dāḍhīडाढी
ਸੰਗ੍ਯਾ- ਦਾੜ੍ਹੀ. ਸ਼ਮਸ਼੍ਰੁ. ਰੀਸ਼. ਸੰ. ਦਾਢਿਕਾ। ੨. ਵਿ- ਦਾਧੀ. ਜਲੀ ਹੋਈ. "ਡਾਢੀ ਕੇ ਰਖੈਯਨ ਕੀ ਡਾਢੀਸੀ ਰਹਿਤ ਛਾਤੀ." (ਭੂਸਣ) ਦਾੜ੍ਹੀ ਰੱਖਣ ਵਾਲੇ ਮੁਸਲਮਾਨਾਂ ਦੀ ਸ਼ਿਵਾ ਜੀ ਤੋਂ ਛਾਤੀ ਸੜੀ ਜੇਹੀ ਰਹਿੰਦੀ ਹੈ। ੩. ਉੱਚਧੁਨਿ. ਬੁਲੰਦ ਆਵਾਜ਼. "ਬਾਣੀ ਕੋਈ ਡਾਢੀ ਜਪਦੇ ਹੈਨ ਕੋਈ ਹਉਲੀ ਜਪਦੇ ਹਨ." (ਭਗਤਾਵਲੀ) ੪. ਡਾਢਾ ਦਾ ਇਸਤ੍ਰੀਲਿੰਗ ਜਿਵੇਂ- ਮੈਨੂੰ ਡਾਢੀ ਸੱਟ ਵੱਜੀ ਹੈ.
संग्या- दाड़्ही. शमश्रु. रीश. सं. दाढिका। २. वि- दाधी. जली होई. "डाढी के रखैयन की डाढीसी रहित छाती." (भूसण) दाड़्ही रॱखण वाले मुसलमानां दी शिवा जी तों छाती सड़ी जेही रहिंदी है। ३. उॱचधुनि. बुलंद आवाज़. "बाणी कोई डाढी जपदे हैन कोई हउली जपदे हन." (भगतावली) ४. डाढा दा इसत्रीलिंग जिवें- मैनूं डाढी सॱट वॱजी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਦਾਢਿਕਾ. ਸੰਗ੍ਯਾ- ਠੋਡੀ ਉੱਪਰਲੇ ਰੋਮ. ਸਮਸ਼੍ਰ. ਰੀਸ਼. "ਸੇ ਦਾੜੀਆ ਸਚੀਆਂ ਜਿ ਗੁਰਚੋਰਨੀ ਲਗੰਨਿ." (ਸਵਾ ਮਃ ੩) ੨. ਮੁੱਛ. "ਗਰੀਬਾ ਉਪਰਿ ਜਿ ਖਿੰਜੈ ਦਾੜੀ." (ਗਉ ਮਃ ੫) ਜੋ ਮੁੱਛ ਉੱਪਰ ਹੱਥ ਫੇਰਕੇ ਗ਼ਰੀਬਾਂ ਨੂੰ ਆਪਣਾ ਬਲ ਦੱਸਦਾ ਹੈ. ਭਾਵ- ਆਪਣਾ ਮਰਦਊ ਪ੍ਰਗਟ ਕਰਦਾ ਹੈ....
ਸੰ. ਸ਼੍ਮਸ਼੍ਰੁ. ਸੰਗ੍ਯਾ- ਦਾੜ੍ਹੀ. ਮੁੱਛਾਂ....
ਸੰਗ੍ਯਾ- ਈਰ੍ਸ. ਕਿਸੇ ਨੂੰ ਦੇਖਕੇ ਉਸ ਤੁੱਲ ਕਰਮ ਕਰਨ ਦੀ ਕ੍ਰਿਯਾ। ੨. ਤੁੱਲਤਾ. ਬਰਾਬਰੀ. "ਓਨਾ ਕੀ ਰੀਸ ਕਰੇ ਸੁ ਵਿਗੁਚੈ." (ਸੋਰ ਅਃ ਮਃ ੩) ੩. ਬਰਾਬਰੀ ਦੀ ਅਭਿਲਾਸ਼ਾ. "ਕੀਟਾ ਆਈ ਰੀਸ." (ਜਪੁ) ੪. ਫ਼ਾ. [ریِش] ਰੀਸ਼. ਦਾੜ੍ਹੀ। ੫. ਅ਼. ਪੰਖ. ਪਰ. ਖੰਭ....
ਵਿ- ਦਗਧ ਹੋਈ. ਜਲੀਹੋਈ. "ਬਨ ਕੀ ਦਾਧੀ ਲਾਕਰੀ." (ਸ. ਕਬੀਰ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਦਾੜ੍ਹੀ. ਸ਼ਮਸ਼੍ਰੁ. ਰੀਸ਼. ਸੰ. ਦਾਢਿਕਾ। ੨. ਵਿ- ਦਾਧੀ. ਜਲੀ ਹੋਈ. "ਡਾਢੀ ਕੇ ਰਖੈਯਨ ਕੀ ਡਾਢੀਸੀ ਰਹਿਤ ਛਾਤੀ." (ਭੂਸਣ) ਦਾੜ੍ਹੀ ਰੱਖਣ ਵਾਲੇ ਮੁਸਲਮਾਨਾਂ ਦੀ ਸ਼ਿਵਾ ਜੀ ਤੋਂ ਛਾਤੀ ਸੜੀ ਜੇਹੀ ਰਹਿੰਦੀ ਹੈ। ੩. ਉੱਚਧੁਨਿ. ਬੁਲੰਦ ਆਵਾਜ਼. "ਬਾਣੀ ਕੋਈ ਡਾਢੀ ਜਪਦੇ ਹੈਨ ਕੋਈ ਹਉਲੀ ਜਪਦੇ ਹਨ." (ਭਗਤਾਵਲੀ) ੪. ਡਾਢਾ ਦਾ ਇਸਤ੍ਰੀਲਿੰਗ ਜਿਵੇਂ- ਮੈਨੂੰ ਡਾਢੀ ਸੱਟ ਵੱਜੀ ਹੈ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)...
