jaito, jaitonजैतो, जैतों
ਰਾਜ ਨਾਭਾ ਦੀ ਨਜਾਮਤ ਫੂਲ ਦਾ ਇੱਕ ਪਿੰਡ, ਜੋ ਭਟਿੰਡਾ ਫ਼ਿਰੋਜ਼ਪੁਰ ਰੇਲਵੇ ਲੈਨ ਪੁਰ ਹੈ. ਇਸ ਥਾਂ ਕ਼ਿਲੇ ਦੇ ਪਾਸ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਮਹਾਰਾਜਾ ਹੀਰਾ ਸਿੰਘ ਸਾਹਿਬ ਨੇ ਇਸ ਦੀ ਸੁੰਦਰ ਇਮਾਰਤ ਬਣਵਾਈ ਹੈ. ਗੁਰਦ੍ਵਾਰੇ ਪਾਸ ਦੇ ਤਾਲ ਦਾ ਨਾਮ "ਗੰਗਸਰ" ਹੈ. ਇਸ ਗੁਰਅਸਥਾਨ ਨਾਲ ੭੦ ਘੁਮਾਉਂ ਜ਼ਮੀਨ ਅਤੇ ੪੩੨ ਰੁਪਯੇ ਸਾਲਾਨਾ ਜਾਗੀਰ ਰਿਆਸਤ ਨਾਭੇ ਵੱਲੋਂ ਹੈ. ੧੮. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੋਹ ਸੁਦੀ ੭. ਅਤੇ ਕੱਤਕ ਪੂਰਨਮਾਸ਼ੀ ਨੂੰ ਮੇਲਾ ਹੁੰਦਾ ਹੈ.#ਇਸ ਗੁਰਦ੍ਵਾਰੇ ੧੪. ਸਿਤੰਬਰ ਸਨ ੧੯੨੩ ਨੂੰ ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਰਿਆਸਤ ਦੇ ਕਰਮਚਾਰੀਆਂ ਦੀ ਗਲਤਫ਼ਹਿਮੀ ਤੋਂ ਮਾਮਲਾ ਇੰਨਾਂ ਵਧਿਆ ਕਿ ੨੧. ਫਰਵਰੀ ਸਨ ੧੯੨੪ ਨੂੰ ਕਈ ਜਾਨਾਂ ਦਾ ਨੁਕਸਾਨ ਹੋਇਆ. ਅੰਤ ਨੂੰ ੨੧. ਜੁਲਾਈ ਸਨ ੧੯੨੫ ਨੂੰ ੧੦੧ ਅਖੰਡ ਪਾਠ ਆਰੰਭੇ ਗਏ ਅਤੇ ੬. ਅਗਸਤ ਨੂੰ ਭੋਗ ਪੈ ਕੇ ਸ਼ਾਂਤਿ ਹੋਈ.#ਜੈਤੋ ਤੋਂ ਡੇਢ ਮੀਲ ਉੱਤਰ ਵੱਲ "ਟਿੱਬੀ ਸਾਹਿਬ" ਗੁਰਦ੍ਵਾਰਾ ਹੈ. ਇਸ ਥਾਂ ਕਲਗੀਧਰ ਸੰਝ ਸਮੇਂ ਰਹਿਰਾਸ ਦਾ ਦੀਵਾਨ ਸਜਾਇਆ ਕਰਦੇ ਸਨ. ਇਸ ਗੁਰਦ੍ਵਾਰੇ ਨਾਲ ਅੱਠ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਹੈ.#ਜੈਤੋ ਦੀ ਮੰਡੀ ਬਹੁਤ ਪ੍ਰਸਿੱਧ ਹੈ, ਇਸ ਥਾਂ ਦੂਰ ਦੂਰ ਦੇ ਲੋਕ ਪਸ਼ੂ ਖ਼ਰੀਦਣ ਆਉਂਦੇ ਹਨ. ਜੈਤੋ ਬੀ. ਬੀ. ਅਤੇ ਸੀ. ਆਈ. ਰੇਲਵੇ ਦਾ ਭੀ ਸਟੇਸ਼ਨ ਹੈ. ਜੈਤੋ ਲਹੌਰੋਂ ੯੬ ਅਤੇ ਭਟਿੰਡੇ ਤੋਂ ੧੭. ਮੀਲ ਹੈ.
राज नाभा दी नजामत फूल दा इॱक पिंड, जो भटिंडा फ़िरोज़पुर रेलवे लैन पुर है. इस थां क़िले दे पास गुरू गोबिंद सिंघ जी दा गुरद्वारा है. महाराजा हीरा सिंघ साहिब ने इस दी सुंदर इमारत बणवाई है. गुरद्वारे पास दे ताल दा नाम "गंगसर" है. इस गुरअसथान नाल ७० घुमाउं ज़मीन अते ४३२ रुपये सालाना जागीर रिआसत नाभे वॱलों है. १८. घुमाउं ज़मीन पिंड वॱलों है. पोह सुदी ७. अते कॱतक पूरनमाशी नूं मेला हुंदा है.#इस गुरद्वारे १४. सितंबर सन १९२३ नूं अखंड पाठ बाबत अकाली दल अते रिआसत दे करमचारीआं दी गलतफ़हिमी तों मामला इंनां वधिआ कि २१. फरवरी सन १९२४ नूं कई जानां दा नुकसान होइआ. अंत नूं २१. जुलाई सन १९२५ नूं १०१ अखंड पाठ आरंभे गए अते ६. अगसत नूं भोग पै के शांति होई.#जैतो तों डेढ मील उॱतर वॱल "टिॱबी साहिब" गुरद्वारा है. इस थां कलगीधर संझ समें रहिरास दा दीवान सजाइआ करदे सन. इस गुरद्वारे नाल अॱठ घुमाउं ज़मीन रिआसत वॱलों है.#जैतो दी मंडी बहुत प्रसिॱध है, इस थां दूर दूर देलोक पशू ख़रीदण आउंदे हन. जैतो बी. बी. अते सी. आई. रेलवे दा भी सटेशन है. जैतो लहौरों ९६ अते भटिंडे तों १७. मील है.
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ "ਮਿਸਲ ਫੂਲਕਿਆਨ" ਦੀ ਵਡੀ ਸ਼ਾਖ ਰਿਆਸਤ ਨਾਭਾ ਹੈ. ਬਾਬੇ ਫੂਲ ਦੇ ਵਡੇ ਸੁਪੁਤ੍ਰ ਚੋਧਰੀ ਤ੍ਰਿਲੋਕਸਿੰਘ ਦੇ ਵਡੇ ਪੁਤ੍ਰ ਗੁਰਦਿੱਤ ਸਿੰਘ ਤੋਂ ਨਾਭਾ ਵੰਸ਼ ਚੱਲਿਆ ਹੈ, ਇਸੇ ਲਈ ਨਾਭੇ ਨੂੰ "ਚੌਧਰੀ ਦਾ ਘਰ" ਆਖਦੇ ਹਨ.#ਚੌਧਰੀ ਗੁਰਦਿੱਤ ਸਿੰਘ ਨੇ ਆਪਣੀ ਭੁਜਾ ਦੇ ਜੋਰ ਕਈ ਇਲਾਕੇ ਮੱਲੇ ਅਤੇ ਕਈ ਪਿੰਡ ਆਬਾਦ ਕੀਤੇ ਅਰ ਆਪਣੇ ਪਾਸ ਰਾਜਸੀ ਠਾਟ ਬਣਾ ਲਿਆ. ਗੁਰਦਿੱਤ ਸਿੰਘ ਦਾ ਪੁਤ੍ਰ, ਸੂਰਤੀਆਸਿੰਘ ਸਨ. ੧੭੫੨ ਵਿੱਚ ਪਿਤਾ ਦੀ ਮੌਜੂਦਗੀ ਵਿੱਚ ਹੀ ਚਲਾਣਾ ਕਰਗਿਆ, ਇਸ ਲਈ ਚੌਧਰੀ ਗੁਰਦਿੱਤ ਸਿੰਘ ਦਾ ਸਨ ੧੭੫੪ ਵਿੱਚ ਦੇਹਾਂਤ ਹੋਣ ਪੁਰ ਇਸ ਦਾ ਪੋਤਾ (ਸੁਰਤੀਏਸਿੰਘ ਦਾ ਪੁਤ੍ਰ) ਹਮੀਰ ਸਿੰਘ ਰਾਜਦਾ ਮਾਲਿਕ ਹੋਇਆ.#ਹਮੀਰ ਸਿੰਘ#ਪ੍ਰਤਾਪੀ ਰਾਜੇ ਹਮੀਰਸਿੰਘ ਨੇ ਦਾਨੇ ਦਾ ਰਾਜ ਚੰਗੀ ਤਰ੍ਹਾਂ ਸਾਂਭਿਆ ਅਰ ਹੋਰ ਬਹੁਤ ਸਾਰਾ ਮੁਲਕ ਮੱਲਿਆ. ਕੱਤਕ ਸੰਮਤ ੧੮੧੩ (ਸਨ ੧੭੫੫) ਵਿੱਚ ਨਾਭਾ ਸ਼ਹਿਰ ਆਬਾਦ ਕੀਤਾ, ਜੋ ਰੇਲ ਦੇ ਰਸਤੇ ਰਾਜਪੁਰੇ ਤੋਂ ੩੨ ਅਤੇ ਪਟਿਆਲੇ ਤੋਂ ੧੬. ਮੀਲ ਪੱਛਮ ਹੈ.#ਸਨ ੧੭੬੩ ਵਿੱਚ ਆਪਣੇ ਭਾਈ ਰਈਸਾਂ ਨਾਲ ਮਿਲਕੇ ਬਹਾਦੁਰ ਹਮੀਰਸਿੰਘ ਨੇ ਜ਼ੈਨਖ਼ਾਂ ਸਰਹਿੰਦ ਦੇ ਸੂਬੇ ਨੂੰ ਜਿੱਤਕੇ ਅਮਲੋਹ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਆਪਣਾ ਸਿੱਕਾ ਚਲਾਇਆ. ਸਨ ੧੭੭੬ ਵਿੱਚ ਰੋੜੀ ਦੇ ਪਰਗਨੇ ਤੇ ਅਧਿਕਾਰ ਜਮਾਇਆ.#ਰਾਜਾ ਹਮੀਰ ਸਿੰਘ ਦਾ ਦੇਹਾਂਤ ਸਨ ੧੭੮੩ ਵਿੱਚ ਨਾਭੇ ਹੋਇਆ, ਇਸ ਦੀ ਸਮਾਧ ਕਿਲੇ ਦੇ ਪੂਰਬ ਵੱਲ ਦੇਖੀ ਜਾਂਦੀ ਹੈ.#ਰਾਜਾ ਜਸਵੰਤ ਸਿੰਘ#ਸਰਦਾਰ ਸੁਜਾਨ ਸਿੰਘ ਮਾਨਸ਼ਾਹੀਏ ਦੀ ਸੁਪੁਤ੍ਰੀ ਰਾਣੀ ਰਾਜਕੌਰ ਦੇ ਉਦਰ ਤੋਂ ਰਾਜਾ ਹਮੀਰਸਿੰਘ ਦੇ ਘਰ ਜਸਵੰਤਸਿੰਘ ਰਾਜਕੁਮਾਰ ਦਾ ਜਨਮ ਸਨ ੧੭੭੫ ਵਿੱਚ ਬਡਬਰ ਪਿੰਡ ਹੋਇਆ. ਸਨ ੧੭੮੩ ਵਿੱਚ ਪਿਤਾ ਦੇ ਦੇਹਾਂਤ ਹੋਣ ਪੁਰ ਅੱਠ ਵਰ੍ਹੇ ਦੀ ਉਮਰ ਵਿੱਚ ਨਾਭੇ ਦੀ ਗੱਦੀ ਤੇ ਬੈਠਾ. ਰਾਜ ਦਾ ਕੰਮ ਮਾਈ ਦੇਸੋ, (ਸਰਦਾਰ ਮੱਖਨ ਸਿੰਘ ਰੋੜੀ ਦੇ ਸਰਦਾਰ ਦੀ ਸੁਪਤ੍ਰੀ) ਰਾਜਾ ਹਮੀਰ ਸਿੰਘ ਦੀ ਵਿਧਵਾ ਅਤੇ ਰਾਜਾ ਜਸਵੰਤ ਸਿੰਘ ਦੀ ਮਤੇਈ ਨੇ ਬਹੁਤ ਉੱਤਮ ਰੀਤਿ ਨਾਲ ਚਲਾਇਆ, ਅਤੇ ਰਾਜਾ ਜਸਵੰਤ ਸਿੰਘ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕੀਤਾ.