charhasaचड़स
ਸੰਗ੍ਯਾ- ਚਰਸ. ਚਰਸਾ. ਚਰਮ ਦਾ ਥੈਲਾ, ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢੀਦਾ ਹੈ. ਦੇਖੋ, ਚੜਸਾ। ੨. ਚਰਸ. ਇੱਕ ਨਸ਼ੀਲਾ ਪਦਾਰਥ, ਜੋ ਮਦੀਨ ਭੰਗ (ਸਿੱਧਪਤ੍ਰੀ- Canabis sativa) ਦੇ ਕੋਮਲ ਪੱਤਿਆਂ ਦੇ ਚੀਕਣੇ ਲੇਸ ਤੋਂ ਬਣਦਾ ਹੈ, ਇਹ ਵੀ ਗਾਂਜੇ ਵਾਙ ਸਿੱਧਪਤ੍ਰੀ ਦਾ ਵਿਕਾਰ ਹੈ. ਇਸ ਨੂੰ ਚਿਲਮ ਵਿੱਚ ਰੱਖਕੇ ਧੂਆਂ ਪੀਤਾ (ਛਿੱਕਿਆ) ਜਾਂਦਾ ਹੈ. ਇਸ ਦੀ ਤਾਸੀਰ ਗਰਮ ਖੁਸ਼ਕ ਹੈ. ਦਿਮਾਗ ਅਤੇ ਪੱਠਿਆਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ. ਚੜਸ ਪੀਣ ਵਾਲੇ ਮਹਾ ਮਲੀਨ ਰਹਿੰਦੇ ਅਤੇ ਪੁਰਖਾਰਥਹੀਨ ਹੁੰਦੇ ਹਨ.
संग्या- चरस. चरसा. चरम दा थैला, जिस नाल खूह विॱचों पाणी कॱढीदा है. देखो, चड़सा। २. चरस. इॱक नशीला पदारथ, जो मदीन भंग (सिॱधपत्री- Canabis sativa) दे कोमल पॱतिआं दे चीकणे लेस तों बणदा है, इह वी गांजे वाङ सिॱधपत्री दा विकार है. इस नूं चिलम विॱच रॱखके धूआं पीता (छिॱकिआ) जांदा है. इस दी तासीर गरम खुशक है. दिमाग अते पॱठिआं ते इस दा बहुत बुरा असर हुंदा है. चड़स पीण वाले महा मलीन रहिंदे अते पुरखारथहीन हुंदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਰਸ (ਜਲ) ਖਿੱਚਣ ਲਈ ਚਰ੍ਮ (ਚੰਮ). ਦੇਖੋ, ਚੜਸ ਅਤੇ ਚੜਸਾ....
ਰਸ (ਜਲ) ਖਿੱਚਣ ਲਈ ਚਰ੍ਮ (ਚੰਮ). ਦੇਖੋ, ਚੜਸ ਅਤੇ ਚੜਸਾ....
ਸੰ. ਵਿ- ਅੰਤਿਮ. ਅਖ਼ੀਰੀ। ੨. ਸਭ ਤੋਂ ਵਧੀਆ। ੩. ਸੰਗ੍ਯਾ- ਪਸ਼ਚਿਮ ਦਿਸ਼ਾ। ੪. ਅੰਤ। ੫. ਸੰ. ਚਰ੍ਮ. ਚੰਮ. ਚਮੜਾ. ਤੁਚਾ. "ਲੇਪਨੰ ਰਕਤ ਚਰਮਣਹ." (ਸਹਸ ਮਃ ੫) ੬. ਢਾਲ, ਜੋ ਗੈਂਡੇ ਦੀ ਖੱਲ ਤੋਂ ਬਣਦੀ ਹੈ. "ਓਟ ਗੁਰਸਬਦ ਕਰ ਚਰਮਣਹੁ." (ਸਹਸ ਮਃ ੫) "ਛੁਟੀ ਹਾਥ ਚਰਮੰ." (ਵਿਚਿਤ੍ਰ) ਹੱਥੋਂ ਢਾਲ ਛੁੱਟ ਗਈ....
ਸੰਗ੍ਯਾ- ਗੁਥਲਾ. ਬੋਰਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਕੂਪ. ਖੂਹਾ "ਤੇ ਬਿਖਿਆ ਕੇ ਖੂਹ." (ਸਾਰ ਮਃ ੫) "ਅੰਤਰਿ ਖੂਹਟਾ ਅੰਮ੍ਰਿਤੁ ਭਰਿਆ." (ਵਡ ਛੰਤ ਮਃ ੩)...
