ਜਾਣੁ

jānuजाणु


ਵਿ- ਗ੍ਯਾਤਾ. ਜਾਣਨ ਵਾਲਾ. "ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ." (ਸ੍ਰੀ ਮਃ ੫) "ਅੰਧੀ ਦੁਨੀਆ ਸਾਹਿਬ ਜਾਣੁ." (ਆਸਾ ਮਃ ੧) ੨. ਕ੍ਰਿ- ਜਾਣਨਾ. "ਆਪੇ ਆਖਣੁ ਆਪੇ ਜਾਣੁ." (ਵਾਰ ਰਾਮ ੧. ਮਃ ੧) ੩. ਵ੍ਯ- ਮਾਨੋ. ਗੋਯਾ. "ਜਾਣੁ ਨ ਜਾਏ ਮਾਈਆਂ ਜੂਝੇ ਸੂਰਮੇ." (ਚੰਡੀ ੩) ੪. ਜਾਣ (ਗਮਨ ਕਰਨ) ਵਾਲਾ. "ਕਹਾ ਤੇ ਆਇਆ ਕਹਾ ਇਹੁ ਜਾਣੁ." (ਵਾਰ ਮਲਾ ਮਃ ੧) ੫. ਫ਼ਾ. [زیاں] ਜ਼ਯਾਨ. ਸੰਗ੍ਯਾ- ਹਾਨੀ. ਨੁਕ਼ਸਾਨ."ਵਾਹੇਂਦੜ ਜਾਣੁ." (ਵਾਰ ਮਾਝ ਮਃ ੨) ਆਕਾਸ਼ ਨੂੰ ਤੀਰ ਵਾਹੁਣ ਵਾਲੇ ਦਾ ਹੀ ਨੁਕ਼ਸਾਨ ਹੈ, ਕਿਉਂਕਿ ਹਟਕੇ ਉਸੇ ਪੁਰ ਆਵੇਗਾ, ਆਕਾਸ਼ ਦਾ ਕੁਝ ਨਹੀਂ ਵਿਗੜੇਗਾ। ੬. ਅ਼. [ذاں] ਜਾਨ. ਦੋਸ. ਵਿਕਾਰ. ਐ਼ਬ। ੭. ਦੇਖੋ, ਜਾਣ ੩.


वि- ग्याता. जाणन वाला. "डिठा सदा नालि हरि अंतरजामी जाणु." (स्री मः ५) "अंधी दुनीआ साहिब जाणु." (आसा मः १) २. क्रि- जाणना. "आपे आखणु आपे जाणु." (वार राम १. मः १) ३. व्य- मानो. गोया. "जाणु न जाए माईआं जूझे सूरमे." (चंडी ३) ४. जाण (गमन करन) वाला. "कहा ते आइआ कहा इहु जाणु." (वार मला मः १) ५. फ़ा. [زیاں] ज़यान. संग्या- हानी. नुक़सान."वाहेंदड़ जाणु." (वार माझ मः २) आकाश नूं तीर वाहुण वाले दा ही नुक़सान है, किउंकि हटके उसे पुर आवेगा, आकाश दा कुझ नहीं विगड़ेगा। ६. अ़. [ذاں] जान. दोस. विकार. ऐ़ब। ७. देखो, जाण ३.