#ਸਨ ੧੭੯੦ ਵਿੱਚ ਮਾਈ ਦੇਸੋ ਦਾ ਦੇਹਾਂਤ ਹੋਣ ਪੁਰ ਰਾਜਾ ਜਸਵੰਤ ਸਿੰਘ ਨੇ ਰਾਜ ਦਾ ਕੰਮ ਆਪਣੇ ਹੱਥ ਲਿਆ, ਅਰ ਸਿਆਣੇ ਮੰਤ੍ਰੀਆਂ ਦੀ ਸਲਾਹ ਨਾਲ ਰਾਜ ਦਾ ਇੰਤਜਾਮ ਚੰਗਾ ਕੀਤਾ.#ਰਾਜਾ ਜਸਵੰਤ ਸਿੰਘ ਵਡਾ ਦੂਰੰਦੇਸ਼, ਪ੍ਰਜਾਪਾਲਕ ਧਰਮ ਦਾ ਪ੍ਰੇਮੀ ਅਤੇ ਵਿਦ੍ਵਾਨਾਂ ਦਾ ਆਸਰਾ ਸੀ. ਜੋ ਅੰਗ੍ਰੇਜ਼ੀ ਅਫਸਰ ਇਸ ਨੂੰ ਮਿਲੇ ਹਨ, ਸਭ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ.¹#ਰਾਜਾ ਜਸਵੰਤ ਸਿੰਘ ਦੇ ਅਹਿਦ ਵਿੱਚ ੩. ਮਈ ਸਨ ੧੮੦੯ ਨੂੰ ਨਾਭਾ ਬ੍ਰਿਟਿਸ਼ ਰਖ੍ਯਾ ਅੰਦਰ ਆਇਆ. ਇਸ ਦੀ ਪ੍ਰਜਾ ਹੀ ਨਹੀਂ, ਬਲਕਿ ਪੜੋਸੀ ਲੋਕ ਭੀ ਇਸ ਦਾ ਦਿਲੋਂ ਸਨਮਾਨ ਕਰਦੇ ਸਨ.#੨੨ ਮਈ ਸਨ ੧੮੪੦ ਨੂੰ ਛਿਆਹਠ ਵਰ੍ਹੇ ਦੀ ਉਮਰ ਵਿੱਚ ਰਾਜਾ ਜਸਵੰਤ ਸਿੰਘ ਦਾ ਦੇਹਾਂਤ ਹੋਇਆ.² ਸ਼੍ਯਾਮ ਬਾਗ ਵਿੱਚ ਇਸ ਦੀ ਬਹੁਤ ਸੁੰਦਰ ਸੰਗਮਰਮਰ ਦੀ ਸਮਾਧ ਬਣੀ ਹੋਈ ਹੈ.#ਰਾਜਾ ਦੇਵੇਂਦ੍ਰ ਸਿੰਘ#ਸਰਦਾਰ ਹਰੀ ਸਿੰਘ ਜੋਧਪੁਰੀਏ³ ਦੀ ਸੁਪੁਤ੍ਰੀ ਰਾਣੀ ਹਰ ਕੌਰ ਦੇ ਉਦਰੋਂ ਰਾਜਾ ਜਸਵੰਤ ਸਿੰਘ ਦੇ ਘਰ ਰਾਜ ਕੁਮਾਰ ਦੇਵੇਂਦ੍ਰ ਸਿੰਘ ਦਾ ਜਨਮ ੨੨ ਭਾਦੋਂ ਸੰਮਤ ੧੮੭੯ (ਸਨ ੧੮੨੨) ਨੂੰ ਹੋਇਆ. ਪਿਤਾ (ਜਸਵੰਤ ਸਿੰਘ) ਦੇ ਦੇਹਾਂਤ ਹੋਣ ਪੁਰ ੫. ਅਕਤੂਬਰ ਸਨ ੧੮੪੦ ਨੂੰ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਨਾਭੇ ਦੇ ਰਾਜ ਸਿੰਘਾਸਨ ਤੇ ਬੈਠਾ.⁴ ਇਸ ਨੂੰ ਖੁਦਪਸੰਦ ਅਭਿਮਾਨੀ ਪੰਡਿਤ ਜਯ- ਗੋਪਾਲ ਕੌਲ ਵਾਲੇ ਆਚਾਰੀ ਦੀ ਸੰਗਤਿ ਦਾ ਅਜੇਹਾ ਅਸਰ ਹੋਇਆ ਕਿ ਇਹ ਪੜੋਸੀ ਰਾਜਿਆਂ ਨੂੰ ਨਫਰਤ ਕਰਨ ਲੱਗਾ ਅਤੇ ਅਹਿਲਕਾਰਾਂ ਨੂੰ ਥੋੜ੍ਹੇ ਥੋੜ੍ਹੇ ਕਸੂਰ ਬਦਲੇ ਬਹੁਤ ਜੁਰਮਾਨੇ ਹੋਣ ਲੱਗੇ, ਜਿਸ ਤੋਂ ਸਾਰੇ ਲੋਕ ਅੰਦਰੋਂ ਵੈਰੀ ਬਣ ਗਏ.#ਸਨ ੧੮੪੫ ਵਿੱਚ ਲਾਹੌਰ ਦਰਬਾਰ ਨਾਲ ਅੰਗ੍ਰੇਜਾਂ ਦੀ ਲੜਾਈ ਸਮੇ ਗਵਰਨਰ ਜਨਰਲ ਦੇ ਏਜੈਂਟ ਮੇਜਰ ਬ੍ਰਾਡਫੁਟ (Major Broadfoot) ਨੂੰ ਕਈ ਕਾਰਣਾਂ ਤੋਂ ਇਹ ਖਿਆਲ ਹੋ ਗਿਆ ਕਿ ਰਾਜਾ ਦੋਵੇਂਦ੍ਰ ਸਿੰਘ ਲਹੌਰ ਦਾ ਪੱਖੀ ਅਤੇ ਅੰਗ੍ਰੇਜੀ ਸਰਕਾਰ ਦਾ ਹਿਤੂ ਨਹੀਂ. ਉਸ ਸਮੇਂ ਦੀ ਨੀਤਿ ਅਨੁਸਾਰ ਇਹ ਫੈਸਲਾ ਹੋਇਆ ਕਿ ਰਿਆਸਤ ਨਾਭੇ ਦਾ ਚੌਥਾ ਹਿੱਸਾ ਜਬਤ ਕੀਤਾ ਜਾਵੇ* ਅਤੇ ਰਾਜੇ ਨੂੰ ਗੱਦੀਓਂ ਲਾਹਕੇ ਉਸ ਦਾ ਪੁਤ੍ਰ ਟਿੱਕਾ ਭਰਪੂਰਸਿੰਘ ਗੱਦੀ ਤੇ ਬੈਠਾਇਆ ਜਾਵੇ. ਇਸ ਅਨੁਸਾਰ ਸਨ ੧੮੪੬ ਵਿੱਚ ਰਾਜਾ ਦੇਵੇਂਦ੍ਰ ਸਿੰਘ ਨੂੰ ਪੰਜਾਹ ਹਜਾਰ ਰੁਪਯਾ ਸਾਲਾਨਾ ਪੈਨਸ਼ਨ ਦੇਕੇ ਮਥੁਰਾ ਭੇਜਿਆ ਗਿਆ. ਫੇਰ ੮. ਦਿਸੰਬਰ ਸਨ ੧੮੬੫ ਨੂੰ ਲਹੌਰ ਲੈ ਜਾ ਕੇ ਮਹਾਰਾਜਾ ਖੜਗਸਿੰਘ ਦੀ ਹਵੇਲੀ ਰੱਖਿਆ ਗਿਆ, ਜਿੱਥੇ ਨਵੰਬਰ ਸਨ ੧੮੬੫ ਵਿੱਚ ਉਸ ਦਾ ਦੇਹਾਂਤ ਹੋਇਆ. ਦੇਹ ਨਾਭੇ ਲਿਆਕੇ ਸਸਕਾਰੀ ਗਈ.#ਰਾਜਾ ਭਰਪੂਰਸਿੰਘ#ਸਰਦਾਰ ਵਜ਼ੀਰਸਿੰਘ ਰਈਸ ਰੰਗੜ ਨੰਗਲ (ਜਿਲਾ ਗੁਰਦਾਸਪੁਰ) ਦੀ ਸੁਪੁਤ੍ਰੀ ਰਾਣੀ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੯. ਸੰਮਤ ੧੮੯੭ (ਸਨ ੧੮੪੦) ਨੂੰ ਹੋਇਆ. ਰਾਜਾ ਦੇਵੇਂਦ੍ਰਸਿੰਘ ਨੂੰ ਗੱਦੀਓਂ ਲਾਹਕੇ ਅੰਗ੍ਰੇਜ਼ ਸਰਕਾਰ ਨੇ ਜਨਵਰੀ ਸਨ ੧੮੪੭ ਵਿੱਚ ਇਸ ਨੂੰ ਰਾਜਸਿੰਘਾਸਨ ਤੇ ਬੈਠਾਇਆ. ਰਾਜਾ ਜਸਵੰਤਸਿੰਘ ਦੀ ਵਿਧਵਾ ਰਾਣੀ ਚੰਦਕੌਰ ਦੇ ਹੱਥ ਰਾਜ ਦੀ ਵਾਗ ਡੋਰ ਰਹੀ ਅਰ ਉਸ ਦੇ ਸਹਾਇਕ ਸਰਦਾਰ ਗੁਰਬਖ਼ਸ਼ਸਿੰਘ ਮਾਨਸਾਹੀਆ, ਸਰਦਾਰ ਫਤੇਹਸਿੰਘ ਗਿੱਲ ਅਤੇ ਲਾਲਾ ਬਹਾਲੀਮੱਲ ਕੌਂਸਲ ਦੇ ਮੈਂਬਰ ਥਾਪੇਗਏ. ਧਾਰਮਿਕ ਸਿਖ੍ਯਾ ਰਾਜਾ ਭਰਪੂਰ ਸਿੰਘ ਨੇ ਬਾਬਾ ਸਰੂਪਸਿੰਘ ਜੀ ਮਹੰਤ ਗੁਰਦ੍ਵਾਰਾ ਬਾਬਾ ਅਜਾਪਾਲ ਸਿੰਘ ਜੀ ਤੋਂ ਪ੍ਰਾਪਤ ਕੀਤੀ. ਇਹ ਗੁਰਬਾਣੀ ਦਾ ਪ੍ਰੇਮੀ ਅਤੇ ਪੱਕਾ ਨਿੱਤਨੇਮੀ ਸੀ.#ਇਸ ਮਨੋਹਰ ਸ਼ਕਲ ਦੇ ਰਾਜੇ ਨੇ ਛੋਟੀ ਉਮਰ ਵਿੱਚ ਹੀ ਅੰਗ੍ਰੇਜ਼ੀ ਸਰਕਾਰ, ਪੜੋਸੀ ਰਈਸ, ਰਿਆਸਤ ਦੇ ਅਹਿਲਕਾਰ ਅਤੇ ਪ੍ਰਜਾ ਦੇ ਦਿਲ ਉੱਪਰ ਆਪਣਾ ਸਨਮਾਨ ਬੈਠਾ ਦਿੱਤਾ ਸੀ. ਇਹ ਫਾਰਸੀ ਅੰਗ੍ਰੇਜ਼ੀ ਪੰਜਾਬੀ ਹਿੰਦੀ ਚੰਗੀ ਤਰ੍ਹਾਂ ਪੜ੍ਹ ਲਿਖ ਸਕਦਾ ਸੀ ਅਤੇ ਆਪਣੀ ਕਲਮ ਨਾਲ ਫੈਸਲੇ ਲਿਖਿਆ ਕਰਦਾ ਸੀ ਅਤੇ ਸਮੇਂ ਦੀ ਵੰਡ ਅਜੇਹੀ ਕਰ ਰੱਖੀ ਸੀ, ਜਿਸ ਤੋਂ ਧਰਮ ਅਤੇ ਰਿਆਸਤ ਦੇ ਕੰਮ ਉੱਤਮ ਰੀਤਿ ਨਾਲ ਨਿਭਦੇ ਰਹਿਣ, ਉਸ ਦੀ ਹਰ ਵੇਲੇ ਸਤਿਗੁਰੁ- ਦਿਆਲ ਅੱਗੇ ਅਰਦਾਸ ਸੀ ਕਿ ਮੈਥੋਂ ਆਪਣੇ ਫਰਜ ਚੰਗੀ ਤਰਾਂ ਪੂਰੇ ਹੋਣ ਅਤੇ ਮੈ ਹੋਰਨਾ ਲਈ ਸੁਖ ਦਾ ਕਾਰਣ ਹੋਵਾਂ.⁵#ਸਨ ੧੮੫੭ ਦੇ ਗਦਰ ਵੇਲੇ ਇਸ ਨੇ ਵਡੀ ਨਾਮਵਰੀ ਪਾਈ. ਆਪਣੀ ਉਮਰ ਤੋਂ ਵਧਕੇ ਦਿਲੇਰੀ ਅਤੇ ਪ੍ਰਬੰਧ ਦੀ ਸ਼ਕਤੀ ਵਿਖਾਈ. ਬਰਤਾਨੀਆ ਸਰਕਾਰ ਦੀ ਹਰ ਤਰਾਂ ਸਹਾਇਤਾ ਕਰਕੇ ਸੱਚੀ ਮਿਤ੍ਰਤਾ ਦਾ ਸਬੂਤ ਦਿੱਤਾ.⁶#ਗਵਰਨਮੇਂਟ ਨੇ ਭੀ ਉਦਾਰ ਭਾਵ ਨਾਲ ਰਾਜਾ ਭਰਪੂਰਸਿੰਘ ਦਾ ਖਿਲਤ ਖਿਤਾਬ ਆਦਿ ਨਾਲ ਮਾਨ ਕੀਤਾ ਅਤੇ ਬਾਵਲ ਕਾਂਟੀ ਦਾ ਇਲਾਕਾ ਦਿੱਤਾ ਅਰ ਫੂਲਕੀਆਂ ਦੋ ਰਿਆਸਤਾਂ ਨਾਲ ਮਿਲਕੇ ਜੋ ਕਈ ਅਧਿਕਾਰ, (ਪ੍ਰਾਣਦੰਡ, ਮੁਤਬੰਨਾ ਕਰਨਾ, ਰਿਆਸਤ ਦੇ ਮੁਆਮਲਿਆਂ ਵਿੱਚ ਅੰਗ੍ਰੇਜ਼ੀ ਸਰਕਾਰ ਦਾ ਕਿਸੇ ਤਰਾਂ ਦਾ ਦਖ਼ਲ ਨਾ ਹੋਣਾ) ਸਰਕਾਰ ਤੋਂ ਮੰਗ ਰੱਖੇ ਸਨ, ਪ੍ਰਾਪਤ ਕੀਤੇ.