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਚੜਸ ੧.। ੨. ਦਸ ਏਕੜ ਜ਼ਮੀਨ ਦਾ ਪ੍ਰਮਾਣ. ਜਿਵੇਂ- ਜਿਤਨੀ ਜ਼ਮੀਨ ਨੂੰ ਹਲ ਵਾਰ ਬੀਜ ਸਕੇ, ਉਸ ਦੀ "ਹਲ" ਸੰਗ੍ਯਾ- ਹੈ, ਤਿਵੇਂ ਜਿਤਨੀ ਜ਼ਮੀਨ ਨੂੰ ਇੱਕ ਚੜਸਾ ਚੰਗੀ ਤਰਾਂ ਪਾਣੀ ਦੇ ਸਕੇ, ਉਤਨੀ ਦਾ ਨਾਮ 'ਚੜਸਾ' ਹੋ ਗਿਆ ਹੈ. ਪਾਣੀ ਦੀ ਗਹਿਰਾਈ ਦੇ ਭੇਦ ਕਰਕੇ ਚੜਸੇ ਦਾ ਪ੍ਰਮਾਣ ਵੱਧ ਘੱਟ ਭੀ ਹੈ. ਦੇਖੋ, ਗੋਚਰਮ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਫ਼ਾ. [مادہ] ਮਾਦਹ. ਇਸਤ੍ਰੀ. ਨਾਰੀ. ਨਰ ਦਾ ਜੋੜਾ....
ਸੰ. ਸੰਗ੍ਯਾ- ਹਾਰ. ਸ਼ਿਕਸ੍ਤ। ੨. ਟੇਢਾਪਨ. ਵਿੰਗਾ ਕਰਨ ਦਾ ਭਾਵ. "ਮੁਹ ਮੈਲਾ ਕਰੈ ਨ ਭੰਗ." (ਵਾਰ ਰਾਮ ੨. ਮਃ ੫) ੩. ਭੈ. ਡਰ. "ਕਹੁ ਨਾਨਕ ਤਿਸੁ ਜਨ ਨਹੀ ਭੰਗ." (ਭੈਰ ਮਃ ੫) ੪. ਭੇਦ. ਫਰਕ। ੫. ਤਰੰਗ. ਲਹਰ। ੬. ਵਿਘਨ. "ਹਰਿ ਰਾਮ ਜਪਤ ਕਬ ਪਰੈ ਨ ਭੰਗੁ." (ਸੁਖਮਨੀ) ੭. ਕਸੂਰ. ਅਪਰਾਧ. "ਨਾਨਕ ਮੈ ਤਨਿ ਭੰਗੁ." (ਸਵਾ ਮਃ ੧) ੮. ਭੰਗਾ. ਵਿਜੀਆ. ਭਾਂਗ. ਦੇਖੋ, ਭੰਗਾ ੧....
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਸੰ. ਚੇਪ. ਚਿਪਕਾਉ। ੨. ਪਿਆਰ. ਸਨੇਹ. "ਲੇਸ ਕਰੌਂ ਨ ਕਛੂ ਧਨ ਕੋ." (ਚਰਿਤ੍ਰ ੮੧) ੩. ਸੰ. ਲੇਸ਼. ਵਿ- ਅਲਪ. ਥੋੜਾ। ੪. ਸੰਗ੍ਯਾ- ਇੱਕ ਅਰਥਾਲੰਕਾਰ. ਦੋਸ ਵਿੱਚ ਗੁਣ, ਅਰ ਗੁਣ ਵਿੱਚ ਦੋਸ ਦੀ ਕਲਪਨਾ ਕਰਨੀ "ਲੇਸ਼" ਅਲੰਕਾਰ ਹੈ.#ਜਹਿ" ਵਰਣਤ ਗੁਣ ਦੋਸ ਕੈ, ਦੋਸ ਗੁਣਰੂਪ,#ਭੂਸਣ ਤਾਂਕੋ ਲੇਸ਼ ਕਹਿ ਗਾਵਤ ਸੁਕਵਿ ਅਨੂਪ.#(ਸ਼ਿਵਰਾਜਭੂਸਣ)#ਇਸ ਅਲੰਕਾਰ ਦਾ ਉੱਲਾਸ ਤੋਂ ਇਤਨਾ ਭੇਦ ਹੈ ਕਿ ਉੱਲਾਸ ਵਿੱਚ ਕਿਸੀ ਇੱਕ ਦੇ ਗੁਣ ਦੋਸ ਤੋਂ ਦੂਸਰੇ ਨੂੰ ਗੁਣ ਦੋਸ ਹੋਇਆ ਕਰਦਾ ਹੈ, ਅਰ ਲੇਸ਼ ਵਿੱਚ ਗੁਣ ਨੂੰ ਦੋਸ ਅਥਵਾ ਦੋਸ ਨੂੰ ਗੁਣ ਮੰਨਿਆਂ ਜਾਂਦਾ ਹੈ.#ਉਦਾਹਰਣ-#ਜਿਨਹੁ ਕਿਛੂ ਜਾਨਿਆ ਨਹੀ,#ਤਿਨ ਸੁਖਨੀਦ ਬਿਹਾਇ,#ਹਮਹੁ ਜੁ ਬੂਝਾ ਬੂਝਨਾ,#ਪੂਰੀ ਪਰੀ ਬਲਾਇ. (ਸ. ਕਬੀਰ)#ਅਗਿਆਨੀ ਹੋਣਾ ਦੋਸ ਹੈ, ਪਰ ਉਹ ਬੇਫਿਕਰੀ ਨਾਲ ਸੌਂਦੇ ਹਨ ਇਹ ਗੁਣ ਹੈ. ਵਿਦ੍ਵਾਨ ਹੋਣਾ ਗੁਣ ਹੈ, ਪਰ ਸੁਧਾਰ ਦੀ ਚਿੰਤਾ ਅਤੇ ਕਈ ਕਲੇਸ਼ ਗਲ ਪੈ ਜਾਣੇ, ਇਹ ਦੋਸ ਹੈ। ੫. ਲੇਵਸਿ ਦਾ ਸੰਖੇਪ. ਲਵੇਗਾ. ਲੈਸੀ. "ਤਿਤ੍ਯੋ ਕਾਲ ਲੇਸੰ." (ਵਿਚਿਤ੍ਰ)...
