ਘੁੰਮਣਘੇਰ

ghunmanaghēraघुंमणघेर


ਸੰਗ੍ਯਾ- ਸਿਰ (ਦਿਮਾਗ) ਦਾ ਚੱਕਰ. ਘੁਮੇਰੀ. ਘੇਰੀ। ੨. ਜਲਚਕ੍ਰਿਕਾ. ਪਾਣੀ ਦੀ ਭੌਰੀ. ਗਿਰਦਾਬ. ਭੰਵਰ. Whirlpool । ੩. ਸਮੁੰਦਰੀ ਵਾਵਰੋਲੇ ਦੇ ਕਾਰਣ ਪਾਣੀ ਵਿੱਚ ਪਿਆ ਪ੍ਰਬਲ ਘੁਮਾਉ. ਘੁੰਮਣਵਾਣੀ, ਜਿਸ ਵਿੱਚ ਪੈ ਕੇ ਜਹਾਜਾਂ ਨੂੰ ਭੀ ਨਿਕਲਨਾ ਔਖਾ ਹੁੰਦਾ ਹੈ. ਸਰ ਨੇਪੀਅਰ ਸ਼ਾ (Sir Napier Shaw) ਨੇ ਘੁੰਮਣਘੇਰ ਦਾ ਕਾਰਣ ਲਿਖਿਆ ਹੈ ਕਿ ਸਮੁੰਦਰ ਦੇ ਤੱਤੇ ਖੰਡਾਂ ਵਿੱਚੋਂ ਕਿਸੇ ਉੱਪਰ, ਬਹੁਤ ਸਾਰੀ ਗਰਮ ਹਵਾ ਜੋ ਡਾਢੀ ਨਮਦਾਰ ਹੁੰਦੀ ਹੈ, ਅਟਕ ਜਾਂਦੀ ਹੈ, ਜਿਸ ਕਰਕੇ ਉਹ ਹੋਰ ਬੀ ਨਮਦਾਰ ਅਤੇ ਤੱਤੀ ਹੋ ਜਾਂਦੀ ਹੈ. ਗਰਮੀ ਇਕੱਠੀ ਹੋ ਕੇ ਵਿਚਕਾਰ ਅਟਕੀ ਹੋਈ ਵਾਉ ਨੂੰ ਫੈਲਾ ਦੇਂਦੀ ਹੈ, ਅਤੇ ਐਉਂ ਉਹ ਹਵਾ ਘੱਟ ਸੰਘਣੀ ਹੋ ਕੇ ਉਤਾਂਹ ਨੂੰ ਉਠਦੀ ਹੈ. ਉੱਠਣ ਨਾਲ ਉਹ ਕੁਝ ਕੁਝ ਠੰਢੀ ਹੋ ਜਾਂਦੀ ਹੈ ਅਤੇ ਬਹੁਤ ਸਾਰੀ ਨਮੀ ਜੰਮਕੇ ਬੱਦਲ ਬਣ ਜਾਂਦੀ ਹੈ, ਅਜੇਹਾ ਹੋਣ ਤੋਂ ਬਹੁਤ ਸਾਰੀ ਗੁੱਝੀ ਗਰਮੀ ਨਿਕਲ ਜਾਂਦੀ ਅਤੇ ਹਵਾ ਦੀ ਸੰਘਣਾਈ ਘਟ ਜਾਂਦੀ ਹੈ ਅਤੇ ਥੱਲੇ ਦੀ ਥਾਂ ਕੁਝ ਖਾਲੀ ਜੇਹੀ ਹੋ ਜਾਂਦੀ ਹੈ. ਉਸ ਖਾਲੀ ਥਾਂ ਨੂੰ ਭਰਨ ਵਾਸਤੇ ਚੁਫੇਰੇ ਦੀ ਹਵਾ ਪ੍ਰਬਲ ਵੇਗ ਨਾਲ ਆਉਂਦੀ ਹੈ, ਜਿਸ ਦੀ ਚਾਲ ਪਿ੍ਰਤ ਘੰਟਾ ੧੦੦ ਤੋਂ ੩੦੦ ਮੀਲ ਤਕ ਹੁੰਦੀ ਹੈ. ਇਹੀ ਚੱਕਰਦਾਰ ਹਵਾ (Cyclone) ਘੁੰਮਣਘੇਰ ਪੈਦਾ ਕਰਦੀ ਹੈ.


संग्या- सिर (दिमाग) दा चॱकर. घुमेरी. घेरी। २. जलचक्रिका. पाणी दी भौरी. गिरदाब. भंवर. Whirlpool । ३. समुंदरी वावरोले दे कारण पाणी विॱच पिआ प्रबल घुमाउ. घुंमणवाणी, जिस विॱच पै के जहाजां नूं भी निकलना औखा हुंदा है. सर नेपीअर शा (Sir Napier Shaw) ने घुंमणघेर दा कारण लिखिआ है कि समुंदर दे तॱते खंडां विॱचों किसे उॱपर, बहुत सारी गरम हवा जो डाढी नमदार हुंदी है, अटक जांदी है, जिस करके उह होर बी नमदार अते तॱती हो जांदी है. गरमी इकॱठी हो के विचकार अटकी होई वाउ नूं फैला देंदी है, अते ऐउं उह हवा घॱट संघणी हो के उतांह नूं उठदी है. उॱठण नाल उह कुझ कुझ ठंढी हो जांदी है अते बहुत सारी नमी जंमके बॱदल बण जांदी है, अजेहा होण तों बहुत सारी गुॱझी गरमी निकल जांदी अते हवा दीसंघणाई घट जांदी है अते थॱले दी थां कुझ खाली जेही हो जांदी है. उस खाली थां नूं भरन वासते चुफेरे दी हवा प्रबल वेग नाल आउंदी है, जिस दी चाल पि्रत घंटा १०० तों ३०० मील तक हुंदी है. इही चॱकरदार हवा (Cyclone) घुंमणघेर पैदा करदी है.