⁷#੧੬ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਗਵਰਨਰ ਜਨਰਲ ਨੇ ਅੰਬਾਲੇ ਦਰਬਾਰ ਕਰਕੇ ਰਾਜਾ ਭਰਪੂਰਸਿੰਘ ਦਾ ਮਹਾਰਾਣੀ (Queen Victoria) ਵੱਲੋਂ ਸਹਾਇਤਾ ਅਤੇ ਮਿਤ੍ਰਭਾਵ ਬਾਬਤ ਧੰਨਵਾਦ ਕੀਤਾ.#ਰਾਜਾ ਭਰਪੂਰਸਿੰਘ ਉੱਤਮ ਚਿਤ੍ਰਕਾਰ ਅਤੇ ਕਾਵ੍ਯਵਿਦ੍ਯਾ ਦਾ ਬਹੁਤ ਪ੍ਰੇਮੀ ਸੀ. ਗ੍ਵਾਲ ਕਵਿ ਨੂੰ ਦਾਨ ਸਨਮਾਨ ਦੇਕੇ ਆਪਣੇ ਪਾਸ ਰੱਖਿਆ ਅਤੇ ਕਾਵ੍ਯਗ੍ਰੰਥ ਪੜ੍ਹੇ. ਗ੍ਵਾਲ ਕਵਿ ਨੇ ਰਾਜਾ ਸਾਹਿਬ ਦੇ ਨਾਮ ਦੀ ਵ੍ਯਾਖ੍ਯਾ ਇਉਂ ਕੀਤੀ ਹੈ:-#ਕਾਹੂੰ ਤੇ ਨ ਕਮ ਇਤਮਾਮ* ਹਰ ਕਾਮਨ ਮੇ#ਕਬਹੂ ਨ ਹੋਯ ਕਮ ਜਿਸ ਕੋ ਕਲਾਮ ਹੈ,#ਗ੍ਯਾਨ ਮੇ ਨ ਕਮ ਹਰਿਧ੍ਯਾਨ ਮੇ ਨ ਕਮ ਕਭੂੰ#ਦਾਨ ਮੇ ਨ ਕਮ ਔ ਨ ਕਮ ਧਨ ਧਾਮ ਹੈ,#ਗ੍ਵਾਲ ਕਵਿ ਤੇਜ ਮੇ ਪ੍ਰਤਾਪ ਮੇ ਨ ਕਮ ਕ੍ਯੋਂ ਹੂੰ#ਹੁਕਮ ਮੇ ਨ ਕਮ ਔ ਨ ਕਮ ਇੰਤਜਾਮ ਹੈ,#ਯਾਹੀ ਤੇ ਗਰੀਬ ਕੇ ਨਿਵਾਜ਼ ਗੁਰੁਦੇਵ ਜੂ ਨੈ#ਰਾਖ੍ਯੋ ਮਹਾਰਾਜ "ਭਰਪੂਰਸਿੰਘ" ਨਾਮ ਹੈ.#ਸਿਤੰਬਰ ਸਨ ੧੮੬੩ ਵਿੱਚ ਲਾਰਡ ਐਲਗਿਨ (Algin) ਨੇ ਰਾਜਾ ਭਰਪੂਰ ਸਿੰਘ ਨੂੰ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਥਾਪਿਆ, ਪਰ ਇਹ ਕਲਕੱਤੇ ਜਾਣ ਤੋਂ ਪਹਿਲਾਂ ਹੀ ਕੁਝ ਮਹੀਨੇ ਤਾਪ ਨਾਲ ਬਿਮਾਰ ਰਹਿਕੇ ੯. ਨਵੰਬਰ ਸਨ ੧੮੬੩ ਨੂੰ ਨਾਭੇ ਪਰਲੋਕ ਸਿਧਾਰਿਆ.#ਰਾਜਾ ਭਗਵਾਨਸਿੰਘ#ਮਾਈ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ ਅਤੇ ਰਾਜਾ ਭਰਪੂਰਸਿੰਘ ਦਾ ਛੋਟਾ ਭਾਈ. ਇਸ ਦਾ ਜਨਮ ਸਨ ੧੮੪੨ (ਮਘ੍ਰ ਵਦੀ ੧੩. ਸੰਮਤ ੧੮੯੯) ਵਿੱਚ ਹੋਇਆ. ਰਾਜਾ ਭਰਪੂਰਸਿੰਘ ਦੇ ਲਾਵਲਦ ਮਰਨ ਤੇ ਇਹ ੧੭. ਫਰਵਰੀ ਸਨ ੧੮੬੪ ਨੂੰ ਨਾਭੇ ਦੀ ਗੱਦੀ ਤੇ ਬੈਠਾ. ਇਹ ਬਹੁਤ ਨਰਮਦਿਲ ਅਤੇ ਆਰਾਮਪਸੰਦ ਸੀ. ਇਸ ਤੇ ਕੁਸੰਗੀਆਂ ਦਾ ਇਤਨਾ ਅਸਰ ਹੋਇਆ ਕਿ ਰਾਜਪ੍ਰਬੰਧ ਵੱਲ ਧਿਆਨ ਦੇਣ ਦਾ ਇਸ ਨੂੰ ਸਮਾ ਨਹੀਂ ਮਿਲਦਾ ਸੀ. ੩੧ ਮਈ ਸਨ ੧੮੭੧ ਨੂੰ ਤਪਦਿੱਕ ਰੋਗ ਨਾਲ ਰਾਜਾ ਭਗਵਾਨਸਿੰਘ ਦਾ ਦੇਹਾਂਤ ਨਾਭੇ ਹੋਇਆ.#ਮਹਾਰਾਜਾ ਸਰ ਹੀਰਾਸਿੰਘ#ਫੂਲਵੰਸ਼ੀ ਸਰਦਾਰ ਸੁੱਖਾਸਿੰਘ ਜੀ ਰਈਸ ਬਡਰੁੱਖਾਂ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੬. ਪੋਹ ਸੰਮਤ ੧੮੦੦ (ਸਨ ੧੮੪੩) ਨੂੰ ਮਾਈ ਰਾਜਕੌਰ (ਸਰਦਾਰ ਬਾਸਾਵਾਸਿੰਘ ਜੀ ਬੋੜਾਵਾਲੀਏ ਦੀ ਸੁਪੁਤ੍ਰੀ) ਦੇ ਉਦਰ ਤੋਂ ਬੱਡਰੁਖੀਂ ਹੋਇਆ. ਰਾਜਾ ਭਗਵਾਨਸਿੰਘ ਨਾਭਾਪਤਿ ਦੇ ਔਲਾਦ ਨਾ ਹੋਣ ਕਾਰਣ ਇਹ ਭਾਦੋਂ ਸੁਦੀ ੧੦. ਸੰਮਤ ੧੯੨੮ (੧੦ ਅਗਸਤ ਸਨ ੧੮੭੧) ਨੂੰ ਨਾਭੇ ਦੀ ਰਾਜਗੱਦੀ ਤੇ ਬੈਠੇ.#ਮਹਾਰਾਜਾ ਹੀਰਾਸਿੰਘ ਨੇ ਜਿਸ ਯੋਗ੍ਯ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ, ਉਹ ਦੂਜੇ ਰਾਜਿਆਂ ਲਈ ਉਦਾਹਰਣ ਰੂਪ ਹੋਣਾ ਚਾਹੀਏ. ਆਪ ਦਾ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਰਿਆਸਤ ਵਿੱਚ ਅਨੇਕ ਸਕੂਲ ਖੋਲ੍ਹੇ, ਵਿਦ੍ਯਾਰਥੀਆਂ ਨੂੰ ਬਹੁਤ ਵਜੀਫੇ ਦਿੱਤੇ, ਮਕਾਲਿਫ ਸਾਹਿਬ ਨੂੰ "ਸਿੱਖ ਰੀਲੀਜਨ" ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਿਜ ਨੂੰ ਪੱਕੇ ਪੈਰੀਂ ਕਰਣ ਦਾ ਯਤਨ ਕੀਤਾ.#ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਯੇ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ੍ਯ ਬਣਾਉਣ ਲਈ ਬੇਅੰਤ ਧਨ ਖਰਚਿਆ.#ਗਵਰਨਮੈਂਟ ਦੇ ਸਾਰੇ ਅਹੁਦੇਦਾਰ ਮਹਾਰਾਜਾ ਹੀਰਾਸਿੰਘ ਜੀ ਦੇ ਗੁਣ ਗਾਉਣ ਵਿੱਚ ਇੱਕਸੁਰ ਸਨ.⁸#ਮਹਾਰਾਜਾ ਹੀਰਾਸਿੰਘ ਜੀ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜਾਨੇ ਨੂੰ ਪੂਜਾ ਦੀ ਇਮਾਨਤ ਸਮਝਦੇ ਸਨ. ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾ ਰੋਕ ਟੋਕ ਹਰੇਕ ਆਦਮੀ ਪਹੁਚ ਸਕਦਾ ਸੀ.#ਆਪ ਦੇ ਘਰ ਮਹਾਰਾਣੀ ਸਾਹਿਬਾ ਪਰਮੇਸ਼੍ਵਰ ਕੌਰ ਰੱਲੇ ਵਾਲਿਆਂ ਦੇ ਉਦਰ ਤੋਂ ੭. ਮਾਘ ਸੰਮਤ ੧੮੮੩) (੧੮ ਜਨਵਰੀ ਸਨ ੧੮੮੩) ਨੂੰ ਬੀਬੀ ਰਿਪੁਦਮਨਕੌਰ ਜੀ,⁹ ਅਤੇ ਮਹਾਰਾਣੀ ਸਾਹਿਬਾ ਜਸਮੇਰਕੌਰ ਲੋਂਗੋਵਾਲ ਵਾਲਿਆਂ ਦੇ ਉਦਰ ਤੋਂ ੨੨ ਫੱਗੁਣ ਸੰਮਤ ੧੮੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨਸਿੰਘ ਜੀ ਪੈਦਾ ਹੋਏ.#ਮਹਾਰਾਜਾ ਹੀਰਾਸਿੰਘ ਜੀ ਨੇ ਸਨ ੧੮੭੯- ੯੦ ਦੇ ਅਫਗਾਨ ਜੰਗ ਵਿੱਚ, ਸਨ ੧੮੯੭ ਦੇ ਤੀਰਾਹ ਜੰਗ ਵਿੱਚ ਫੌਜ ਅਤੇ ਰੁਪਯੇ ਦੀ ਗਵਰਨਮੈਂਟ ਨੂੰ ਪੂਰੀ ਸਹਾਇਤਾ ਦਿੱਤੀ, ਸਨ ੧੮੮੭ ਵਿੱਚ ਆਪ ਦੀ ਸਲਾਮੀ ੧੧. ਤੋਪਾਂ ਤੋਂ ੧੩, ਅਤੇ ਸਨ ੧੮੯੮ ਵਿੱਚ ੧੫. ਤੋਪਾਂ ਦੀ ਹੋ ਗਈ.#ਸਨ ੧੮੭੯ ਵਿੱਚ (ਜੀ. ਸੀ. ਐਸ. ਆਈ. ), ਸਨ ੧੮੯੩ ਵਿੱਚ "ਰਾਜਾਏ ਰਾਜਗਾਨ" ਖਿਤਾਬ ਮਿਲਿਆ, ਸਨ ੧੯੦੩ ਵਿੱਚ ਜੀ. ਸੀ. ਆਈ. ਈ. ਅਤੇ ੧੪ ਫਿਰੋਜਪੁਰ ਸਿੱਖ ਪਲਟਨ (King George’s own) ਦੇ ਕਰਨੈਲ ਹੋਏ.¹⁰ ਸਨ ੧੯੧੧ ਦੇ ਦਿੱਲੀ ਦਰਬਾਰ ਵਿੱਚ ਮੌਰੂਸੀ "ਮਹਾਰਾਜਾ" ਪਦਵੀ ਮਿਲੀ.#੧੧ ਪੋਹ ਸੰਮਤ ੧੯੬੮ (੨੫ ਦਿਸੰਬਰ ਸਨ ੧੯੧੧) ਨੂੰ ਬੈਰਾੜਵੰਸ਼ ਸਰਮੌਰ ਮਹਾਰਾਜਾ ਸਰ ਹੀਰਾਸਿੰਘ ਰਾਜਰਿਖੀ ਦਾ ਦੇਹਾਂਤ ਨਾਭੇ ਹੋਇਆ.