) ੨. ਧਿਆਨ. ਵਿਚਾਰ. ਚਿੰਤਨ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਵਿ- ਬਾਰਾਂ ਮਹੀਨਿਆਂ ਵਿੱਚ ਹੋਣ ਵਾਲਾ। ੨. ਸੰਗ੍ਯਾ- ਓਹ ਕਾਵ੍ਯ, ਜਿਸ ਵਿੱਚ ਬਾਰਾਂ ਮਹੀਨਿਆਂ ਦਾ ਵਰਣਨ ਹੋਵੇ. ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ, ਤੁਖਾਰੀ ਵਿਚ ਜਗਤਗੁਰੂ ਨਾਨਕ ਸ੍ਵਾਮੀ ਦਾ ਮਨੋਹਰ ਕਾਵ੍ਯ, ਅਤੇ ਦਸਮਗ੍ਰੰਥ ਦੇ ਕ੍ਰਿਸ਼ਨਾਵਤਾਰ ਵਿੱਚ ਬਾਰਹਮਾਹੇ ਦੇਖੇ ਜਾਂਦੇ ਹਨ. ਸੰਮਤ ੧੮੭੭ ਵਿੱਚ ਪ੍ਰੇਮੀ ਵੀਰਸਿੰਘ ਨੇ ਅਰਿੱਲ ਅਤੇ ਰੂਪਚੌਪਾਈ ਛੰਦ ਵਿਚੋਂ ਇੱਕ ਬਾਰਹਮਾਹਾ ਰਚਿਆ ਹੈ, ਜਿਸ ਦੀ ਰਹਾਉ (ਟੇਕ) ਦੀ ਤੁਕ ੯. ਮਾਤ੍ਰਾ ਦੀ ਹੈ ਅਤੇ ਮਹੀਨੇ ਦੇ ਅੰਤ ਦਾ ਚਰਣ ੪੦ ਮਾਤ੍ਰਾ ਦਾ ਹੈ, ਜਿਸ ਦੇ ਬਿਸ਼੍ਰਾਮ ੧੩- ੧੬- ੧੧ ਮਾਤ੍ਰਾ ਪੁਰ ਹਨ.#ਉਦਾਹਰਣ-#ਚੜ੍ਹੇ ਵਿਸਾਖ ਵਰਮ ਨਹਿ ਜਾਂਦਾ,#ਦਹ ਦਿਸ ਵੇਖਾਂ ਪੰਥ ਗੁਰਾਂ ਦਾ,#ਕੂੰਜਾਂ ਵਾਂਝ ਫਿਰਾਂ ਕੁਰਲਾਂਦਾ,#ਮੇਲੀਂ ਮਹਿਰਮਕਾਰ ਦਿਲਾਂ ਦਾ,#ਪਲ ਪਲ ਬੀਤੇ ਸੈ ਵਰ੍ਹਿਆਂ ਦਾ,#ਗੁਰੁ ਤੇ ਵੀਰ ਸਿੰਘ ਬਲਿਹਾਰੀ,#ਗੁਰੁ ਗੋਬਿੰਦ ਸਿੰਘ ਹਰਿ ਔਤਾਰੀ,#ਸਤਗੁਰੁ ਮਾਨ ਮੁਕੰਦ ਮੁਰਾਰੀ,#ਸਾਨੂੰ ਦਰਸਨ ਦੇ ਇਕ ਵਾਰੀ,#ਜੁਗ ਜੁਗ ਜੀਵਨ ਕੇਸਾਧਾਰੀ,#ਮੇਰੇ ਬਖਸ਼ੀਂ ਔਗੁਣ ਭਾਰੀ, ਤਾਣ ਰਖੀਂਵਦਾ,#ਫੁਨ ਹਰੀ ਸੁ ਹਰਿ ਦੀ ਸਰਣ,#ਗੁਬਿੰਦ ਸਿੰਘ ਕ੍ਰੋੜ ਬ੍ਰਿੰਦ ਅਘਹਰਣ,#ਜੁਗੋਜੁਗ ਜਾਣੀਏ....