ਸੰ. ਸ਼ਿਵਾ. ਸੰਗ੍ਯਾ- ਸ਼ਿਵ ਦੀ ਇਸਤ੍ਰੀ ਦੁਰਗਾ. ਪਾਰਵਤੀ. "ਧਰ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ." (ਚੰਡੀ ੧) ੨. ਪਾਰਬ੍ਰਹਮ ਦੀ ਸ਼ਕਤਿ. ਦੇਖੋ, ਸ਼ਿਵ. "ਦੇਹ ਸਿਵਾ ਵਰ ਮੋਹਿ ਅਬੈ." (ਚੰਡੀ ੧) ੩. ਹਰੀ ਦੁੱਬ। ੪. ਗਿਦੜੀ. "ਸਿਵਾ ਅਸਿਵਾ ਪੁਕਾਰਤ ਭਈ." (ਗੁਪ੍ਰਸੂ) ੫. ਹਲਦੀ। ੬. ਮੁਕਤਿ। ੭. ਹਰੜ. ੮. ਵਿ- ਸੁਖ ਦੇਣ ਵਾਲੀ. ੯. ਪ੍ਰਾ. ਸੰਗ੍ਯਾ- ਚਿਤਾ. ਸ਼ਵ ਦਾਹ ਦੀ ਥਾਂ। ੧੦. ਅ਼. [سِوا] ਕ੍ਰਿ. ਵਿ- ਬਗੈਰ. ਬਿਨਾ....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਦੇਖੋ, ਬਲੰਦ....
ਫ਼ਾ. [آواز] ਸੰਗ੍ਯਾ- ਧੁਨਿ. ਸ਼ਬਦ। ੨. ਸੱਦ. ਪੁਕਾਰ। ੩. ਦੇਖੋ, ਆਵਾਜ ਲੈਣੀ....
ਬਣੀ ਹੋਈ ਰਚਿਤ. "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ." (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਕ ਅਤੇ ਰਾਜਸ ਦੇ ਜੀਵ ਹਨ। ੨. ਸੰਗ੍ਯਾ- ਰਚਨਾ. ਬਨਾਵਟ. "ਬਰ ਖਸਿ ਬਾਣੀ ਬੁਦਬੁਦਾ ਹੇਰ." (ਬਸੰ ਅਃ ਮਃ ੧) ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ। ੩. ਬਾਣਾ ਕਰਕੇ. ਤੀਰਾਂ ਨਾਲ. "ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ." (ਆਸਾ ਛੰਤ ਮਃ ੪) ੪. ਸੰਗ੍ਯਾ- ਵੰਨੀ. ਵਰ੍ਣ. ਰੰਗ. "ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ." (ਆਸਾ ਅਃ ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। ੫. ਸੰ. ਵਾਣੀ. ਕਥਨ. ਵ੍ਯਾਖ੍ਯਾ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) ੬. ਸਰਸ੍ਵਤੀ। ੭. ਪਦਰਚਨਾ. ਤਸਨੀਫ. "ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ." (ਅਨੰਦੁ) ੮. ਮਰਾ. ਬਾਣੀਆ ਵਣਿਕ। ੯. ਕਮੀ. ਘਾਟਾ। ੧੦. ਕ੍ਸ਼ੋਭ. ਚਟਪਟੀ. "ਅੰਤਰਿ. ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ." (ਰਾਮ ਮਃ ੧)...
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਤ੍ਰਿਤੀਯ (ਪ੍ਰਥਮ) ਪੁਰਖ ਦਾ ਬਹੁ ਵਚਨ. ਹੈਂ. "ਹੈਨਿ ਵਿਰਲੇ ਨਾਹੀ ਘਣੇ." (ਸਵਾ ਮਃ ੧) ੨. ਦੇਖੋ, ਹਾਯਨ....
ਦੇਖੋ, ਭਗਤਰਤਨਾਵਲੀ....
ਵਿ- ਦ੍ਰਿਢਤਾ ਵਾਲਾ. ਜ਼ੋਰਾਵਰ. ਪ੍ਰਬਲ. ਸਿੰਧੀ. ਡਾਢੋ. "ਜਿਸ ਦਾ ਸਾਹਿਬ ਡਾਢਾ ਹੋਇ." (ਬਿਲਾ ਮਃ ੩. ਵਾਰ ੭) ੨. ਦਗਧ ਕੀਤਾ। ੩. ਸੰਗ੍ਯਾ- ਦਾਵਾ ਅਗਨਿ....
ਮੁਝੇ. ਮੇਰੇ ਤਾਈਂ. "ਸਤਿਗੁਰਿ ਮੈਨੋ ਏਕੁ ਦਿਖਾਇਆ." (ਬਸੰ ਮਃ ੩)...
ਸੰ. सटट् ਧਾ- ਵਸਣਾ. ਰਹਿਣਾ. ਮਾਰ ਦੇਣਾ. ਦੁੱਖ ਦੇਣਾ. ਮੋਟਾ ਹੋਣਾ. ਦਾਨ ਕਰਨਾ। ੨. ਸੰਗ੍ਯਾ- ਚੋਟ. ਪ੍ਰਹਾਰ....