#ਮਹਾਰਾਜਾ ਰਿਪੁਦਮਨਸਿੰਘ#ਫੂਲਵੰਸ਼ ਦੇ ਰਤਨ ਮਹਾਰਾਜਾ ਸਰ ਹੀਰਾਸਿੰਘ ਸਾਹਿਬ ਨਾਭਾਪਤਿ ਦੇ ਘਰ ਸਰਦਾਰ ਅਣੋਖਸਿੰਘ ਲੌਂਗੋਵਾਲੀਏ ਦੀ ਸੁਪੁਤ੍ਰੀ ਰਾਣੀ ਜਸਮੇਰਕੌਰ ਦੇ ਉਦਰੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨਸਿੰਘ ਜੀ ਦਾ ਜਨਮ ਨਾਭੇ ਹੋਇਆ. ਮਹਾਰਾਜਾ ਸਾਹਿਬ ਨੇ ਇਨ੍ਹਾਂ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕਰਕੇ ਸਭ ਤਰ੍ਹਾਂ ਲਾਇਕ ਬਣਾਇਆ.#੨੯ ਜੇਠ ਸੰਮਤ ੧੯੫੮ ਨੂੰ ਸਰਦਾਰ ਗੁਰਦਿਆਲਸਿੰਘ ਮਾਨ ਦੀ ਸੁਪੁਤ੍ਰੀ ਬੀਬੀ ਜਗਦੀਸ਼ਕੌਰ¹¹ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੨੩ ਅੱਸੂ ਸੰਮਤ ੧੯੬੪ (੮ ਅਕਤੂਬਰ ਸਨ ੧੯੦੭) ਨੂੰ ਬੀਬੀ ਅੰਮ੍ਰਿਤਕੌਰ ਦਾ ਜਨਮ ਹੋਇਆ, ਜਿਸ ਦੀ ਸ਼ਾਦੀ ਰਾਜਾ ਸਾਹਿਬ ਕਲਸੀਆ ਰਵਿਸ਼ੇਰ ਸਿੰਘ ਜੀ ਨਾਲ ੧੬. ਫਰਵਰੀ ਸਨ ੧੯੨੫ ਨੂੰ ਹੋਈ.#ਸਨ ੧੯੦੬ ਤੋਂ ੮. ਤਕ ਟਿੱਕਾ ਰਿਪੁਦਮਨ ਸਿੰਘ ਸਾਹਿਬ ਗਵਰਨਰ ਜਨਰਲ ਦੀ ਲੈਜਿਸਲੇਟਿਵ ਕੌਂਸਲ ਦੇ ਐਡੀਸ਼ਨਲ (aditional) ਮੈਂਬਰ ਰਹੇ. ਸਨ ੧੯੧੦ ਵਿੱਚ ਆਪ ਨੇ ਯੂਰਪ ਦੀ ਯਾਤ੍ਰਾ ਕੀਤੀ ਅਤੇ ੨੨ ਜੂਨ ੧੯੧੧ ਨੂੰ H. M. ਜਾਰਜ ਪੰਜਮ ਦੀ ਤਾਜਪੋਸ਼ੀ ਵੇਲੇ ਵੈਸ੍ਟਮਿਨਸਟਰ ਏਬੀ (Westminister Abbey) ਵਿੱਚ ਮੌਜੂਦ ਸੇ. ਇਨ੍ਹਾਂ ਦੇ ਵਿਦੇਸ਼ ਹੁੰਦਿਆਂ ਹੀ ਮਹਾਰਾਜਾ ਹੀਰਾਸਿੰਘ ਜੀ ਦਾ ਦੇਹਾਂਤ ਹੋਇਆ.#ਆਪ ੧੧. ਮਾਘ ਸੰਮਤ ੧੯੬੮ (੨੪ ਜਨਵਰੀ ਸਨ ੧੯੭੨) ਨੂੰ ਨਾਭੇ ਦੀ ਗੱਦੀ ਤੇ ਵਿਰਾਜੇ, ਅਰ ਗਵਰਨਮੇਂਟ ਬਰਤਾਨੀਆਂ ਵੱਲੋਂ ੨੦. ਦਿਸੰਬਰ ਸਨ ੧੯੧੨ ਨੂੰ ਮਸਨਦਨਸ਼ੀਨੀ ਦਾ ਖਿਲਤ ਮਿਲਿਆ. ਸਨ ੧੯੧੪ ਦੇ ਵਡੇ ਜੰਗ ਛਿੜਨ ਪੁਰ ਮਹਾਰਾਜਾ ਨੇ ਆਪਣੀ ਫੌਜ ਦੀ ਸੇਵਾ ਸਰਕਾਰ ਨੂੰ ਅਰਪਣ ਕੀਤੀ, ਜੋ ਉਸ ਵੇਲੇ ਤਾਂ ਨਹੀਂ ਲਈ ਗਈ, ਪਰ ਸਨ ੧੯੧੮ ਵਿੱਚ ਅਕਾਲ ਇਨਫੈਂਟਰੀ ਮੈਸੋਪੋਟੇਮੀਆਂ (Mesopotamia) ਭੇਜੀ ਗਈ, ਜਿਸ ਨੇ ਛੀ ਮਹੀਨੇ ਸਰਦਾਰ ਬਹਾਦੁਰ ਕਰਨੈਲ ਬਚਨ ਸਿੰਘ ਦੀ ਕਮਾਣ ਹੇਠ ਬਹੁਤ ਚੰਗਾ ਕੰਮ ਕੀਤਾ. ਮਹਾਰਾਜਾ ਸਾਹਿਬ ਨੇ ਸਨ ੧੯੧੭- ੧੮ ਵਿੱਚ ਕਈ ਲੱਖ ਰੁਪਯਾ ਜੰਗ ਦੀ ਸਹਾਇਤਾ ਲਈ ਅਨੇਕ ਫੰਡਾਂ ਵਿੱਚ ਦਿੱਤਾ. ਸਨ ੧੯੧੯ ਦੇ ਤੀਜੇ ਅਫਗ਼ਾਨ ਜੰਗ ਸਮੇਂ ਰਿਆਸਤ ਦੀ ਫੌਜ ਨੇ ਬਲੋਚਿਸਤਾਨ ਅਤੇ ਈਰਾਨ ਵਿੱਚ ਰਹਿਕੇ ਅੰਗ੍ਰੇਜ਼ੀ ਅਫਸਰਾਂ ਦੀ ਨਿਗਰਾਨੀ ਵਿੱਚ ਉੱਤਮ ਸੇਵਾ ਕੀਤੀ.#੧੦ ਅਕਤੂਬਰ ਸਨ ੧੯੧੮ ਨੂੰ ਮੇਜਰ ਸਰਦਾਰ ਪ੍ਰੇਮਸਿੰਘ ਰਾਇਪੁਰੀਏ ਦੀ ਸੁਪੁਤ੍ਰੀ ਸਰੋਜਨੀ ਦੇਵੀ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੫. ਅੱਸੂ ਸੰਮਤ ੧੯੭੬ (੨੧ ਸਿਤੰਬਰ ਸਨ ੧੯੧੯) ਨੂੰ ਟਿੱਕਾ ਪ੍ਰਤਾਪ ਸਿੰਘ ਜੀ ਦਾ ਜਨਮ ਹੋਇਆ.#ਕਈ ਸ੍ਵਾਰਥੀ ਅਤੇ ਆਚਾਰ ਤੋਂ ਡਿਗੇ ਹੋਏ ਲੋਕ, ਜਿਨ੍ਹਾਂ ਨੂੰ ਰਿਆਸਤ ਨਾਲ ਕੋਈ ਪਿਆਰ ਨਹੀਂ ਸੀ ਅਰ ਜੋ ਅਸਲੋਂ ਮਹਾਰਾਜਾ ਦੇ ਹਿਤੂ ਨਹੀਂ ਸਨ, ਦੈਵਯੋਗ ਨਾਲ ਏਧਰੋਂ ਓਧਰੋਂ ਮਹਾਰਾਜਾ ਦੇ ਪਾਸ ਆ ਲੱਗੇ, ਜਿਸ ਤੋਂ ਕਈ ਭਦ੍ਰਪੁਰੁਸਾਂ ਦਾ ਅਪਮਾਨ ਹੋਇਆ ਅਤੇ ਰਿਆਸਤ ਪਟਿਆਲੇ ਨਾਲ ਵ੍ਰਿਥਾ ਅਨੇਕ ਝਗੜੇ ਛਿੜ ਪਏ. ਇਹ ਮੁਆਮਲਾ ਇੱਥੋਂ ਤਕ ਵਧਿਆ ਕਿ ਮਹਾਰਾਜਾ ਨੂੰ ੨੫ ਹਾੜ੍ਹ ਸੰਮਤ ੧੯੮੦ (੯ ਜੁਲਾਈ ਸਨ ੧੯੨੩) ਨੂੰ ਰਾਜ ਦਾ ਤਿਆਗ ਕਰਨਾ ਪਿਆ. ਰਿਆਸਤ ਤੋਂ ਤਿੰਨ ਲੱਖ ਰੁਪਯਾ ਸਾਲਾਨਾ ਮੁਕੱਰਰ ਹੋਕੇ ਦੇਹਰੇਦੂਨ ਰਹਿਣ ਦੀ ਗਵਰਨਮੇਂਟ ਵੱਲੋਂ ਆਗ੍ਯਾ ਹੋਈ. ਅਰ ਰਿਆਸਤ ਦੇ ਪ੍ਰਬੰਧ ਲਈ ਮਹਾਰਾਜਾ ਦੀ ਇੱਛਾ ਅਨੁਸਾਰ ਇੱਕ ਅੰਗ੍ਰੇਜ਼ ਐਡਮਿਨਿਸਟ੍ਰੇਟਰ (administrator)¹² ਥਾਪਿਆ ਗਿਆ.#੨੫ ਮਾਘ ਸੰਮਤ ੧੯੮੩ (੬ ਫਰਵਰੀ ਸਨ ੧੯੨੭) ਨੂੰ ਮਹਾਰਾਜਾ ਰਿਪੁਦਮਨਸਿੰਘ ਜੀ ਨੇ ਅਬਿਚਲਨਗਰ ਦੁਬਾਰਾ ਅੰਮ੍ਰਿਤ ਛਕਕੇ ਨਾਉਂ ਗੁਰੁਚਰਨ ਸਿੰਘ ਬਦਲਿਆ.#੧੯ ਫਰਵਰੀ ਸਨ ੧੯੨੮ ਨੂੰ ਸਰਕਾਰ ਵੱਲੋਂ ਇੱਕ ਐਲਾਨ ਨਿਕਲਿਆ ਕਿ ਮਹਾਰਾਜਾ ਰਿਪੁਦਮਨ ਸਿੰਘ (ਗੁਰੁਚਰਨਸਿੰਘ) ਨੂੰ ਜਿਨ੍ਹਾਂ ਸ਼ਰਤਾਂ ਤੇ ਰਿਆਸਤ ਤੋਂ ਕਿਨਾਰੇ ਹੋਣ ਦੀ ਪਰਵਾਨਗੀ ਦਿੱਤੀ ਗਈ ਸੀ, ਉਨ੍ਹਾਂ ਦੀ ਪਾਲਨਾ ਨਹੀਂ ਹੋਈ, ਇਸ ਲਈ ਗੁਜ਼ਾਰਾ ਤਿੰਨ ਲੱਖ ਦੀ ਥਾਂ ਇੱਕ ਲੱਖ ਵੀਹ ਹਜ਼ਾਰ ਰੁਪਯਾ ਸਾਲਾਨਾ ਕੀਤਾ ਜਾਵੇ ਅਤੇ ਮਹਾਰਾਜਾ ਦੀ ਪਦਵੀ ਜਬਤ ਕੀਤੀ ਜਾਵੇ ਅਰ ਮਦਰਾਸ ਦੇ ਇਲਾਕੇ ਕੋਡੇਕਾਨਲ¹³ ਸਰਕਾਰੀ ਨਿਗਰਾਨੀ ਵਿੱਚ ਰੱਖਿਆ ਜਾਵੇ.#੨੩ ਫਰਵਰੀ ਸਨ ੧੯੨੮ ਨੂੰ ਗਵਰਨਰ ਜਨਰਲ ਦੇ ਏਜੈਂਟ ਨੇ ਦੇਹਰੇਦੂਨ ਪਹੁੰਚਕੇ ਟਿੱਕਾ ਪ੍ਰਤਾਪ ਸਿੰਘ ਜੀ ਨੂੰ ਮੁਰਾਸਲਾ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਆਪ ਨੂੰ ਸ਼ਹਨਸ਼ਾਹ ਨੇ ਨਾਭੇ ਦਾ ਮਹਾਰਾਜਾ ਮੰਨ ਲਿਆ ਹੈ.#ਮਹਾਰਾਜਾ ਪ੍ਰਤਾਪ ਸਿੰਘ ਜੀ ਆਪਣੀ ਮਾਤਾ ਮਹਾਰਾਣੀ ਸਰੋਜਨੀ ਦੇਵੀ ਦੀ ਨਿਗਰਾਨੀ ਵਿੱਚ ਦੇਹਰੇਦੂਨ ਰਹਿਂਦੇ ਅਤੇ ਸਿਖਯਾ ਪਾ ਰਹੇ ਹਨ.#ਰਿਆਸਤ ਨਾਭੇ ਦਾ ਰਕਬਾ ੯੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੨੬੩, ੩੯੪ ਹੈ.#ਰਿਆਸਤ ਦਾ ਦਰਜਾ ਪੰਜਾਬ ਵਿੱਚ ਚੌਥਾ ਹੈ. ਵਾਇਸਰਾਏ ਦੇ ਦਰਬਾਰ ਵਿੱਚ ਨਾਭੇ ਦੀ ਨਿਸ਼ਸਤ ਜੀਂਦ ਤੋਂ ਹੇਠ ਹੈ, ਪਰ ਬਾਜ਼ਦੀਦ (return visit) ਜੀਂਦ ਤੋਂ ਪਹਿਲਾਂ ਹੁੰਦੀ ਹੈ ਅਰ ਸਲਾਮੀ ੧੩. ਤੋਪਾਂ ਦੀ ਹੈ. ਰਿਆਸਤ ਦੀ ਕੁੱਲ ਆਮਦਨ ੨੪੦੦੦੦੦ ਰੁਪਯਾ ਸਾਲਾਨਾ ਹੈ.