ਦੇਖੋ, ਬਿਕਾਰ. "ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ." (ਸ੍ਰੀ ਮਃ ੧)...
ਫ਼ਾ. [چِلم] ਪਿਆਲੇ ਦੀ ਸ਼ਕਲ ਦਾ ਇੱਕ ਮਿੱਟੀ ਦਾ ਪਾਤ੍ਰ, ਜਿਸ ਵਿੱਚ ਚਰਸ ਤਮਾਕੂ ਆਦਿ ਉੱਤੇ ਅੱਗ ਰੱਖਕੇ ਅਨੇਕ ਲੋਕ ਧੂੰਆਂ ਪੀਂਦੇ (ਖਿੱਚਦੇ) ਹਨ....
ਸੰ. ਧੂਮ. ਸੰਗ੍ਯਾ- ਧੂੰਆਂ. "ਬੁਝਿਗਈ ਅਗਨਿ ਨ ਨਿਕਸਿਓ ਧੂਆ." (ਆਸਾ ਕਬੀਰ) ਸ਼ਰੀਰ ਦੀ ਗਰਮੀ ਸ਼ਾਂਤ ਹੋ ਗਈ, ਸ੍ਵਾਸਰੂਪ ਧੂੰਆਂ ਨਹੀਂ ਨਿਕਲਦਾ। ੨. ਅੰਗੀਠਾ. ਧੂਣਾ. "ਕੌਨ ਅਰਥ ਧੂਆਂ ਤੁਮ ਪਾਯਹੁ?" (ਗੁਪ੍ਰਸੂ) ੩. ਤਪਸ੍ਵੀ ਸਾਧੁ ਦੀ ਗੱਦੀ ਦਾ ਅਸਥਾਨ. ਜਿਵੇਂ- ਉਦਾ- ਸੀਨ ਸਾਧੂਆਂ ਦੇ ਚਾਰ ਧੂਏਂ. ਦੇਖੋ, ਉਦਾਸੀ....
ਪਾਨ ਕੀਤਾ। ੨. ਸੰ. ਸੰਗ੍ਯਾ- ਹਲਦੀ। ੩. ਬਸੰਤੀ ਚਮੇਲੀ। ੪. ਪੀਲਾ ਕੇਲਾ। ੫. ਅਮਰਬੇਲ। ੬. ਵਿ- ਪੀਲੇ ਰੰਗ ਵਾਲੀ....
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ....
ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰਗ੍ਯਾ- ਚਰਸ. ਚਰਸਾ. ਚਰਮ ਦਾ ਥੈਲਾ, ਜਿਸ ਨਾਲ ਖੂਹ ਵਿੱਚੋਂ ਪਾਣੀ ਕੱਢੀਦਾ ਹੈ. ਦੇਖੋ, ਚੜਸਾ। ੨. ਚਰਸ. ਇੱਕ ਨਸ਼ੀਲਾ ਪਦਾਰਥ, ਜੋ ਮਦੀਨ ਭੰਗ (ਸਿੱਧਪਤ੍ਰੀ- Canabis sativa) ਦੇ ਕੋਮਲ ਪੱਤਿਆਂ ਦੇ ਚੀਕਣੇ ਲੇਸ ਤੋਂ ਬਣਦਾ ਹੈ, ਇਹ ਵੀ ਗਾਂਜੇ ਵਾਙ ਸਿੱਧਪਤ੍ਰੀ ਦਾ ਵਿਕਾਰ ਹੈ. ਇਸ ਨੂੰ ਚਿਲਮ ਵਿੱਚ ਰੱਖਕੇ ਧੂਆਂ ਪੀਤਾ (ਛਿੱਕਿਆ) ਜਾਂਦਾ ਹੈ. ਇਸ ਦੀ ਤਾਸੀਰ ਗਰਮ ਖੁਸ਼ਕ ਹੈ. ਦਿਮਾਗ ਅਤੇ ਪੱਠਿਆਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ. ਚੜਸ ਪੀਣ ਵਾਲੇ ਮਹਾ ਮਲੀਨ ਰਹਿੰਦੇ ਅਤੇ ਪੁਰਖਾਰਥਹੀਨ ਹੁੰਦੇ ਹਨ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਸੰ. ਮਹਤ੍. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)...
ਵਿ- ਮੈਲਾ. ਦੇਖੋ, ਮਲਿਨ....