#ਨਾਭੇ ਸ਼ਹਿਰ ਵਿੱਚ ਇੱਕ ਹਾਈ ਸਕੂਲ, ਇੱਕ ਮਿਡਲ ਗਰਲ ਸਕੂਲ, ਇਲਾਕੇ ਵਿੱਚ ਛੀ ਮਿਡਲ ਸਕੂਲ, ਤੇਈਸ ਪ੍ਰਾਇਮਰੀ ਸਕੂਲ ਹਨ. ਨਾਭੇ ਸ਼ਹਿਰ ਵਿੱਚ ਇੱਕ ਬਹੁਤ ਸੁੰਦਰ ਸਿਵਲ ਹਾਸਪਿਟਲ ਅਤੇ ਇੱਕ ਫੌਜੀ ਹਸਪਤਾਲ ਹੈ. ਇਲਾਕੇ ਵਿੱਚ ਅੱਠ ਡਿਸਪੈਨਸਰੀਆਂ ਹਨ. ਫੌਜ- ਅਕਾਲ ਇਨਫੈਂਟਰੀ (Infantry) ੪੫੦, ਪੁਲਿਸ ੪੧੫ ਹੈ.#ਮਹਾਰਾਜਾ ਦਾ ਪੂਰਾ ਖ਼ਿਤਾਬ ਹੈ- ਹਿਜ਼ ਹਾਈਨੈਸ (His Highness) ਫ਼ਰਜ਼ੰਦੇ ਅਰਜਮੰਦ ਅ਼ਕ਼ੀਦਤ ਪੈਵੰਦ ਦੋਲਤੇ ਇੰਗਲਿਸ਼ੀਆ ਬੈਰਾੜਵੰਸ਼ ਸ਼ਰਮੌਰ¹⁴ ਰਾਜਾਏ ਰਾਜਗਾਨ ਮਹਾਰਾਜਾ ਪ੍ਰਤਾਪ ਸਿੰਘ ਮਾਲਵੇਂਦ੍ਰ ਬਹਾਦੁਰ.#ਨਾਭੇ ਕਿਲੇ ਅੰਦਰ ਪੱਛੋਂ ਵੱਲ ਦੇ ਬੁਰਜ ਵਿੱਚ ਗੁਰਦ੍ਵਾਰਾ "ਸਿਰੋਪਾਉ" ਹੈ. ਇੱਥੇ ਗੁਰੂ ਸਾਹਿਬ ਦੀਆਂ ਇਤਨੀਆਂ ਵਸਤਾਂ ਹਨ:-#(ੳ) ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਚੋਲਾ, ਜੋ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਿਲੋਕ ਸਿੰਘ, ਰਾਮਸਿੰਘ ਜੀ ਨੂੰ ਕ੍ਰਿਪਾ ਕਰਕੇ ਭੇਜਿਆ. ਇਸ ਦੇ ਬਾਹਰ ਰੇਸ਼ਮੀ ਧਾਰੀਦਾਰ ਮਸਰੂ, ਅੰਦਰ ਮਲਾਗੀਰੀ ਰੇਸ਼ਮੀ ਵਸਤ੍ਰ ਹੈ.#(ਅ) ਦਸ਼ਮੇਸ਼ ਜੀ ਦਾ ਹੁਕਮਨਾਮਾ. ਇਹ ਅਸਲ ਹੁਕਮਨਾਮਾ ਪਟਿਆਲੇ ਹੈ, ਨਕਲ ਨਾਭੇ ਹੈ. ਹੁਕਮਨਾਮੇ ਦਾ ਪਾਠ ਦੇਖੋ, ਤਿਲੋਕ ਸਿੰਘ ਸ਼ਬਦ ਵਿੱਚ.#(ੲ) ਦਸਤਾਰ ਕਲਗੀਧਰ ਦੀ, ਜੋ ਸਤਿਗੁਰੂ ਨੇ ਭੰਗਾਣੀ ਦੇ ਜੰਗ ਪਿੱਛੋਂ ਸਾਈਂ ਬੁੱਧੂਸ਼ਾਹ ਸਢੌਰੇ ਵਾਲੇ ਨੂੰ ਬਖ਼ਸ਼ੀ.#(ਸ) ਦਸਤਾਰ ਨਾਲ ਕੰਘਾ, ਜਿਸ ਵਿੱਚ ਵਾਹੇ ਹੋਏ ਕੇਸ਼ ਹਨ.#(ਹ) ਦਸਤਾਰ ਨਾਲ ਕਰਦ, ਜੋ ਕਰੀਬ ਸਾਢੇ ਤਿੰਨ ਇੰਚ ਲੰਮੀ ਹੈ.#(ਕ) ਇਨ੍ਹਾਂ ਤਿੰਨ੍ਹਾਂ ਵਸਤਾਂ ਨਾਲ ਜੋ ਬੁੱਧੂਸ਼ਾਹ ਨੂੰ ਕਲਗੀਧਰ ਨੇ ਹੁਕਮਨਾਮਾ ਬਖ਼ਸ਼ਿਆ. * ਇਹ ਚਾਰੇ ਵਸਤਾਂ (ਨੰ: ੲ, ਸ, ਹ, ਕ) ਸਾਂਈਂ ਬੁੱਧੂਸ਼ਾਹ ਦੀ ਔਲਾਦ ਦਾ ਮਾਕੂਲ ਗੁਜ਼ਾਰਾ ਕਰਕੇ, ਮਹਾਰਾਜਾ ਭਰਪੂਰ ਸਿੰਘ ਜੀ ਨੇ ਲੈ ਲਈਆਂ ਸਨ.#(ਖ) ਕੋਰੜਾ ਗੁਰੂ ਹਰਗੋਬਿੰਦ ਸਾਹਿਬ ਦਾ, ਇਸ ਦੀ ਡੰਡੀ ਬੈਂਤ ਦੀ ਹੈ.#(ਗ) ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ.#(ਘ) ਸ਼੍ਰੀ ਸਾਹਿਬ ਕਲਗੀਧਰ ਦਾ, ਜੋ ਸਤਿਗੁਰੂ ਨੇ ਤਿਲੋਕਸਿੰਘ ਜੀ ਨੂੰ ਅੰਮ੍ਰਿਤ ਛਕਾਉਣ ਸਮੇਂ ਸੰਮਤ ੧੭੬੩ ਵਿੱਚ ਦਮਦਮੇ ਬਖ਼ਸ਼ਿਆ. ਇਸ ਦੇ ਇੱਕ ਤਰਫ ਪਾਠ ਹੈ- "ਸ਼੍ਰੀ ਭਗੋਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸ." ਦੂਜੀ ਤਰਫ ਹੈ- "ਪਾਤਸ਼ਾਹੀ ਦਸ."#(ਙ) ਸ਼੍ਰੀ ਸਾਹਿਬ ਦਸ਼ਮੇਸ਼ ਦਾ, ਜੋ ਬਡਰੁੱਖਿਆਂ ਤੋਂ ਮਹਾਰਾਜਾ ਹੀਰਾਸਿੰਘ ਜੀ ਆਪਣੇ ਨਾਲ ਨਾਭੇ ਲਿਆਏ, ਇਸ ਉੱਪਰ ਪਾਠ ਹੈ- "ਗੁਰੂ ਗੋਬਿੰਦਸਿੰਘ ਕੇ ਕਮਰ ਕੀ ਤਲਵਾਰ ਹੈਗੀ, ਬਧੇ ਦੇਗ ਤੇ, ਯਾ ਤੇਗ ਤੇ." ਕਬਜੇ ਪੁਰ ਪਾਠ ਹੈ- "ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ."#(ਚ) ਤਲਵਾਰ ਕਲਗੀਧਰ ਦੀ, ਜੋ ਕਲ੍ਹਾਰਾਇ ਨੂੰ ਬਖ਼ਸ਼ੀ ਸੀ. ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਜਰੀਏ ਮਹਾਰਾਜਾ ਜਸਵੰਤਸਿੰਘ ਨੂੰ ਮਿਲੀ. ਇਸ ਪੁਰ Genoa¹⁵ ਲਿਖਿਆ ਹੈ.#(ਛ) ਖੰਜਰ ਗੁਰੂ ਗੋਬਿੰਦਸਿੰਘ ਜੀ ਦਾ, ਜੋ ਛੋਟੀ ਉਮਰ ਵਿੱਚ ਕਮਰ ਸਜਾਇਆ ਕਰਦੇ ਸਨ, ਇਸ ਪੁਰ ਪਾਠ ਹੈ-#"ਸੰਮਤ ੧੭੪੧ ਸਤਿ ਸ੍ਰੀ ਅਕਾਲ ਪੁਰਖ ਜੀ ਸਹਾਇ।#ਤੁਹੀ ਖੜਗਧਾਰਾ ਤੁਹੀ ਬਾਢਵਾਰੀ।#ਤੁਹੀ ਤੀਰ ਤਰਵਾਰ ਕਾਤੀ ਕਟਾਰੀ।#ਹਲੱਬੀ ਜਨੱਬੀ ਮਗਰਬੀ ਤੁਹੀ ਹੈ।#ਨਿਹਾਰੋ ਜਹਾਂ ਆਪ ਠਾਢੀ ਵਹੀਂ ਹੈ।×××#(ਜ) ਦਸ਼ਮੇਸ਼ ਦੇ ਢਾਲੇ ਦੇ ਦੋ ਫੁੱਲ, ਜਿਨ੍ਹਾਂ ਪੁਰ ਦਸ ਅਵਤਾਰਾਂ ਦੀਆਂ ਤਸਵੀਰਾਂ ਹਨ.#(ਝ) ਕਲਗੀਧਰ ਦੇ ਤੀਰ ਦੀ ਮੁਖੀ. ਇਸ ਦਾ ਪ੍ਰਸੰਗ ਇਉਂ ਹੈ:-#ਦਸ਼ਮੇਸ਼ ਆਨੰਦਪੁਰ ਇੱਕ ਸਿੰਮਲ ਦੇ ਬਿਰਛ ਵਿੱਚ ਤੀਰਾਂ ਦਾ ਨਿਸ਼ਾਨਾ ਲਗਾਇਆ ਕਰਦੇ ਸਨ. ਉਹ ਬਿਰਛ ਕੁਝ ਵਰ੍ਹੇ ਵੀਤੇ ਹਨ ਕਿ ਸੁੱਕ ਕੇ ਡਿਘ ਪਿਆ. ਉਸ ਵਿੱਚੋਂ ਕਈ ਮੁਖੀਆਂ ਲੱਭੀਆਂ, ਇੱਕ ਮੁਖੀ ਕੇਸਗੜ੍ਹ ਦੇ ਪੁਜਾਰੀਸਿੰਘ ਨੇ ਬਾਬਾ ਨਾਰਾਯਣ ਸਿੰਘ ਜੀ ਮਹੰਤ ਡੇਰਾ ਬਾਬਾ ਅਜਾਪਾਲ ਸਿੰਘ ਸਾਹਿਬ ਨੂੰ ਦਿੱਤੀ, ਉਨ੍ਹਾਂ ਨੇ ਮਹਾਰਾਜਾ ਹੀਰਾਸਿੰਘ ਨੂੰ ਦਿੱਤੀ.#(ਞ) ਇੱਕ ਪੁਸਤਕ, ਜਿਸ ਵਿੱਚ ਚਰਿਤ੍ਰਾਂ ਦਾ ਪਾਠ ਹੈ. ਇਸ ਦੇ ਪਤ੍ਰੇ ੩੦੦ ਹਨ. ਭਾਈ ਤਾਰਾਸਿੰਘ ਕਵੀ ਨੇ ਦੱਸਿਆ ਹੈ ਕਿ ਇਹ ਕਲਗੀਧਰ ਦਾ ਲਿਖਿਆ ਹੋਇਆ ਹੈ. ਰਾਜਾ ਭਰਪੂਰ ਸਿੰਘ ਜੀ ਨੇ ਕਵੀ ਜੀ ਨੂੰ ਦੋ ਹਜਾਰ ਨਕਦ ਅਤੇ ਦੋ ਸੌ ਰੁਪਯੇ ਸਾਲਾਨਾ ਜਾਗੀਰ ਦੇਕੇ ਇਹ ਪੁਸਤਕ ਲੈ ਲਿਆ ਹੋਇਆ ਹੈ.#ਨਾਭੇ ਦੇ ਲਹੌਰਾਂ ਵਾਲੇ ਦਰਵਾਜੇ ਤੋਂ ਬਾਹਰ ਬਾਬਾ ਅਜਾਪਾਲਸਿੰਘ ਜੀ ਦਾ ਪਵਿਤ੍ਰ ਅਸਥਾਨ ਦਰਸ਼ਨ ਯੋਗ੍ਯ ਹੈ।#੨. ਇੱਕ ਪਿੰਡ, ਜੋ ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਬਾਣਾ ਲਾਲੜੂ ਵਿੱਚ, ਰੇਲਵੇ ਸਟੇਸ਼ਨ ਘੱਗਰ ਤੋਂ ਚਾਰ ਮੀਲ ਪੱਛਮ ਹੈ. ਇਸ ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਦਸ਼ਮੇਸ਼ ਜੀ ਦਾ ਚੋਆਸਾਹਿਬ ਗੁਰਦ੍ਵਾਰਾ ਹੈ. ਗੁਰੂ ਜੀ ਪਾਉਂਟੇ ਤੋਂ ਆਨੰਦਪੁਰ ਜਾਂਦੇ ਵਿਰਾਜੇ ਹਨ. ਗੁਰਦ੍ਵਾਰਾ ਦਰਖਤਾਂ ਦੇ ਘਣੇ ਜੰਗਲ ਵਿੱਚ ਬਣਿਆ ਹੋਇਆ ਹੈ. ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲੈ ਜਾਂਦਾ ਸਿੱਖ ਇੱਥੇ ਕੁਝ ਸਮਾਂ ਠਹਿਰਿਆ ਸੀ. ੫੧ ਵਿੱਘੇ ਜ਼ਮੀਨ ਅਤੇ ੨੫ ਰੁਪਏ ਸਾਲਾਨਾ ਪਟਿਆਲੇ ਵੱਲੋਂ ਹਨ. ਪੁਜਾਰੀ ਸਿੰਘ ਹੈ।#੩. ਦੇਖੋ, ਨਾਭਾ ਜੀ....
ਸੰਗ੍ਯਾ- ਪੁਸਪ. ਕੁਸੁਮ. ਦੇਖੋ, ਫੁੱਲ. "ਆਪੇ ਭਵਰਾ ਫੂਲ ਬੇਲਿ." (ਬਸੰ ਅਃ ਮਃ ੧) ੨. ਫੁੱਲ ਦੇ ਆਕਾਰ ਦਾ ਭੂਸਣ. "ਸਗਲ ਆਭਰਣ ਸੋਭਾ ਕੰਠਿ ਫੂਲ." (ਆਸਾ ਮਃ ੫) ੩. ਢਾਲ ਦੇ ਫੁੱਲ. "ਫੂਲਨ ਲਾਗ ਚਿਣਗ ਗਨ ਜਾਗਾ." (ਗੁਪ੍ਰਸੂ) ੪. ਬੈਰਾੜ ਵੰਸ਼ ਦਾ ਰਤਨ ਬਾਬਾ ਫੂਲ, ਜੋ ਰੂਪਚੰਦ ਦੇ ਘਰ ਮਾਤਾ ਅੰਬੀ ਦੇ ਉਦਰ ਤੋਂ ਸੰਮਤ ੧੬੮੪ (ਸਨ ੧੬੨੭) ਵਿੱਚ ਜਨਮਿਆ, ਜਦਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਮੋਹਨ ਅਤੇ ਕਾਲੇ ਪੁਰ ਕ੍ਰਿਪਾ ਕਰਕੇ ਮੇਹਰਾਜ ਗ੍ਰਾਮ ਵਸਾਇਆ ਸੀ.#ਸੰਮਤ ੧੬੮੮ ਵਿੱਚ ਗੁਰੂਸਰ ਦੇ ਜੰਗ ਪਿੱਛੋਂ ਜਦ ਗੁਰੂ ਸਾਹਿਬ ਦੇ ਦਿਵਾਨ ਵਿੱਚ ਬਾਲਕ ਫੂਲ ਆਪਣੇ ਚਾਚੇ ਕਾਲੇ ਨਾਲ ਹਾਜਿਰ ਹੋਇਆ, ਤਦ ਸੁਭਾਵਿਕ ਹੀ ਪੇਟ ਵਜਾਉਣ ਲੱਗ ਪਿਆ. ਸਤਿਗੁਰੂ ਨੇ ਕਾਲੇ ਤੋਂ ਬਾਲਕ ਦੀ ਹਰਕਤ ਬਾਬਤ ਪੁੱਛਿਆ, ਤਾਂ ਅਰਜ ਕੀਤੀ ਕਿ ਮਹਾਰਾਜ! ਇਸ ਦੀ ਮਾਈ ਗੁਜਰ ਗਈ ਹੈ, ਹਜੂਰ ਦੇ ਸਾਹਮਣੇ ਆਪਣੇ ਪੇਟ ਪਾਲਣ ਲਈ ਇਸ਼ਾਰੇ ਨਾਲ ਅਰਜ਼ ਕਰ ਰਿਹਾ ਹੈ. ਇਸ ਪੁਰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਬਾਲਕ ਗੁਰੂ ਨਾਨਕਦੇਵ ਦੀ ਕ੍ਰਿਪਾ ਨਾਲ ਲੱਖਾਂ ਦੇ ਪੇਟ ਭਰੇਗਾ ਅਤੇ ਇਸ ਦੀ ਸੰਤਾਨ ਰਾਜ ਭਾਗ ਭੋਗੇਗੀ.#ਸੰਮਤ ੧੭੦੩ ਵਿੱਚ ਜਦ ਗੁਰੂ ਹਰਿਰਾਇ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਮੇਹਰਾਜ ਪਧਾਰੇ, ਤਦ ਫੂਲ ਆਪਣੇ ਸੰਬੰਧੀਆਂ ਸਮੇਤ ਦੀਵਾਨ ਵਿੱਚ ਹਾਜਿਰ ਹੁੰਦਾ ਰਿਹਾ. ਗੁਰੂ ਸਾਹਿਬ ਨੇ ਇਸ ਦੀ ਨੰਮ੍ਰਤਾ ਅਤੇ ਸੇਵਾ ਭਾਵ ਦੇਖਕੇ ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁਸ੍ਟੀ ਵਿੱਚ ਆਸ਼ੀਰਵਾਦ ਦਿੱਤਾ, ਜਿਸ ਦਾ ਫਲ ਹੁਣ ਫੁਲਕੀਆਂ ਰਿਆਸਤਾਂ ਸਿੱਖਾਂ ਦਾ ਮਾਣ ਤਾਣ ਹਨ.¹ ਫੂਲ ਦੇ ਦੋ ਵਿਆਹ ਹੋਏ- ਧਰਮਪਤਨੀ ਬਾਲੀ ਦੇ ਉਦਰ ਤੋਂ ਤਿਲੋਕਸਿੰਘ ਰਾਮ ਸਿੰਘ ਅਤੇ ਰੱਘੂ² ਅਤੇ ਬੀਬੀ ਰਾਮੀ³ ਜਨਮੇ, ਅਰ ਰੱਜੀ ਤੋਂ ਚੰਨੂ, ਝੰਡੂ ਅਤੇ ਤਖਤਮੱਲ ਪੈਦਾ ਹੋਏ. ਬਾਬੇ ਫੂਲ ਦੀ ਔਲਾਦ ਪੁਰ ਗੁਰੂ ਗੋਬਿੰਦਸਿੰਘ ਸਾਹਿਬ ਦੀ ਖਾਸ ਕ੍ਰਿਪਾ ਰਹੀ ਹੈ. ਦੇਖੋ, ਤਿਲੋਕਸਿੰਘ.#ਬਾਬਾ ਫੂਲ ਦਾ ਦੇਹਾਂਤ ਸੰਮਤ ੧੭੪੭ (ਸਨ ੧੬੯੦)⁴ ਵਿੱਚ ਬਹਾਦੁਰਪੁਰ⁵ ਹੋਇਆ. ਸਸਕਾਰ ਫੂਲ ਨਗਰ ਕੀਤਾ ਗਿਆ. ਜਿੱਥੇ ਸਮਾਧ ਵਿਦ੍ਯਮਾਨ ਹੈ. ਦੇਖੋ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ, ਮੇਹਰਾਜ ਅਤੇ ਫੂਲਵੰਸ਼।#੫. ਬਾਬਾ ਫੂਲ ਦਾ ਸੰਮਤ ੧੭੧੧ (ਸਨ ੧੬੫੩)⁶ ਵਿੱਚ ਆਬਾਦ ਕੀਤਾ ਨਗਰ, ਜੋ ਰਾਜ ਨਾਭਾ ਵਿੱਚ ਹੈ. ਇਹ ਰਿਆਸਤ ਦੀ ਨਜਾਮਤ ਦਾ ਪ੍ਰਧਾਨ ਅਸਥਾਨ ਹੈ. ਇੱਥੇ ਬਾਬਾ ਫੂਲ ਦੇ ਪੁਰਾਣੇ ਚੁਲ੍ਹੇ ਹਨ, ਜੋ ਫੂਲਵੰਸ਼ ਤੋਂ ਸਨਮਾਨਿਤ ਹਨ. ਰੇਲਵੇ ਸਟੇਸ਼ਨ ਰਾਮਪੁਰਾ ਫੂਲ ਹੈ.#੬. ਦੇਖੋ, ਫੂਲਸਾਹਿਬ। ੭. ਦੇਖੋ, ਫੂਲਵੰਸ਼....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਭੱਟੀਰਾਉ ਰਾਜਪੂਤ ਦਾ ਵਸਾਇਆ ਨਗਰ, ਜਿਸ ਦੇ ਭਟਨੇਰ ਆਬਾਦ ਕੀਤੀ. ਇਹ ਹੁਣ ਮਹਾਰਾਜਾ ਪਟਿਆਲਾ ਦੀ ਨਜਾਮਤ ਬਰਨਾਲਾ ਵਿੱਚ ਹੈ. ਇਸ ਨਗਰ ਦੇ ਪਾਸ ਰਾਜਾ ਬਿਨੈਪਾਲ ਦਾ ਰਚਿਆ ਬਹੁਤ ਉੱਚਾ ਕਿਲਾ ਹੈ, ਜਿਸ ਦੀ ਬਲੰਦੀ ੧੧੮ ਫੁਟ ਹੈ. ਬਹੁਤ ਲੇਖਕਾਂ ਨੇ ਇਸ ਨੂੰ ਜੈਪਾਲ ਦੀ ਰਾਜਧਾਨੀ ਭੀ ਲਿਖਿਆ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਇਸ ਨਗਰ ਪਧਾਰੇ ਹਨ. ਇੱਕ ਗੁਰਦ੍ਵਾਰਾ ਕਿਲੇ ਦੇ ਅੰਦਰ ਹੈ, ਜਿਸ ਨੂੰ ਰਿਆਸਤ ਪਟਿਆਲੇ ਵੱਲੋਂ ੫੦ ਘੁਮਾਉਂ ਜ਼ਮੀਨ ਹੈ. ਦੂਜਾ ਰਤਨਹਾਜੀ ਦੇ ਮਕਾਨ ਪਾਸ ਹੈ (ਜਿਸ ਥਾਂ ਗੁਰੂ ਸਾਹਿਬ ਦਾ ਕੈਂਪ ਸੀ). ਇਸ ਗੁਰਦ੍ਵਾਰੇ ਨੂੰ ੨੫ ਘੁਮਾਉਂ ਜ਼ਮੀਨ ਹੈ. ਪੁਜਾਰੀ ਦੋਹੀਂ ਥਾਈਂ ਸਿੰਘ ਹਨ.#ਭਟਿੰਡੇ ਤੇ ਰਾਜਾ ਅਮਰਸਿੰਘ ਪਟਿਆਲਾਪਤਿ ਨੇ ਸਨ ੧੭੭੧ ਵਿੱਚ ਕਬਜਾ ਕੀਤਾ ਸੀ.¹ ਮਹਾਰਾਜਾ ਕਰਮਸਿੰਘ ਨੇ ਭਟਿੰਡੇ ਦੇ ਕਿਲੇ ਦਾ ਨਾਮ ਗੋਬਿੰਦਗੜ੍ਹ ਰੱਖਿਆ.#ਭਟਿੰਡੇ ਦਾ ਪੁਰਾਣਾ ਸੰਸਕ੍ਰਿਤ ਨਾਮ ਵਿਕ੍ਰਮਗੜ੍ਹ ਹੈ. ਇਹ ਨਾਰਥ ਵੈਸਟਰਨ, ਸਦਰਨ ਪੰਜਾਬ, ਜੋਧਪੁਰ ਬੀਕਾਨੇਰ ਅਤੇ ਰਾਜਪੂਤਾਨਾ ਰੇਲਵੇ ਦਾ ਮਿਲਾਪਅਸਥਾਨ junction ਹੈ....
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ....
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਸੰਗ੍ਯਾ- ਪੰਕ੍ਤਿ. ਕਤਾਰ. ਸ਼੍ਰੇਣੀ. ਅੰ. Line. "ਲਗੀ ਤੁਰੰਗਨ ਲੈਨ ਬਡੇਰੀ." (ਗੁਪ੍ਰਸੂ) ੨. ਸਿੱਧੀ ਲਕੀਰ. ਰੇਖਾ। ੩. ਸਿਪਾਹੀਆਂ ਦੇ ਰਹਿਣ ਦੀ ਕੋਠੜੀਆਂ ਦੀ ਕਤਾਰ. ਬਾਰਕ। ੪. ਦੇਖੋ, ਲੈਣਾ. "ਬਿਖਮੁ ਨ ਜਾਈ ਲੈਨ." (ਧਨਾ ਮਃ ੫) ੫. ਸੰ. ਲਯਨ. ਲਯ ਹੋਣ ਦਾ ਭਾਵ। ੬. ਵਿਸ਼੍ਰਾਮ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਗੁਰਦੁਆਰਾ ੩....
ਦੇਖੋ, ਮਹਾਰਾਜ....
ਦੇਖੋ, ਹੀਰ ਅਤੇ ਹੀਰਕ. "ਹੀਰਾ ਨਾਮੁ ਜਵੇਹਰ ਲਾਲੁ." (ਆਸਾ ਅਃ ਮਃ ੧) ੨. ਕਰਤਾਰ ਵਾਸਤੇ ਭੀ ਹੀਰਾ ਸ਼ਬਦ ਆਇਆ ਹੈ ਭਾਵ ਅਰਥ ਹੈ ਕਿ ਜੋ ਉੱਤਮ ਰਤਨ ਰੂਪ ਹੈ ਅਤੇ ਜਿਸ ਤੇ ਕਿਸੇ ਰੰਗ ਦਾ ਅਸਰ ਨਹੀਂ ਹੁੰਦਾ, ਅਰ ਉਸ ਦੀ ਚਮਕ ਸਭ ਉੱਪਰ ਪੈਂਦੀ ਹੈ. "ਹੀਰੇ ਕਰਉ ਅਦੇਸ." (ਰਾਮ ਕਬੀਰ) ੩. ਜੀਵਾਤਮਾ. "ਹੀਰੈ ਹੀਰਾ ਬੇਧਿ." (ਆਸਾ ਕਬੀਰ) ੪. ਉੱਤਮ ਪੁਰਖ ਭੀ ਹੀਰਾ ਕਹਿਆ ਜਾਂਦਾ ਹੈ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਵਡਾ ਬਹਾਦੁਰ ਸੀ, ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਘੋਰ ਯੁੱਧ ਕੀਤਾ। ੬. ਸੰ. हीरा ਲਕ੍ਸ਼੍ਮੀ। ੭. ਕੀੜੀ। ੮. ਹੀਅਰਾ ਦਾ ਸੰਖੇਪ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਅ਼. [عمارت] ਇ਼ਮਾਰਤ. ਸੰਗ੍ਯਾ- ਤਾਮੀਰ. ਉਸਾਰੀ। ੨. ਸ਼ਾਨਦਾਰ ਮਕਾਨ। ੩. ਅ਼. [امارت] ਅਮੀਰੀ ਭਾਵ. ਅਮੀਰਪੁਣਾ....
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਕਰਤਾਰਪੁਰ ਵਿੱਚ, ਗੁਰੂ ਅਰਜਨ ਦੇਵ ਦਾ ਸੰਮਤ ੧੬੫੬ ਵਿੱਚ ਲਗਵਾਇਆ ਵਡਾ ਚੌੜਾ ਖੂਹ। ੨. ਜੈਤੋ (ਰਾਜ ਨਾਭਾ) ਦੇ ਗੁਰਦ੍ਵਾਰੇ ਪਾਸ ਦਾ ਤਾਲ. ਦੇਖੋ, ਜੈਤੋ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [جاگیِر] ਸੰਗ੍ਯਾ- ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨. ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਆ਼ਫ਼ ਹੋਵੇ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਸੰਗ੍ਯਾ- ਹਿਮ ਰਿਤੁ ਦਾ ਮਹੀਨਾ. ਦੇਖੋ, ਪੋਖ। ੨. ਦੇਖੋ, ਪੋਹਣਾ....
ਦੇਖੋ, ਸੁਦਿ....
ਦੇਖੋ, ਪੂਨਿਉ. "ਪੂਰਨਮਾ ਪੂਰਨ ਪ੍ਰਭੁ ਏਕ." (ਗਉ ਥਿਤੀ ਮਃ ੫)...
ਸੰਗ੍ਯਾ- ਮਿਲਾਪ. "ਮੇਲਾ ਸੰਜੋਗੀ ਰਾਮ." (ਆਸਾ ਛੰਤ ਮਃ ੧) ੨. ਲੋਕਾਂ ਦਾ ਏਕਤ੍ਰ ਹੋਇਆ ਸਮੁਦਾਯ. ਬਹੁਤ ਮਿਲੇ ਹੋਏ ਲੋਕ. "ਮੇਲਾ ਸੁਣਿ ਸਿਵਰਾਤਿ ਦਾ." (ਭਾਗੁ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਵਿ- ਅਤੁੱਟ। ੨. ਨਿਰੰਤਰ. ਲਗਾਤਾਰ. ਇੱਕਰਸ. "ਅਖੰਡ ਕੀਰਤਨੁ ਤਿਨਿ ਭੋਜਨ." (ਗਉ ਅਃ ਮਃ ੫)...
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਫ਼ਾ. [بابت] ਸੰਗ੍ਯਾ- ਸੰਬੰਧ। ੨. ਵਿਸਯ। ੩. ਕ੍ਰਿ. ਵਿ- ਵਾਸਤੇ. ਲਈ....
ਵਿ- ਅਕਾਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਅਕਾਲ ਉਪਾਸਕ. ਵਾਹਗੁਰੂ ਜੀ ਕਾ ਖ਼ਾਲਸਾ.#ਕਮਲ ਜ੍ਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ#ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ,#ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ#ਭਾਣੇ ਵਿੱਚ ਵਿਪਦਾ ਨੂੰ ਮੰਨੋ ਖ਼ੁਸ਼ਹਾਲੀ ਹੈ,#ਸ੍ਵਾਰਥ ਤੋਂ ਬਿਨਾ ਗੁਰੁਦ੍ਵਾਰਿਆਂ ਦਾ ਚੌਕੀਦਾਰ#ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ,#ਪੂਜੇ ਨੇ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ#ਸਿੱਖ ਦਸ਼ਮੇਸ਼ ਦਾ ਸੋ ਕਹੀਏ 'ਅਕਾਲੀ' ਹੈ.#੩. ਖ਼ਾਸ ਕਰਕੇ ਇਹ ਸ਼ਬਦ ਨਿਹੰਗ ਸਿੰਘਾਂ ਲਈ ਭੀ ਵਰਤਿਆ ਜਾਂਦਾ ਹੈ. ਦੇਖੋ, ਨਿਹੰਗ....
ਅ਼. [معاملہ] ਮੁਆ਼ਮਲਹ. ਅ਼ਮਲ ਵਿੱਚ ਲਿਆਂਦਾ ਹੋਇਆ. ਕੰਮ ਕਾਜ. ਧੰਦਾ. "ਵਾਟ ਨ ਕਰਈ ਮਾਮਲਾ, ਜਾਣੈ ਮਿਹਮਾਣੁ." (ਮਃ ੨. ਵਾਰ ਮਾਝ) ਰਾਹ ਵਿੱਚ ਧੰਦੇ ਨਾ ਫੈਲਾਵੇ, ਆਪਣੇ ਤਾਂਈ ਮੁਸਾਫਰ ਜਾਣੇ. ਭਾਵ- ਜੀਵਨਯਾਤ੍ਰਾ ਇੱਕ ਪ੍ਰਕਾਰ ਦਾ ਸਫਰ ਹੈ. "ਪਵਨਿ ਨ ਇਤੀ ਮਾਮਲੇ." (ਸ. ਫਰੀਦ) "ਵੀਵਾਹੀ ਤਾ ਮਾਮਲੇ." (ਸ. ਫਰੀਦ) ੨. ਜਮੀਨ ਪੁਰ ਲਗਾਇਆ ਰਾਜਕਰ. ਪੁਰਾਣੇ ਸੰਸਕ੍ਰਿਤਗ੍ਰੰਥਾਂ ਤੋਂ ਮਲੂਮ ਹੁੰਦਾ ਹੈ ਕਿ ਪ੍ਰਜਾ ਤੋਂ ਪੈਦਾਵਾਰ ਦਾ ਛੀਵਾਂ ਹਿੱਸਾ ਰਾਜਾ ਲਿਆ ਕਰਦਾ ਸੀ. ਦੇਖੋ ਰਾਜਕਰ....
ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਦੇਖੋ, ਜੁਲਣੁ....
ਸੰ. ਅਗਸ੍ਤਿ ਅਤੇ ਅਗਸਤ੍ਯ. ਅਗ (ਵਿੰਧ੍ਯ ਪਹਾੜ) ਨੂੰ ਸਤੰਭਨ (ਠਹਿਰਾਉਣ) ਵਾਲਾ ਇਕ ਮਸ਼ਹੂਰ ਰਿਖੀ, ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਪ੍ਰਗਟ ਕੀਤੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਅਗਸਤ, ਮਿਤ੍ਰਾਵਰੁਣ¹ ਦਾ ਪੁਤ੍ਰ ਹੈ, ਜਿਨ੍ਹਾਂ ਦਾ ਵੀਰਯ ਉਰਵਸ਼ੀ ਨੂੰ ਵੇਖਕੇ ਪਾਤ ਹੋ ਗਿਆ ਸੀ. ਜੋ ਵੀਰਯ ਦਾ ਭਾਗ ਘੜੇ ਵਿੱਚ ਡਿੱਗਾ ਉਸ ਤੋਂ ਅਗਸ੍ਤਿ, ਅਤੇ ਜੋ ਬਾਹਰ ਡਿੱਗਿਆ ਉਸ ਤੋਂ ਵਸ਼ਿਸ੍ਠ ਪੈਦਾ ਹੋਇਆ. ਇਸੇ ਲਈ ਸਾਯਣ ਨੇ ਲਿਖਿਆ ਹੈ ਕਿ ਅਗਸਤ ਇੱਕ ਪਾਣੀ ਵਾਲੇ ਘੜੇ ਵਿੱਚੋਂ ਸੁੰਦਰ ਮੱਛ ਸਮਾਨ ਉਤਪੰਨ ਹੋਇਆ ਸੀ, ਇਸੇ ਕਾਰਣ ਇਸ ਦੇ ਨਾਉਂ ਕਲਸ਼ੀ ਸੁਤ, ਕੁੰਭ ਸੰਭਵ ਅਥਵਾ ਘਟੋਦਭਵ ਆਦਿ ਭੀ ਹਨ. ਜਨਮ ਅਨੁਸਾਰ ਇਸ ਨੂੰ ਮੈਤ੍ਰਾਵਰੁਣੀ ਅਥਵਾ ਔਰਵਸ਼ੇਯ ਆਖਦੇ ਹਨ. ਉਤਪੰਨ ਹੋਣ ਦੇ ਸਮੇਂ ਇਹ ਕੇਵਲ ਇੱਕ ਗਿੱਠ ਭਰ ਸੀ.#ਇੱਕ ਸਮੇਂ "ਕਾਲਕੇਯ" ਦੈਤ ਸੰਸਾਰ ਵਿੱਚ ਵਡਾ ਉਪਦ੍ਰਵ ਕਰਨ ਲੱਗੇ, ਰਿਖੀਆਂ ਨੂੰ ਮਾਰਦੇ ਜੱਗਾਂ ਨੂੰ ਵਿਗਾੜਦੇ ਅਤੇ ਅਨੇਕ ਦੁੱਖ ਦਿੰਦੇ ਸਨ. ਦੇਵਤੇ ਉਨ੍ਹਾਂ ਮਾਰਣ ਜਾਂਦੇ, ਤਾਂ ਉਹ ਸਮੁੰਦਰ ਵਿੱਚ ਲੁਕ ਜਾਂਦੇ. ਅਗਸ੍ਤਿ ਨੇ ਦੇਵਤਿਆਂ ਦੀ ਪ੍ਰਾਰਥਨਾ ਸੁਣੀ ਅਰ ਸਾਰੇ ਸਮੁੰਦਰ ਦਾ ਇੱਕ ਘੁੱਟ ਭਰ ਲਿਆ, ਜਿਸ ਤੋਂ ਕਾਲਕੇਯ ਦੈਤਾਂ ਦੇ ਨਾਸ਼ ਕਰਨ ਵਿੱਚ ਦੇਵਤੇ ਕਾਮਯਾਬ ਹੋਏ, ਅਤੇ ਅਗਸ੍ਤਿ ਦਾ ਨਾਉਂ ਪੀਤਾਬਧੀ ਅਤੇ ਸਮੁਦ੍ਰਚੁਲੁਕ ਪ੍ਰਸਿੱਧ ਹੋਇਆ।#ਪੁਰਾਣਾਂ ਵਿੱਚ ਲਿਖਿਆ ਹੈ ਕਿ ਅਗਸ੍ਤਿ ਪੁਲਸਤ੍ਯ ਦਾ ਪੁਤ੍ਰ ਸੀ. ਰਾਮਾਇਣ ਵਿੱਚ ਕਥਾ ਹੈ ਕਿ ਅਗਸਤ ਨੇ ਇਕ ਵੇਰ ਆਪਣੇ ਪਿਤਰਾਂ ਨੂੰ ਇੱਕ ਟੋਏ ਵਿੱਚ ਸਿਰ ਭਾਰ ਲਟਕਦੇ ਵੇਖਿਆ, ਅਤੇ ਉਨ੍ਹਾਂ ਨੇ ਇਸ ਨੂੰ ਆਖਿਆ ਕਿ ਇੱਥੋਂ ਸਾਡਾ ਛੁਟਕਾਰਾ ਤਦ ਹੋ ਸਕਦਾ ਹੈ ਜੇ ਤੂੰ ਇੱਕ ਪੁਤ੍ਰ ਪੈਦਾ ਕਰੇਂ. ਅਗਸਤ ਨੇ ਕਈ ਜਾਨਵਰਾਂ ਦੇ ਉੱਤਮ ਉੱਤਮ ਭਾਗ ਲੈਕੇ ਇੱਕ ਲੜਕੀ ਰਚੀ ਅਤੇ ਉਸ ਨੂੰ ਵਿਦਰਭ ਦੇ ਰਾਜੇ ਕੋਲ ਘੱਲ ਦਿੱਤਾ. ਓਥੇ ਉਹ ਰਾਜਪੁਤ੍ਰੀ ਵਾਂਙ ਪਲਦੀ ਰਹੀ. ਜਦ ਉਹ ਯੁਵਾ ਹੋਈ ਤਾਂ ਅਗਸਤ ਨੇ ਉਸ ਨਾਲ ਵਿਆਹ ਕੀਤਾ. ਇਸ ਕੰਨ੍ਯਾ ਦਾ ਨਾਉਂ "ਲੋਪਾਮੁਦ੍ਰਾ" ਸੀ. ਰਾਮਾਇਣ ਵਿੱਚ ਅਗਸਤ ਦਾ ਹੋਰ ਬਹੁਤ ਹਾਲ ਦਿੱਤਾ ਹੈ ਕਿ ਇਹ ਬਹੁਤ ਚਿਰ ਵਿੰਧ੍ਯਾਚਲ ਦੇ ਦੱਖਣ, 'ਕੁੰਜਰ' ਪਹਾੜ ਤੇ ਤਪ ਕਰਦਾ ਰਿਹਾ ਹੈ ਅਰ ਦੱਖਣ ਦੇ ਦੈਂਤ ਇਸ ਤੋਂ ਬਹੁਤ ਡਰਦੇ ਰਹੇ ਹਨ. ਰਾਮ, ਲਛਮਣ ਅਤੇ ਸੀਤਾ ਇਸ ਦੇ ਪਾਸ ਜਾਕੇ ਰਹੇ ਸਨ. ਇਸ ਨੇ ਰਾਮ ਜੀ ਨੂੰ ਇੱਕ ਖੜਗ, ਵਿਸਨੁ ਦਾ ਧਨੁਖ ਅਤੇ ਅਕ੍ਸ਼੍ਯ ਤੂਣੀਰ (ਭੱਥਾ) ਦਿੱਤਾ, ਜਿਸ ਨਾਲ ਰਾਮ ਜੀ ਨੇ ਰਾਵਣ ਨੂੰ ਮਾਰਿਆ.#ਅਗਸਤ ਰਾਮਚੰਦ੍ਰ ਜੀ ਦੇ ਰਾਜਤਿਲਕ ਵੇਲੇ ਅਯੋਧ੍ਯਾ ਵਿੱਚ ਮੌਜੂਦ ਸੀ. ਦੱਖਣ ਦੇਸ਼ ਦੇ ਦ੍ਰਾਵੜ ਲੋਕ ਅਗਸਤ ਮੁਨੀ ਨੂੰ ਬਹੁਤ ਪੂਜਦੇ ਹਨ. "ਅਗਸ੍ਤ ਆਦਿ ਜੇ ਬਡੇ ਤਪਸ੍ਤਪੀ ਵਿਸੇਖਿਐ." (ਅਕਾਲ) ੨. ਇਸ ਨਾਉਂ ਦਾ ਇਕ ਤਾਰਾ, ਜੋ ੧੭. ਭਾਦੋਂ ਨੂੰ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ. "ਉਦਯ ਅਗਸ੍ਤ ਪੰਥ ਜਲ ਸੋਖਾ." (ਤੁਲਸੀ)...
ਸੰਗ੍ਯਾ- ਸਮਾਪਤਿ. ਅੰਤ. "ਜਬਹਿ ਗ੍ਰੰਥ ਕੋ ਪਾਯੋ ਭੋਗ." (ਗੁਪ੍ਰਸੂ) ੨. ਸੰ. (ਭੁਜ੍ ਧ- ਝੁਕਣਾ, ਆਨੰਦ ਲੈਣਾ, ਭੋਗਣਾ (ਖਾਣਾ), ਸੁੱਖ ਦੁੱਖ ਦਾ ਅਨੁਭਵ ਕਰਨਾ। ੩. ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਆਨੰਦ. "ਭੋਗਹਿ ਭੋਗ ਅਨੇਕ, ਵਿਣੁ ਨਾਵੈ ਸੁੰਞਿਆ." (ਆਸਾ ਮਃ ੫) ੪. ਇਸਤ੍ਰੀ ਪੁਰਖ ਦਾ ਸੰਗਮ. ਮੈਥੁਨ। ੫. ਸੱਪ ਦਾ ਫਣ. "ਦੂਰ ਪਰ੍ਯੋ ਮ੍ਰਿਤ ਭੈਗ ਪਸਾਰਕੈ." (ਗੁਪ੍ਰਸੂ) ੬. ਧਨ। ੭. ਸੁਖ. ਆਨੰਦ। ੮. ਭੋਜਨ. "ਜਿਉ ਮਹਾ ਖਧਿਆਰਥਿ ਭੋਗ." (ਬਿਲਾ ਅਃ ਮਃ ੫) ੯. ਦੇਹ. ਸ਼ਰੀਰ। ੧੦. ਦੇਵਤਾ ਨੂੰ ਅਰਪਿਆ ਪ੍ਰਸਾਦ....
ਸੰਗ੍ਯਾ- ਸੀਤਲਤਾ। ੨. ਮਨ ਦਾ ਠਹਿਰਾਉ। ੩. ਵਿਸ਼੍ਰਾਮ। ੪. ਅਮਨ. ਚੈਨ. "ਸ਼ਾਂਤਿ ਪਾਈ ਗੁਰਿ ਸਤਿਗੁਰਿ ਪੂਰੇ." (ਬਿਲਾ ਮਃ ੫).¹ ੫. ਦੇਖੋ, ਸ਼ਾਂਤ ੭....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਰਾਜ ਨਾਭਾ ਦੀ ਨਜਾਮਤ ਫੂਲ ਦਾ ਇੱਕ ਪਿੰਡ, ਜੋ ਭਟਿੰਡਾ ਫ਼ਿਰੋਜ਼ਪੁਰ ਰੇਲਵੇ ਲੈਨ ਪੁਰ ਹੈ. ਇਸ ਥਾਂ ਕ਼ਿਲੇ ਦੇ ਪਾਸ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਮਹਾਰਾਜਾ ਹੀਰਾ ਸਿੰਘ ਸਾਹਿਬ ਨੇ ਇਸ ਦੀ ਸੁੰਦਰ ਇਮਾਰਤ ਬਣਵਾਈ ਹੈ. ਗੁਰਦ੍ਵਾਰੇ ਪਾਸ ਦੇ ਤਾਲ ਦਾ ਨਾਮ "ਗੰਗਸਰ" ਹੈ. ਇਸ ਗੁਰਅਸਥਾਨ ਨਾਲ ੭੦ ਘੁਮਾਉਂ ਜ਼ਮੀਨ ਅਤੇ ੪੩੨ ਰੁਪਯੇ ਸਾਲਾਨਾ ਜਾਗੀਰ ਰਿਆਸਤ ਨਾਭੇ ਵੱਲੋਂ ਹੈ. ੧੮. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੋਹ ਸੁਦੀ ੭. ਅਤੇ ਕੱਤਕ ਪੂਰਨਮਾਸ਼ੀ ਨੂੰ ਮੇਲਾ ਹੁੰਦਾ ਹੈ.#ਇਸ ਗੁਰਦ੍ਵਾਰੇ ੧੪. ਸਿਤੰਬਰ ਸਨ ੧੯੨੩ ਨੂੰ ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਰਿਆਸਤ ਦੇ ਕਰਮਚਾਰੀਆਂ ਦੀ ਗਲਤਫ਼ਹਿਮੀ ਤੋਂ ਮਾਮਲਾ ਇੰਨਾਂ ਵਧਿਆ ਕਿ ੨੧. ਫਰਵਰੀ ਸਨ ੧੯੨੪ ਨੂੰ ਕਈ ਜਾਨਾਂ ਦਾ ਨੁਕਸਾਨ ਹੋਇਆ. ਅੰਤ ਨੂੰ ੨੧. ਜੁਲਾਈ ਸਨ ੧੯੨੫ ਨੂੰ ੧੦੧ ਅਖੰਡ ਪਾਠ ਆਰੰਭੇ ਗਏ ਅਤੇ ੬. ਅਗਸਤ ਨੂੰ ਭੋਗ ਪੈ ਕੇ ਸ਼ਾਂਤਿ ਹੋਈ.#ਜੈਤੋ ਤੋਂ ਡੇਢ ਮੀਲ ਉੱਤਰ ਵੱਲ "ਟਿੱਬੀ ਸਾਹਿਬ" ਗੁਰਦ੍ਵਾਰਾ ਹੈ. ਇਸ ਥਾਂ ਕਲਗੀਧਰ ਸੰਝ ਸਮੇਂ ਰਹਿਰਾਸ ਦਾ ਦੀਵਾਨ ਸਜਾਇਆ ਕਰਦੇ ਸਨ. ਇਸ ਗੁਰਦ੍ਵਾਰੇ ਨਾਲ ਅੱਠ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਹੈ.#ਜੈਤੋ ਦੀ ਮੰਡੀ ਬਹੁਤ ਪ੍ਰਸਿੱਧ ਹੈ, ਇਸ ਥਾਂ ਦੂਰ ਦੂਰ ਦੇ ਲੋਕ ਪਸ਼ੂ ਖ਼ਰੀਦਣ ਆਉਂਦੇ ਹਨ. ਜੈਤੋ ਬੀ. ਬੀ. ਅਤੇ ਸੀ. ਆਈ. ਰੇਲਵੇ ਦਾ ਭੀ ਸਟੇਸ਼ਨ ਹੈ. ਜੈਤੋ ਲਹੌਰੋਂ ੯੬ ਅਤੇ ਭਟਿੰਡੇ ਤੋਂ ੧੭. ਮੀਲ ਹੈ....
ਵਿ- ਸਾੱਰ੍ਧੈਕ. ਅੱਧੇ ਸਾਥ ਇੱਕ. ਇੱਕ ਪੂਰਾ ਅਤੇ ਉਸ ਨਾਲ ਅੱਧਾ ਹੋਰ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਛੋਟਾ ਟਿੱਬਾ। ੨. ਦੇਖੋ, ਟਿੱਬੀਸਾਹਿਬ....
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹...
ਸੰਗ੍ਯਾ- ਸੰਧ੍ਯਾ. ਸੂਰਜ ਛਿਪਣ ਦਾ ਵੇਲਾ. ਸ਼੍ਯਾਮ. ਆਥਣ....
ਦੇਖੋ, ਰਹਰਾਸਿ....
ਦੇਖੋ, ਦੀਬਾਨ. "ਸਭਨਾ ਦੀਵਾਨ ਦਇਆਲਾ." (ਵਡ ਮਃ ੩) ੨. ਗ਼ਜ਼ਲਾਂ ਦਾ ਸਮੁਦਾਯ ਹੋਵੇ ਜਿਸ ਪੁਸ੍ਤਕ ਵਿੱਚ. ਗ਼ਜ਼ਲਾਂ ਦਾ ਗ੍ਰੰਥ. ਦੇਖੋ, ਦੀਵਾਨ ਗੋਯਾ....
ਦੇਖੋ, ਅਠ....
ਮੰਡਿਆਲ ਰਾਜਪੂਤਾਂ ਦੀ ਰਾਜਧਾਨੀ, ਜੋ ਕਾਂਗੜੇ ਪਹਾੜ ਦੀ ਪ੍ਰਸਿੱਧ ਰਿਆਸਤ ਹੈ, ਇਸ ਦਾ ਪ੍ਰਧਾਨ ਨਗਰ "ਮੰਡੀ" ਦਰਿਆ ਬਿਆਸ ਦੇ ਕਿਨਾਰੇ ਅਜਬਰਸੇਨ ਨੇ ਸਨ ੧੫੨੭ ਵਿੱਚ ਵਸਾਇਆ ਸੀ. ਮੰਡੀ ਪਠਾਨਕੋਟ ਤੋਂ ੧੩੧ ਅਤੇ ਸ਼ਿਮਲੇ ਤੋਂ ੮੮ ਮੀਲ ਹੈ. ਇਸ ਦੀ ਉਚਿਆਈ ਸਮੁੰਦਰ ਤੋਂ ੨੦੦੦ ਫੁਟ ਹੈ. ਰਿਆਸਤ ਮੰਡੀ ਦਾ ਰਕਬਾ ੧੨੦੦ ਵਰਗ ਮੀਲ ਅਤੇ ਆਬਾਦੀ ੧੮੫, ੦੪੮ ਹੈ. ਮੰਡੀ ਦਾ ਨੰਬਰ ਪੰਜਾਬ ਵਿੱਚ ਛੇਵਾਂ¹ ਹੈ. ੧. ਨਵੰਬਰ ਸਨ ੧੯੨੧ ਤੋਂ ਇਸ ਦਾ ਗਵਰਨਮੇਂਟ ਨਾਲ ਨੀਤਿ ਸੰਬੰਧ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਾਹਿਬ ਦਾ ਨਾਮ ਜੋਗੇਂਦ੍ਰਸੇਨ ਹੈ, ਜਿਨ੍ਹਾਂ ਦਾ ਜਨਮ ੧੯. ਅਗਸਤ ਸਨ ੧੯੦੪ ਨੂੰ ਹੋਇਆ ਹੈ. ਫਰਵਰੀ ੧੯੨੩ ਵਿੱਚ ਰਾਜਾ ਸਾਹਿਬ ਦੀ ਸ਼ਾਦੀ ਮਹਾਰਾਜਾ ਜਗਤਜੀਤ ਸਿੰਘ ਜੀ ਕਪੂਰਥਲਾ ਦੀ ਸੁਪੁਤ੍ਰੀ ਬੀਬੀ ਅਮ੍ਰਿਤਕੌਰ ਨਾਲ ਵਡੀ ਧੂਮਧਾਮ ਨਾਲ ਹੋਈ.#ਇਸ ਰਿਆਸਤ ਦਾ ਰਾਜਾ ਸਿੱਧਸੇਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਦਾ ਪ੍ਰੇਮਭਾਵ ਰਖਦਾ ਰਿਹਾ ਅਰ ਗੁਰੂ ਸਾਹਿਬ ਨੂੰ ਰਿਆਸਤ ਵਿੱਚ ਬੁਲਾਕੇ ਸੇਵਾ ਕੀਤੀ. ਇੱਕ ਗੁਰਦ੍ਵਾਰਾ ਵਿਪਾਸ਼ਾ ਦੇ ਕਿਨਾਰੇ, ਦੂਜਾ ਰਾਜਮਹਿਲ ਵਿੱਚ ਹੈ. ਦੇਖੋ, ਸਿੱਧਸੇਨ ਅਤੇ ਪਾਡਲ ਸਾਹਿਬ। ੨. ਬਹੁਤ ਕਲੀਆਂ ਦਾ ਘੇਰਦਾਰ ਅੰਗਾ। ੩. ਫਲ ਅੰਨ ਸਬਜ਼ੀ ਪਸ਼ੂ ਆਦਿ ਦੇ ਵਿਕਣ ਦਾ ਬਾਜ਼ਾਰ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....